ਆਯੂਸ਼

ਵਿਸ਼ਵ ਹੋਮਿਓਪੈਥੀ ਦਿਵਸ ਤੇ ਅੱਜ ਦੋ-ਦਿਨਾ ਵਿਗਿਆਨਕ ਕਨਵੈਨਸ਼ਨ ਦਾ ਉਦਘਾਟਨ

Posted On: 10 APR 2021 2:03PM by PIB Chandigarh

"ਹੋਮਿਓਪੈਥੀ - ਰੋਡਮੈਪ ਫਾਰ ਇੰਟੈਗ੍ਰੇਟਿਵ ਮੈਡਿਸਨ" ਤੇ ਅੱਜ ਨਵੀਂ ਦਿੱਲੀ ਵਿਚ ਇਕ ਦੋ-ਦਿਨਾ ਕਨਵੈਨਸ਼ਨ ਦਾ ਉਦਘਾਟਨ ਕੀਤਾ ਗਿਆ। ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੈਸੋ ਨਾਇਕ ਇਸ ਮੌਕੇ ਮੁੱਖ ਮਹਿਮਾਨ ਸਨ।  ਕਨਵੈਨਸ਼ਨ ਦਾ ਆਯੋਜਨ ਹੋਮਿਓਪੈਥੀ ਵਿਚ ਖੋਜ ਲਈ ਕੇਂਦਰੀ ਪਰੀਸ਼ਦ (ਸੀਸੀਆਰਐਚ) ਜੋ ਆਯੁਸ਼ ਮੰਤਰਾਲਾ ਅਧੀਨ ਇਕ ਖੁਦਮੁਖਤਿਆਰ ਮੁੱਖ ਖੋਜ ਸੰਸਥਾ ਹੈ, ਵਲੋਂ ਵਿਸ਼ਵ ਹੋਮਿਓਪੈਥੀ ਦਿਵਸ ਦਾ ਜਸ਼ਨ (ਡਵਲਯੂ ਐਚ ਡੀ) ਮਨਾਉਣ ਲਈ ਕੀਤਾ ਗਿਆ ਹੈ। ਵਿਸ਼ਵ ਹੋਮਿਓਪੈਥੀ ਦਿਵਸ ਹੋਮਿਓਪੈਥੀ ਦੇ ਸੰਸਥਾਪਕ ਡਾ. ਕ੍ਰਿਸ਼ਚਨ ਫੈਡਰਿਕ ਸੈਮੂਅਲ ਹੈਨੇਮਨ ਦੀ ਜਯੰਤੀ ਦੀ ਯਾਦ ਵਿਚ ਮਨਾਇਆ ਜਾਂਦਾ ਹੈ।

ਇਕੱਠ ਨੂੰ ਔਨਲਾਈਨ ਸੰਬੋਧਨ ਕਰਦਿਆਂ ਸ਼੍ਰੀ ਸ਼੍ਰੀਪਦ ਨਾਇਕ ਨੇ ਜ਼ੋਰਦਾਰ ਢੰਗ ਨਾਲ ਦੱਸਿਆ ਕਿ ਮਹਾਮਾਰੀਆਂ ਨੂੰ ਕੰਟਰੋਲ ਕਰਨ ਵਿਚ ਹੋਮਿਓਪੈਥੀ ਦਾ ਯੋਗਦਾਨ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਨਾਲ ਜਾਣਿਆ ਜਾਂਦਾ ਹੈ। ਕੋਵਿਡ ਮਹਾਮਾਰੀ ਦੌਰਾਨ ਸਰਕਾਰ ਵਲੋਂ ਦਿੱਤੀ ਗਈ ਸਾਰੀ ਸਹਾਇਤਾ ਨਾਲ ਹੋਮਿਓਪੈਥੀ ਦੀ ਵੱਡੀ ਉਪਲਬਧੀ ਪਰੀਸ਼ਦ ਦੇ ਕੰਮਾਂ ਤੋਂ ਝਲਕਦੀ ਹੈ। ਉਨ੍ਹਾਂ ਕਿਹਾ ਕਿ ਆਯੁਸ਼ ਮੰਤਰਾਲਾ ਨੇ ਦਵਾਈ ਦੀਆਂ ਆਯੁਸ਼ ਪ੍ਰਣਾਲੀਆਂ ਤੋਂ ਖੋਜ ਤਜਵੀਜ਼ਾਂ ਮੰਗਵਾਈਆਂ ਸਨ ਜਿਨ੍ਹਾਂ ਦਾ ਹੋਮਿਓਪੈਥੀ ਭਾਈਚਾਰੇ ਵਲੋਂ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਇਨ੍ਹਾਂ ਵਿਚੋਂ ਟਾਸਕ ਫੋਰਸ ਕਮੇਟੀ ਅਤੇ ਭਾਰਤੀ ਮੈਡਿਕਲ ਖੋਜ ਪਰੀਸ਼ਦ (ਆਈਸੀਐਮਆਰ) ਵਲੋਂ ਮਨਜ਼ੂਰੀ ਵੀ ਦਿੱਤੀ ਗਈ ਹੈ। ਮੰਤਰੀ ਨੇ ਅੱਗੇ ਕਿਹਾ ਕਿ ਦਵਾਈ ਦੇ ਏਕੀਕਰਨ ਦਾ ਮੰਤਰ ਇਸ ਰਸਤੇ ਵਿਚ ਪਰੀਖਣ ਦੇ ਸਮਿਆਂ ਵਿਚ ਖਰਾ ਉਤਰਿਆ ਹੈ ਅਤੇ ਉਹ ਇਸ ਗੱਲ ਤੋਂ ਖੁਸ਼ ਹਨ ਕਿ ਸੀਸੀਆਰਐਚ ਨੇ ਇਸ ਨੂੰ ਇਸ ਕਾਨਫਰੈਂਸ ਦੇ ਵਿਸ਼ੇ ਵਜੋਂ ਚੁਣਿਆ ਹੈ।

ਇਸ ਮੌਕੇ ਤੇ ਆਯੁਸ਼ ਮੰਤਰਾਲਾ ਦੇ ਸਕੱਤਰ ਵੈਦ ਰਾਜੇਸ਼ ਕੋਟੇਚਾ ਨੇ ਕੋਵਿਡ-19 ਤੇ ਕੀਤੇ ਗਏ ਖੋਜ ਅਧਿਐਨ ਅਤੇ ਇਸ ਦੇ ਇਲਾਜ ਦੇ ਨਾਲ ਆਏ ਨਤੀਜਿਆਂ ਨੂੰ ਪੇਸ਼ ਕਰਨ ਲਈ ਸੀਸੀਆਰਐਚ ਨੂੰ ਵਧਾਈ ਦਿੱਤੀ। ਦਿੱਲੀ ਸਰਕਾਰ ਦੇ ਆਯੁਸ਼ ਮਹਿਕਮੇ ਦੇ ਡਾਇਰੈਕਟਰ ਡਾ. ਰਾਜ ਕੇ ਮਨਚੰਦਾ ਨੇ ਆਪਣੇ ਭਾਸ਼ਨ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਵਿਗਿਆਨਕ ਕਨਵੈਨਸ਼ਨ ਮੀਟਿੰਗ ਨਿਰਮਾਤਾਵਾਂ ਅਤੇ ਮਾਹਿਰਾਂ ਦਰਮਿਆਨ ਤਜਰਬੇ ਦੇ ਆਦਾਨ-ਪ੍ਰਦਾਨ ਦਾ ਇਕ ਅਦਭੁਤ ਮੌਕਾ ਹੈ ਅਤੇ ਹੋਮਿਓਪੈਥੀ ਦੇ ਖੇਤਰ ਵਿਚ ਖੋਜਕਾਰਾਂ, ਕਲੀਨਿਸ਼ੀਅਨਾਂ ਅਤੇ ਸਿੱਖਿਆ ਵਿਦਵਾਨਾਂ ਨੂੰ ਹੋਰ ਭਰਪੂਰ ਕਰੇਗੀ। ਸੀਸੀਆਰਐਚ ਦੇ ਵਿਗਿਆਨਕ ਸਲਾਹਕਾਰ ਬੋਰਡ ਦੇ ਚੇਅਰਮੈਨ ਪਦਮਸ਼੍ਰੀ ਡਾ. ਵੀ ਕੇ ਗੁਪਤਾ ਨੇ ਟਿੱਪਣੀ ਕੀਤੀ ਕਿ ਇਸ ਕਾਨਫਰੈਂਸ ਤੋਂ ਰਚਨਾਤਮਕ ਸਿਫਾਰਸ਼ਾਂ ਹੋਮਿਓਪੈਥੀ ਨੂੰ ਭਾਰਤ ਵਿਚ ਜਨਤਕ ਸਿਹਤ ਪ੍ਰਣਾਲੀ ਵਿਚ ਹੋਰ ਵਧੇਰੇ ਤਰਕਸੰਗਤ ਬਣਾਏਗੀ।

ਸੀਸੀਆਰਐਚ ਦੀ ਇਕ ਅਨੌਖੀ ਡਿਜੀਟਲ ਪਹਿਲ, ਹੋਮਿਓਪੈਥਿਕ ਕਲੀਨਿਕਲ ਕੇਸ ਰਿਪੋਜ਼ਟਰੀ (ਐਚ ਸੀ ਸੀ ਆਰ) ਪੋਰਟਲ ਜਿਸਦਾ ਉਦੇਸ਼ ਹੋਮਿਓਪੈਥਿਕ ਕਲੀਨੀਅਨ, ਖੋਜਕਰਤਾ, ਮੈਡੀਕਲ ਵਿਦਿਆਰਥੀ ਆਦਿ ਮੁਹੱਈਆ ਕਰਵਾਉਣਾ ਹੈ, ਮੰਤਰੀ ਵੱਲੋਂ ਪਹਿਲਾਂ ਤੋਂ ਪਰਿਭਾਸ਼ਿਤ ਮਾਨਕੀਕ੍ਰਿਤ ਨਮੂਨੇ ਦੇ ਰਾਹੀਂ ਹੋਮਿਓਪੈਥਿਕ ਕਲੀਨਿਕਲ ਕੇਸਾਂ ਨੂੰ ਦਾਖਲ ਕਰਨ ਲਈ ਇੱਕ ਉਪਭੋਗਤਾ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਗਈ ਸੀ I

 

ਇਸ ਕਾਨਫਰੰਸ ਦਾ ਉਦੇਸ਼ ਨੀਤੀ ਨਿਰਮਾਤਾਵਾਂ ਅਤੇ ਮਾਹਿਰਾਂ ਦੇ ਤਜਰਬੇ ਦੇ ਆਦਾਨ-ਪ੍ਰਦਾਨ ਨਾਲ ਏਕੀਕ੍ਰਿਤ ਦੇਖਭਾਲ ਵਿਚ ਹੋਮਿਓਪੈਥੀ ਦੀ ਇਕ ਪ੍ਰਭਾਵਸ਼ਾਲੀ ਅਤੇ ਕੌਸ਼ਲ ਦੀ ਸ਼ਮੂਲਿਅਤ ਨਾਲ ਰਣਨੀਤਿਕ ਕਾਰਜਾਂ ਲਈ ਸ਼ਨਾਖਤ ਕਰਨਾ ਹੈ। ਉਦਘਾਟਨ ਦੌਰਾਨ, ਸੀਸੀਆਰਐਚ ਨੇ ਹੋਮਿਓਪੈਥਿਕ ਕਲੀਨਿਕਲ ਕੇਸ ਰਿਪੋਜ਼ਟਰੀ ਦੀ ਸ਼ੁਰੂਆਤ ਕੀਤੀ, ਜਿਸਦਾ ਉਦੇਸ਼ ਹੋਮਿਓਪੈਥੀ ਰਾਹੀਂ ਪ੍ਰਮਾਣਕ ਅਧਾਰ ਦੇ ਨਿਰਮਾਣ ਲਈ ਦੇਸ਼ ਭਰ ਦੇ ਪ੍ਰੈਕਟੀਸ਼ਨਰਾਂ ਵੱਲੋਂ ਇਲਾਜ ਕੀਤੇ ਗਏ ਕੇਸਾਂ ਦਾ ਸੰਕਲਨ ਕਰਨਾ ਹੈ। ਇਸ ਮੌਕੇ ਸੀਸੀਆਰਐਚ ਦੀ ਈ-ਲਾਇਬ੍ਰੇਰੀ ਵੀ ਅਰੰਭ ਕੀਤੀ ਗਈ। ਕਲੀਨਿਕਲ ਅਭਿਆਸ ਅਤੇ ਸਿੱਖਿਆ ਲਈ ਖੋਜ ਦੇ ਅਨੁਵਾਦ ਨੂੰ ਵਧਾਉਣ ਵਾਲੇ ਸੀਸੀਆਰਐਚ ਦੇ ਪ੍ਰਕਾਸ਼ਨ ਜਾਰੀ ਕੀਤੇ ਗਏ।

ਉਦਘਾਟਨੀ ਸਮਾਰੋਹ ਤੋਂ ਬਾਅਦ ਭਾਰਤ ਵਿਚ ਇੰਟੈਗ੍ਰੇਟਿਵ ਮੈਡਿਸਨ ਦੇ ਦਾਇਰੇ ਅਧੀਨ ਹੋਮਿਓਪੈਥੀ ਲਈ ਵਿਸ਼ਾ ਸਕੋਪ ਅਤੇ ਮੌਕਿਆਂ ਤੇ ਪੈਨਲ ਡਿਸਕਸ਼ਨ ਵੀ ਕੀਤੀ ਗਈ ਤਾਕਿ ਨੀਤੀ ਨਿਰਮਾਤਾਵਾਂ ਲਈ ਇਕ ਮੌਕਾ ਪੈਦਾ ਕੀਤਾ ਜਾਵੇ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਵਿਚਾਰਾਂ ਨੂੰ ਹੋਮਿਓਪੈਥੀ ਨੂੰ ਦਰਪੇਸ਼ ਚੁਣੌਤੀਆਂ ਦਾ ਕਿਵੇਂ ਸਾਹਮਣਾ ਕੀਤਾ ਜਾ ਸਕਦਾ ਹੈ। ਵਿਚਾਰ ਵਟਾਂਦਰਾ ਕਰਨ ਵਾਲੇ ਪੈਨਲ ਵਿਚ ਸ਼੍ਰੀ ਰੌਸ਼ਨ ਜੱਗੀ, ਡਾ. ਅਨਿਲ ਖੁਰਾਣਾ, ਡਾ. ਰਾਜ ਕੇ ਮਨਚੰਦਾ ਅਤੇ ਡਾ. ਐਮਐਲ ਧਵਾਲੇ ਸ਼ਾਮਿਲ ਸਨ।

ਵਿਗਿਆਨਕ ਸੈਸ਼ਨ ਸੀਸੀਆਰਐਚ ਵਲੋਂ ਕੋਵਿਡ-19 ਦੇ ਖੋਜ ਪ੍ਰਮਾਣ ਦਰਸਾਉਣ ਅਤੇ ਇਸ ਦੇ ਨਾਲ ਨਾਲ ਕੁਝ ਐਲੋਪੈਥਿਕ ਹਸਪਤਾਲਾਂ ਦੇ ਸਹਿਯੋਗ ਨਾਲ ਸ਼ੁਰੂ ਹੋਇਆ। ਮੰਨੇ-ਪ੍ਰਮੰਨੇ ਪ੍ਰੈਕਟਿਸ਼ਨਰਾਂ,  ਖੋਜਕਾਰਾਂ ਅਤੇ ਵਿਦਵਾਨਾਂ ਨੇ ਹੋਮਿਓਪੈਥੀ ਦੇ ਸਮਰਥਨ ਵਿਚ ਖੋਜ ਪ੍ਰਮਾਣਾਂ ਦੀ ਪੇਸ਼ਕਸ਼ ਕੀਤੀ। 

ਪਿਛਲੇ ਅਨਿਸ਼ਚਿਤ ਸਮਿਆਂ ਜਿਨ੍ਹਾਂ ਵਿਚ ਵਿਸ਼ਵ ਨੂੰ ਸਿਹਤ ਸੰਭਾਲ ਸੰਕਟ ਵਿਚ ਸੰਘਰਸ਼ ਨਾਲ ਜੂਝਣਾ ਪਿਆ, ਨੇ ਇਕ ਹਿਊਮਨਰਸ ਲਰਨਿੰਗ ਦਾ ਤਜਰਬਾ ਛੱਡਿਆ ਕਿ ਇੰਟੈਗ੍ਰੇਟਿਵ ਮੈਡਿਸਨ ਨੂੰ ਇਕ ਪ੍ਰਭਾਵਸ਼ਾਲੀ ਮਿਟੀਗੇਸ਼ਨ ਨੀਤੀ ਵਜੋਂ ਜ਼ਰੂਰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਤੇ  ਚਰਚਾ ਵੀ ਹੋਈ ਅਤੇ ਸੈਸ਼ਨ ਵਿਚ ਇੰਟਰਾ ਆਯੁਸ਼ ਸਹਿਯੋਗਾਂ ਦੇ ਵਜੋਂ ਅੰਤਰ ਅਨੁਸ਼ਾਸਨੀ ਖੇਤਰ ਤੋਂ ਤਜਰਬੇਕਾਰ ਸਪੀਕਰਾਂ ਨਾਲ ਇੰਟੈਗ੍ਰੇਟਿਵ ਕਲੀਨਿਕਲ ਕੇਅਰ ਦੇ ਸੈਸ਼ਨ ਵਿਚ ਇਨ੍ਹਾਂ ਗੱਲਾਂ ਤੇ ਵਿਚਾਰ ਕੀਤਾ ਗਿਆ। ਇਨ੍ਹਾਂ ਸਪੀਕਰਾਂ ਵਿਚ ਡਾ. ਅਨੁਸੂਇਆ ਬੀ, ਡਾ. ਪ੍ਰਵੀਨ ਓਬਰਾਏ, ਡਾ. ਏ ਕੇ ਗੁਪਤਾ, ਡਾ. ਵਿਸ਼ਾਲ ਚੱਡਾ ਅਤੇ ਡਾ. ਏਕੇ ਦਿਵੇਦੀ ਨੇ ਆਪਣਾ ਤਜਰਬਾ ਸਾਂਝਾ ਕੀਤਾ।

ਦੋ ਪ੍ਰਸਿਧ ਅੰਤਰਰਾਸ਼ਟਰੀ ਸਪੀਕਰਾਂ ਡਾ. ਮਾਈਕਲ ਫਰਾਸ, ਪ੍ਰੋ. ਮੈਡਿਸਨ ਇੰਟਰਨਲ ਮੈਡਿਸਨ ਵਿਚ ਸਪੈਸ਼ਲਿਸਟ ਅਤੇ ਇੰਟਰਨਲ ਇੰਟੈਂਸਿਵ ਕੇਅਰ ਮੈਡਿਸਨ ਵਿਆਨਾ ਅਤੇ ਡਾ. ਟੋਕਾਲੂਨ ਆਰੋਨ, ਪ੍ਰੈਜ਼ੀਡੈਂਟ, ਐਚਕੇ ਐਸੋਸੀਏਸ਼ਨ ਆਫ ਹੋਮਿਓਪੈਥੀ, ਹਾਂਗਕਾਂਗ ਇੰਟੈਗ੍ਰੇਟਿਵ ਕਲੀਨਿਕਲ ਕੇਅਰ ਤੇ ਆਪਣੇ ਤਜਰਬਿਆਂ ਨੂੰ ਡਿਜੀਟਲ ਤੌਰ ਤੇ ਕਨਵੈਨਸ਼ਨ ਵਿਚ ਸ਼ਾਮਿਲ ਹੋ ਕੇ ਸਾਂਝਾ ਕਰਨਗੇ। ਡਾ. ਅੰਤਰਾ ਬੈਨਰਜੀ ਐਸੋਸਿਏਟ ਪ੍ਰੋ. ਰੀਜੈਨਰੇਟਿਵ ਬਾਇਓਲੋਜੀ ਅਤੇ ਬਾਇਓਟੈਕਨੋਲੋਜੀ ਵਿਭਾਗ, ਚੇਟੀਨਾਦ ਅਕੈਡਮੀ ਆਫ ਰਿਸਰਚ ਐਂਡ ਐਜੂਕੇਸ਼ਨ ਕਲੰਬੱਕਮ ਵੀ ਹੋਮਿਓਪੈਥੀ ਦੀ ਭੂਮਿਕਾ ਤੇ ਆਪਣੇ ਖੋਜ ਪ੍ਰਮਾਣ ਸਾਂਝਾ ਕਰਨਗੇ। 

 ਜਨਤਕ ਸਿਹਤ ਵਿਚ ਹੋਮਿਓਪੈਥੀ ਤੇ ਸੈਸ਼ਨ ਮੁੱਖ ਬੁਲਾਰਿਆਂ ਦੀਆਂ ਜਨਤਕ ਸਿਹਤ ਵਿਚ ਹੋਮਿਓਪੈਥੀ ਦੀਆਂ ਸਫਲ ਕਹਾਣੀਆਂ ਨੂੰ ਸਾਂਝਾ ਕਰ ਰਿਹਾ ਹੈ ਜਿੱਥੇ ਕਿ ਰਾਸ਼ਟਰੀ ਪ੍ਰੋਗਰਾਮਾਂ ਵਿੱਚ ਇੰਟੈਗ੍ਰੇਸ਼ਨ ਕੀਤੀ ਗਈ ਹੈ, ਜਿਵੇਂ ਕਿ ਕੈਂਸਰ, ਡਾਇਬਟੀਜ਼, ਦਿਲ ਦੀਆਂ ਬਿਮਾਰੀਆਂ ਅਤੇ ਸਟਰੋਕ (ਐਨਪੀਸੀਡੀਸੀਐਸ), ਕੈਂਸਰ ਵਰਗੇ ਰਾਸ਼ਟਰੀ ਪ੍ਰੋਗਰਾਮਾਂ ਵਿੱਚ ਕੀਤਾ ਗਿਆ ਹੈ ਅਤੇ ਕੇਰਲਾ ਰਾਜ ਤੋਂ ਉਪਚਾਰੀ ਦੇਖਭਾਲ ਦੀਆਂ ਪਹਿਲਕਦਮੀਆਂ, ਰੋਗਾਂ ਦੀ ਸੰਭਾਲ, ਕੁਪੋਸ਼ਣ ਨੂੰ ਰੋਕਣ ਲਈ ਕਮਿਉਨਿਟੀ ਅਧਾਰਤ ਪਹਿਲ ਆਦਿ ਦੇ ਪ੍ਰੋਗਰਾਮ । 

---------------------------  

ਐਮਵੀ ਐਸਕੇ



(Release ID: 1710930) Visitor Counter : 217