ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਹਿਮਾਲਿਆ ਦੀ ਗੈਰ-ਇਕਰੂਪਤਾ ਤੋਂ ਬਹੁਤ ਵੱਡੇ ਭੁਚਾਲਾਂ ਦੀਆਂ ਘਟਨਾਵਾਂ ਦਾ ਅਨੁਮਾਨ

Posted On: 09 APR 2021 4:50PM by PIB Chandigarh

ਵਿਗਿਆਨੀਆਂ ਨੇ ਪਾਇਆ ਹੈ ਕਿ ਹਿਮਾਲੀਆ ਇਕਰੂਪ ਨਹੀਂ ਹਨ ਅਤੇ ਇਨ੍ਹਾਂ ਦੀਆਂ ਵੱਖ-ਵੱਖ ਦਿਸ਼ਾਵਾਂ ਦੀਆਂ ਭੌਤਿਕ ਅਤੇ ਮਕੈਨੀਕਲ ਵਿਸ਼ੇਸ਼ਤਾਵਾਂ ਭਿੰਨ ਹਨ - ਕ੍ਰਿਸਟਲ ਵਿੱਚ ਮੌਜੂਦ ਇੱਕ ਵਿਸ਼ੇਸ਼ਤਾ ਨੂੰ ਐਨੀਸੋਟ੍ਰੋਪੀ ਕਿਹਾ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਹਿਮਾਲਿਆ ਵਿੱਚ ਭੂਚਾਲ ਦੀਆਂ ਵੱਡੀਆਂ ਘਟਨਾਵਾਂ ਵਾਪਰ ਸਕਦੀਆਂ ਹਨ। 

ਗੜ੍ਹਵਾਲ ਅਤੇ ਹਿਮਾਚਲ ਪ੍ਰਦੇਸ਼ ਨੂੰ ਕਵਰ ਕਰਨ ਵਾਲੇ ਭਾਰਤ ਦੇ ਉੱਤਰ ਪੱਛਮੀ ਖੇਤਰ ਵਿੱਚ 20 ਵੀਂ ਸਦੀ ਦੇ ਅਰੰਭ ਤੋਂ ਦਰਮਿਆਨੇ ਤੋਂ ਵੱਡੇ ਤੱਕ ਦੇ ਚਾਰ ਵਿਨਾਸ਼ਕਾਰੀ ਭੁਚਾਲ ਆ ਚੁੱਕੇ ਹਨ - ਕਾਂਗੜਾ ਵਿੱਚ 1905 ਦਾ ਭੁਚਾਲ, 1975 ਵਿੱਚ ਕਿੰਨੌਰ ਵਿੱਚ ਭੂਚਾਲ, 1991 ਦਾ ਉੱਤਰਕਾਸ਼ੀ ਭੂਚਾਲ ਅਤੇ 1999 ਵਿੱਚ ਚਮੋਲੀ ਵਿੱਚ ਭੁਚਾਲ। ਇਹ ਭੂਚਾਲ ਦੀਆਂ ਗਤੀਵਿਧੀਆਂ ਵੱਡੇ ਪੱਧਰ 'ਤੇ ਉਪ ਸਤਹੀ ਵਿਗਾੜ ਅਤੇ ਕਮਜ਼ੋਰ ਖੇਤਰਾਂ ਨੂੰ ਦਰਸਾਉਂਦੀਆਂ ਹਨ ਅਤੇ ਢਾਂਚੇ ਦੇ ਰੂਪ ਵਿੱਚ ਇਨ੍ਹਾਂ ਅਸਥਿਰ ਜ਼ੋਨਾਂ ਤੋਂ ਹੇਠਾਂ ਮੌਜੂਦ ਵਿਗਾੜ ਨੂੰ ਸਮਝਣ ਦੀ ਲੋੜ ਨੂੰ ਦਰਸਾਉਂਦੀਆਂ ਹਨ। 

ਭਾਰਤ ਸਰਕਰ ਦੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੇ ਤਹਿਤ ਇੱਕ ਖੁਦਮੁਖਤਿਆਰ ਸੰਸਥਾ ਦੇਹਰਾਦੂਨ ਸਥਿਤ ਵਾਡੀਆ ਇੰਸਟੀਚਿਊਟ ਆਫ਼ ਹਿਮਾਲੀਅਨ ਜੀਓਲੌਜੀ (ਡਬਲਯੂਆਈਐਚਜੀ) ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਖੜਗਪੁਰ (ਆਈਆਈਟੀ ਕੇਜੀਪੀ) ਦੇ ਖੋਜੀਆਂ ਜਿਨ੍ਹਾਂ ਦੇ ਨਾਂ ਡਾ. ਸੁਸ਼ੀਲ ਕੁਮਾਰ, ਵਿਗਿਆਨਕ 'ਜੀ', ਡਬਲਯੂਆਈਐਚਜੀ; ਸ਼ੁਭਸਮਿਤਾ ਬਿਸਵਾਲ, ਖੋਜਕਰਤਾ, ਡਬਲਯੂਆਈਐਚਜੀ ਅਤੇ ਆਈਆਈਟੀ ਕੇਜੀਪੀ; ਵਿਲੀਅਮ ਮੋਹੰਤੀ, ਪ੍ਰੋਫੈਸਰ ਆਈਆਈਟੀ ਕੇਜੀਪੀ ਅਤੇ ਮਹੇਸ਼ ਪ੍ਰਸਾਦ ਪਰੀਜਾ, ਸਾਬਕਾ ਖੋਜਕਰਤਾ, ਡਬਲਯੂਆਈਐਚਜੀ, ਨੇ ਇਹ ਪ੍ਰਦਰਸ਼ਿਤ ਕਰਨ ਲਈ ਕੀਤੀ ਕਿ ਉੱਤਰ ਪੱਛਮੀ ਹਿਮਾਲਿਆਈ ਖੇਤਰ ਕ੍ਰਿਸਟਲ ਵਿੱਚ ਮੌਜੂਦ ਇੱਕ ਵਿਸ਼ੇਸ਼ਤਾ ਨੂੰ ਪ੍ਰਦਰਸ਼ਤ ਕਰਦੇ ਹਨ, ਡਬਲਯੂਆਈਐਚਜੀ ਦੇ ਅੰਕੜਿਆਂ ਦੀ ਵਰਤੋਂ ਕੀਤੀ। 

ਪੱਛਮੀ ਹਿਮਾਲਿਆ ਵਿੱਚ ਸਥਿੱਤ 20 ਬ੍ਰੌਡਬੈਂਡ ਭੂਚਾਲ ਕੇਂਦਰਾਂ ਦੁਆਰਾ ਰਿਕਾਰਡ ਕੀਤੇ ਗਏ 167 ਭੂਚਾਲਾਂ ਦੇ ਭੂਚਾਲੀ ਤਰੰਗਾਂ ਦੀ ਵਰਤੋਂ ਕਰਦਿਆਂ ਇੱਕ ਸੰਯੁਕਤ ਅਧਿਐਨ ਨੇ ਸੰਕੇਤ ਦਿੱਤਾ ਕਿ ਐਨੀਸੋਟ੍ਰੋਪੀ ਦਾ ਵੱਡਾ ਯੋਗਦਾਨ ਮੁੱਖ ਤੌਰ 'ਤੇ ਇੰਡੋ-ਯੂਰੇਸ਼ੀਆ ਪਲੇਟ ਦੇ ਟਕਰਾਅ (ਜੋ ਕਿ 50 ਮਿਲੀਅਨ ਸਾਲਾਂ ਤੋਂ ਜਾਰੀ ਹੈ)ਤੋਂ ਪ੍ਰੇਰਿਤ ਦਬਾਅ ਅਤੇ ਟਕਰਾਅ ਕਾਰਨ ਆਏ ਵਿਗਾੜ ਉਪਰਲੀ ਪਰਤ ਵਿੱਚ ਵੱਡੀ ਪਾਈ ਗਈ ਹੈ। ਇਹ ਹਾਲ ਹੀ ਵਿੱਚ 2020 ਵਿੱਚ ‘ਲਿਥੋਸਫੀਅਰ (ਜੀਐਸਏ)’ ਰਸਾਲੇ ਵਿੱਚ ਪ੍ਰਕਾਸ਼ਤ ਹੋਇਆ ਹੈ।

ਹਿਮਾਲੀਆ ਦੇ ਨਾਲ-ਨਾਲ ਇਨਹੋਮੋਜੇਨੇਟੀ ਦਬਾਅ ਦੀ ਦਰ ਨੂੰ ਪ੍ਰਭਾਵਤ ਕਰਦੀ ਹੈ ਮੇਨ ਹਿਮਾਲੀਅਨ ਥ੍ਰਸਟ (ਐਮਐਚਟੀ) ਪ੍ਰਣਾਲੀ ਦੀ ਜਿਓਮੈਟਰੀ ਵਿੱਚ ਬਦਲਾਅ ਆਉਣ ਦਾ ਕਾਰਨ ਹੈ ਅਤੇ ਇਹ ਭੂਚਾਲ ਦੇ ਦੌਰਾਨ ਫਟਣ ਦੇ ਆਕਾਰ ਨੂੰ ਨਿਯੰਤਰਿਤ ਕਰਦਾ ਹੈ।  ਹਿਮਾਲਿਆ ਦੇ ਭੌਤਿਕ ਅਤੇ ਮਕੈਨੀਕਲ ਗੁਣਾਂ ਵਿੱਚ ਸਮਾਨਤਾ ਦੀ ਘਾਟ ਹਿਮਾਲਿਆ ਦੇ ਪਹਾੜਾਂ ਦੀ ਨਿਰਮਾਣ ਵਿੱਚ ਸ਼ਾਮਲ ਹਿਮਾਲੀਅਨ-ਤਿੱਬਤ ਕ੍ਰਸਟਲ ਪੱਟੀ ਵਿੱਚ ਹੋਣ ਵਾਲੇ ਵਿਗਾੜ ਬਾਰੇ ਨਵੀਂਆਂ ਸੰਭਾਵਨਾਵਾਂ ਦੀ ਖੋਜ ਵਿੱਚ ਸਹਾਇਤਾ ਕਰ ਸਕਦੀ ਹੈ। 

https://ci6.googleusercontent.com/proxy/3KDMgd7Tx51bClLlc-yzDvX2qBycBk_QqDxLTVIWuHa4iiW5DMtVAM52VRH599hVBheV_rnN7kZdtzlroFqllkxjp5f8fD9wy_YX0y-RCcCTAcF9sTF2UZtkKQ=s0-d-e1-ft#https://static.pib.gov.in/WriteReadData/userfiles/image/image001DUCN.pnghttps://ci3.googleusercontent.com/proxy/OvtqG3IlzOfxL37oOAoyuMAhMzfDoIHY4V2ZsqedqEqpid0w1qeff4AxqwksDSCShP8ZtAB0uKgKipSuC_TyEdzKr4uaDYX7i3xvTyqmwYMvGpmc2xOS1ZAjrQ=s0-d-e1-ft#https://static.pib.gov.in/WriteReadData/userfiles/image/image002NP1J.jpg

ਪਬਲੀਕੇਸ਼ਨ ਲਿੰਕ: https://doi.org/10.2113/2020/8856812.

ਵਧੇਰੇ ਜਾਣਕਾਰੀ ਲਈ, ਵਿਗਿਆਨਕ 'ਜੀ' ਅਤੇ ਜੀਓਫਿਜਿਕਸ, ਡਬਲਯੂਆਈਐਚਜੀ, ਦੇਹਰਾਦੂਨ ਦੇ ਮੁਖੀ ਡਾ: ਸੁਸ਼ੀਲ ਕੁਮਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ (sushil.rohella[at]gmail[dot]com, 9634223377)

****

ਆਰਪੀ (ਡੀਐਸਟੀ ਮੀਡੀਆ ਸੈੱਲ)


(Release ID: 1710797) Visitor Counter : 209


Read this release in: English , Urdu , Hindi , Kannada