ਕਾਰਪੋਰੇਟ ਮਾਮਲੇ ਮੰਤਰਾਲਾ

ਇਨਸਾਲਵੈਂਸੀ ਐਂਡ ਬੈਂਕਰਪਸੀ ਬੋਰਡ ਆਫ ਇੰਡੀਆ ਨੇ ਇਨਸਾਲਵੈਂਸੀ ਐਂਡ ਬੈਂਕਰਪਸੀ ਬੋਰਡ ਆਫ ਇੰਡੀਆ (ਪ੍ਰੀ-ਪੈਕੇਜਡ ਇਨਸਾਲਵੈਂਸੀ ਰਿਜ਼ੋਲਿਊਸ਼ਨ ਪ੍ਰੋਸੈਸ) ਰੈਗੂਲੇਸ਼ਨਜ, 2021 ਨੂੰ ਅਧਿਸੂਚਿਤ ਕੀਤਾ

Posted On: 09 APR 2021 8:13PM by PIB Chandigarh

ਇਨਸਾਲਵੈਂਸੀ ਐਂਡ ਬੈਂਕਰਪਸੀ ਬੋਰਡ ਆਫ ਇੰਡੀਆ ਕੋਡ (ਸੋਧ) ਆਰਡੀਨੈਂਸ, 2021 ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਵਜੋਂ ਸ਼੍ਰੇਣੀਬੱਧ ਕੀਤੇ ਗਏ ਕਾਰਪੋਰੇਟ ਕਰਜ਼ਦਾਰਾਂ ਲਈ ਪ੍ਰੀ-ਪੈਕੇਜਡ ਇਨਸਾਲਵੈਂਸੀ ਰਿਜ਼ੋਲਿਊਸ਼ਨ ਪ੍ਰੋਸੈਸ (ਪੀਪੀਆਈਆਰਪੀ) 4 ਅਪ੍ਰੈਲ, 2021 ਨੂੰ ਜਾਰੀ ਕੀਤਾ ਗਿਆ ਸੀ।  ਇਨਸਾਲਵੈਂਸੀ ਐਂਡ ਬੈਂਕਰਪਸੀ ਬੋਰਡ ਆਫ ਇੰਡੀਆ ਨੇ ਇਨਸਾਲਵੈਂਸੀ ਐਂਡ ਬੈਂਕਰਪਸੀ ਬੋਰਡ ਆਫ ਇੰਡੀਆ (ਪ੍ਰੀ-ਪੈਕੇਜਡ ਇਨਸਾਲਵੈਂਸੀ ਰਿਜ਼ੋਲਿਊਸ਼ਨ ਪ੍ਰੋਸੈਸ) ਰੈਗੂਲੇਸ਼ਨ, 2021 (ਪੀਪੀਆਈਆਰਪੀ ਰੈਗੂਲੇਸ਼ਨਜ) ਦੇ ਸੰਚਾਲਨ ਨੂੰ ਸਮਰੱਥ ਬਣਾਉਣ ਲਈ ਅੱਜ ਅਧਿਸੂਚਿਤ ਕਰ ਦਿੱਤਾ।

ਪੀਪੀਆਈਆਰਪੀ ਰੈਗੂਲੇਸ਼ਨ ਫਾਰਮਾਂ ਬਾਰੇ ਵੇਰਵੇ ਸਹਿਤ ਦਸਦਾ ਹੈ, ਜੋ ਹਿੱਤਧਾਰਕਾਂ ਦੇ ਇਸਤੇਮਾਲ ਲਈ ਜ਼ਰੂਰੀ ਹਨ ਅਤੇ ਪੀਪੀਆਈਆਰਪੀ ਦੇ ਇਕ ਹਿੱਸੇ ਵਜੋਂ ਉਨ੍ਹਾਂ ਵਲੋਂ ਵੱਖ-ਵੱਖ ਕੰਮਾਂ ਨੂੰ ਸ਼ੁਰੂ ਕਰਨ ਦੇ ਢੰਗ ਲਈ ਜ਼ਰੂਰੀ ਹੈ। ਇਹ ਇਸ ਨਾਲ ਸੰਬੰਧਤ ਵੇਰਵੇ ਅਤੇ ਢੰਗ  ਉਪਲਬਧ ਕਰਵਾਉਂਦੇ ਹਨ -

 

∙                 ਰਿਜ਼ੋਲਿਊਸ਼ਨ ਪ੍ਰੋਫੈਸ਼ਨਲ ਵਜੋਂ ਕੰਮ ਕਰਨ ਦੀ ਯੋਗਤਾ ਅਤੇ ਉਸ ਦੀ ਨਿਯੁਕਤੀ ਦੀਆਂ ਸ਼ਰਤਾਂ।

 

∙                 (ਅ) ਰਜਿਸਟਰਡ ਮੁਲਾਂਕਣਕਾਰਾ ਅਤੇ ਹੋਰ ਪ੍ਰੋਫੈਸ਼ਨਲਾਂ ਦੀ ਯੋਗਤਾ।

 

∙                 ਅਧਿਕਾਰਤ ਪ੍ਰਤਿਨਿਧ ਦੀ ਪਛਾਣ ਅਤੇ ਚੋਣ।

 

∙                 ਹਿੱਤਧਾਰਕਾਂ ਦਾ ਜਨਤਕ ਐਲਾਨ ਅਤੇ ਦਾਅਵੇ।

 

∙                 ਸੂਚਨਾ ਮੈਮੋਰੈਂਡਮ।

 

∙                 ਰਿਣਦਾਤਾਵਾਂ ਦੀ ਕਮੇਟੀ ਦੀਆਂ ਮੀਟਿੰਗਾਂ।

 

∙                 ਰਿਜੋਲਿਊਸ਼ਨ ਯੋਜਨਾਵਾਂ ਲਈ ਸੱਦਾ।

 

∙                 ਬੇਸ ਰਿਜ਼ੋਲਿਊਸ਼ਨ ਯੋਜਨਾ ਅਤੇ ਸਰਵੋਤਮ ਰਿਜ਼ੋਲਿਊਸ਼ਨ ਦਰਮਿਆਨ ਪ੍ਰਤੀਯੋਗਤਾ।

 

∙                 ਰਿਜ਼ੋਲਿਊਸ਼ਨ ਯੋਜਨਾਵਾਂ ਦਾ ਮੁਲਾਂਕਣ ਅਤੇ ਵਿਚਾਰ।

 

∙                 ਰਿਜੋਲਿਊਸ਼ਨ ਪ੍ਰੋਫੈਸ਼ਨਲ ਨਾਲ ਕਾਰਪੋਰੇਟ ਕਰਜ਼ਦਾਰ ਦੀ ਵੈਸਟਿੰਗ ਮੈਨੇਜਮੈਂਟ।

 

∙                 ਪੀਪੀਆਈਆਰਪੀ ਦੀ ਸਮਾਪਤੀ ।

 

∙                 ਪੀਪੀਆਰਆਈਪੀ ਰੈਗੂਲੇਸ਼ਨ ਅੱਜ ਤੋਂ ਲਾਗੂ ਹੋ ਗਏ ਹਨ।   ਇਹ www.mca.gov.in  ਅਤੇ  www.ibbi.gov.in ਤੇ ਉਪਲਬਧ ਹਨ।

 

 ---------------------------------------------- 

 ਆਰਐਮ/ ਐਮਵੀ/ ਕੇਐਮਐਨ(Release ID: 1710766) Visitor Counter : 155


Read this release in: English , Urdu , Hindi , Marathi