ਪ੍ਰਧਾਨ ਮੰਤਰੀ ਦਫਤਰ

ਡਾ. ਹਰੇਕ੍ਰਿਸ਼ਣ ਮਹਤਾਬ ਦੁਆਰਾ ਲਿਖੀ ਪੁਸਤਕ ਓਡੀਸ਼ਾ ਇਤਿਹਾਸ ਦੇ ਹਿੰਦੀ ਸੰਸਕਰਣ ਨੂੰ ਜਾਰੀ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 09 APR 2021 4:16PM by PIB Chandigarh

ਜੈ ਜਗਨਨਾਥ!  

ਪ੍ਰੋਗਰਾਮ ਵਿੱਚ ਮੇਰੇ ਨਾਲ ਹਾਜ਼ਰ ਲੋਕ ਸਭਾ ਵਿੱਚ ਸਿਰਫ ਸਾਂਸਦ ਹੀ ਨਹੀਂ ਸਾਂਸਦੀ ਜੀਵਨ ਵਿੱਚ ਇੱਕ ਉੱਤਮ ਸਾਂਸਦ ਕਿਸ ਪ੍ਰਕਾਰ ਨਾਲ ਕੰਮ ਕਰ ਸਕਦਾ ਹੈ ਅਜਿਹਾ ਇੱਕ ਜਿਊਂਦਾ ਜਾਗਦਾ ਉਦਾਹਰਣ ਭਾਈ ਭਰਥਰੀਹਰੀ ਮਹਤਾਬ ਜੀ, ਧਰਮੇਂਦਰ ਪ੍ਰਧਾਨ ਜੀ, ਹੋਰ ਸੀਨੀਅਰ ਮਹਾਨ ਹਸਤੀਆਂ, ਦੇਵੀਓ ਅਤੇ ਸੱਜਣੋਂ! ਮੇਰੇ ਲਈ ਬਹੁਤ ਆਨੰਦ ਦਾ ਵਿਸ਼ਾ ਹੈ ਕਿ ਮੈਨੂੰ ‘ਉਤਕਲ ਕੇਸਰੀ’ ਹਰੇ ਕ੍ਰਿਸ਼ਣ ਮਹਤਾਬ ਜੀ ਨਾਲ ਜੁੜੇ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਣ ਦਾ ਅਵਸਰ ਮਿਲਿਆ ਹੈ। 

ਕਰੀਬ ਡੇਢ ਸਾਲ ਪਹਿਲਾਂ ਅਸੀਂ ਸਭ ਨੇ ‘ਉਤਕਲ ਕੇਸਰੀ’ ਹਰੇ ਕ੍ਰਿਸ਼ਣ ਮਹਤਾਬ ਜੀ ਦੀ ਇੱਕ ਸੌ ਵੀਹਵੀਂ ਜਯੰਤੀ ਬਹੁਤ ਹੀ ਇੱਕ ਪ੍ਰੇਰਣਾ ਦੇ ਅਵਸਰ ਦੇ ਰੂਪ ਵਿੱਚ ਮਨਾਈ ਸੀ। ਅੱਜ ਅਸੀਂ ਉਨ੍ਹਾਂ ਦੀ ਪ੍ਰਸਿੱਧ ਕਿਤਾਬ ‘ਓਡੀਸ਼ਾ ਇਤਿਹਾਸ’ ਦੇ ਹਿੰਦੀ ਸੰਸਕਰਣ ਦਾ ਲੋਕਅਰਪਣ ਕਰ ਰਹੇ ਹਾਂ। ਓਡੀਸ਼ਾ ਦਾ ਵਿਆਪਕ ਅਤੇ ਵਿਵਧਤਾਵਾਂ ਨਾਲ ਭਰਿਆ ਇਤਿਹਾਸ ਦੇਸ਼ ਦੇ ਲੋਕਾਂ ਤੱਕ ਪਹੁੰਚੇ, ਇਹ ਬਹੁਤ ਜ਼ਰੂਰੀ ਹੈ। ਓਡੀਆ ਅਤੇ ਅੰਗ੍ਰੇਜ਼ੀ ਦੇ ਬਾਅਦ ਹਿੰਦੀ ਸੰਸਕਰਣ ਦੇ ਜ਼ਰੀਏ ਤੁਸੀਂ ਇਸ ਜ਼ਰੂਰਤ ਨੂੰ ਪੂਰਾ ਕੀਤਾ ਹੈ। ਮੈਂ ਇਸ ਅਭਿਨਵ ਪ੍ਰਯਤਨ ਦੇ ਲਈ ਭਾਈ ਭਰਥਰੀਹਰੀ ਮਹਤਾਬ ਜੀਕੋ, ਹਰੇਕ੍ਰਿਸ਼ਣ ਮਹਤਾਬ ਫਾਊਂਡੇਸ਼ਨ ਨੂੰ ਅਤੇ ਵਿਸ਼ੇਸ਼ ਰੂਪ ਨਾਲ ਸ਼ੰਕਰਲਾਲ ਪੁਰੋਹਿਤ ਜੀ ਨੂੰ, ਉਨ੍ਹਾਂ ਦਾ ਧੰਨਵਾਦ ਵੀ ਕਰਦਾ ਹਾਂ ਅਤੇ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।  

ਸਾਥੀਓ,

ਭਰਥਰੀਹਰੀ ਜੀ ਨੇ ਇਸ ਪੁਸਤਕ ਦੇ ਵਿਮੋਚਨ ਦੇ ਅਨੁਰੋਧ ਦੇ ਨਾਲ ਹੀ ਮੈਨੂੰ ਇੱਕ ਕਾਪੀ ਵੀ ਉਹ ਆ ਕੇ ਦੇ ਕੇ ਗਏ ਸਨ। ਮੈਂ ਪੜ੍ਹ ਤਾਂ ਨਹੀਂ ਸਕਿਆ ਪੂਰੀ ਲੇਕਿਨ ਜੋ ਸਰਸਰੀ ਨਜ਼ਰ ਨਾਲ ਮੈਂ ਉਸ ਨੂੰ ਦੇਖਿਆ ਤਾਂ ਮਨ ਵਿੱਚ ਵਿਚਾਰ ਆਇਆ ਕਿ ਇਸ ਦਾ ਹਿੰਦੀ ਪ੍ਰਕਾਸ਼ਨ ਵਾਕਈ ਕਿਤਨੇ ਸੁਖਦ ਸੰਜੋਗਾਂ ਨਾਲ ਜੁੜਿਆ ਹੋਇਆ ਹੈ! ਇਹ ਪੁਸਤਕ ਇੱਕ ਅਜਿਹੇ ਸਾਲ ਵਿੱਚ ਪ੍ਰਕਾਸ਼ਿਤ ਹੋਈ ਹੈ ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਇਸੇ ਸਾਲ ਉਸ ਘਟਨਾ ਨੂੰ ਵੀ ਸੌ ਸਾਲ ਪੂਰੇ ਹੋ ਰਹੇ ਹਨ ਜਦੋਂ ਹਰੇਕ੍ਰਿਸ਼ਣ ਮਹਤਾਬ ਜੀ ਕਾਲਜ ਛੱਡ ਕੇ ਆਜ਼ਾਦੀ ਦੀ ਲੜਾਈ ਨਾਲ ਜੁੜ ਗਏ ਸਨ। ਗਾਂਧੀ ਜੀ ਨੇ ਜਦੋਂ ਨਮਕ ਸੱਤਿਆਗ੍ਰਹਿ ਦੇ ਲਈ ਦਾਂਡੀ ਯਾਤਰਾ ਸ਼ੁਰੂ ਕੀਤੀ ਸੀ, ਤਾਂ ਓਡੀਸ਼ਾ ਵਿੱਚ ਹਰੇਕ੍ਰਿਸ਼ਣ ਜੀ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ ਸੀ। ਇਹ ਵੀ ਸੰਜੋਗ ਹੈ ਕਿ ਸਾਲ 2023 ਵਿੱਚ ਮੈਂ ‘ਓਡੀਸ਼ਾ ਇਤਿਹਾਸ’ ਦੇ ਪ੍ਰਕਾਸ਼ਨ ਦੇ ਵੀ 75 ਸਾਲ ਪੂਰੇ ਹੋ ਰਹੇ ਹਨ। ਮੈਨੂੰ ਲਗਦਾ ਹੈ ਕਿ, ਜਦੋਂ ਕਿਸੇ ਵਿਚਾਰ ਦੇ ਕੇਂਦਰ ਵਿੱਚ ਦੇਸ਼ ਸੇਵਾ ਦਾ, ਸਮਾਜ ਸੇਵਾ ਦਾ ਬੀਜ ਹੁੰਦਾ ਹੈ, ਤਾਂ ਅਜਿਹੇ ਸੰਜੋਗ ਵੀ ਬਣਦੇ ਹੀ ਚਲਦੇ ਹਨ। 

ਸਾਥੀਓ,

ਇਸ ਕਿਤਾਬ ਦੀ ਭੂਮਿਕਾ ਵਿੱਚ ਭਰਥਰੀਹਰੀ ਜੀ ਨੇ ਲਿਖਿਆ ਹੈ ਕਿ- “ਡਾ. ਹਰੇਕ੍ਰਿਸ਼ਣ ਮਹਤਾਬ ਜੀ ਉਹ ਵਿਅਕਤੀ ਸਨ ਜਿਨ੍ਹਾਂ ਨੇ ਇਤਿਹਾਸ ਬਣਾਇਆ ਵੀ, ਬਣਦੇ ਹੋਏ ਦੇਖਿਆ ਵੀ, ਅਤੇ ਉਸ ਨੂੰ ਲਿਖਿਆ ਵੀ”। ਵਾਸਤਵ ਵਿੱਚ ਅਜਿਹੇ ਇਤਿਹਾਸਿਕ ਵਿਅਕਤਿੱਤਵ ਬਹੁਤ ਵਿਰਲੇ ਹੁੰਦੇ ਹਨ। ਅਜਿਹੇ ਮਹਾਪੁਰਖ ਖੁਦ ਵੀ ਇਤਿਹਾਸ ਦੇ ਮਹੱਤਵਪੂਰਨ ਅਧਿਆਇ ਹੁੰਦੇ ਹਨ। ਮਹਤਾਬ ਜੀ ਨੇ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਜੀਵਨ ਸਮਰਪਿਤ ਕੀਤਾ, ਆਪਣੀ ਜਵਾਨੀ ਖਪਾ ਦਿੱਤੀ। ਉਨ੍ਹਾਂ ਨੇ ਜੇਲ੍ਹ ਦੀ ਜ਼ਿੰਦਗੀ ਕੱਟੀ। 

ਲੇਕਿਨ ਮਹੱਤਵਪੂਰਨ ਇਹ ਰਿਹਾ ਕਿ ਆਜ਼ਾਦੀ ਦੀ ਲੜਾਈ ਦੇ ਨਾਲ-ਨਾਲ ਉਹ ਸਮਾਜ ਦੇ ਲਈ ਵੀ ਲੜੇ! ਜਾਤ-ਪਾਤ, ਛੁਆਛੂਤ ਦੇ ਖ਼ਿਲਾਫ਼ ਅੰਦਲੋਨ ਵਿੱਚ ਉਨ੍ਹਾਂ ਨੇ ਆਪਣੇ ਪੈਤ੍ਰਕ ਮੰਦਿਰ ਨੂੰ ਵੀ ਸਾਰੀਆਂ ਜਾਤੀਆਂ ਦੇ ਲਈ ਖੋਲ੍ਹਿਆ, ਅਤੇ ਉਸ ਜ਼ਮਾਨੇ ਵਿੱਚ ਅੱਜ ਵੀ ਇੱਕ ਖੁਦ ਦੇ ਵਿਵਹਾਰ ਨਾਲ ਇਸ ਪ੍ਰਕਾਰ ਦਾ ਉਦਾਹਰਣ ਪੇਸ਼ ਕਰਨਾ ਅੱਜ ਸ਼ਾਇਦ ਇਸ ਨੂੰ ਅਸੀਂ ਇਸ ਦੀ ਤਾਕਤ ਕੀ ਹੈ ਅੰਦਾਜ਼ ਨਹੀਂ ਆਵੇਗਾ। ਉਸ ਯੁਗ ਵਿੱਚ ਦੇਖਾਂਗੇ ਤਾਂ ਅੰਦਾਜ਼ ਆਵੇਗਾ ਕਿ ਕਿਤਨਾ ਵੱਡਾ ਸਾਹਸ ਹੋਵੇਗਾ। ਪਰਿਵਾਰ ਵਿੱਚ ਵੀ ਕਿਸ ਪ੍ਰਕਾਰ ਦੇ ਮਹੌਲ ਨਾਲ ਇਸ ਫੈਸਲੇ ਵੱਲ ਜਾਣਾ ਪਿਆ ਹੋਵੇਗਾ। ਆਜ਼ਾਦੀ ਦੇ ਬਾਅਦ ਉਨ੍ਹਾਂ ਨੇ ਓਡੀਸ਼ਾ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਵੱਡੇ-ਵੱਡੇ ਫੈਸਲੇ ਲਏ, ਓਡੀਸ਼ਾ ਦਾ ਭਵਿੱਖ ਬਣਾਉਣ ਦੇ ਲਈ ਅਨੇਕ ਪ੍ਰਯਤਨ ਕੀਤੇ। ਸ਼ਹਿਰਾਂ ਦਾ ਆਧੁਨਿਕੀਕਰਨ, ਪੋਰਟ ਦਾ ਆਧੁਨਿਕੀਕਰਨ, ਸਟੀਲ ਪਲਾਂਟ, ਅਜਿਹੇ ਕਿਤਨੇ ਹੀ ਕਾਰਜਾਂ ਵਿੱਚ ਉਨ੍ਹਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। 

ਸਾਥੀਓ, 

ਸੱਤਾ ਵਿੱਚ ਪਹੁੰਚ ਕੇ ਵੀ ਉਹ ਹਮੇਸ਼ਾ ਪਹਿਲਾਂ ਆਪਣੇ ਆਪ ਨੂੰ ਇੱਕ ਸੁਤੰਤਰਤਾ ਸੈਨਾਨੀ ਹੀ ਮੰਨਦੇ ਸਨ ਅਤੇ ਉਹ ਜੀਵਨ ਕਾਲ ਸੁਤੰਤਰਤਾ ਸੈਨਾਨੀ ਬਣੇ ਰਹੇ। ਇਹ ਗੱਲ ਅੱਜ ਦੇ ਜਨਪ੍ਰਤੀਨਿਧੀਆਂ ਨੂੰ ਹੈਰਤ ਵਿੱਚ ਪਾ ਸਕਦੀ ਹੈ ਕਿ ਜਿਸ ਪਾਰਟੀ ਤੋਂ ਉਹ ਮੁੱਖ ਮੰਤਰੀ ਬਣੇ ਸਨ, ਐਮਰਜੈਂਸੀ ਵਿੱਚ ਉਸੇ ਪਾਰਟੀ ਦਾ ਵਿਰੋਧ ਕਰਦੇ ਹੋਏ ਉਹ ਜੇਲ੍ਹ ਗਏ ਸਨ। ਯਾਨੀ ਉਹ ਅਜਿਹੇ ਵਿਰਲੇ ਨੇਤਾ ਸਨ ਜੋ ਦੇਸ਼ ਦੀ ਆਜ਼ਾਦੀ ਦੇ ਲਈ ਵੀ ਜੇਲ੍ਹ ਗਏ ਅਤੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਵੀ ਜੇਲ੍ਹ ਗਏ। ਅਤੇ ਮੇਰਾ ਇਹ ਸੁਭਾਗ ਰਿਹਾ ਕਿ ਮੈਂ ਐਮਰਜੈਂਸੀ ਸਮਾਪਤ ਹੋਣ ਦੇ ਬਾਅਦ ਉਨ੍ਹਾਂ ਨੂੰ ਮਿਲਣ ਦੇ ਲਈ ਓਡੀਸ਼ਾ ਗਿਆ ਸੀ। ਮੇਰਾ ਤਾਂ ਕੋਈ ਪਹਿਚਾਣ ਨਹੀਂ ਸੀ। 

ਲੇਕਿਨ ਉਨ੍ਹਾਂ ਨੇ ਮੈਨੂੰ ਸਮਾਂ ਦਿੱਤਾ ਅਤੇ ਮੈਨੂੰ ਬਰਾਬਰ ਯਾਦ ਹੈ Pre lunch time ਦਿੱਤਾ ਸੀ। ਤਾਂ ਸੁਭਾਵਿਕ ਹੈ ਕਿ ਲੰਚ ਦਾ ਸਮਾਂ ਹੁੰਦੇ ਹੀ ਗੱਲ ਪੂਰੀ ਹੋ ਜਾਵੇਗੀ ਲੇਕਿਨ ਮੈਂ ਅੱਜ ਯਾਦ ਕਰਦਾ ਹਾਂ ਮੈਨੂੰ ਲਗਦਾ ਹੈ ਦੋ ਢਾਈ ਘੰਟੇ ਤੱਕ ਉਹ ਖਾਣ ਦੇ ਲਈ ਨਹੀਂ ਗਏ ਅਤੇ ਲੰਬੇ ਅਰਸੇ ਤੱਕ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੱਸਦੇ ਰਹੇ। ਕਿਉਂਕਿ ਮੈਂ ਕਿਸੇ ਵਿਅਕਤੀ ਦੇ ਲਈ ਸਾਰਾ ਰਿਸਰਚ ਕਰ ਰਿਹਾ ਸੀ। ਕੁਝ ਮਟੀਰੀਅਲ ਕਲੈਕਟ ਕਰ ਰਿਹਾ ਸੀ ਇਸ ਵਜ੍ਹਾ ਨਾਲ ਮੈਂ ਉਨ੍ਹਾਂ ਪਾਸ ਗਿਆ ਸੀ। ਅਤੇ ਮੇਰਾ ਇਹ ਅਨੁਭਵ ਅਤੇ ਮੈਂ ਕਦੇ-ਕਦੇ ਦੇਖਦਾ ਹਾਂ ਕਿ ਜੋ ਵੱਡੇ ਪਰਿਵਾਰ ਵਿੱਚ ਬੇਟੇ ਸੰਤਾਨ ਪੈਦਾ ਹੁੰਦੇ ਹਨ। ਅਤੇ ਉਸ ਵਿੱਚ ਵੀ ਖਾਸ ਕਰਕੇ ਰਾਜਨੀਤਕ ਪਰਿਵਾਰਾਂ ਵਿੱਚ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਸੰਤਾਨਾਂ ਨੂੰ ਦੇਖਦੇ ਹਾਂ ਤਾਂ ਕਦੇ-ਕਦੇ ਪ੍ਰਸ਼ਨ ਉੱਠਦਾ ਹਾ ਕਿ ਭਈ ਇਹ ਕੀ ਕਰ ਰਹੇ ਹੋ। ਲੇਕਿਨ ਭਰਥਰੀਹਰੀ ਜੀ ਨੂੰ ਦੇਖਣ ਦੇ ਬਾਅਦ ਕਦੀ ਨਹੀਂ ਲਗਦਾ ਹੈ। ਅਤੇ ਉਸ ਦਾ ਕਾਰਨ ਹਰੇਕ੍ਰਿਸ਼ਣ ਜੀ ਨੇ ਪਰਿਵਾਰ ਵਿੱਚ ਜੋ ਸ਼ਿਸ਼ਟ, ਅਨੁਸ਼ਾਸਨ, ਸੰਸਕਾਰ ਇਸ ਨੂੰ ਵੀ ਉਤਨਾ ਹੀ ਬਲ ਦਿੱਤਾ ਤਦ ਜਾ ਕੇ ਸਾਨੂੰ ਭਰਥਰੀਹਰੀ ਜਿਹੇ ਸਾਥੀ ਮਿਲਦੇ ਹਨ। 

ਸਾਥੀਓ,

ਇਹ ਅਸੀਂ ਭਲੀ-ਭਾਂਤੀ ਜਾਣਦੇ ਹਨ ਕਿ ਮੁੱਖ ਮੰਤਰੀ ਦੇ ਤੌਰ ‘ਤੇ ਓਡੀਸ਼ਾ ਦੇ ਭਵਿੱਖ ਦੀ ਚਿੰਤਾ ਕਰਦੇ ਹੋਏ ਵੀ ਓਡੀਸ਼ਾ ਦੇ ਇਤਿਹਾਸ ਦੇ ਪ੍ਰਤੀ ਉਨ੍ਹਾਂ ਦਾ ਆਕਰਸ਼ਣ ਬਹੁਤ ਅਧਿਕ ਸੀ। ਉਨ੍ਹਾਂ ਨੇ ਇੰਡੀਅਨ ਹਿਸਟ੍ਰੀ ਕਾਂਗਰਸ ਵਿੱਚ ਅਹਿਮ ਭੂਮਿਕਾ ਨਿਭਾਈ, ਓਡੀਸ਼ਾ ਦੇ ਇਤਿਹਾਸ ਨੂੰ ਰਾਸ਼ਟਰੀ ਪਟਲ ‘ਤੇ ਲੈ ਗਿਆ। ਓਡੀਸ਼ਾ ਵਿੱਚ ਮਿਊਜ਼ੀਅਮ ਹੋਣ, Archives ਹੋਣ, archaeology section ਹੋਵੇ, ਇਹ ਸਭ ਮਹਤਾਬ ਜੀ ਦੀ ਇਤਿਹਾਸ ਦ੍ਰਿਸ਼ਟੀ ਅਤੇ ਉਨ੍ਹਾਂ ਦੇ ਯੋਗਦਾਨ ਤੋਂ ਹੀ ਸੰਭਵ ਹੋਇਆ। 

ਸਾਥੀਓ,

ਮੈਂ ਕਈ ਵਿਦਵਾਨਾਂ ਤੋਂ ਸੁਣਿਆ ਹੈ ਕਿ ਅਗਰ ਤੁਸੀਂ ਮਹਤਾਬ ਜੀ ਦੀ ਓਡੀਸ਼ਾ ਇਤਿਹਾਸ ਪੜ੍ਹ ਲਈ ਤਾਂ ਸਮਝੋ ਤੁਸੀਂ ਓਡੀਸ਼ਾ ਨੂੰ ਜਾਣ ਲਿਆ, ਓਡੀਸ਼ਾ ਨੂੰ ਜੀ ਲਿਆ। ਅਤੇ ਇਹ ਗੱਲ ਸਹੀ ਵੀ ਹੈ। ਇਤਿਹਾਸ ਕੇਵਲ ਅਤੀਤ ਦਾ ਅਧਿਆਇ ਹੀ ਨਹੀਂ ਹੁੰਦਾ, ਬਲਕਿ ਭਵਿੱਖ ਦਾ ਸ਼ੀਸ਼ਾ ਵੀ ਹੁੰਦਾ ਹੈ। ਇਸੇ ਵਿਚਾਰ ਨੂੰ ਸਾਹਮਣੇ ਰੱਖ ਕੇ ਅੱਜ ਦੇਸ਼ ਅੰਮ੍ਰਿਤ ਮਹੋਤਸਵ ਵਿੱਚ ਆਜ਼ਾਦੀ ਦੇ ਇਤਿਹਾਸ ਨੂੰ ਫਿਰ ਤੋਂ ਜੀਵੰਤ ਕਰ ਰਿਹਾ ਹੈ। ਅੱਜ ਅਸੀਂ ਸੁਤੰਤਰਤਾ ਸੈਨਾਨੀਆਂ ਦੇ ਤਿਆਗ ਅਤੇ ਬਲੀਦਾਨ ਦੀਆਂ ਗਾਥਾਵਾਂ ਨੂੰ ਪੁਨਰਜੀਵਤ ਕਰ ਰਹੇ ਹਾਂ, ਤਾਕਿ ਸਾਡੇ ਯੁਵਾ ਉਸ ਨੂੰ ਨਾ ਕੇਵਲ ਜਾਣਨ, ਬਲਕਿ ਅਨੁਭਵ ਕਰਨ। ਨਵੇਂ ਆਤਮਵਿਸ਼ਵਾਸ ਦੇ ਨਾਲ ਵਧ ਜਾਵੇ। ਅਤੇ ਕੁਝ ਕਰ ਗੁਜਰਨ ਦੇ ਮਕਸਦ ਨਾਲ ਨਵੇਂ ਸੰਕਲਪਾਂ ਦੇ ਨਾਲ ਅੱਗੇ ਵਧਣ। ਸੁਤੰਤਰਤਾ ਸੰਗ੍ਰਾਮ ਨਾਲ ਜੁੜੀ ਅਜਿਹੀਆਂ ਕਿੰਨੀਆਂ ਹੀ ਕਹਾਣੀਆਂ ਹਨ, ਜੋ ਦੇਸ਼ ਦੇ ਸਾਹਮਣੇ ਉਸ ਰੂਪ ਵਿੱਚ ਨਹੀਂ ਆ ਸਕੀਆਂ। ਅਤੇ ਜਿਵੇਂ ਹੁਣੇ ਭਰਥਰੀਹਰੀ ਜੀ ਕਹਿ ਰਹੇ ਸਨ। 

ਕਿ ਭਾਰਤ ਦਾ ਇਤਿਹਾਸ ਰਾਜ ਮਹਿਲਾਂ ਦਾ ਇਤਿਹਾਸ ਨਹੀਂ ਹੈ। ਭਾਰਤ ਦਾ ਇਤਿਹਾਸ ਰਾਜਪਥ ਦਾ ਇਤਿਹਾਸ ਨਹੀਂ ਹੈ ਸਿਰਫ। ਜਨ ਜਨ ਦੇ ਜੀਵਨ ਦੇ ਨਾਲ ਇਤਿਹਾਸ ਆਪਣੇ ਆਪ ਨਿਰਮਾਣ ਹੋਇਆ ਹੈ ਅਤੇ ਤਦੇ ਤਾਂ ਹਜ਼ਾਰਾਂ ਸਾਲ ਦੀ ਇਸ ਮਹਾਨ ਪਰੰਪਰਾ ਨੂੰ ਲੈ ਕੇ ਅਸੀਂ ਜੀਏ ਹੋਵਾਂਗੇ। ਇਹ ਬਾਹਰੀ ਸੋਚ ਹੈ ਕਿ ਜਿਸ ਨੇ ਰਾਜਪਾਠ ਅਤੇ ਰਾਜਘਰਾਨਿਆਂ ਦੇ ਆਸਪਾਸ ਦੀਆਂ ਘਟਨਾਵਾਂ ਨੂੰ ਹੀ ਇਤਿਹਾਸ ਮੰਨ ਲਿਆ। ਅਸੀਂ ਉਹ ਲੋਕ ਨਹੀਂ ਹਾਂ। ਪੂਰੀ ਰਮਾਇਣ ਅਤੇ ਮਹਾਭਾਰਤ ਦੇਖੋ। 80 ਪ੍ਰਤੀਸ਼ਤ ਗੱਲਾਂ ਆਮ ਜਨ ਦੀਆਂ ਹਨ। ਅਤੇ ਇਸ ਲਈ ਸਾਡੇ ਲੋਕਾਂ ਦੇ ਜੀਵਨ ਵਿੱਚ ਜਨ ਸਾਧਾਰਣ ਇੱਕ ਕੇਂਦਰ ਬਿੰਦੂ ਵਿੱਚ ਰਿਹਾ ਹੈ। ਅੱਜ ਸਾਡੇ ਯੁਵਾ ਇਤਿਹਾਸ ਦੇ ਉਨ੍ਹਾਂ ਅਧਿਆਇਆਂ ‘ਤੇ ਖੋਜ ਕਰਨ, ਅਤੇ ਕਰ ਰਹੇ ਹਨ, ਉਨ੍ਹਾਂ ਨੂੰ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਲਈ ਕੰਮ ਕਰ ਰਹੇ ਹਨ। ਇਨ੍ਹਾਂ ਪ੍ਰਯਤਨਾਂ ਨਾਲ ਕਿੰਨੀਆਂ ਪ੍ਰੇਰਣਾਵਾਂ ਨਿਕਲ ਕੇ ਸਾਹਮਣੇ ਆਉਣਗੀਆਂ, ਦੇਸ਼ ਦੀ ਵਿਵਧਤਾ ਦੇ ਕਿਤਨੇ ਰੰਗਾਂ ਤੋਂ ਅਸੀਂ ਜਾਣੂ ਹੋ ਸਕਾਂਗੇ। 

ਸਾਥੀਓ,

ਹਰੇਕ੍ਰਿਸ਼ਣ ਜੀ ਨੇ ਆਜ਼ਾਦੀ ਦੀ ਲੜਾਈ ਦੇ ਅਜਿਹੇ ਅਨੇਕਾਂ ਅਧਿਆਇਆਂ ਨਾਲ ਸਾਨੂੰ ਜਾਣੂ ਕਰਵਾਇਆ ਹੈ, ਜਿਨ੍ਹਾਂ ਨਾਲ ਓਡੀਸ਼ਾ ਨੂੰ ਲੈ ਕੇ ਬੋਧ ਅਤੇ ਖੋਜ ਦੇ ਨਵੇਂ ਆਯਾਮ ਖੁੱਲ੍ਹੇ ਹਨ। ਪਾਈਕ ਸੰਗ੍ਰਾਮ, ਗੰਜਾਮ ਅੰਦੋਲਨ, ਅਤੇ ਲਾਰਜਾ ਕੋਲਹ ਅੰਦਲੋਨ ਤੋਂ ਲੈ ਕੇ ਸੰਬਲਪੁਰ ਸੰਗ੍ਰਾਮ ਤੱਕ, ਓਡੀਸ਼ਾ ਦੀ ਧਰਤੀ ਨੇ ਵਿਦੇਸ਼ੀ ਹੁਕੂਮਤ ਦੇ ਖ਼ਿਲਾਫ਼ ਕ੍ਰਾਂਤੀ ਦੀ ਜਵਾਲਾ ਨੂੰ ਹਮੇਸ਼ਾ ਨਵੀਂ ਊਰਜਾ ਦਿੱਤੀ। ਕਿਤਨੇ ਹੀ ਸੈਨਾਨੀਆਂ ਨੂੰ ਅੰਗ੍ਰੇਜ਼ਾਂ ਨੇ ਜੇਲ੍ਹਾਂ ਵਿੱਚ ਪਾਇਆ, ਯਾਤਨਾਵਾਂ ਦਿੱਤੀਆਂ, ਕਿਤਨੇ ਹੀ ਬਲੀਦਾਨ ਹੋਏ! ਲੇਕਿਨ ਆਜ਼ਾਦੀ ਦਾ ਜਨੂੰਨ ਕਮਜ਼ੋਰ ਨਹੀਂ ਹੋਇਆ। ਸੰਬਲਪੁਰ ਸੰਗ੍ਰਾਮ ਦੇ ਵੀਰ ਕ੍ਰਾਂਤੀਕਾਰੀ ਸੁਰੇਂਦਰ ਸਾਯ, ਸਾਡੇ ਲਈ ਅੱਜ ਵੀ ਬਹੁਤ ਵੱਡੀ ਪ੍ਰੇਰਣਾ ਹੈ। ਜਦੋਂ ਦੇਸ਼ ਨੇ ਗਾਂਧੀ ਜੀ ਦੀ ਅਗਵਾਈ ਵਿੱਚ ਗ਼ੁਲਾਮੀ ਦੇ ਖ਼ਿਲਾਫ਼ ਆਪਣੀ ਅੰਤਿਮ ਲੜਾਈ ਸ਼ੁਰੂ ਕੀਤੀ, ਤਾਂ ਵੀ ਓਡੀਸ਼ਾ ਅਤੇ ਇੱਥੋਂ ਦੇ ਲੋਕ ਉਸ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਸਨ। ਅਸਹਿਯੋਗ ਅੰਦਲੋਨ ਅਤੇ ਸਵਿਨਯ ਅਵਗਿਆਏ ਜਿਹੇ ਅੰਦਲੋਨ ਸਨ ਜਿੱਥੋਂ ਲੈ ਕੇ ਨਮਕ ਸੱਤਿਆਗ੍ਰਹਿ ਤੱਕ ਪੰਡਿਤ ਗੋਪਬੰਧੁ, ਅਚਾਰਿਆ ਹਰਿਹਰ ਅਤੇ ਹਰੇਕ੍ਰਿਸ਼ਣ ਮਹਤਾਬ ਜਿਹੇ ਨਾਇਕ ਓਡੀਸ਼ਾ  ਦੀ ਅਗਵਾਈ ਕਰ ਰਹੇ ਸਨ। ਰਮਾ ਦੇਵੀ, ਮਾਲਤੀ ਦੇਵੀ, ਕੋਕਿਲਾ ਦੇਵੀ, ਰਾਣੀ ਭਾਗਯਵਤੀ, ਅਜਿਹੀਆਂ ਕਿਤਨੀਆਂ ਹੀ ਮਾਤਾਵਾਂ ਭੈਣਾਂ ਸਨ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ। ਇਸੇ ਤਰ੍ਹਾਂ, ਓਡੀਸ਼ਾ ਦੇ ਸਾਡੇ ਆਦਿਵਾਸੀ ਸਮਾਜ ਦੇ ਯੋਗਦਾਨ ਨੂੰ ਕੌਣ ਭੁਲਾ ਸਕਦਾ ਹੈ? ਸਾਡੇ ਆਦਿਵਾਸੀਆਂ ਨੇ ਆਪਣੇ ਸੌਰਯ ਅਤੇ ਦੇਸ਼ ਪ੍ਰੇਮ ਨਾਲ ਕਦੀ ਵੀ ਵਿਦੇਸ਼ੀ ਹੁਕੂਮਤ ਨੂੰ ਚੈਨ ਨਾਲ ਬੈਠਣ ਨਹੀਂ ਦਿੱਤਾ। ਅਤੇ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਮੇਰੀ ਇਹ ਕੋਸ਼ਿਸ਼ ਹੈ ਕਿ ਹਿੰਦੁਸਤਾਨ ਵਿੱਚ ਆਜ਼ਾਦੀ ਦੀ ਜੰਗ ਵਿੱਚ ਆਦਿਵਾਸੀ ਸਮਾਜ ਦੀ ਜੋ ਅਗਵਾਈ ਰਹੀ ਹੈ ਭੂਮਿਕਾ ਰਹੀ ਹੈ। ਉਸ ਨਾਲ ਸਬੰਧਿਤ ਉਨ੍ਹਾਂ ਰਾਜਾਂ ਵਿੱਚ ਜਿੱਥੇ ਉਸ ਪ੍ਰਕਾਰ ਦੇ ਭਾਵੀ ਪੀੜ੍ਹੀ ਦੇ ਲਈ ਇੱਕ ਮਿਊਜ਼ੀਅਮ ਉੱਥੇ ਬਣਾਉਣਾ ਚਾਹੀਦਾ ਹੈ।  ਅਣਗਿਣਤ ਕਹਾਣੀਆਂ ਹਨ, ਅਣਗਿਣਤ ਤਿਆਗ ਅਤੇ ਤਪੱਸਿਆ ਦੀ ਬਲੀਦਾਨ ਦੀਆਂ ਵੀਰ ਗਾਥਾਵਾਂ ਪਈਆਂ ਹਨ। ਕਿਵੇਂ ਉਹ ਜੰਗ ਲੜਦੇ ਸਨ ਕਿਵੇਂ ਉਹ ਜੰਗ ਜਿੱਤਦੇ ਸਨ। ਲੰਬੇ ਅਰਸੇ ਤੱਕ ਅੰਗ੍ਰੇਜ਼ਾਂ ਨੂੰ ਪੈਰ ਨਹੀਂ ਰੱਖਣ ਦਿੰਦੇ ਸਨ। ਆਪਣੇ ਬਲਬੁਤੇ ‘ਤੇ ਇਹ ਗੱਲਾਂ ਸਾਡੇ ਆਦਿਵਾਸੀ ਸਮਾਜ ਦੀ ਤਿਆਗ ਤਪੱਸਿਆ ਦੇ ਗੌਰਵ ਨੂੰ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਇਹ ਕੋਸ਼ਿਸ਼ ਹੈ ਕਿ ਪੂਰੇ ਦੇਸ਼ ਵਿੱਚ ਆਦਿਵਾਸੀ ਸਮਾਜ ਦਾ ਆਜ਼ਾਦੀ ਦੀ ਜੰਗ ਵਿੱਚ ਅਗਵਾਈ ਉਸ ਨੂੰ ਅਲੱਗ ਤੋਂ ਉਜਾਗਰ ਕਰਕੇ ਲੋਕਾਂ ਦੇ ਸਾਹਮਣੇ ਲਿਆਉਣ ਦਾ ਜ਼ਰੂਰਤ ਹੈ। ਅਤੇ ਕਈ ਅਣਗਿਣਤ ਕਹਾਣੀਆਂ ਹਨ ਜਿਸ ਵੱਲ ਸ਼ਾਇਦ ਇਤਿਹਾਸ ਨੇ ਵੀ ਅਨਿਆਂ ਕੀਤਾ ਹੈ। ਜਿਵੇਂ ਸਾਡੇ ਲੋਕਾਂ ਦਾ ਸੁਭਾਅ ਹੈ ਜ਼ਰਾ ਤਾਮਝਾਮ ਵਾਲੀਆਂ ਚੀਜ਼ਾਂ ਆ ਜਾਣ ਤਾਂ ਅਸੀਂ ਉਸ ਵੱਲ ਲੁਢਕ ਜਾਂਦੇ ਹਾਂ। ਅਤੇ ਇਸ ਦੇ ਕਾਰਨ ਅਜਿਹੀ ਤਪੱਸਿਆ ਦੀਆਂ ਬਹੁਤ ਗੱਲਾਂ ਹੁੰਦੀਆਂ ਹਨ। ਤਿਆਗ ਦੀਆਂ ਬਹੁਤ ਗੱਲਾਂ ਹੁੰਦੀਆਂ ਹਨ। ਜੋ ਇੱਕ ਦਮ ਉੱਭਰ ਕੇ ਸਾਹਮਣੇ ਨਹੀਂ ਆਉਂਦੀਆਂ ਹਨ। ਇਹ ਤਾਂ ਯਤਨ ਕਰਕੇ ਲਿਆਉਣਾ ਹੁੰਦਾ ਹੈ। ਅੰਗ੍ਰੇਜ਼ੋ ਭਾਰਤ ਛੱਡੋ ਅੰਦੋਲਨ ਦੇ ਮਹਾਨ ਆਦਿਵਾਸੀ ਨਾਇਕ ਲਛਮਣ ਨਾਇਕ ਜੀ ਨੂੰ ਵੀ ਸਾਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ। ਅੰਗ੍ਰੇਜ਼ਾਂ ਨੇ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਸੀ। ਆਜ਼ਾਦੀ ਦਾ ਸੁਪਨਾ ਲੈ ਕੇ ਉਹ ਭਾਰਤ ਮਾਤਾ ਦੀ ਗੋਦ ਵਿੱਚ ਸੋ ਗਏ! 

ਸਾਥੀਓ,

ਆਜ਼ਾਦੀ ਦੇ ਇਤਿਹਾਸ ਦੇ ਨਾਲ-ਨਾਲ ਅੰਮ੍ਰਿਤ ਮਹੋਤਸਵ ਦਾ ਇੱਕ ਮਹੱਤਵਪੂਰਨ ਆਯਾਮ ਭਾਰਤ ਦੀ ਸੱਭਿਆਚਾਰ ਵਿਵਿਧਤਾ ਅਤੇ ਸੱਭਿਆਚਾਰ ਪੂੰਜੀ ਵੀ ਹੈ। ਓਡੀਸ਼ਾ ਤਾਂ ਸਾਡੀ ਇਸ ਸੱਭਿਆਚਾਰ ਵਿਵਿਧਤਾ ਦਾ ਇੱਕ ਸੰਪੂਰਨ ਚਿੱਤਰ, complete picture ਹੈ। ਇੱਥੋਂ ਦੀ ਕਲਾ, ਇੱਥੋਂ ਦਾ ਅਧਿਆਤਮ, ਇੱਥੋਂ ਦਾ ਆਦਿਵਾਸੀ ਸੱਭਿਆਚਾਰ ਪੂਰੇ ਦੇਸ਼ ਦੀ ਵਿਰਾਸਤ ਹੈ। ਪੂਰੇ ਦੇਸ਼ ਨੂੰ ਇਸ ਤੋਂ ਵਾਕਫ਼ ਹੋਣਾ ਚਾਹੀਦਾ ਹੈ, ਜੁੜਨਾ ਚਾਹੀਦਾ ਹੈ। ਅਤੇ ਨਵੀਂ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਹੈ। ਅਸੀਂ ਓਡੀਸ਼ਾ ਇਤਿਹਾਸ ਨੂੰ ਜਿਨ੍ਹਾਂ ਗਹਿਰਾਈ ਨਾਲ ਸਮਝਾਂਗੇ, ਦੁਨੀਆ ਦੇ ਸਾਹਮਣੇ ਲਿਆਵਾਂਗੇ, ਮਾਨਵਤਾ ਨੂੰ ਸਮਝਣ ਦਾ ਉਤਨਾ ਹੀ ਵਿਆਪਕ ਦ੍ਰਿਸ਼ਟੀਕੋਣ ਸਾਨੂੰ ਮਿਲੇਗਾ।  ਹਰੇਕ੍ਰਿਸ਼ਣ ਜੀ ਨੇ ਆਪਣੀ ਪੁਸਤਕ ਵਿੱਚ ਓਡੀਸ਼ਾ ਦੀ ਆਸਥਾ, ਕਲਾ ਅਤੇ ਵਾਸਤੂ ’ਤੇ ਜੋ ਪ੍ਰਕਾਸ਼ ਪਾਇਆ ਹੈ, ਸਾਡੇ ਨੌਜਵਾਨਾਂ ਨੂੰ ਇਸ ਦਿਸ਼ਾ ਵਿੱਚ ਇੱਕ ਮਜ਼ਬੂਤ ਅਧਾਰ ਦਿੰਦੀ ਹੈ।

ਸਾਥੀਓ, 

ਓਡੀਸ਼ਾ ਦੇ ਅਤੀਤ ਨੂੰ ਤੁਸੀਂ ਖੰਗਾਲੋਂ, ਤੁਸੀਂ ਦੇਖੋਗੇ ਕਿ ਉਸ ਵਿੱਚ ਸਾਨੂੰ ਓਡੀਸ਼ਾ ਦੇ ਨਾਲ-ਨਾਲ ਪੂਰੇ ਭਾਰਤ ਦੀ ਇਤਿਹਾਸਿਕ ਤਾਕਤ ਦੇ ਵੀ ਦਰਸ਼ਨ ਹੁੰਦੇ ਹਨ। ਇਤਿਹਾਸ ਵਿੱਚ ਲਿਖਿਤ ਇਹ ਸਮਰੱਥਾ ਵਰਤਮਾਨ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਜੁੜੀ ਹੋਈ ਹੈ, ਭਵਿੱਖ ਲਈ ਸਾਡਾ ਪਥ-ਪ੍ਰਦਰਸ਼ਨ ਕਰਦਾ ਹੈ। ਤੁਸੀਂ ਦੇਖੋ, ਓਡੀਸ਼ਾ ਦੀ ਵਿਸ਼ਾਲ ਸਮੁੰਦਰੀ ਸੀਮਾ ਇੱਕ ਸਮੇਂ ਭਾਰਤ ਦੇ ਵੱਡੇ-ਵੱਡੇ ਪੋਰਟਸ ਅਤੇ ਅੰਤਰਰਾਸ਼ਟਰੀ ਵਪਾਰ ਦਾ ਕੇਂਦਰ ਹੋਇਆ ਕਰਦੀ ਸੀ।  ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ, ਮਿਆਂਮਾਰ ਅਤੇ ਸ੍ਰੀਲੰਕਾ ਜਿਹੇ ਦੇਸ਼ਾਂ ਦੇ ਨਾਲ ਇੱਥੋਂ ਜੋ ਵਪਾਰ ਹੁੰਦਾ ਸੀ, ਉਹ ਓਡੀਸ਼ਾ ਅਤੇ ਭਾਰਤ ਦੀ ਸਮ੍ਰਿੱਧੀ ਦਾ ਬਹੁਤ ਵੱਡਾ ਕਾਰਨ ਸੀ। ਕੁਝ ਇਤਿਹਾਸਕਾਰਾਂ ਦੀ ਜਾਂਚ ਤਾਂ ਇੱਥੋਂ ਤੱਕ ਦੱਸਦੀ ਹੈ ਕਿ ਓਡੀਸ਼ਾ ਦੇ ਕੋਣਾਰਕ ਮੰਦਿਰ ਵਿੱਚ ਜਿਰਾਫ਼ ਦੀਆਂ ਤਸਵੀਰਾਂ ਹਨ, ਇਸ ਦਾ ਮਤਲਬ ਇਹ ਹੋਇਆ ਕਿ ਇਸ ਗੱਲ ਦਾ ਸਬੂਤ ਹੈ ਕਿ ਓਡੀਸ਼ਾ ਕੇ ਵਪਾਰੀ ਅਫਰੀਕਾ ਤੱਕ ਵਪਾਰ ਕਰਦੇ ਸਨ। ਤਦ ਹੀ ਤਾਂ ਜਿਰਾਫ਼ ਦੀ ਗੱਲ ਆਈ ਹੋਵੇਗੀ। ਉਸ ਸਮੇਂ ਤਾਂ ਵ੍ਹਟਸਐਪ ਨਹੀਂ ਸੀ। ਵੱਡੀ ਸੰਖਿਆ ਵਿੱਚ ਓਡੀਸ਼ਾ ਦੇ ਲੋਕ ਵਪਾਰ ਲਈ ਦੂਸਰੇ ਦੇਸ਼ਾਂ ਵਿੱਚ ਰਹਿੰਦੇ ਵੀ ਸਨ, ਇਨ੍ਹਾਂ ਨੂੰ ਦਰਿਆ ਪਾਰੀ ਓਡੀਆ ਕਹਿੰਦੇ ਸਨ। ਓਡੀਆ ਨਾਲ ਮਿਲਦੀ ਜੁਲਦੀ ਸਕਰਿਪਟਸ ਕਿਤਨੇ ਹੀ ਦੇਸ਼ਾਂ ਵਿੱਚ ਮਿਲਦੀ ਹੈ। ਇਤਿਹਾਸ ਦੇ ਜਾਣਕਾਰ ਕਹਿੰਦੇ ਹਨ ਕਿ ਸਮਰਾਟ ਅਸ਼ੋਕ ਨੇ ਇਸ ਸਮੁੰਦਰੀ ਵਪਾਰ ’ਤੇ ਅਧਿਕਾਰ ਹਾਸਲ ਕਰਨ ਦੇ ਲਈ ਕਲਿੰਗ ’ਤੇ ਆਕ੍ਰਮਣ ਕੀਤਾ ਸੀ। ਇਸ ਆਕ੍ਰਮਣ ਨੇ ਸਮਰਾਟ ਅਸ਼ੋਕ ਨੂੰ ਧੰਮ ਅਸ਼ੋਕ ਬਣਾ ਦਿੱਤਾ। ਅਤੇ ਇੱਕ ਤਰ੍ਹਾਂ ਨਾਲ, ਓਡੀਸ਼ਾ ਵਪਾਰ ਦੇ ਨਾਲ-ਨਾਲ ਭਾਰਤ ਤੋਂ ਬੋਧ ਸੱਭਿਆਚਾਰ ਦੇ ਪ੍ਰਸਾਰ ਦਾ ਮਾਧਿਅਮ ਵੀ ਬਣਿਆ। 

ਸਾਥੀਓ, 

ਉਸ ਦੌਰ ਵਿੱਚ ਸਾਡੇ ਪਾਸ ਜੋ ਕੁਦਰਤੀ ਸੰਸਾਧਨ ਸਨ, ਉਹ ਕੁਦਰਤ ਨੇ ਸਾਨੂੰ ਅੱਜ ਵੀ ਦਿੱਤੇ ਹੋਏ ਹਨ। ਸਾਡੇ ਪਾਸ ਅੱਜ ਵੀ ਇਤਨੀ ਵਿਆਪਕ ਸਮੁੰਦਰੀ ਸੀਮਾ ਹੈ, ਮਾਨਵੀ ਸੰਸਾਧਨ ਹਨ, ਵਪਾਰ ਦੀਆਂ ਸੰਭਾਵਨਾਵਾਂ ਹਨ। ਨਾਲ ਹੀ ਅੱਜ ਸਾਡੇ ਪਾਸ ਆਧੁਨਿਕ ਵਿਗਿਆਨ ਦੀ ਤਾਕਤ ਵੀ ਹੈ।  ਅਗਰ ਅਸੀਂ ਆਪਣੇ ਇਨ੍ਹਾਂ ਪ੍ਰਾਚੀਨ ਅਨੁਭਵਾਂ ਅਤੇ ਆਧੁਨਿਕ ਸੰਭਾਵਨਾਵਾਂ ਨੂੰ ਇਕੱਠੇ ਜੋੜ ਦੇਈਏ ਤਾਂ ਓਡੀਸ਼ਾ ਵਿਕਾਸ ਦੀ ਨਵੀਂ ਉਚਾਈ ’ਤੇ ਪਹੁੰਚ ਸਕਦਾ ਹੈ। ਅੱਜ ਦੇਸ਼ ਇਸ ਦਿਸ਼ਾ ਵਿੱਚ ਗੰਭੀਰ ਪ੍ਰਯਤਨ ਕਰ ਰਿਹਾ ਹੈ। ਅਤੇ ਅਧਿਕ ਪ੍ਰਯਤਨ ਕਰਨ ਦੀ ਦਿਸ਼ਾ ਵਿੱਚ ਵੀ ਅਸੀਂ ਸਜਗ ਹਾਂ। ਮੈਂ ਜਦੋਂ ਪ੍ਰਧਾਨ ਮੰਤਰੀ ਨਹੀਂ ਬਣਿਆ ਸੀ ਚੋਣਾਂ ਵੀ ਤੈਅ ਨਹੀਂ ਹੋਈਆਂ ਸਨ। 2013 ਵਿੱਚ ਸ਼ਾਇਦ ਮੇਰਾ ਇੱਕ ਭਾਸ਼ਣ ਹੈ। ਮੇਰੀ ਪਾਰਟੀ ਦਾ ਹੀ ਪ੍ਰੋਗਰਾਮ ਸੀ। ਅਤੇ ਉਸ ਵਿੱਚ ਮੈਂ ਕਿਹਾ ਸੀ ਕਿ ਮੈਂ ਭਾਰਤ ਦੇ ਭਵਿੱਖ ਨੂੰ ਕਿਵੇਂ ਦੇਖਦਾ ਹਾਂ। ਉਸ ਵਿੱਚ ਮੈਂ ਕਿਹਾ ਸੀ ਕਿ ਅਗਰ ਭਾਰਤ ਦਾ ਸੰਤੁਲਿਤ ਵਿਕਾਸ ਨਹੀਂ ਹੁੰਦਾ ਹੈ। ਤਾਂ ਸ਼ਾਇਦ ਅਸੀਂ ਸਾਡੇ ਪੋਟੈਂਸ਼ੀਅਲ ਦਾ ਪੂਰਨ ਰੂਪ ਨਾਲ ਉਪਯੋਗ ਨਹੀਂ ਕਰ ਸਕਾਂਗੇ। ਅਤੇ ਮੈਂ ਇਹ ਮੰਨ ਕੇ ਦੇ ਚਲਦਾ ਹਾਂ ਉਸ ਸਮੇਂ ਤੋਂ ਕਿ ਜਿਵੇਂ ਭਾਰਤ ਦਾ ਪੱਛਮੀ ਭਾਗ ਅਗਰ ਅਸੀਂ ਹਿੰਦੁਸਤਾਨ ਦਾ ਨਕਸ਼ਾ ਲੈ ਕੇ ਵਿੱਚ ਇੱਕ ਰੇਖਾ ਬਣਾ ਦੇਈਏ ਤਾਂ ਪੱਛਮ ਵਿੱਚ ਤੁਹਾਨੂੰ ਇਨ੍ਹੀਂ ਦਿਨੀਂ ਪ੍ਰਗਤੀ ਸਮ੍ਰਿੱਧੀ ਸਭ ਨਜ਼ਰ ਆਵੇਗਾ। ਆਰਥਿਕ ਗਤੀਵਿਧੀ ਨਜ਼ਰ ਆਵੇਗੀ। ਹੇਠਾਂ ਤੋਂ ਲੈ ਕੇ ਦੇ ਉੱਤੇ ਤੱਕ। ਲੇਕਿਨ ਪੂਰਵ ਵਿੱਚ ਜਿੱਥੇ ਇਤਨੇ ਕੁਦਰਤੀ ਸੰਸਾਧਨ ਹਨ। ਜਿੱਥੇ ਇਤਨੇ creative minds ਹਨ। ਅਦਭੁੱਤ ਹਿਊਮਨ ਰਿਸੋਰਸ ਹਨ ਸਾਡੇ ਪਾਸ ਪੂਰਵ ਵਿੱਚ ਚਾਹੇ ਓਡੀਆ ਹੋਵੇ, ਚਾਹੇ ਬਿਹਾਰ ਹੋਵੇ, ਚਾਹੇ ਬੰਗਾਲ ਹੋਵੇ, ਅਸਾਮ ਹੋਵੇ, ਨੌਰਥ ਈਸਟ ਹੋਵੇ। ਇਹ ਪੂਰੀ ਇੱਕ ਅਜਿਹੀ ਅਦਭੁੱਤ ਸਮਰੱਥਾ ਦੀ ਪੂੰਜੀ ਪਈ ਹੈ। ਇਕੱਲਾ ਹੀ ਇਹ ਇਲਾਕਾ develop ਹੋ ਜਾਵੇ ਨਾ, ਹਿੰਦੁਸਤਾਨ ਕਦੇ ਪਿੱਛੇ ਨਹੀਂ ਹੱਟ ਸਕਦਾ। ਇਤਨੀ ਤਾਕਤ ਪਈ ਹੈ। ਅਤੇ ਇਸ ਲਈ ਤੁਸੀਂ ਦੇਖਿਆ ਹੋਵੇਗਾ ਪਿਛਲੇ 6 ਸਾਲ ਦਾ ਕੋਈ Analysis ਕਰੋ।  ਤਾਂ ਪੂਰਵੀ ਭਾਰਤ ਦੇ ਵਿਕਾਸ ਦੇ ਲਈ ਅਤੇ ਵਿਕਾਸ ਵਿੱਚ ਸਭ ਤੋਂ ਵੱਡਾ Initiatives ਹੁੰਦਾ ਹੈ infrastructure ਦਾ। ਸਭ ਤੋਂ ਜ਼ਿਆਦਾ ਬਲ ਦਿੱਤਾ ਗਿਆ ਹੈ ਪੂਰਵੀ ਭਾਰਤ ’ਤੇ। ਤਾਕਿ ਦੇਸ਼ ਇੱਕ ਸੰਤੁਲਿਤ ਪੂਰਵ ਅਤੇ ਪੱਛਮ ਵਿੱਚ ਕਰੀਬ-ਕਰੀਬ 19-20 ਦਾ ਫਰਕ ਤਾਂ ਮੈਂ ਕੁਦਰਤੀ ਕਾਰਨਾਂ ਤੋਂ ਸਮਝ ਸਕਦਾ ਹਾਂ।  ਅਤੇ ਅਸੀਂ ਦੇਖੀਏ ਕਿ ਭਾਰਤ ਦਾ ਸੁਨਹਿਰੀ ਯੁਗ ਤਦ ਸੀ। ਜਦੋਂ ਭਾਰਤ ਦਾ ਪੂਰਵ ਭਾਰਤ ਦੀ ਅਗਵਾਈ ਕਰਦਾ ਸੀ। ਚਾਹੇ ਓਡੀਸ਼ਾ ਹੋਵੇ, ਚਾਹੇ ਬਿਹਾਰ ਹੋਵੇ even ਕੋਲਕਾਤਾ। ਇਹ ਭਾਰਤ ਦੀ ਅਗਵਾਈ ਕਰਨ ਵਾਲੇ ਕੇਂਦਰ ਬਿੰਦੂ ਸਨ। ਅਤੇ ਉਸ ਸਮੇਂ ਭਾਰਤ ਦਾ ਸੁਨਹਿਰੀ ਕਾਲ ਮਤਲਬ ਕਿ ਇੱਥੇ ਇੱਕ ਅਦਭੁਤ ਸਮਰੱਥਾ ਪਈ ਹੋਈ ਹੈ। ਸਾਨੂੰ ਸਮਰੱਥਾ ਨੂੰ ਲੈ ਕੇ ਦੇ ਅਗਰ ਅਸੀਂ ਅੱਗੇ ਵਧਦੇ ਹਾਂ ਤਾਂ ਅਸੀਂ ਫਿਰ ਤੋਂ ਭਾਰਤ ਨੂੰ ਉਸ ਉਚਾਈ ’ਤੇ ਲੈ ਜਾ ਸਕਦੇ ਹਾਂ।

ਸਾਥੀਓ, 

ਵਪਾਰ ਅਤੇ ਉਦਯੋਗਾਂ ਦੇ ਲਈ ਸਭ ਤੋਂ ਪਹਿਲੀ ਜ਼ਰੂਰਤ ਹੈ - ਇਨਫ੍ਰਾਸਟ੍ਰਕਚਰ! ਅੱਜ ਓਡੀਸ਼ਾ ਵਿੱਚ ਹਜ਼ਾਰਾਂ ਕਿਲੋਮੀਟਰ ਦੇ ਨੈਸ਼ਨਲ ਹਾਇਵੇਜ਼ ਬਣ ਰਹੇ ਹਨ, ਕੋਸਟਲ ਹਾਇਵੇਜ਼ ਬਣ ਰਹੇ ਹਨ ਜੋ ਕਿ ਪੋਰਟਸ ਨੂੰ ਕਨੈਕਟ ਕਰਨਗੇ। ਸੈਂਕੜੇ ਕਿਲੋਮੀਟਰ ਨਵੀਂ ਰੇਲ ਲਾਈਨਸ ਪਿਛਲੇ 6-7 ਵਰ੍ਹਿਆਂ ਵਿੱਚ ਵਿਛਾਈਆਂ ਗਈਆਂ ਹਨ। ਸਾਗਰਮਾਲਾ ਪ੍ਰੋਜੈਕਟ ’ਤੇ ਵੀ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਨਫ੍ਰਾਸਟ੍ਰਕਚਰ ਦੇ ਬਾਅਦ ਅਗਲਾ ਮਹੱਤਵਪੂਰਨ ਘਟਕ ਹੈ ਉਦਯੋਗ! ਇਸ ਦਿਸ਼ਾ ਵਿੱਚ ਉਦਯੋਗਾਂ, ਕੰਪਨੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਕੰਮ ਹੋ ਰਿਹਾ ਹੈ। ਆਇਲ ਅਤੇ ਗੈਸ ਨਾਲ ਜੁੜੀਆਂ ਜਿੰਨੀਆਂ ਵਿਆਪਕ ਸੰਭਾਵਨਾਵਾਂ ਓਡੀਸ਼ਾ ਵਿੱਚ ਮੌਜੂਦ ਹਨ,  ਉਨ੍ਹਾਂ ਦੇ ਲਈ ਵੀ ਹਜ਼ਾਰਾਂ ਕਰੋੜ ਦਾ ਨਿਵੇਸ਼ ਕੀਤਾ ਗਿਆ ਹੈ। ਆਇਲ ਰਿਫਾਇਨਰੀਜ਼ ਹੋਣ,  ਇਥਾਨੌਲ ਬਾਇਓ ਰਿਫਾਇਨਰੀਜ਼ ਹੋਣ, ਇਨ੍ਹਾਂ ਦੇ ਨਵੇਂ-ਨਵੇਂ ਪਲਾਂਟਸ ਅੱਜ ਓਡੀਸ਼ਾ ਵਿੱਚ ਲਗ ਰਹੇ ਹਨ। ਇਸੇ ਤਰ੍ਹਾਂ ਸਟੀਲ ਇੰਡਸਟ੍ਰੀ ਦੀਆਂ ਵਿਆਪਕ ਸੰਭਾਵਨਾਵਾਂ ਨੂੰ ਵੀ ਆਕਾਰ ਦਿੱਤਾ ਜਾ ਰਿਹਾ ਹੈ। ਹਜ਼ਾਰਾਂ ਕਰੋੜ ਦਾ ਨਿਵੇਸ਼ ਓਡੀਸ਼ਾ ਵਿੱਚ ਕੀਤਾ ਗਿਆ ਹੈ। ਓਡੀਸ਼ਾ ਦੇ ਪਾਸ ਸਮੁੰਦਰੀ ਸੰਸਾਧਨਾਂ ਤੋਂ ਸਮ੍ਰਿੱਧੀ ਦੇ ਬੇਹੱਦ ਅਵਸਰ ਵੀ ਹਨ। ਦੇਸ਼ ਦਾ ਪ੍ਰਯਤਨ ਹੈ ਕਿ blue revolution ਦੇ ਜ਼ਰੀਏ ਇਹ ਸੰਸਾਧਨ ਓਡੀਸ਼ਾ ਦੀ ਪ੍ਰਗਤੀ ਦਾ ਅਧਾਰ ਬਣਨ, ਇੱਥੋਂ ਦੇ ਮਛੇਰਿਆਂ-ਕਿਸਾਨਾਂ ਦਾ ਜੀਵਨ ਪੱਧਰ ਬਿਹਤਰ ਹੋਵੇ।

ਸਾਥੀਓ,

ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਵਿਆਪਕ ਸੰਭਾਵਨਾਵਾਂ ਲਈ ਸਕਿੱਲ ਦੀ ਵੀ ਬਹੁਤ ਵੱਡੀ ਜ਼ਰੂਰਤ ਹੈ। ਓਡੀਸ਼ਾ ਦੇ ਨੌਜਵਾਨਾਂ ਨੂੰ ਇਸ ਵਿਕਾਸ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਮਿਲੇ, ਇਸ ਦੇ ਲਈ IIT ਭੁਵਨੇਸ਼ਵਰ, IISER ਬਹਿਰਾਮਪੁਰ ਅਤੇ Indian Institute of Skill ਜਿਹੇ ਸੰਸਥਾਨਾਂ ਦੀ ਨੀਂਹ ਰੱਖੀ ਗਈ ਹੈ। ਇਸੇ ਸਾਲ ਜਨਵਰੀ ਵਿੱਚ ਮੈਨੂੰ ਓਡੀਸ਼ਾ ਵਿੱਚ IIM ਸੰਬਲਪੁਰ ਦੇ ਨੀਂਹ ਪੱਥਰ ਦਾ ਸੁਭਾਗ ਵੀ ਮਿਲਿਆ ਸੀ। ਇਹ ਸੰਸਥਾਨ ਆਉਣ ਵਾਲੇ ਵਰ੍ਹਿਆਂ ਵਿੱਚ ਓਡੀਸ਼ਾ ਦੇ ਭਵਿੱਖ ਦਾ ਨਿਰਮਾਣ ਕਰਨਗੇ, ਵਿਕਾਸ ਨੂੰ ਨਵੀਂ ਰਫ਼ਤਾਰ ਦੇਣਗੇ।

ਸਾਥੀਓ, 

ਉਤਕਲਮਣਿ ਗੋਪਬੰਧੁ ਦਾਸ ਜੀ ਨੇ ਲਿਖਿਆ ਹੈ -

ਜਗਤ ਸਰਸੇ ਭਾਰਤ ਕਨਲ। ਤਾ ਮਧੇ ਪੁਣਯ ਨੀਲਾਚਲ॥ ਅੱਜ ਜਦ ਦੇਸ਼ ਆਜ਼ਾਦੀ ਦੇ 75 ਵਰ੍ਹਿਆਂ ਦੇ ਸ਼ੁਭ ਅਵਸਰ ਦੇ ਲਈ ਤਿਆਰ ਹੋ ਰਿਹਾ ਹੈ, ਤਾਂ ਸਾਨੂੰ ਇਸ ਭਾਵ ਨੂੰ, ਇਸ ਸੰਕਲਪ ਨੂੰ ਫਿਰ ਤੋਂ ਸਾਕਾਰ ਕਰਨਾ ਹੈ। ਅਤੇ ਮੈਂ ਤਾਂ ਦੇਖਿਆ ਹੈ ਕਿ ਸ਼ਾਇਦ ਮੇਰੇ ਪਾਸ exact ਅੰਕੜੇ ਨਹੀਂ ਹਨ। ਲੇਕਿਨ ਕਦੇ-ਕਦੇ ਲਗਦਾ ਹੈ ਕਿ ਕੋਲਕਾਤਾ ਦੇ ਬਾਅਦ ਕਿਸੇ ਇੱਕ ਸ਼ਹਿਰ ਵਿੱਚ ਓਡੀਆ ਲੋਕ ਜ਼ਿਆਦਾ ਰਹਿੰਦੇ ਹੋਣਗੇ ਤਾਂ ਸ਼ਾਇਦ ਸੂਰਤ ਵਿੱਚ ਰਹਿੰਦੇ ਹਨ। ਅਤੇ ਇਸ ਦੇ ਕਾਰਨ ਮੇਰਾ ਉਨ੍ਹਾਂ  ਦੇ ਨਾਲ ਬਹੁਤ ਸੁਭਾਵਕ ਸੰਪਰਕ ਵੀ ਰਹਿੰਦਾ ਹੈ। ਅਜਿਹਾ ਸਰਲ ਜੀਵਨ ਘੱਟ ਤੋਂ ਘੱਟ ਸਾਧਨ ਅਤੇ ਵਿਵਸਥਾਵਾਂ ਤੋਂ ਮਸਤੀ ਭਰੀ ਜ਼ਿੰਦਗੀ ਜੀਣਾ ਮੈਂ ਬਹੁਤ ਨਿਕਟ ਤੋਂ ਦੇਖਿਆ ਹੈ। ਇਹ ਆਪਣੇ ਆਪ ਵਿੱਚ ਹੋਰ ਕਿਤੇ ਉਨ੍ਹਾਂ ਦੇ ਨਾਮ ’ਤੇ ਕੋਈ ਉਪਦ੍ਰਵ ਉਨ੍ਹਾਂ ਦੇ ਖਾਤੇ ਵਿੱਚ ਨਹੀਂ ਹੈ।  ਇਤਨੇ ਸ਼ਾਂਤੀਪ੍ਰਿਯ ਹਨ। ਹੁਣ ਜਦੋਂ ਮੈਂ ਪੂਰਵੀ ਭਾਰਤ ਦੀ ਗੱਲ ਕਰਦਾ ਹਾਂ। ਅੱਜ ਦੇਸ਼ ਵਿੱਚ ਮੁੰਬਈ, ਉਸ ਦੀ ਚਰਚਾ ਹੁੰਦੀ ਹੈ। ਆਜ਼ਾਦੀ ਦੇ ਪਹਿਲਾਂ ਕਰਾਚੀ ਦੀ ਚਰਚਾ ਹੁੰਦੀ ਸੀ ਲਾਹੌਰ ਦੀ ਚਰਚਾ ਹੁੰਦੀ ਸੀ। ਹੌਲ਼ੀ-ਹੌਲ਼ੀ ਕਰਕੇ ਬੰਗਲੁਰੂ ਅਤੇ ਹੈਦਰਾਬਾਦ ਦੀ ਚਰਚਾ ਹੋਣ ਲਗੀ। ਚੇਨਈ ਦੀ ਹੋਣ ਲਗੀ ਅਤੇ ਕੋਲਕਾਤਾ ਜਿਹੇ ਪੂਰੇ ਹਿੰਦੁਸਤਾਨ ਦੀ ਪ੍ਰਗਤੀ ਅਤੇ ਵਿਕਾਸ ਤੇ ਅਰਥਵਿਵਸਥਾ ਵਿੱਚ ਬਹੁਤ ਯਾਦ ਕਰਕੇ ਕੋਈ ਲਿਖਦਾ ਹੈ। ਜਦਕਿ vibrant ਕੋਲਕਾਤਾ ਇੱਕ future ਨੂੰ ਲੈ ਕੇ ਸੋਚਣ ਵਾਲਾ ਕੋਲਕਾਤਾ ਪੂਰੇ ਪੂਰਵੀ ਭਾਰਤ ਨੂੰ ਸਿਰਫ਼ ਬੰਗਾਲ ਨਹੀਂ ਪੂਰੇ ਪੂਰਵੀ ਭਾਰਤ ਨੂੰ ਪ੍ਰਗਤੀ ਦੇ ਲਈ ਬਹੁਤ ਵੱਡੀ ਅਗਵਾਈ ਦੇ ਸਕਦਾ ਹੈ। ਅਤੇ ਸਾਡੀ ਕੋਸ਼ਿਸ਼ ਹੈ ਕਿ ਕੋਲਕਾਤਾ ਫਿਰ ਤੋਂ ਇੱਕ ਵਾਰ vibrant ਬਣੇ। ਇੱਕ ਪ੍ਰਕਾਰ ਨਾਲ ਪੂਰਵੀ ਭਾਰਤ ਦੇ ਵਿਕਾਸ ਦੇ ਲਈ ਕੋਲਕਾਤਾ ਇੱਕ ਸ਼ਕਤੀ ਬਣ ਕੇ ਉਭਰੇ। ਅਤੇ ਇਸ ਪੂਰੇ ਮੈਪ ਨੂੰ ਲੈ ਕੇ ਅਸੀਂ ਕੰਮ ਕਰ ਰਹੇ ਹਾਂ। ਅਤੇ ਮੈਨੂੰ ਵਿਸ਼ਵਾਸ ਹੈ ਕਿ ਸਿਰਫ਼ ਅਤੇ ਸਿਰਫ਼ ਦੇਸ਼ ਦਾ ਹੀ ਭਲਾ ਇਹ ਸਾਰੇ ਫੈਸਲਿਆਂ ਨੂੰ ਤਾਕਤ ਦਿੰਦਾ ਹੈ। ਮੈਂ ਅੱਜ ਸ਼੍ਰੀਮਾਨ ਹਰੇਕ੍ਰਿਸ਼ਣ ਮਹਤਾਬ ਫਾਊਂਡੇਸ਼ਨ ਦੇ ਵਿਦਵਾਨਾਂ ਨੂੰ ਅਨੁਰੋਧ ਕਰਾਂਗਾ ਕਿ ਮਹਤਾਬ ਜੀ ਦੇ ਕੰਮ ਨੂੰ ਅੱਗੇ ਵਧਾਉਣ ਦਾ ਇਹ ਮਹਾਨ ਅਵਸਰ ਹੈ। ਸਾਨੂੰ ਓਡੀਸ਼ਾ ਦੇ ਇਤਿਹਾਸ ਨੂੰ, ਇੱਥੋਂ ਦੇ ਸੱਭਿਆਚਾਰ ਨੂੰ, ਇੱਥੋਂ ਦੇ ਵਾਸਤੂ ਵੈਭਵ ਨੂੰ ਦੇਸ਼-ਵਿਦੇਸ਼ ਤੱਕ ਲੈ ਕੇ ਜਾਣਾ ਹੈ। ਆਓ,  ਅੰਮ੍ਰਿਤ ਮਹੋਤਸਵ ਵਿੱਚ ਅਸੀਂ ਦੇਸ਼ ਦੇ ਸੱਦੇ ਨਾਲ ਜੁੜੀਏ, ਇਸ ਅਭਿਯਾਨ ਨੂੰ ਜਨ-ਜਨ ਦਾ ਅਭਿਯਾਨ ਬਣਾਈਏ। ਮੈਨੂੰ ਵਿਸ਼ਵਾਸ ਹੈ ਇਹ ਅਭਿਯਾਨ ਉਵੇਂ ਹੀ ਵੈਚਾਰਿਕ ਊਰਜਾ ਦਾ ਪ੍ਰਵਾਹ ਬਣੇਗਾ, ਜਿਹਾ ਸੰਕਲਪ ਸ਼੍ਰੀ ਹਰੇਕ੍ਰਿਸ਼ਣ ਮਹਤਾਬ ਜੀ ਨੇ ਸੁਤੰਤਰਤਾ ਸੰਗਰਾਮ ਦੇ ਦੌਰਾਨ ਲਿਆ ਸੀ। ਇਸ ਸ਼ੁਭ-ਸੰਕਲਪ ਦੇ ਨਾਲ, ਮੈਂ ਫਿਰ ਇੱਕ ਵਾਰ ਇਸ ਮਹੱਤਵਪੂਰਨ ਅਵਸਰ ਵਿੱਚ ਮੈਨੂੰ ਵੀ ਇਸ ਪਰਿਵਾਰ ਦੇ ਨਾਲ ਜੁੜਨ ਦਾ ਮੌਕਾ ਮਿਲਿਆ। ਮੈਂ ਮਹਤਾਬ ਫਾਊਂਡੇਸ਼ਨ ਦਾ ਆਭਾਰੀ ਹਾਂ। ਭਾਈ ਭਰਥਰੀਹਰੀ ਜੀ ਦਾ ਆਭਾਰੀ ਹਾਂ ਕਿ ਮੈਨੂੰ ਆਪ ਸਭ ਦੇ ਦਰਮਿਆਨ ਆ ਕੇ ਇਨ੍ਹਾਂ ਆਪਣੇ ਭਾਵਾਂ ਨੂੰ ਵਿਅਕਤ ਕਰਨ ਦਾ ਵੀ ਅਵਸਰ ਮਿਲਿਆ। ਅਤੇ ਇੱਕ ਜਿਸ ਦੇ ਪ੍ਰਤੀ ਮੇਰੀ ਸ਼ਰਧਾ ਅਤੇ ਆਦਰ ਰਿਹਾ ਹੈ, ਅਜਿਹੇ ਇਤਿਹਾਸ ਦੀਆਂ ਕੁਝ ਘਟਨਾਵਾਂ ਨਾਲ ਜੁੜਨ ਦਾ ਮੈਨੂੰ ਅੱਜ ਮੌਕਾ ਮਿਲਿਆ ਹੈ। ਮੈਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

****

 

ਡੀਐੱਸ/ਵੀਜੇ/ਡੀਕੇ/ਏਕੇ



(Release ID: 1710765) Visitor Counter : 213