ਰੇਲ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਝਾਰਖੰਡ ਵਿੱਚ ਹੰਸਡੀਹਾ-ਗੋਡਾ ਨਵੀਂ ਰੇਲ ਲਾਈਨ ਰਾਸ਼ਟਰ ਨੂੰ ਸਮਰਪਿਤ ਕੀਤੀ


ਸ਼੍ਰੀ ਪੀਯੂਸ਼ ਗੋਇਲ ਨੇ ਗੋਡਾ-ਨਵੀਂ ਦਿੱਲੀ ਹਮਸਫ਼ਰ ਸਪੈਸ਼ਲ ਟ੍ਰੇਨ ਨੂੰ ਵੀ ਗੋਡਾ ਤੋਂ ਹਰੀ ਝੰਡੀ ਦਿਖਾਈ

ਨਵੀਂ ਹੰਸਡੀਹਾ-ਗੋਡਾ ਰੇਲ ਲਾਈਨ ਨਾਲ ਇਹ ਇਲਾਕਾ ਤੇਜੀ ਨਾਲ ਤੱਰਕੀ ਕਰੇਗਾ, ਰੋਜਗਾਰ ਦੀਆਂ ਨਵੀਂਆਂ ਸੰਭਾਵਨਾਵਾਂ ਪੈਦਾ ਹੋਵੇਗੀਆਂ ਅਤੇ ਭਵਿੱਖ ਵਿੱਚ ਕਿਸਾਨ ਰੇਲ ਦੇ ਮਾਧਿਅਮ ਰਾਹੀਂ ਇੱਥੇ ਦੇ ਕਿਸਾਨ ਆਪਣੀ ਉਪਜ ਬਾਹਰ ਭੇਜ ਸਕਣਗੇ-ਸ਼੍ਰੀ ਗੋਇਲ

प्रविष्टि तिथि: 08 APR 2021 5:44PM by PIB Chandigarh

ਝਾਰਖੰਡ ਦਾ ਚਹੁੰਮੁਖੀ ਵਿਕਾਸ ਸੁਨਿਸ਼ਚਿਤ ਕਰਨ ਲਈ ਕੇਂਦਰੀ ਰੇਲ, ਵਣਜ ਅਤੇ ਉਦਯੋਗ,  ਖਪਤਕਾਰ ਮਾਮਲੇ, ਖਾਦ ਅਤੇ ਜਨਤਕ ਵੰਡ ਮੰਤਰੀ  ਸ਼੍ਰੀ ਪੀਯੂਸ਼ ਗੋਇਲ  ਨੇ ਅੱਜ ਹੰਸਡੀਹਾ - ਗੋਡਾ ਨਵੀਂ ਲਾਈਨ ਨੂੰ ਰਾਸ਼ਟਰ ਨੂੰ ਸਮਰਪਤ ਕੀਤਾ ਅਤੇ ਵੀਡੀਓ ਕਾਨਫਰੰਸਿੰਗ  ਦੇ ਮਾਧਿਅਮ ਰਾਹੀਂ ਗੋਡਾ- ਨਵੀਂ ਦਿੱਲੀ ਹਮਸਫਰ ਸਪੈਸ਼ਲ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਇਸ ਨਵੀਂ ਲਾਈਨ ਨੂੰ ਬਿਹਤਰ ਟ੍ਰਾਂਸਪੋਰਟ ਸੁਵਿਧਾ, ਲਾਗਤ ਪ੍ਰਭਾਵੀ ਅਤੇ ਵਸਤੂਆਂ ਦੀ ਨਿਰੰਤਰ ਆਵਾਜਾਈ ਵਿੱਚ ਲਾਭ ਹੋਵੇਗਾ ਅਤੇ ਝਾਰਖੰਡ ਦੇ ਦੁਮਕਾ ਅਤੇ ਗੋਡਾ ਵਿੱਚ ਸਾਮਜਿਕ-ਆਰਥਿਕ ਵਿਕਾਸ ਨੂੰ ਗਤੀ ਮਿਲੇਗੀ।  ਇਸ ਆਯੋਜਨ  ਦੇ ਦੌਰਾਨ, ਰੇਲਵੇ ਬੋਰਡ ਦੇ ਪ੍ਰਧਾਨ ਅਤੇ ਸੀਈਓ, ਸ਼੍ਰੀ ਸੁਨੀਤ ਸ਼ਰਮਾ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀ ਉਪਸਥਿਤ ਸਨ।

ਇਸ ਅਵਸਰ ‘ਤੇ ਗੱਲ ਕਰਦੇ ਹੋਏ, ਸ਼੍ਰੀ ਪੀਯੂਸ਼ ਗੋਇਲ  ਨੇ ਕਿਹਾ, ਝਾਰਖੰਡ ਆਪਣੇ ਖਣਿਜਾਂ ਅਤੇ ਕਈ ਪਵਿਤਰ ਸਥਾਨਾਂ ਲਈ ਪ੍ਰਸਿੱਧ ਹੈ ਅਤੇ ਭਾਰਤੀ ਰੇਲ ਇਸ ਰਾਜ ਦੀ ਅਸਲ ਸਮਰੱਥਾ ਨੂੰ ਵਾਸਤਵਿਕਤਾ ਵਿੱਚ ਬਦਲਣ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ। ਇਸ ਹੰਸਡੀਹਾ - ਗੋਡਾ ਪ੍ਰੋਜੈਕਟ ਨੂੰ 2011 ਵਿੱਚ ਪ੍ਰਵਾਨਗੀ ਦਿੱਤੀ ਗਈ ਸੀ, ਹਾਲਾਂਕਿ 2014 ਤੱਕ ਕੋਈ ਪ੍ਰਗਤੀ ਨਹੀਂ ਹੋਈ ਸੀ। 2014 ਵਿੱਚ ਜਦੋਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰੋਜੈਕਟਾਂ ਦੀ ਸਮੀਖਿਅ ਕੀਤੀ, ਤਾਂ ਇਹ ਖੁਲਾਸਾ ਹੋਇਆ ਸੀ ਕਿ ਹੁਣ ਤੱਕ ਇਸ ਪ੍ਰੋਜੈਕਟ ਲਈ ਭੂਮੀ ਅਧਿਗ੍ਰਹਿਣ ਵੀ ਨਹੀਂ ਹੋਇਆ ਸੀ।  ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ‘ਤੇ, ਇਸ ਨਵੀਂ ਲਾਈਨ ਪ੍ਰੋਜੈਕਟ ‘ਤੇ ਤੇਜੀ ਨਾਲ ਪ੍ਰਗਤੀ ਹੋਈ।  ਹੁਣ ਤੱਕ ਇਸ ਪ੍ਰੋਜੈਕਟ ਨੇ 550 ਕਰੋੜ ਰੁਪਏ  ਦੇ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ।  ਇਸ ਨਵੀਂ ਹੰਸਡੀਹਾ - ਗੋਡਾ ਰੇਲ ਲਾਈਨ ਨਾਲ ਖੇਤਰ ਵਿੱਚ ਹੋਰ ਅਧਿਕ ਰੋਜ਼ਗਾਰ  ਦੇ ਅਵਸਰ ਪੈਦਾ ਕਰਨ ਦੀ ਰਫ਼ਤਾਰ ਨਾਲ ਵਿਕਾਸ ਹੋਵੇਗਾ , ਭਵਿੱਖ ਵਿੱਚ ਇਸ ਖੇਤਰ ਨਾਲ ਕਿਸਾਨਾਂ ਦੀ ਉਪਜ ਭੇਜਣ ਲਈ ਕਿਸਾਨ ਰੇਲ ਸ਼ੁਰੂ ਕੀਤੀ ਜਾ ਸਕਦੀ ਹੈ।

ਸ਼੍ਰੀ ਗੋਇਲ ਨੇ ਇਹ ਵੀ ਕਿਹਾ ਕਿ ਵਰਤਮਾਨ ਵਿੱਚ ਝਾਰਖੰਡ ਵਿੱਚ 20,000 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ 36 ਰੇਲ ਪ੍ਰੋਜੈਕਟਾਂ ‘ਤੇ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਈਸਟ੍ਰਨ ਡੇਡੀਕੇਟੇਡ ਫ੍ਰੇਟ ਕੌਰੀਡੋਰ ਜੋ ਝਾਰਖੰਡ ਤੋਂ ਹੋਕੇ ਗੁਜਰਦਾ ਹੈ, ਰਾਜ ਦੀ ਅਰਥਵਿਵਸਥਾ ਨੂੰ ਗਤੀ ਪ੍ਰਦਾਨ ਕਰੇਗਾ।

ਭਾਰਤੀ ਰੇਲਵੇ ਨਵਾਂ ਇੰਫ੍ਰਾਸਟ੍ਰਕਚਰ ਖੜ੍ਹਾ ਕਰਨ, ਆਪਣੇ ਨੈਟਵਰਕ ਦੀ ਸਮਰੱਥਾ ਵਧਾਉਣ ਅਤੇ ਪ੍ਰਤੀਸ਼ਠਿਤ ਗ੍ਰਾਹਿਕਾਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਯਤਨ ਕਰ ਰਿਹਾ ਹੈ। ਇਸ ਟੀਚੇ ਦੇ ਵੱਲ ਭਾਰਤੀ ਰੇਲਵੇ ਨੇ ਝਾਰਖੰਡ ਵਿੱਚ ਹੰਸਡੀਹਾ-ਗੋਡਾ ਨਵੇਂ ਲਾਈਨ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਝਾਰਖੰਡ ਰਾਜ ਵਿੱਚ ਬੁਨਿਆਦੀ ਢਾਂਚੇ ਦੇ ਕੰਮ ਦੇ ਵਿਕਾਸ ਅਤੇ ਯਾਤਰੀ ਸੁਵਿਧਾਵਾਂ ਨੂੰ ਪ੍ਰਦਾਨ ਕਰਨ ਲਈ 663 ਕਰੋੜ ਰੁਪਏ ਦਾ ਕੁੱਲ ਖਰਚ ਕੀਤਾ ਗਿਆ ਹੈ।

ਹੰਸਡੀਹਾ-ਗੋਡਾ ਨਵੀਂ ਲਾਈਨ ਦੀ ਸਥਾਪਨਾ ਝਾਰਖੰਡ ਦੇ ਆਮ ਲੋਕਾਂ ਦੀ ਲੰਬੇ ਸਮੇਂ ਤੋਂ ਲੰਬਿਤ ਮੰਗ ਸੀ। ਇਸ ਨਾਲ ਰਾਜ ਦੇ ਇਸ ਹਿੱਸੇ ਲਈ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਕਨੈਕਟੀਵਿਟੀ ਵਿੱਚ ਤੇਜ਼ੀ ਆਏਗੀ। ਨਵੇਂ ਲਾਈਨ ਪ੍ਰੋਜੈਕਟਾਂ ਦੀ ਕੁੱਲ ਲੰਬਾਈ 32 ਕਿਮੀ ਹੈ, ਜੋ ਝਾਰਖੰਡ ਦੇ ਗੋਡਾ ਅਤੇ ਦੁਮਕਾ ਜ਼ਿਲ੍ਹਿਆਂ ਤੋਂ ਗੁਜ਼ਰਦੀ ਹੈ। ਝਾਰਖੰਡ ਦੇ ਨਵੇਂ ਲਾਈਨ ਪ੍ਰੋਜੈਕਟ ਵਿੱਚ ਕੁਲ ਪੰਜ ਸਟੇਸ਼ਨ ਹਨ- ਹੰਸਡੀਹਾ, ਗੰਗਵਾਰਾ, ਪੋਰੇਯਾਹਤ,ਕਥਵਨ ਅਤੇ ਗੋਡਾ।  ਸਾਰੇ ਪੰਜਾਂ ਸਟੇਸ਼ਨਾਂ ਵਿੱਚ ਬੁਨਿਆਦੀ ਢਾਂਚਾ ਵਿਕਾਸ ਅਤੇ ਯਾਤਰੀ ਸੁਵਿਧਾਵਾਂ ਨੂੰ ਵਧਾਇਆ ਗਿਆ ਹੈ। ਇਸ 32 ਕਿਮੀ. ਨਵੇਂ ਸਟ੍ਰੇਚ ਦੀ ਗਤੀ ਸਮਰੱਥਾ 120 ਕਿਮੀ ਪ੍ਰਤੀ ਘੰਟਾ ਹੈ। ਨਵੀਂ ਲਾਈਨ ਪ੍ਰੋਜੈਕਟਾਂ ਨੂੰ ਚਾਲੂ ਕਰਦੇ ਸਮੇਂ ਦੋ, ਪ੍ਰਮੁੱਖ ਪੁਲਾਂ ਅਤੇ 33 ਛੋਟੇ ਪੁਲਾਂ ਦਾ ਨਿਰਮਾਣ ਕੀਤਾ ਗਿਆ ਹੈ।

ਹੰਸਡੀਹਾ-ਗੋਡਾ ਰੇਲਵੇ ਲਾਈਨ ਇੱਕ ਕੋਲ ਪ੍ਰਾਯਰਿਟੀ ਪ੍ਰੋਜੈਕਟ ਹੈ ਅਤੇ ਰੇਲਵੇ ਨੇ ਕੋਇਲੇ ਵਰਗੇ ਉਦਯੋਗਿਕ ਇਨਪੁਟਸ ਦੇ ਆਵਾਜਾਈ ਅਤੇ ਕਾਰੋਬਾਰ ਅਤੇ ਉਦਯੋਗ ਦੇ  ਤੇਜੀ ਨਾਲ ਵਿਕਾਸ ਦੇ ਨਾਲ-ਨਾਲ ਝਾਰਖੰਡ ਵਿੱਚ ਰੋਜ਼ਗਾਰ ਸਿਰਜਨ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੋਜੈਕਟ ਨੂੰ ਤੇਜੀ ਨਾਲ ਪੂਰਾ ਕਰਨ ਲਈ ਹਰ ਸੰਭਵ ਕਦਮ ਚੁੱਕੇ ਹਨ।

ਇਸ ਦੇ ਇਲਾਵਾ, ਇਸ ਨਵੀਂ ਲਾਈਨ ਵਿੱਚ ਟ੍ਰੇਨ ਸੇਵਾਵਾਂ ਦੀ ਸ਼ੁਰੂਆਤ ਨਾਲ ਯਾਤਰੀਆਂ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵੱਲ ਜਾਣ ਵਿੱਚ ਲਾਭ ਹੋਵੇਗਾ। ਗੋਡਾ ਨਾਲ ਨਵੀਂ ਦਿੱਲੀ ਜਾਣ ਵਾਲੀ ਇਸ ਨਵੀਂ ਸੁਪਰਫਾਸਟ ਹਮਸਫਰ ਐਕਸਪ੍ਰੈਸ ਟ੍ਰੇਨ ਦੇ ਆਉਣ ਨਾਲ ਯਾਤਰੀ ਭਾਗਲਪੁਰ ਹੁੰਦੇ ਹੋਏ ਨਵੀਂ ਦਿੱਲੀ ਤੱਕ ਦੀ ਆਰਮਦਾਇਕ ਯਾਤਰਾ ਕਰ ਸਕਣਗੇ।

*********


ਡੀਜੀਐੱਨ/ਐੱਮਕੇਵੀ


(रिलीज़ आईडी: 1710699) आगंतुक पटल : 195
इस विज्ञप्ति को इन भाषाओं में पढ़ें: English , Urdu , Marathi , हिन्दी