ਗ੍ਰਹਿ ਮੰਤਰਾਲਾ
ਭਾਰਤ ਤੇ ਸ਼੍ਰੀਲੰਕਾ ਦੇ ਪੁਲਿਸ ਮੁਖੀਆਂ ਵਿਚਾਲੇ ਸੰਵਾਦ (ਪੀ ਸੀ ਡੀ)
Posted On:
08 APR 2021 4:19PM by PIB Chandigarh
ਅੱਜ ਸਾਖਰਤਾ ਅਤੇ ਵਿਸ਼ਵਾਸ ਦੇ ਮਾਹੌਲ ਵਿੱਚ ਭਾਰਤ ਤੇ ਸ਼੍ਰੀਲੰਕਾ ਦੇ ਪੁਲਿਸ ਮੁਖੀਆਂ ਵਿਚਾਲੇ ਵਰਚੂਅਲੀ ਪਹਿਲੇ ਵਫ਼ਦੀ ਪੱਧਰ ਤੇ ਪੁਲਿਸ ਮੁਖੀ ਸੰਵਾਦ ਹੋਇਆ । ਭਾਰਤੀ ਵਫ਼ਦ ਦੀ ਅਗਵਾਈ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਜਦਕਿ ਸ਼੍ਰੀਲੰਕਾ ਵਫ਼ਦ ਦੀ ਅਗਵਾਈ ਸ਼੍ਰੀ ਸੀ ਡੀ ਵਿਕਰਮਾਰਤਨੇ , ਇੰਸਪੈਕਟਰ ਜਨਰਲ ਆਫ ਪੁਲਿਸ ਨੇ ਕੀਤੀ ।
ਦੋਹਾਂ ਦੇਸ਼ਾਂ ਵਿਚਾਲੇ ਤੰਗ ਸਮੁੰਦਰੀ ਰਸਤੇ ਦਾ ਸ਼ੋਸ਼ਣ ਕਰਨ ਵਾਲੇ ਨਸ਼ਾ ਤਸਕਰਾਂ ਅਤੇ ਹੋਰ ਸੰਗਠਿਤ ਅਪਰਾਧੀਆਂ ਖਿਲਾਫ ਇੱਕ ਦੂਜੇ ਦੇਸ਼ ਦੀ ਕੀਤੀ ਜਾ ਰਹੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਦੋਹਾਂ ਧਿਰਾਂ ਨੇ ਸਹੀ ਸਮੇਂ ਦੀ ਖੂਫੀਆ ਜਾਣਕਾਰੀ ਅਤੇ ਫੀਡਬੈਕ ਸਾਂਝਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ । ਦੋਵੇਂ ਧਿਰਾਂ ਵਿਸ਼ਵੀ ਅੱਤਵਾਦੀ ਸਮੂਹਾਂ ਅਤੇ ਭਗੌੜਿਆਂ ਸਮੇਤ ਅੱਤਵਾਦੀ ਸੰਗਠਨਾਂ , ਜਿੱਥੇ ਕਿਤੇ ਵੀ ਉਹ ਮੌਜੂਦ ਹੋਣ ਅਤੇ ਸਰਗਰਮ ਹੋਣ , ਵਿਰੁੱਧ ਸਾਂਝੇ ਤੌਰ ਤੇ ਕਾਰਵਾਈ ਲਈ ਸਹਿਮਤ ਹੋਈਆਂ । ਅੱਗੇ ਵੱਧਦਿਆਂ ਮੌਜੂਦਾ ਸਹਿਯੋਗ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਮੌਜੂਦਾ ਚੁਣੌਤੀਆਂ ਅਤੇ ਉੱਭਰ ਰਹੀਆਂ ਸੁਰੱਖਿਆ ਚੁਣੌਤੀਆਂ ਨੂੰ ਵੇਲੇ ਸਿਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ "ਨੋਡਲ ਪੁਆਇੰਟ" ਵੀ ਨਿਸ਼ਚਿਤ ਕੀਤੇ ਗਏ । ਦੋਹਾਂ ਧਿਰਾਂ ਦੀਆਂ ਹੋਰ ਸੁਰੱਖਿਆ ਏਜੰਸੀਆਂ ਦੇ ਮੈਂਬਰਾਂ ਦੀ ਸਹਾਇਤਾ ਨਾਲ ਪੁਲਿਸ ਮੁਖੀ ਸੰਵਾਦ ਦੀ ਸੰਸਥਾ ਦੋਹਾਂ ਦੇਸ਼ਾਂ ਦੇ ਪੁਲਿਸ ਬਲਾਂ ਵਿਚਾਲੇ ਮੌਜੂਦਾ ਸਹਿਯੋਗ ਨੂੰ ਹੋਰ ਵਧਾਏਗੀ ।
ਐੱਨ ਡਬਲਯੁ / ਆਰ ਕੇ / ਪੀ ਕੇ / ਏ ਡੀ / ਡੀ ਡੀ ਡੀ
(Release ID: 1710458)
Visitor Counter : 168