ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਮੰਤਰੀ ਨੇ "ਮਧੂਕ੍ਰਾਂਤਿ ਪੋਰਟਲ" ਅਤੇ "ਹਨੀ ਕਾਰਨਰਸ" ਲਾਂਚ ਕੀਤੇ


ਇਹ ਪੋਰਟਲ ਖ਼ਪਤਕਾਰਾਂ ਨੂੰ ਸ਼ਹਿਦ ਦੇ ਸਰੋਤ ਨੂੰ ਜਾਨਣ ਯੋਗ ਬਣਾਉਂਦਾ ਹੈ ਅਤੇ ਉਤਪਾਦਾਂ ਦੀ ਗੁਣਵਤਾ ਦਾ ਭਰੋਸਾ ਦਿਵਾਉਂਦਾ ਹੈ

ਹਨੀ ਮਿਸ਼ਨ ਬਰਾਮਦ ਨੂੰ ਵਧਾਉਣ , ਰੁਜ਼ਗਾਰ ਪੈਦਾ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੀ ਅਗਵਾਈ ਕਰੇਗਾ

Posted On: 07 APR 2021 5:25PM by PIB Chandigarh
 • ਪਲੇਟਫਾਰਮ ਮੁਹੱਈਆ ਕਰਕੇ ਆਨਲਾਈਨ ਮਾਰਕੀਟਿੰਗ ਆਪਸ਼ਨਜ਼ ਦਾ ਪਤਾ ਲਾਇਆ ਜਾਵੇਗਾ
  ਸ਼ਹਿਦ ਦੀ ਮੱਖੀ ਪਾਲਣ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਨਵੀਂ ਕੇਂਦਰੀ ਖੇਤਰੀ ਸਕੀਮ ਨੈਸ਼ਨਲ ਬੀਕੀਪਿੰਗ ਅਤੇ ਹਨੀ ਮਿਸ਼ਨ ਦੇ ਨਾਂ ਤਹਿਤ ਭਾਰਤ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਹੈ, ਜਿਸ ਲਈ ਆਤਮਨਿਰਭਰ ਭਾਰਤ ਐਲਾਨ ਤਹਿਤ 500 ਕਰੋੜ ਰੁਪਏ ਰੱਖੇ ਗਏ ਹਨ ਤਾਂ ਜੋ ਵਿਗਿਆਨਕ ਢੰਗ ਨਾਲ ਮੱਖੀ ਪਾਲਣ ਦੇ ਵਿਕਾਸ ਅਤੇ ਸਮੁੱਚੇ ਉਤਸ਼ਾਹ ਤੇਮਿੱਠੀ ਕ੍ਰਾਂਤਿਦੇ ਉਦੇਸ਼ ਨੂੰ ਪ੍ਰਾਪਤ ਕੀਤਾ ਜਾ ਸਕੇ ਇਸ ਸਕੀਮ ਵਿੱਚ 3 ਮਿੰਨੀ ਮਿਸ਼ਨ ਹਨ (ਐੱਮ ਐੱਮ 1 , 2 ਤੇ 3) ਜਿਸ ਵਿੱਚ ਤਹਿਤ ਲੋੜੀਂਦੀਆਂ ਬੁਨਿਆਦੀ ਢਾਂਚਾ ਸਹੂਲਤਾਂ ਸਥਾਪਿਤ ਕਰਕੇ ਬੀਕੀਪਿੰਗ ਦੁਆਰਾ ਮਹਿਲਾ ਸਸ਼ਕਤੀਕਰਨ ਦੀ ਸਿਖਲਾਈ , ਸਮਰੱਥਾ ਉਸਾਰੀ , ਜਾਗਰੂਕਤਾ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ , ਜੋ ਲੋੜੀਂਦੀਆਂ ਬੁਨਿਆਦੀ ਢਾਂਚਾ ਸਹੂਲਤਾਂ ਕਾਇਮ ਕੀਤੀਆਂ ਜਾਣੀਆਂ ਹਨ , ਉਹਨਾਂ ਵਿੱਚ ਏਕੀਕ੍ਰਿਤ ਬੀਕੀਪਿੰਗ ਡਿਵੈਲਪਮੈਂਟ ਸੈਂਟਰਜ਼ (ਆਈ ਬੀ ਡੀ ਸੀਜ਼) , ਸ਼ਹਿਦ ਦੀਆਂ ਮੱਖੀਆਂ ਦੀਆਂ ਬਿਮਾਰੀਆਂ ਦੀਆਂ ਜਾਂਚ ਲੈਬਾਰਟਰੀਆਂ , ਸ਼ਹਿਦ ਟੈਸਟਿੰਗ ਲੈਬਾਰਟਰੀਆਂ ਦੀ ਅਪਗ੍ਰੇਡੇਸ਼ਨ / ਸਥਾਪਿਤ ਕਰਨਾ , ਮੱਖੀ ਪਾਲਣ ਉਪਕਰਨ ਉਤਪਾਦਨ ਇਕਾਈਆਂ , ਕਸਟਮ ਹਾਇਰਿੰਗ ਸੈਂਟਰਜ਼ , ਪੀ ਆਈ ਥਰੈਪੀ ਸੈਂਟਰਜ਼ , ਕੁਆਲਿਟੀ ਨਿਊਕਲਿਅਸ ਸਟਾਕ ਸੈਂਟਰਜ਼ ਤੇ ਮੱਖੀ ਪਾਲਣ ਵਾਲਿਆਂ ਦਾ ਵਿਕਾਸ ਸ਼ਾਮਲ ਹੈ ਆਨਲਾਈਨ / ਡਿਜੀਟਾਈਜੇਸ਼ਨ ਪੰਜੀਕਰਨ ਆਦਿ ਐੱਮ ਐੱਮ—1 ਤਹਿਤ ਪ੍ਰਕਿਰਿਆ , ਵੈਲਿਊ ਐਡੀਸ਼ਨ ਤੇ ਬਜ਼ਾਰੀ ਸਹਿਯੋਗ ਐੱਮ ਐੱਮ—2 ਤਹਿਤ ਐੱਮ ਐੱਮ—3 ਤਹਿਤ ਖੋਜ ਤੇ ਵਿਕਾਸ ਕੀਤਾ ਜਾਵੇਗਾ  ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਐੱਨ ਬੀ ਐੱਚ ਐੱਮ ਤਹਿਤ ਸ਼ਹਿਦ ਅਤੇ ਹੋਰ ਸ਼ਹਿਦ ਉਤਪਾਦਾਂ ਦੇ ਸਰੋਤਾਂ ਦਾ ਪਤਾ ਲਾਉਣ ਲਈ ਆਨਲਾਈਨ ਪੰਜੀਕਰਨ ਅਤੇ ਟਰੇਸੇਬਿਲਟੀ ਪ੍ਰਣਾਲੀ ਵਿਕਸਿਤ ਕਰ ਰਿਹਾ ਹੈ
  ਐੱਨ ਬੀ ਬੀ , ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੁਆਰਾ ਸ਼ਹਿਦ ਅਤੇ ਮੱਖੀ ਪਾਲਣ ਦੀਆਂ ਮੁੱਖ ਪ੍ਰਾਪਤੀਆਂ ਹੇਠ ਲਿਖੀਆਂ ਹਨ
  1. ਐੱਨ ਬੀ ਐੱਚ ਐੱਮ ਤਹਿਤ ਗੁਜਰਾਤ ਵਿੱਚ ਇੱਕ ਵਿਸ਼ਵ ਪੱਧਰ ਦੀ ਅਤਿ ਆਧੁਨਿਕ ਸ਼ਹਿਦ ਟੈਸਟ ਕਰਨ ਵਾਲੀ ਲੈਬ ਐੱਨ ਡੀ ਬੀ ਬੀ ਆਨੰਦ ਵਿੱਚ ਸਥਾਪਿਤ ਕੀਤੀ ਗਈ ਹੈ ਇਸ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨੇ 24 ਜੁਲਾਈ 2020 ਨੂੰ ਕੀਤਾ ਸੀ
  2. ਐੱਫ ਐੱਸ ਐੱਸ ਆਈ ਦੁਆਰਾ ਸ਼ਹਿਦ , ਮੱਖੀਆਂ ਦੀ ਵੈਕਸ ਤੇ ਰੋਇਲ ਜੈਲੀ ਲਈ ਮਾਣਕਾਂ ਨੂੰ ਨੋਟੀਫਾਈ ਕੀਤਾ ਹੈ
  3. ਆਨੰਦ ਵਿੱਚ ਸਥਿਤ ਸ਼ਹਿਦ ਟੈਸਟਿੰਗ ਲੈਬ ਦੇ ਸਥਾਪਿਤ ਕਰਨ ਸਮੇਤ ਹੁਣ ਤੱਕ ਐੱਨ ਬੀ ਐੱਚ ਐੱਮ ਤਹਿਤ 45 ਪ੍ਰਾਜੈਕਟਾਂ ਦੀ ਸਹਾਇਤਾ ਲਈ 88.87 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ
  4. ਇਹਨਾਂ ਸਹੂਲਤਾਂ/ਪ੍ਰਾਜੈਕਟਾਂ ਨੂੰ ਐੱਨ ਬੀ ਬੀ , ਡੀ ਸੀ ਤੇ ਐੱਫ ਡਬਲਯੁ ਦੁਆਰਾ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦਗਾਰ ਮੌਕੇਭਾਰਤ ਕਾ ਅੰਮ੍ਰਿਤ ਮਹਾਉਤਸਵਤਹਿਤ ਪ੍ਰਵਾਨਗੀ/ਲਾਗੂ ਕੀਤਾ ਜਾ ਰਿਹਾ ਹੈ ਇਹ ਮਹਾਉਤਸਵ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਲਾਂਚ ਕੀਤਾ ਗਿਆ ਸੀ ਅਤੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਮਨਾਇਆ ਜਾ ਰਿਹਾ ਹੈ
  5. ਹੋਰਨਾਂ ਤੋਂ ਇਲਾਵਾ ਐੱਨ ਬੀ ਐੱਚ ਐੱਮ ਤਹਿਤ 3 ਸਾਲਾਂ ਵਿੱਚ 100 ਮਿੰਨੀ ਅਤੇ 4—5 ਖੇਤਰੀ/ਵੱਡੇ ਸ਼ਹਿਦ ਤੇ ਹੋਰ ਸ਼ਹਿਦ ਵਸਤਾਂ ਲਈ ਟੈਸਟਿੰਗ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ
  6. ਸ਼ਹਿਦ ਦੀ ਮੱਖੀ ਪਾਲਣ ਵਾਲੇ/ਸ਼ਹਿਦ ਉਤਪਾਦਕਾਂ ਦੇ 70 ਐੱਫ ਪੀ ਓਜ਼ ਜਿਹਨਾਂ ਵਿੱਚ ਨਾਬਾਰਡ ਤੇ ਹੋਰਨਾਂ ਦੁਆਰਾ 65 ਅਤੇ ਨੇਫੇਡ ਦੇ 5 ਐੱਫ ਪੀ ਸ਼ਾਮਲ ਹਨ ਅਤੇ ਇਹ ਬਿਹਾਰ ਉੱਤਰ ਪ੍ਰਦੇਸ਼ , ਮੱਧ ਪ੍ਰਦੇਸ਼ , ਰਾਜਸਥਾਨ ਤੇ ਪੱਛਮ ਬੰਗਾਲ ਵਿੱਚ ਗਠਿਤ ਕੀਤੇ ਗਏ ਹਨ
  7. ਸ਼ਹਿਦ ਦਾ ਉਤਪਾਦਨ (2013—14) ਵਿੱਚ 76,150 ਮੀਟ੍ਰਿਕ ਟਨ ਤੋਂ ਵੱਧ ਕੇ (2019—20) ਵਿੱਚ 1,20,000 ਮੀਟ੍ਰਿਕ ਟਨ ਹੋ ਗਿਆ ਹੈ
  8. ਸ਼ਹਿਦ ਦੀ ਬਰਾਮਦ (2013—14) ਵਿੱਚ 28,378.42 ਮੀਟ੍ਰਿਕ ਟਨ ਤੋਂ ਵੱਧ ਕੇ (2019—20) ਵਿੱਚ 59,536.74 ਹੋ ਗਈ ਹੈ
  9. 10,000 ਸ਼ਹਿਦ ਦੀ ਮੱਖੀ ਪਾਲਣ ਵਾਲੇ / ਸ਼ਹਿਦ ਦੀ ਮੱਖੀ ਦੀ ਕਾਸ਼ਤ ਕਰਨ ਵਾਲੇ ਤੇ ਸ਼ਹਿਦ ਸੁਸਾਇਟੀਆਂ / ਫਰਮਾਂ / ਕੰਪਨੀਆਂ ਨੂੰ 16.00 ਲੱਖ ਸ਼ਹਿਦ ਦੀ ਮੱਖੀ ਦੀਆਂ ਕਲੋਨੀਜ਼ ਜੋ ਐੱਨ ਬੀ ਬੀ ਨਾਲ ਪੰਜੀਕ੍ਰਿਤ ਹਨ , ਨੂੰ "ਮਧੂਕ੍ਰਾਂਤਿ ਪੋਰਟਲ" ਤੇ ਅਪਲੋਡ ਕੀਤਾ ਗਿਆ ਹੈ
  ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਤੇ ਸ਼੍ਰੀ ਕੈਲਾਸ਼ ਚੌਧਰੀ , ਸਕੱਤਰ ਖੇਤੀਬਾੜੀ , ਸਹਿਕਾਰਤਾ ਤੇ ਕਿਸਾਨ ਭਲਾਈ ਸ਼੍ਰੀ ਸੰਜੇ ਅਗਰਵਾਲ, ਭਾਗੀਦਾਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇਸ ਮੌਕੇ ਹਾਜ਼ਰ ਸਨ

   

ਪੀ ਐੱਸ / ਜੇ ਕੇ(Release ID: 1710246) Visitor Counter : 186


Read this release in: English , Urdu , Marathi , Hindi