ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸੈਂਟਰਲ ਵੇਅਰ ਹਾਊਸ ਕਾਰਪੋਰੇਸ਼ਨ ਨੂੰ 2023 ਦੇ ਅਖੀਰ ਤੱਕ ਆਪਣੀ ਭੰਡਾਰ ਸਮਰੱਥਾ ਦੁੱਗਣੀ ਕਰਨੀ ਚਾਹੀਦੀ ਹੈ ਅਤੇ ਵਿੱਤੀ ਸਾਲ 2024—25 ਤੱਕ 10,000 ਕਰੋੜ ਟਰਨਓਵਰ ਪ੍ਰਾਪਤ ਕਰਨਾ ਚਾਹੀਦਾ ਹੈ : ਸ਼੍ਰੀ ਪੀਯੂਸ਼ ਗੋਇਲ


ਸੀ ਡਬਲਯੁ ਸੀ ਨੂੰ ਆਧੁਨਿਕ ਸਾਈਲੋਸ ਉਸਾਰਨੇ ਚਾਹੀਦੇ ਹਨ ਤਾਂ ਜੋ ਅਨਾਜ ਦਾ 100% ਭੰਡਾਰ ਲੰਮੇ ਸਮੇਂ ਲਈ ਭੰਡਾਰਨ ਕੀਤਾ ਜਾ ਸਕੇ : ਸ਼੍ਰੀ ਪੀਯੂਸ਼ ਗੋਇਲ

ਸੀ ਡਬਲਯੁ ਸੀ ਨੂੰ ਵਧੇਰੇ ਬੁਨਿਆਦੀ ਢਾਂਚੇ ਨੂੰ 2024—25 ਤੱਕ ਵਿਕਸਿਤ ਕਰਨ ਅਤੇ ਮੁਕੰਮਲ ਮੂਲ ਜਨਤਕ / ਸਟਾਫ ਸਹੂਲਤਾਂ ਵਾਲੇ ਆਪਣੇ ਸਾਰੇ 423 ਸੈਂਟਰਲ ਵੇਅਰ ਹਾਊਸੇਜ਼ ਨੂੰ ਅਪਗ੍ਰੇਡ ਕਰਨ ਲਈ ਮਾਸਟਰ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ

ਸਾਰੇ ਸੀ ਡਬਲਯੁ ਸੀ ਵੇਅਰ ਹਾਊਸੇਜ਼ ਦਾ ਸੁਰੱਖਿਆ ਆਡਿਟ ਕਰਨ ਦੀ ਲੋੜ ਹੈ

ਸ਼੍ਰੀ ਪੀਯੂਸ਼ ਗੋਇਲ ਨੇ ਸੈਂਟਰਲ ਵੇਅਰ ਹਾਊਸ ਕਾਰਪੋਰੇਸ਼ਨ ਦੇ ਐਸਿੱਟ ਮੋਨੇਟਾਈਜੇ਼ਸ਼ਨ ਯੋਜਨਾਵਾਂ ਅਤੇ ਆਧੁਨਿਕੀਕਰਨ ਦੀ ਅੱਜ ਸਮੀਖਿਆ ਕੀਤੀ ਹੈ


Posted On: 06 APR 2021 5:23PM by PIB Chandigarh

ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ, ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਸੈਂਟਰਲ ਵੇਅਰ ਹਾਊਸ ਕਾਰਪੋਰੇਸ਼ਨ ਦੀ ਆਧੁਨਿਕੀਕਰਨ ਯੋਜਨਾ ਦੀ ਸਮੀਖਿਆ ਕੀਤੀ । ਸਮੀਖਿਆ ਕਰਦਿਆਂ ਮੰਤਰੀ ਸ਼੍ਰੀ ਗੋਇਲ ਨੇ ਕਿਹਾ ਕਿ ਸੀ ਡਬਲਯੁ ਸੀ ਨੂੰ ਸਾਲ 2023 ਦੇ ਅਖੀਰ ਤੱਕ ਆਪਣੇ ਵੇਅਰ ਹਾਊਸ ਭੰਡਾਰਨ ਸਮਰੱਥਾ ਨੂੰ ਦੁੱਗਣਾ ਕਰਨਾ ਚਾਹੀਦਾ ਹੈ ਅਤੇ ਵਿੱਤੀ ਸਾਲ 2024—25 ਤੱਕ 10,000 ਕਰੋੜ ਟਰਨਓਵਰ ਪ੍ਰਾਪਤ ਕਰਨਾ ਚਾਹੀਦਾ ਹੈ । ਇਸ ਵੇਲੇ ਸੀ ਡਬਲਯੁ ਸੀ ਵੇਅਰ ਹਾਊਸ ਭੰਡਾਰਨ ਸਮਰੱਥਾ 125 ਲੱਖ ਮੀਟ੍ਰਿਕ ਟਨ ਹੈ ।
ਸਮੀਖਿਆ ਮੀਟਿੰਗ ਵਿੱਚ ਸ਼੍ਰੀ ਗੋਇਲ ਨੇ ਕਿਹਾ ਕਿ ਦਰਾਂ ਨੂੰ ਤਰਕਸੰਗਤ ਕਰਨਾ ਅਤੇ ਬਾਬੂ ਸ਼ਾਹੀ ਦੇ ਦਾਖਲੇ ਤੋਂ ਬਗੈਰ ਸੀ ਡਬਲਯੁ ਸੀ ਨੂੰ ਸੁਤੰਤਰ ਤੌਰ ਤੇ ਵੇਅਰ ਹਾਊਸ ਸਥਾਪਿਤ ਕਰਨੇ ਚਾਹੀਦੇ ਹਨ । ਉਹਨਾਂ ਕਿਹਾ ਕਿ ਸੰਚਾਲਨਾਂ ਲਈ ਫੈਸਲੇ ਲੈਣ ਲਈ ਵੱਧ ਤੋਂ ਵੱਧ ਸ਼ਕਤੀਆਂ ਸੀ ਡਬਲਯੁ ਸੀ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ । ਉਹਨਾਂ ਨੇ ਸੀ ਡਬਲਯੁ ਸੀ ਨੂੰ ਦੇਸ਼ ਵਿੱਚ ਤਰਜੀਹ ਅਧਾਰ ਤੇ ਕੋਲਡ ਚੇਨ ਭੰਡਾਰ ਸਥਾਪਿਤ ਕਰਨ ਤੇ ਧਿਆਨ ਕੇਂਦਰਿਤ ਕਰਨ ਲਈ ਆਖਿਆ । ਸ਼੍ਰੀ ਗੋਇਲ ਨੇ ਸੀ ਡਬਲਯੁ ਸੀ ਨੂੰ ਅੱਗ , ਭੂਚਾਲਾਂ , ਚੋਰੀ ਅਤੇ ਦੁਰਘਟਨਾਵਾਂ ਲਈ ਆਪਣੇ ਸਾਰੇ ਵੇਅਰ ਹਾਊਸੇਜ਼ ਦਾ ਲਗਾਤਾਰ ਸੁਰੱਖਿਆ ਆਡਿਟ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ।
ਸ਼੍ਰੀ ਗੋਇਲ ਨੇ ਕਿਹਾ ਕਿ ਡਬਲਯੁ ਸੀ ਨੂੰ ਦੇਸ਼ ਭਰ ਵਿੱਚ ਕਣਕ ਅਤੇ ਚੌਲਾਂ ਲਈ ਆਧੁਨਿਕ ਸੀਲੋਜ਼ ਉਸਾਰਨੇ ਚਾਹੀਦੇ ਹਨ ਤਾਂ ਜੋ ਵੱਧ ਤੋਂ ਵੱਧ ਅਨਾਜ ਦਾ ਲੰਮੇ ਸਮੇਂ ਲਈ ਦੇਸ਼ ਵਿੱਚ ਭੰਡਾਰਨ ਕੀਤਾ ਜਾ ਸਕੇ ।
ਸ਼੍ਰੀ ਗੋਇਲ ਨੇ ਕਿਹਾ ਕਿ ਸੀ ਡਬਲਯੁ ਸੀ ਨੂੰ ਨਾਫੇਟ ਨਾਲ ਤਾਲਮੇਲ ਕਰਕੇ ਪਿਆਜ਼ , ਆਲੂ ਅਤੇ ਟਮਾਟਰਾਂ ਦੇ ਭੰਡਾਰਨ ਲਈ ਹੋਰ ਕੋਲਡ ਚੇਨ ਸਹੂਲਤਾਂ ਉਸਾਰਨੀਆਂ ਚਾਹੀਦੀਆਂ ਹਨ ।
ਮੰਤਰੀ ਨੇ ਸਲਾਹ ਦਿੱਤੀ ਕਿ ਸੀ ਡਬਲਯੁ ਸੀ ਨੂੰ ਆਪਣੇ ਸਾਰੇ 423 ਵੇਅਰ ਹਾਊਸੇਜ਼ ਦੀ ਅਪਗ੍ਰੇਡੇਸ਼ਨ ਲਈ ਇੱਕ ਮਾਸਟਰ ਪਲਾਨ ਤਿਆਰ ਕਰਨਾ ਚਾਹੀਦਾ ਹੈ । ਸੀ ਡਬਲਯੁ ਸੀ ਨੂੰ ਖੇਤੀ ਉਤਪਾਦਾਂ ਲਈ ਵੇਅਰ ਹਾਊਸ / ਭੰਡਾਰਨ ਵਿੱਚ ਪਾੜੇ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਉਸ ਦੇ ਅਨੁਸਾਰ ਮਾਹਰਾਂ ਅਤੇ ਆਰਕੀਟੈਕਟਸ ਦੀ ਮਦਦ ਨਾਲ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ ।
ਮੰਤਰੀ ਨੇ ਹੋਰ ਕਿਹਾ ਕਿ ਸੀ ਡਬਲਯੁ ਸੀ ਨੂੰ ਆਪਣੇ ਸਾਰੇ ਭਾਗੀਦਾਰਾਂ ਜਿਵੇਂ ਸਟਾਫ , ਗਾਹਕ , ਕਾਮੇਂ , ਟਰੱਕ ਡਰਾਈਵਰਜ਼ ਦੀ ਸੰਭਾਲ ਲਈ ਮਿਸ਼ਨ ਮੋਡ ਵਿੱਚ ਕੰਮ ਕਰਨਾ ਚਾਹੀਦਾ ਹੈ ।
ਉਹਨਾਂ ਕਿਹਾ ਕਿ ਸਾਰੇ ਸੀ ਡਬਲਯੁ ਸੀ ਵੇਅਰ ਹਾਊਸ ਆਧੁਨਿਕ ਹੋਣੇ ਲਾਜ਼ਮੀ ਹਨ ਅਤੇ ਪੁਰਸ਼ਾਂ , ਮਹਿਲਾਵਾਂ , ਕਾਮਿਆਂ , ਖ਼ਪਤਕਾਰਾਂ , ਡਰਾਈਵਰਾਂ ਅਤੇ ਦਿਵਿਆਗਾਂ ਲਈ ਸਾਰੀਆਂ ਆਰਾਮਦਾਇਕ ਸਹੂਲਤਾਂ ਸਮੇਤ ਉਡੀਕ ਘਰਾਂ / ਰੈਸਟ ਰੂਮਜ਼ , ਕਾਮਿਆਂ ਲਈ ਸ਼ੈੱਡ , ਪੀਣ ਯੋਗ ਪਾਣੀ ਦੀਆਂ ਸਹੂਲਤਾਂ ਅਤੇ ਹੋਰ ਸਾਫ ਤੇ ਸੋਹਣੀ ਦਿੱਖ ਵਾਲੀਆਂ ਮੂਲ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ।

 

ਡੀ ਜੇ ਐੱਨ / ਐੱਮ ਐੱਸ


(Release ID: 1709959) Visitor Counter : 172