ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਨਰੇਲਾ ਵਿੱਚ ਫਲਾਈਓਵਰ ਕੰਮ ਆਰ ਓ ਬੀ ਦਾ ਉਦਘਾਟਨ ਕੀਤਾ ਗਿਆ
ਨਰੇਲਾ ਅਤੇ ਭਵਾਨਾ ਵਿਚਾਲੇ ਨਿਰਵਿਘਨ ਸੰਪਰਕ ਲਈ ਆਰ ਓ ਬੀ
ਖੇਤਰ ਵਿੱਚ ਟ੍ਰੈਫਿਕ ਭੀੜ ਘਟੇਗੀ
Posted On:
06 APR 2021 2:56PM by PIB Chandigarh
- ਹਰਦੀਪ ਸਿੰਘ ਪੁਰੀ , ਐੱਮ ਓ ਐੱਸ , ਸੁਤੰਤਰ ਚਾਰਜ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਨੇ ਅੱਜ ਵਰਚੂਅਲੀ ਨਰੇਲਾ ਵਿਚ ਫਲਾਈਓਵਰ ਕੰਮ ਆਰ ਓ ਬੀ ਦਾ ਉਦਘਾਟਨ ਕੀਤਾ । ਸ਼੍ਰੀ ਅਨਿਲ ਬੈਜਲ , ਲੈਫਟੀਨੈਂਟ ਗਵਰਨਰ ਦਿੱਲੀ ਅਤੇ ਸ਼੍ਰੀ ਹੰਸ ਰਾਜ ਹੰਸ , ਸੰਸਦ ਮੈਂਬਰ ਉੱਤਰ ਪੱਛਮੀ ਦਿੱਲੀ ਇਸ ਮੌਕੇ ਹਾਜ਼ਰ ਸਨ । ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ , ਸਕੱਤਰ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਅਤੇ ਸ਼੍ਰੀ ਅਨੁਰਾਗ ਜੈਨ , ਉੱਪ ਚੇਅਰਮੈਨ ਡੀ ਡੀ ਏ ਵੀ ਇਸ ਈਵੇਂਟ ਵਿੱਚ ਸ਼ਾਮਲ ਸਨ । ਫਲਾਈਓਵਰ ਕੰਮ ਆਰ ਓ ਬੀ ਦਿੱਲੀ ਦੀ ਭੀੜ ਨੂੰ ਘੱਟ ਕਰਨ ਦੀ ਯੋਜਨਾ ਨਾਲ ਮੇਲ ਕੇ ਬਣਾਇਆ ਜਾ ਰਿਹਾ ਹੈ ਅਤੇ ਨਰੇਲਾ ਦੇ ਵਿਕਾਸ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ । ਆਰ ਓ ਬੀ ਘਣੀ ਵਸੋਂ ਵਾਲੇ ਨਰੇਲਾ ਅਤੇ ਭਵਾਨਾ, ਜੋ ਉੱਤਰ ਪੱਛਮੀ ਦਿੱਲੀ ਵਿੱਚ ਰਿਹਾਇਸ਼ੀ ਅਤੇ ਉਦਯੋਗਿਕ ਹਬ ਵਜੋਂ ਉਭਰ ਰਹੇ ਹਨ , ਵਿਚਾਲੇ ਨਿਰਵਿਘਨ ਸੰਪਰਕ ਮੁਹੱਈਆ ਕਰੇਗਾ । ਇਸ ਖੇਤਰ ਵਿੱਚ ਟ੍ਰੈਫਿਕ ਭੀੜ ਹੋਇਆ ਕਰਦੀ ਸੀ , ਕਿਉਂਕਿ ਇਸ ਰੂਟ ਤੇ ਰੇਲਵੇ ਕਰਾਸਿੰਗ ਇੱਕ ਰੁਕਾਵਟ ਸੀ । ਤਕਰੀਬਨ ਹਰ ਰੋਜ਼ ਇਸ ਕਰਾਸਿੰਗ ਤੋਂ 150 ਰੇਲ ਗੱਡੀਆਂ ਲੰਘਦੀਆਂ ਸਨ, ਜਿਸ ਨਾਲ ਫਾਟਕ ਦੇ ਗੇਟ ਖੋਲ੍ਹਣ ਲਈ ਬਹੁਤ ਥੋੜਾ ਸਮਾਂ ਬਚਦਾ ਸੀ । ਤਕਰੀਬਨ 80,000 ਕਾਰਾਂ ਵਾਲੇ ਇਸ ਕਰਾਸਿੰਗ ਨੂੰ ਰੋਜ਼ਾਨਾ ਵਰਤਦੇ ਹਨ, ਜਿਸ ਨਾਲ ਇਹ ਸਭ ਤੋਂ ਵੱਧ ਭੀੜ ਭੜੱਕੇ ਵਾਲੀ ਰੇਲਵੇ ਕਰਾਸਿੰਗ ਬਣ ਜਾਂਦੀ ਸੀ । ਆਰ ਓ ਬੀ ਦੀ ਲੰਬਾਈ 1680 ਮੀਟਰ ਹੈ ਅਤੇ ਇਸ ਨੂੰ 389 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ । ਇਸ ਪ੍ਰਾਜੈਕਟ ਨੂੰ ਭਾਰਤ ਸਰਕਾਰ ਦੇ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸ਼ਹਿਰੀ ਵਿਕਾਸ ਫੰਡ ਵਿੱਚ ਯੂ ਡੀ ਐੱਫ ਦਾ 80% ਹਿੱਸਾ ਅਤੇ ਡੀ ਡੀ ਏ ਦਾ 20% ਹਿੱਸਾ ਹੈ । ਨਰੇਲਾ ਵਿਕਾਸ ਲਈ ਤਰਜੀਹੀ ਖੇਤਰ ਹੈ ਅਤੇ ਡੀ ਡੀ ਏ ਦਵਾਰਕਾ ਵਾਂਗ ਇਸ ਦੇ ਵਿਕਾਸ ਲਈ ਵਚਨਬੱਧ ਹੈ । ਡੀ ਡੀ ਏ ਦੇ ਸਲਾਨਾ ਬਜਟ 2021—22 ਵਿੱਚ ਨਰੇਲਾ ਸਬਸਿਡੀ ਵਿਕਾਸ ਲਈ ਇੱਕ ਮਹੱਤਵਪੂਰਨ ਹਿੱਸਾ ਖਰਚੇ ਲਈ ਰੱਖਿਆ ਗਿਆ ਹੈ । ਇਸ ਤੋਂ ਇਲਾਵਾ ਆਵਾਜਾਈ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਜਿਵੇਂ ਰਥੇਲਾ — ਭਵਾਨਾ — ਨਰੇਲਾ ਕਾਰੀਡੋਰ ਮੈਟਰੋ ਲਾਈਨ ਦੇ ਚੌਥੇ ਪੜਾਅ ਦੇ ਨਿਰਮਾਣ ਲਈ ਡੀ ਐੱਮ ਆਰ ਸੀ ਗਰਾਂਟ ਅਤੇ ਐੱਨ ਐੱਚ ਏ ਆਈ ਜ਼ਰੀਏ ਦਿੱਲੀ ਵਿੱਚ ਯੂ ਈ ਆਰ/2 ਦੇ ਨਿਰਮਾਣ ਲਈ ਵੀ ਬਜਟ ਐਲੋਕੇਟ ਕੀਤਾ ਗਿਆ ਹੈ । ਇਸ ਤੋਂ ਇਲਾਵਾ ਡੀ ਡੀ ਏ ਨਰੇਲਾ ਵਿੱਚ ਵੱਖ ਵੱਖ ਰਿਹਾਇਸ਼ੀ ਪ੍ਰਾਜੈਕਟਾਂ ਤੇ ਵੀ ਕੰਮ ਕਰ ਰਿਹਾ ਹੈ ।
ਆਰ ਓ ਬੀ ਨਰੇਲਾ ਦੀਆਂ ਕੁਝ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ :—
1. ਰੋਡ ਓਵਰ ਬ੍ਰਿਜ ਕੰਮ ਫਲਾਈਓਵਰ ਨਰੇਲਾ ਵਿੱਚ ਡੀ ਡੀ ਏ ਵੱਲੋਂ ਅਰਬਨ ਐਕਸਟੈਂਸ਼ਨ ਰੋਡ — 1 ਤੇ ਬਣਾਇਆ ਗਿਆ ਹੈ ਅਤੇ ਇਹ ਆਰ ਓ ਬੀ ਫਲਾਈਓਵਰ ਤਕਰੀਬਨ ਐੱਨ ਐੱਚ — 44 ਤੋਂ 2.5 ਕਿਲੋਮੀਟਰ , ਐੱਨ ਐੱਚ 44 (ਜੀ ਟੀ ਕਰਨਾਲ ਰੋਡ ਅਤੇ ਭਵਾਨਾ ਓਚੰਡੀ ਸੜਕ ਨੂੰ ਜੋੜਦਾ ਹੈ ।
2. ਯੂ ਈ ਆਰ -1 ਦਾ 10.6 ਕਿਲੋਮੀਟਰ ਲੰਬਾ ਟੋਟਾ, ਐੱਨ ਐੱਚ 44 ਤੋਂ ਉਚੰਡੀ ਤੱਕ ਮੁਕੰਮਲ ਕਰ ਲਿਆ ਗਿਆ ਹੈ । ਅੰਤ ਵਿੱਚ ਯੂ ਈ ਆਰ—1 ਨੂੰ ਐੱਨ ਐੱਚ 8 ਤੱਕ ਜੋੜਨ ਦੀ ਯੋਜਨਾ ਹੈ । ਇਸ ਕਾਰਡੋਰ ਦੀ ਸਮਰੱਥਾ ਸੁਧਾਰਨ ਲਈ ਰਣਨੀਤਕ ਯੋਜਨਾਬੱਧ ਥਾਵਾਂ ਤੇ ਯੂ ਟਰਨ ਦੇ ਕੇ ਐੱਨ ਐੱਚ 44 ਤੋਂ ਪੱਛਮ ਯਮੁਨਾ ਨਹਿਰ ਤੱਕ ਯੂ ਈ ਆਰ ਇੱਕ ਨੂੰ ਸਿਗਨਲ ਮੁਕਤ ਕਰਨ ਦਾ ਵੀ ਪ੍ਰਸਤਾਵ ਹੈ ।
3. ਸੜਕ ਉਪਰ ਬਣਾਏ ਗਏ ਪੁਲ ਉਪਰ ਢੋਆ ਢੁਆਈ ਲਈ 2 ਵੱਖ ਵੱਖ ਰਸਤੇ ਹਨ । ਹਰੇਕ ਰਸਤਾ 25.5 ਮੀਟਰ ਹੈ । ਤੇ ਇਸ ਦੀਆਂ ਕੁੱਲ ਆਵਾਜਾਈ ਲਈ 3 ਲੇਨਜ਼ ਹਨ , ਸਮਰਪਿਤ ਬੱਸ ਲੇਨ , ਸਾਈਕਲ ਟਰੈਕ ਅਤੇ ਵਰਤੋਂ ਲਈ ਕਾਰਡੋਰ ਅਤੇ ਫੁਟਪਾਤ ਜੋ ਰੰਗਦਾਰ ਪੈਟਰਨ ਦਾ ਕੰਕਰੀਟ ਦਾ ਪੈਟਰਨ ਬਣਾਇਆ ਗਿਆ ਹੈ ।
4. ਇਸ ਪੁਲ ਨੂੰ ਆਰ ਸੀ ਸੀ , ਪ੍ਰੀ ਸਟਰੈਸਡ ਗਾਰਡਰਜ਼ , 735 ਲੰਬਾਈ ਵਾਲੀਆਂ ਆਰ ਸੀ ਸੀ ਸਲੈਬਸ ਅਤੇ 945 ਮੀਟਰ ਲੰਬੀ ਆਰ ਈ ਕੰਧਾ ਬਣਾਈਆਂ ਗਈਆਂ ਹਨ ।
5. ਤਕਰੀਬਨ 208 ਧਾਤੂ ਖੰਬਿਆਂ ਨਾਲ ਊਰਜਾ ਬਚਾਊ ਐੱਲ ਈ ਡੀ ਲਾਈਨਸ ਸਾਰੀ ਰਾਤ ਇਸ ਪੁਲ ਨੂੰ ਰੁਸ਼ਨੌਂਦਿਆਂ ਹਨ ।
6. ਦੋਵੇਂ ਪਹੁੰਚਾਂ ਤੇ ਓਵਰ ਹੈੱਡ ਗੈਂਟਰੀਆਂ ਦੇ ਸੰਕੇਤ ਬੋਰਡ ਅਤੇ ਨਾਲ ਹੀ ਪੁਲ ਦੇ ਨਾਲ ਵਾਲੇ ਸਾਈਨ ਬੋਰਡ ਵੀ ਯਾਤਰੀਆਂ ਦੇ ਮਾਰਗ ਦਰਸ਼ਨ ਲਈ ਲਗਾਏ ਗਏ ਹਨ । ਆਰ ਓ ਬੀ ਤੋਂ ਰੇਨ ਵਾਟਰ ਹਾਰਵੈਸਟਿੰਗ ਬੁਨਿਆਦੀ ਢਾਂਚੇ ਰਾਹੀਂ ਬਰਸਾਤੀ ਪਾਣੀ ਦੀ ਸਹੀ ਨਿਕਾਸੀ ਅਤੇ ਪਾਣੀ ਬਚਾਉਣ ਲਈ ਪ੍ਰਬੰਧ ਕੀਤੇ ਗਏ ਹਨ।
ਆਰ ਜੇ / ਐੱਨ ਜੀ
(Release ID: 1709883)
Visitor Counter : 240