ਜਹਾਜ਼ਰਾਨੀ ਮੰਤਰਾਲਾ
ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗ ਮੰਤਰਾਲੇ ਨੇ 58ਵਾਂ ਰਾਸ਼ਟਰੀ ਸਮੁੰਦਰੀ ਦਿਵਸ-2021 ਮਨਾਇਆ
5 ਅਪ੍ਰੈਲ ਨੂੰ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਗਿਆ
ਭਾਰਤ ਬਦਲ ਰਿਹਾ ਹੈ, ਭਾਰਤ ਅੱਗੇ ਵਧ ਰਿਹਾ ਹੈ, ਨਵੇਂ ਭਾਰਤ ਦਾ ਨਿਰਮਾਣ ਉਸੇ ਪ੍ਰਕਾਰ ਹੋ ਰਿਹਾ ਹੈ ਜਿਵੇਂ ਅਸੀਂ ਅਤੀਤ ਵਿੱਚ ਸਮੁੰਦਰੀ ਖੇਤਰ ਦੇ ਮੋਹਰੀ ਸੀ, ਭਾਰਤ ਇੱਕ ਵਾਰ ਫਿਰ ਸਮੁੰਦਰੀ ਖੇਤਰ ਦੇ ਜ਼ਰੀਏ ਦੁਨੀਆ ਦੀ ਅਗਵਾਈ ਕਰੇਗਾ: ਸ਼੍ਰੀ ਮਾਂਡਵੀਯਾ
Posted On:
05 APR 2021 6:51PM by PIB Chandigarh
ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗ ਮੰਤਰਾਲੇ ਨੇ 5 ਅਪ੍ਰੈਲ 1919 ਨੂੰ ਮੁੰਬਈ ਤੋਂ ਲੰਦਨ ਤੱਕ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਫਲੈਗ ਮਰਚੈਂਟ ਜਹਾਜ਼ਰਾਨੀ (ਐੱਮ/ਐੱਸ ਸਿੰਧੀਆ ਸਟੀਮ ਨੈਵੀਗੇਸ਼ਨ ਕੰਪਨੀ ਦੀ ਮਲਕੀਅਤ ਵਾਲੀ) ‘ਐੱਸ.ਐੱਸ. ਲਾਇਲਟੀ’ ਦੀ ਪਹਿਲੀ ਯਾਤਰਾ ਦੀ ਯਾਦ ਵਿੱਚ 58ਵਾਂ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ। ਇਸ ਰਾਸ਼ਟਰੀ ਸਮੁੰਦਰੀ ਦਿਵਸ ਦਾ ਥੀਮ ਭਾਰਤ ਸਰਕਾਰ ਦੀ ਪਹਿਲ ‘ਆਤਮ ਨਿਰਭਰ’ ਭਾਰਤ ਦੀ ਤਰਜ ‘ਤੇ ‘ਕੋਵਿਡ-19 ਦੇ ਬਾਵਜੂਦ ਨਿਰੰਤਰ ਸ਼ਿਪਿੰਗ’ ਸੀ।
ਰਾਸ਼ਟਰੀ ਸਮੁੰਦਰੀ ਦਿਵਸ ਦੇ ਅਵਸਰ ‘ਤੇ ਬੰਦਰਗਾਹਾਂ, ਜਹਾਜ਼ਰਾਨੀ ਟ੍ਰਾਂਸਪੋਰਟ ਤੇ ਜਲਮਾਰਗ ਰਾਜ ਮੰਤਰੀ ( ਸੁਤੰਤਰ ਚਾਰਜ ) ਸ਼੍ਰੀ ਮਨਸੁਖ ਮਾਂਡਵੀਯਾ ਨੇ ਸਮੁੰਦਰੀ ਸਮੁਦਾਏ ਨੂੰ ਵਧਾਈ ਦਿੱਤੀ ਅਤੇ ਕੋਵਿਡ ਮਹਾਮਾਰੀ ਦੌਰਾਨ ਉਨ੍ਹਾਂ ਦੀ ਭੂਮਿਕਾ ਅਤੇ ,ਸਖ਼ਤ ਮਿਹਨਤ , ਉਤਸ਼ਾਹ ਅਤੇ ਸਾਹਸ ਦੀ ਪ੍ਰਸ਼ੰਸਾ ਕੀਤੀ । ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ਹਾਲ ਹੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਲਾਂਚ ਮੈਰੀਟਾਈਮ ਇੰਡੀਆ ਵਿਜ਼ਨ - 2030 ਭਾਰਤ ਦੇ ਸਮੁੰਦਰੀ ਖੇਤਰ ਲਈ ਅਗਲੇ ਦਹਾਕੇ ਦਾ ਵਿਆਪਕ ਦ੍ਰਿਸ਼ਟੀਕੋਣ ਹੈ ਅਤੇ ਫੋਕਸ ਅਪ੍ਰੋਚ ਦੇ ਨਾਲ ਭਾਰਤ ਦਾ ਸਮੁੰਦਰੀ ਖੇਤਰ ਜਲਦੀ ਹੀ ਮਜ਼ਬੂਤ , ਤਕਨੀਕੀ ਰੂਪ ਨਾਲ ਉੱਨਤ ਅਤੇ ਆਤਮ ਨਿਰਭਰ ਬਣ ਜਾਵੇਗਾ ।
ਸ਼੍ਰੀ ਮਾਂਡਵੀਯਾ ਨੇ ਸਕਾਰਾਤਮਕ ਵਿਚਾਰ ਦੇ ਨਾਲ ਆਪਣੀ ਗੱਲ ਖਤਮ ਕੀਤੀ ਅਤੇ ਕਿਹਾ , ‘ਭਾਰਤ ਬਦਲ ਰਿਹਾ ਹੈ , ਭਾਰਤ ਅੱਗੇ ਵਧ ਰਿਹਾ ਹੈ , ਨਵੇਂ ਭਾਰਤ ਦਾ ਨਿਰਮਾਣ ਉਸੇ ਪ੍ਰਕਾਰ ਹੋ ਰਿਹਾ ਹੈ ਜਿਵੇਂ ਅਸੀਂ ਅਤੀਤ ਵਿੱਚ ਸਮੁੰਦਰੀ ਨੇਤਾ ਸੀ , ਭਾਰਤ ਇੱਕ ਵਾਰ ਫਿਰ ਸਮੁੰਦਰੀ ਖੇਤਰ ਦੇ ਜ਼ਰੀਏ ਦੁਨੀਆ ਦੀ ਅਗਵਾਈ ਕਰੇਗਾ । ’
ਸ਼੍ਰੀ ਮਾਂਡਵੀਯਾ ਨੇ 58ਵੇਂ ਰਾਸ਼ਟਰੀ ਸਮੁੰਦਰੀ ਦਿਵਸ ਦੇ ਸੋਵੀਨੋਰ ਦੇ ਤੌਰ ‘ਤੇ ਈ-ਮੈਗਜ਼ੀਨ ਲਾਂਚ ਕੀਤਾ ਅਤੇ ਰਾਸ਼ਟਰੀ ਸਮੁੰਦਰੀ ਦਿਵਸ ਸੈਲੀਬ੍ਰੇਸ਼ਨ ਕਮੇਟੀ ਦੁਆਰਾ ਸਥਾਪਿਤ ਪੁਰਸਕਾਰ ਪ੍ਰਦਾਨ ਕੀਤੇ। ਇਸ ਕਮੇਟੀ ਦੀ ਪ੍ਰਧਾਨਗੀ ਜਹਾਜ਼ਰਾਨੀ ਦੇ ਡਾਇਰੈਕਟਰ ਜਨਰਲ ਦੁਆਰਾ ਕੀਤੀ ਜਾਂਦੀ ਹੈ ।
ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗ ਮੰਤਰਾਲੇ ਦੇ ਸਕੱਤਰ ਡਾ. ਸੰਜੀਵ ਰੰਜਨ ਨੇ ਕਿਹਾ ਕਿ ਕੋਵਿਡ ਦੇ ਸਮੇਂ ਵਿੱਚ ਸਮੁੰਦਰੀ ਸਮੁਦਾਏ ਨੇ ਬਹੁਤ ਹੀ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਨੀਤੀਆਂ ਵਿੱਚ ਪ੍ਰਗਤੀਸ਼ੀਲ ਪਰਿਵਰਤਨ ਲਿਆਉਣ ਲਈ ਦਿਨ ਰਾਤ ਕੰਮ ਕਰ ਰਿਹਾ ਹੈ ਤਾਂਕਿ ਭਾਰਤ ਨੂੰ ਸਮੁੰਦਰੀ ਸਮੁਦਾਏ ਵਿੱਚ ਅਗਵਾਈ ਦਾ ਸਥਾਨ ਮਿਲ ਸਕੇ ।
ਇਸ ਅਵਸਰ ‘ਤੇ, ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਜਹਾਜ਼ਰਾਨੀ ਟ੍ਰਾਂਸਪੋਰਟ ਦੇ ਡਾਇਰੈਕਟਰ ਜਨਰਲ, ਭਾਰਤੀ ਸ਼ਿਪਿੰਗ ਕਾਰਪੋਰੇਸ਼ਨ ਦੇ ਅਧਿਕਾਰੀ, ਬੰਦਰਗਾਹਾਂ ਦੇ ਅਧਿਕਾਰੀ ਅਤੇ ਸਮੁੰਦਰੀ ਸਮੁਦਾਏ ਦੇ ਪ੍ਰਤਿਨਿਧੀ ਮੌਜੂਦ ਸਨ ।
ਇਸ ਸੈਲੀਬ੍ਰੇਸ਼ਨ ਨੂੰ ਇੱਥੇ ਦੇਖ ਸਕਦੇ ਹੋ:
https://youtu.be/zFRQq1AhwzI
***
ਬੀਐੱਨ/ਏਪੀ
(Release ID: 1709881)
Visitor Counter : 214