ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਪ੍ਰੈੱਸ ਨੋਟ

Posted On: 02 APR 2021 10:50PM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ 31 ਮਾਰਚ 2021 ਨੂੰ ਕੇਂਦਰੀ ਮੋਟਰ ਵਾਹਨ ਨਿਯਮ 1989 ਵਿੱਚ ਸੰਸ਼ੋਧਨ ਅਤੇ ਮੋਟਰ ਵਾਹਨ (ਸੰਸ਼ੋਧਨ) ਐਕਟ 2019 ਦੇ 4-28, 76 ਅਤੇ 77 (ਭਾਗ) ਨੂੰ ਕਵਰ ਕਰਨ ਲਈ ਅਧਿਸੂਚਨਾ ਜਾਰੀ ਕੀਤੀ ਗਈ ਹੈ । ਨਿਮਨਲਿਖਿਤ ਮਹੱਤਵਪੂਰਣ ਪਹਿਲੂਆਂ ਨੂੰ ਕਵਰ ਕੀਤਾ ਗਿਆ ਹੈ :

 

ਇਲੈਕਟ੍ਰੌਨਿਕ ਰੂਪਾਂ ਅਤੇ ਦਸਤਾਵੇਜਾਂ ਦਾ ਉਪਯੋਗ ( ਮੈਡੀਕਲ ਸਰਟੀਫਿਕੇਟ , ਲਰਨਰਸ ਲਾਇਸੈਂਸ, ਡਰਾਈਵਰ ਲਾਇਸੈਂਸ ਸਰੈਂਡਰ (ਡੀਐੱਲ), ਲਾਇਸੈਂਸ ਦਾ ਨਵੀਨੀਕਰਨ)

· ਔਨਲਾਈਨ ਲਰਨਰ ਲਾਇਸੈਂਸ - ਲਰਨਰ ਲਾਇਸੈਂਸ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਔਨਲਾਈਨ ਬਣਾ ਦਿੱਤਾ ਗਿਆ ਹੈ। ਹੁਣ ਲਰਨਰ ਲਾਇਸੈਂਸ ਲਈ ਆਵੇਦਨ ਤੋਂ ਲੈ ਕੇ ਪ੍ਰਿਟਿੰਗ ਤੱਕ ਦੀ ਪ੍ਰਕਿਰਿਆ ਔਨਲਾਈਨ ਹੋਵੇਗੀ ।

· ਡਰਾਈਵਿੰਗ ਲਾਇਸੈਂਸ ਦੇ ਨਵੀਨੀਕਰਨ ਲਈ ਗ੍ਰੇਸ ਪੀਰਿਅਡ ਹੁਣ ਇੱਕ ਸਾਲ ਤੱਕ ਹੋਵੇਗੀ। ਲਾਇਸੈਂਸ ਦੀ ਵੈਧਤਾ ਮਿਆਦ ਦੇ ਇੱਕ ਸਾਲ ਬਾਅਦ ਤੱਕ ਵੀ ਇਸ ਨੂੰ ਰਿਨਿਊ ਕਰਵਾਇਆ ਜਾ ਸਕੇਗਾ ।

· ਰਾਸ਼ਟਰੀ ਰਜਿਸਟਰ - ਡੀਐੱਲ ਅਤੇ ਆਰਸੀ (ਰਜਿਸਟ੍ਰੇਸ਼ਨ ਦਾ ਪ੍ਰਮਾਣ ਪੱਤਰ) ਦਾ ਰਾਸ਼ਟਰੀ ਰਜਿਸਟਰ ਪ੍ਰਭਾਵੀ ਹੋ ਗਿਆ ਹੈ , ਸਾਰੇ ਰਾਜਾਂ ਦੇ ਡੀਐੱਲ ਅਤੇ ਆਰਸੀ ਦੇ ਸੂਬਾਈ ਰਜਿਸਟਰ ਨੂੰ ਇਸ ਵਿੱਚ ਜੋੜ ਲਿਆ ਜਾਵੇਗਾ। ਇਹ ਦੇਸ਼ ਵਿੱਚ ਕਿਸੇ ਵੀ ਸਮੇਂ ਰੀਅਲ ਟਾਈਮ ਡਾਟੇ ਨੂੰ ਅਪਡੇਟ ਕਰਨ ਅਤੇ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ ।

· ਡੀਲਰ ਪੁਆਇੰਟ ਰਜਿਸਟ੍ਰੇਸ਼ਨ - ਆਰਟੀਓ ਨੂੰ ਜਾਂਚ ਲਈ ਵਾਹਨ ਪ੍ਰਸਤੁਤ ਕਰਨ ਦੀ ਲਾਜ਼ਮੀ ਸ਼ਰਤ ਨੂੰ ਪੂਰੀ ਤਰ੍ਹਾਂ ਨਾਲ ਨਿਰਮਿਤ ਵਾਹਨਾਂ ਦੇ ਮਾਮਲੇ ਵਿੱਚ ਖਤਮ ਕਰ ਦਿੱਤਾ ਗਿਆ ਹੈ। ਇਸ ਨਾਲ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਅਸਾਨ ਹੋ ਜਾਵੇਗੀ ।

· ਰਜਿਸਟ੍ਰੇਸ਼ਨ ਪ੍ਰਮਾਣ ਪੱਤਰ ਦਾ ਨਵੀਨੀਕਰਨ 60 ਦਿਨ ਪਹਿਲਾਂ ਤੱਕ ਹੀ ਸੰਭਵ ਹੈ।

· ਵਾਹਨਾਂ ਦੀ ਅਸਥਾਈ ਰਜਿਸਟ੍ਰੇਸ਼ਨ 6 ਮਹੀਨੇ ਲਈ ਵੈਧ ਹੈ ਅਤੇ 30 ਦਿਨ ਅਤਿਰਿਕਤ (ਬਾਡੀ ਬਿਲਡਿੰਗ ਆਦਿ ਦੇ ਲਈ ) ਲਏ ਜਾ ਸਕਦੇ ਹਨ। ਇੱਕ ਮਹੀਨੇ ਦੀ ਸਮਾਂ ਸੀਮਾ ਨੂੰ 6 ਮਹੀਨੇ ਤੱਕ ਵਧਾਇਆ ਗਿਆ ਹੈ। ਇਹ ਉਨ੍ਹਾਂ ਵਾਹਨ ਮਾਲਿਕਾਂ ਨੂੰ ਲਾਭ ਪਹੁੰਚਾਏਗਾ ਜੋ ਚੇਸਿਸ ਨੰਬਰ ਖ੍ਰੀਦ ਕੇ ਬਾਡੀ ਤਿਆਰ ਕਰਵਾਉਂਦੇ ਹਨ ।

· ਵਪਾਰ ਪ੍ਰਮਾਣ ਪੱਤਰ ਹੁਣ ਇਲੈਕਟ੍ਰੌਨਿਕ ਰੂਪ ਵਿੱਚ ਪ੍ਰਾਪਤ ਹੋ ਸਕੇਗਾ ।

· ਵਾਹਨਾਂ ਅਤੇ ਅਨੁਕੂਲਿਤ ਵਾਹਨਾਂ ਲਈ ਪਰਿਵਰਤਨ, ਰੈਟਰੋ ਫਿਟਮੈਂਟ-ਵਾਹਨਾਂ ਦੀ ਬਣਾਵਟ ਵਿੱਚ ਬਦਲਾਅ ਅਤੇ ਰੈਟਰੋ ਫਿਟਮੈਂਟ ਦੀ ਪੂਰੀ ਪ੍ਰਕਿਰਿਆ ਨੂੰ ਕਾਨੂੰਨੀ ਢਾਂਚੇ ਦੇ ਤਹਿਤ ਲਿਆਂਦਾ ਗਿਆ ਹੈ, ਜੋ ਮਾਲਿਕਾਨਾ ਅਤੇ ਵਰਕਸ਼ਾਪਾਂ ਜਾਂ ਅਧਿਕ੍ਰਿਤ ਏਜੰਸੀਆਂ ਤੇ ਪਰਿਵਰਤਨ ਜਾਂ ਪੁਨਰਪਰਿਵਰਤਨ ਦੋਹਾਂ ਲਈ ਫਰਜ਼ ਤੈਅ ਕਰਨ ਲਈ ਮੋਹਰੀ ਹੈ। ਇਹ ਵਾਹਨ ਦੀ ਸੁਰੱਖਿਆ ਅਤੇ ਐਕਟ ਦੇ ਪ੍ਰਾਵਧਾਨਾਂ ਦਾ ਅਨੁਪਾਲਨ ਸੁਨਿਸ਼ਚਿਤ ਕਰੇਗਾ ।

 

· ਪਰਿਵਰਤਿਤ ਵਾਹਨਾਂ ਦੇ ਮਾਮਲੇ ਵਿੱਚ ਬੀਮਾ ਸੰਭਵ ਹੈ ।

 

*****

ਬੀਐੱਨ/ਆਰਆਰ

 

(Release ID: 1709754)
Read this release in: English , Urdu , Hindi