ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ 45 ਸਾਲਾਂ ਤੋਂ ਹੇਠਾਂ ਦੀ ਉਮਰ ਵਾਲੇ ਕੋਵਿ਼ਡ ਟੀਕਾਕਰਨ ਲਾਭਪਾਤਰੀਆਂ ਦੀ ਸ਼ਨਾਖਤ ਵਿਚ ਬੇਨਿਯਮੀਆਂ ਤੇ ਦਿੱਲੀ ਸਰਕਾਰ ਨੂੰ ਪੱਤਰ ਲਿਖਿਆ


ਪ੍ਰਾਈਵੇਟ ਕੋਵਿਡ ਟੀਕਾਕਰਨ ਕੇਂਦਰਾਂ ਤੋਂ ਸਪਸ਼ਟੀਕਰਨ ਮੰਗਦਿਆਂ ਕਾਰਣ ਦੱਸੋ ਨੋਟਿਸ ਜਾਰੀ ਕੀਤੇ

Posted On: 05 APR 2021 7:14PM by PIB Chandigarh

 

ਟੀਕਾਕਰਨ ਅਭਿਆਸ ਦੇਸ਼ ਵਿਚ ਸਭ ਤੋਂ ਜ਼ਿਆਦਾ ਕਮਜ਼ੋਰ ਆਬਾਦੀ ਸਮੂਹਾਂ ਦੀ ਕੋਵਿਡ-19 ਤੋਂ ਸੁਰੱਖਿਆ ਵਜੋਂ ਇਕ ਸਾਧਨ ਹੈ ਜਿਸ ਦੀ ਉੱਚਤਮ ਪੱਧਰ ਤੇ ਨਿਯਮਤ ਤੌਰ ਤੇ ਸਮੀਖਿਆ ਅਤੇ ਨਿਗਰਾਨੀ ਕੀਤੇ ਜਾਣ ਦੀ ਨਿਰੰਤਰ ਜ਼ਰੂਰਤ ਹੈ ਕੇਂਦਰੀ ਸਿਹਤ ਮੰਤਰਾਲਾ ਨੇ ਪ੍ਰਿੰਸੀਪਲ ਸਕੱਤਰ (ਸਿਹਤ), ਜੀਐਨਸੀਟੀਡੀ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਕੁਝ ਪ੍ਰਾਈਵੇਟ ਕੋਵਿਡ ਟੀਕਾਕਰਨ ਕੇਂਦਰਾਂ (ਸੀਵੀਸੀਜ਼) ਵਲੋਂ 45 ਸਾਲ ਦੀ ਉਮਰ ਤੋਂ ਹੇਠਾਂ ਦੇ ਕੋਵਿਡ ਟੀਕਾਕਰਨ ਲਾਭਪਾਤਰੀਆਂ ਦੀ ਸ਼ਨਾਖਤ ਵਿਚ ਬੇਨਿਯਮੀਆਂ ਵੱਲ ਦਿਵਾਇਆ ਹੈ

 

ਪ੍ਰਿੰਸੀਪਲ ਸਕੱਤਰ (ਸਿਹਤ), ਜੀਐਨਸੀਟੀਡੀ ਨੂੰ ਭੇਜੇ ਗਏ ਪੱਤਰ ਵਿਚ ਇਸ ਗੱਲ ਤੇ ਧਿਆਨ ਦਿਵਾਇਆ ਗਿਆ ਹੈ ਕਿ ਦਿੱਲੀ ਦੇ ਉੱਤਰ ਪੂਰਬੀ ਜ਼ਿਲ੍ਹੇ ਵਿਚ ਨਹਿਰੂ ਨਗਰ ਇਲਾਕੇ ਵਿਚ ਸਥਿਤ ਵਿਮਹੰਸ (ਵਿੱਦਿਆ ਸਾਗਰ ਇੰਸਟੀਚਿਊਟ ਆਫ ਮੈਂਟਲ ਹੈਲਥ, ਨਿਊਰੋ ਅਤੇ ਅਲਾਈਡ ਸਾਇੰਸਿਜ਼) ਵਲੋਂ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਵਿਚ ਗੰਭੀਰ ਕਮੀਆਂ ਪਾਈਆਂ ਗਈਆਂ ਹਨ ਜੋ ਇਕ ਪ੍ਰਾਈਵੇਟ ਕੋਵਿਡ ਵੈਕਸਿਨੇਸ਼ਨ ਕੇਂਦਰ ਵਜੋਂ ਕੰਮ ਕਰ ਰਿਹਾ ਹੈ ਵਿਮਹੰਸ ਨੂੰ 45 ਸਾਲ ਦੀ ਉਮਰ ਤੋਂ ਹੇਠਾਂ ਦੇ ਲਾਭਪਾਤਰੀਆਂ ਨੂੰ ਸਿਹਤ ਸੰਭਾਲ ਵਰਕਰਾਂ (ਐਚਸੀਡਬਲਿਊਜ਼) ਅਤੇ ਫਰੰਟ ਲਾਈਨ ਵਰਕਰਾਂ (ਐਫਐਲਡਬਲਿਊਜ਼) ਵਜੋਂ ਰਜਿਸਟਰਡ ਕਰਨ ਦੀ ਗੱਲ ਸਾਹਮਣੇ ਆਈ ਹੈ ਅਤੇ ਉਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ

 

ਕੋਵਿਡ-19 ਟੀਕਾਕਰਨ ਦੀ ਚੱਲ ਰਹੀ ਮੁਹਿੰਮ ਦੀਆਂ ਵਿਵਸਥਾਵਾਂ ਅਨੁਸਾਰ 45 ਸਾਲ ਦੀ ਉਮਰ ਤੋਂ ਵੱਧ ਦੇ ਨਾਗਰਿਕਾਂ ਨੂੰ (1 ਅਪ੍ਰੈਲ, 2021 ਤੋਂ) ਸਿਹਤ ਸੰਭਾਲ ਵਰਕਰਾਂ (ਐਚਸੀਡਬਲਿਊਜ਼) ਅਤੇ ਫਰੰਟ ਲਾਈਨ ਵਰਕਰਾਂ (ਐਫਐਲਡਬਲਿਊਜ਼) 18 ਸਾਲ ਦੀ ਉਮਰ ਦੇ ਨਾਗਰਿਕਾਂ ਨੂੰ ਨੈਗਵੈਕ ਦੀਆਂ ਸਿਫਾਰਸ਼ਾਂ ਅਨੁਸਾਰ ਟੀਕਾ ਲਗਾਇਆ ਜਾ ਰਿਹਾ ਹੈ ਸਿਹਤ ਮੰਤਰਾਲਾ ਵਲੋਂ ਤਸਦੀਕਸ਼ੁਦਾ ਇਸ ਪ੍ਰਾਈਵੇਟ ਕੋਵਿਡ ਟੀਕਾਕਰਨ ਕੇਂਦਰ ਤੋਂ ਟੀਕਾ ਲਗਵਾਉਣ ਵਾਲੇ ਲਾਭਪਾਤਰੀਆਂ ਦਾ ਕੋਵਿਡ ਸੈਂਪਲ ਆਂਕੜੇ (19 ਮਾਰਚ - 3 ਅਪ੍ਰੈਲ, 2021) ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਯੋਗ ਲਾਭਪਾਤਰੀਆਂ ਦੇ ਦਾਇਰੇ ਤੋਂ ਬਾਹਰ ਕਈ ਲਾਭਪਾਤਰੀਆਂ (ਤਰਜੀਹੀ ਵਾਲੇ ਆਬਾਦੀ ਸਮੂਹਾਂ ਦੀ ਸ਼ਨਾਖਤ ਅਧੀਨ) ਨੂੰ ਕੇਂਦਰੀ ਸਿਹਤ ਮੰਤਰਾਲਾ ਵਲੋਂ ਨਿਰਧਾਰਤ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਟੀਕੇ ਲਗਾਏ ਗਏ ਹਨ

 

ਇਸ ਗੱਲ ਨੂੰ ਨੋਟ ਕਰਦਿਆਂ ਕਿ ਵੈਕਸੀਨ ਇਕ ਕੀਮਤੀ ਜਿਨਸ ਹੈ ਕੋਵਿਡ-19 ਟੀਕਾਕਰਨ ਦੀਆਂ ਸ਼ਰਤਾਂ ਦੀ ਪਾਲਣਾ ਵਿਚ ਵਿਮਹੰਸ ਸੀਵੀਸੀ ਤੇ ਅਜਿਹੀਆਂ ਗੰਭੀਰ ਲਾਪ੍ਰਵਾਹੀਆਂ ਦੇਸ਼ ਵਿਆਪੀ ਟੀਕਾਕਰਨ ਅਭਿਆਸ ਨੂੰ ਢਾਹ ਲਗਾਉਂਦੀਆਂ ਹਨ ਕਿਉਂਕਿ ਯੋਗ ਲਾਭਪਾਤਰੀ ਟੀਕਾਕਰਨ ਤੋਂ ਵਾਂਝੇ ਹੋ ਸਕਦੇ ਹਨ ਦਿੱਲੀ ਪ੍ਰਸ਼ਾਸਨ ਨੂੰ ਅਜਿਹੇ ਗ਼ਲਤ ਅਭਿਆਸਾਂ ਦੇ ਸੰਬੰਧ ਵਿਚ ਵਿਮਹੰਸ ਨੂੰ ਜਲਦੀ ਤੋਂ ਜਲਦੀ ਕਾਰਣ-ਦੱਸੋ ਨੋਟਿਸ ਜਾਰੀ ਕਰਨ ਲਈ ਕਿਹਾ ਗਿਆ ਹੈ ਜਿਸ ਨੇ ਕੋਵਿਡ-19 ਟੀਕਾਕਰਨ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਅਗਲੇ 48 ਘੰਟਿਆਂ ਅੰਦਰ ਉਸ ਨੂੰ ਲਿਖਤੀ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ ਹਸਪਤਾਲ ਤੇ ਅਨੁਕੂਲ ਰਕਮ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਇਸ ਤੋਂ ਬਾਅਦ ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਹਸਪਤਾਲ ਨੂੰ ਪੈਨਲ ਵਿਚੋਂ ਹਟਾਉਣ ਤੇ ਵਿਚਾਰ ਵੀ ਕੀਤਾ ਜਾ ਸਕਦਾ ਹੈ, ਜੇਕਰ ਕਾਰਣ ਦੱਸੋ ਨੋਟਿਸ ਦਾ ਸਪਸ਼ਟੀਕਰਨ ਤਸੱਲੀਬਖ਼ਸ਼ ਨਹੀਂ ਪਾਇਆ ਜਾਂਦਾ

 

ਇਕ ਹੋਰ ਮਾਮਲੇ ਵਿਚ ਦਿੱਲੀ ਸਰਕਾਰ ਨੇ ਕੇਂਦਰੀ ਸਿਹਤ ਮੰਤਰਾਲਾ ਦੀ ਸਲਾਹ ਤੇ ਚਲਦਿਆਂ ਦਿੱਲੀ ਵਿੱਖੇ ਦਵਾਰਕਾ ਦੇ ਸੈਕਟਰ-12 ਵਿਚ ਸਥਿਤ ਬੈਨਸਪਸ ਹਸਪਤਾਲ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਹੈ ਜੋ ਕੇਂਦਰ ਵਲੋਂ ਕੋਵਿਡ ਦਾ ਟੀਕਾ ਲਗਵਾਉਣ ਲਈ ਆਬਾਦੀ ਦੇ ਯੋਗ ਸਮੂਹਾਂ ਬਾਰੇ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਦੇ ਸੰਬੰਧ ਵਿਚ ਹੈ, ਜਿਥੇ ਕਿ 45 ਸਾਲ ਦੀ ਉਮਰ ਤੋਂ ਹੇਠਾਂ ਦੇ ਵਿਅਕਤੀਆਂ ਨੂੰ ਗਲਤ ਢੰਗ ਨਾਲ ਸਿਹਤ ਸੰਭਾਲ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਵਜੋਂ ਰਜਿਸਟਰਡ ਕੀਤਾ ਗਿਆ ਸੀ

------------------------------------------------

ਐਮਵੀ



(Release ID: 1709752) Visitor Counter : 189


Read this release in: Hindi , English , Urdu , Telugu