ਉਪ ਰਾਸ਼ਟਰਪਤੀ ਸਕੱਤਰੇਤ

ਆਪਣੀ ਮਾਤਾ, ਮਾਤ ਭਾਸ਼ਾ, ਮਾਤ ਭੂਮੀ ਅਤੇ ਆਪਣੇ ਜੱਦੀ ਸਥਾਨ ਨੂੰ ਹਮੇਸ਼ਾ ਯਾਦ ਰੱਖੋ-ਉਪ ਰਾਸ਼ਟਰਪਤੀ


ਅਦਾਲਤਾਂ ਅਤੇ ਪ੍ਰਸ਼ਾਸਨ ਵਿੱਚ ਮਾਤਭਾਸ਼ਾ ਦੇ ਵਿਆਪਕ ਉਪਯੋਗ ਦੀ ਅਪੀਲ ਕੀਤੀ

ਉਪ ਰਾਸ਼ਟਰਪਤੀ ਨੇ ਸਫਲ ਲੋਕਾਂ ਨੂੰ ਆਪਣੇ ਜੱਦੀ ਸਥਾਨਾਂ ਦੀ ਬਿਹਤਰੀ ਦੇ ਲਈ ਕਾਰਜ ਕਰਨ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਨੇ "ਨੀਲਿਮਾਰਾਨੀ-ਮਾਈ ਮਦਰ-ਮਾਈ ਹੀਰੋ" ਨਾਮਕ ਪੁਸਤਕ ਰਿਲੀਜ਼ ਕੀਤੀ

Posted On: 02 APR 2021 4:25PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਆਪਣੀਆ ਮੂਲ ਜੜ੍ਹਾਂ ਨੂੰ ਯਾਦ ਰੱਖਣ ਅਤੇ ਆਪਣੀ ਮਾਤਾ, ਮਾਤ ਭਾਸ਼ਾ, ਮਾਤ ਭੂਮੀ ਅਤੇ ਆਪਣੇ ਜੱਦੀ ਸਥਾਨ ਨੂੰ ਸਨਮਾਨ ਦੇਣ ਤੇ ਜ਼ੋਰ ਦਿੱਤਾ।

 

ਸ਼੍ਰੀ ਨਾਇਡੂ ਨੇ ਭੁਵਨੇਸ਼ਵਰ ਵਿੱਚ ਰਾਜਭਵਨ ਵਿੱਚ "ਨੀਲਿਮਾਰਾਨੀ-ਮਾਈ ਮਦਰ-ਮਾਈ ਹੀਰੋ" ਨਾਮਕ ਪੁਸਤਕ ਰਿਲੀਜ਼ ਕਰਨ ਤੋਂ ਬਾਅਦ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ, ਸਿੱਖਿਆ, ਨਿਆਂਪਾਲਿਕਾ ਅਤੇ ਪ੍ਰਸ਼ਾਸਨ ਵਿੱਚ ਮਾਤਭਾਸ਼ਾ ਦੇ ਵਿਆਪਕ ਉਪਯੋਗ ਦੀ ਅਪੀਲ ਕੀਤੀ। "ਸਾਂਝਾ ਕਰਨ ਅਤੇ ਦੇਖਭਾਲ਼ ਕਰਨ" ਦੀ ਸੱਚੀ ਭਾਵਨਾ ਵਿੱਚ, ਉਨ੍ਹਾਂ ਨੇ ਸਫਲ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਆਪਣੇ ਜੱਦੀ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਸਹਾਇਤਾ ਅਤੇ ਸਮਰਥਨ ਕਰਨ ਦੀ ਅਪੀਲ ਕੀਤੀ।

 

ਲੋਕ ਸਭਾ ਮੈਂਬਰ ਡਾ. ਅਚਯੁਤ ਸਾਮੰਤ ਦੁਆਰਾ ਲਿਖੀ ਗਈ ਪੁਸਤਕ ਉਨ੍ਹਾਂ ਦੀ ਸਵਰਗੀ ਮਾਤਾ ਸ਼੍ਰੀਮਤੀ ਨੀਲਿਮਾਰਾਨੀ ਦੀ ਜੀਵਨੀ ਹੈ। ਆਪਣੀ ਮਾਂ ਦੇ ਜੀਵਨ ਅਤੇ ਸੰਘਰਸ਼ ਨੂੰ ਸਬਦਾਂ ਵਿੱਚ ਲਿਖਣ ਦੇ ਲਈ ਸ਼੍ਰੀ ਸਾਮੰਤ ਦੀ ਸਰਾਹਨਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿਸੀ ਮਾਂ ਦੀ ਜੀਵਨੀ ਨੂੰ ਰਿਲੀਜ਼ ਕਰਨਾ ਦਿਲ ਨੂੰ ਛੂਹ ਲੈਣ ਵਾਲਾ ਹੈ ਕਿਉਂਕਿ ਇਹ ਮਾਂ ਹੀ ਹੈ ਜਿਹੜੀ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਮੁੱਲਾਂ ਦੇ ਜ਼ਰੀਏ ਕਿਸੇ ਪੁਰਸ਼ ਅਤੇ ਮਹਿਲਾ ਨੂੰ ਮਹਾਨ ਬਣਾਉਂਦੀ ਹੈ।

 

ਸ਼੍ਰੀਮਤੀ ਨੀਲਿਮਾਰਾਨੀ ਨੂੰ ਭਾਵਭਿੰਨੀ ਸ਼ਰਧਾਜ਼ਲੀ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਗੰਭੀਰ ਗ਼ਰੀਬੀ ਅਤੇ ਸੰਸਾਧਨਾਂ ਦੀ ਕਮੀ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਸੁਨਿਸ਼ਚਿਤ ਕੀਤੀ ਅਤੇ ਗ਼ਰੀਬਾਂ ਅਤੇ ਵੰਚਿਤ ਲੋਕਾਂ ਦੀ ਉੱਨਤੀ ਦੇ ਲਈ ਕਾਰਜ ਕਰਨਾ ਜਾਰੀ ਰੱਖਿਆ।ਉਨ੍ਹਾਂ ਨੇ ਇਸ ਤੱਥ 'ਤੇ ਪ੍ਰਸੰਨਤਾ ਜ਼ਾਹਰ ਕੀਤੀ ਕਿ ਆਪਣੇ ਬੱਚਿਆਂ ਦੀ ਸਹਾਇਤਾ ਨਾਲ ਸ਼੍ਰੀਮਤੀ ਨੀਲਿਮਾਰਾਨੀ ਜੀ ਨੇ ਆਪਣੇ ਜੱਦੀ ਪਿੰਡ ਕਲਾਰਾਬੰਕਾ ਨੂੰ ਦੇਸ਼ ਵਿੱਚ ਆਪਣੀ ਤਰ੍ਹਾ ਦੇ ਪਹਿਲੇ ਸਮਾਰਟ ਪਿੰਡਾਂ ਵਿੱਚ ਤਬਦੀਲ ਕਰ ਦਿੱਤਾ। ਉਨ੍ਹਾਂ ਨੂੰ ਬਹੁਤ ਪ੍ਰੇਰਣਦਾਇਕ ਦੱਸਦੇ ਹੋਏ ਸ਼੍ਰੀ ਨਾਇਡੂ ਨੇ ਇੱਛਾ ਜ਼ਾਹਰ ਕੀਤੀ ਕਿ ਦੂਜੇ ਲੋਕ ਵੀ ਉਨ੍ਹਾਂ ਦਾ ਅਨੁਸਰਣ ਕਰਨ ਅਤੇ ਆਪਣੇ ਜੱਦੀ ਸਥਾਨਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਬਿਹਤਰੀ ਲਈ ਕਾਰਜ ਕਰਨ।

 

ਇਸ ਪ੍ਰੋਗਰਾਮ ਦੇ ਅਵਸਰ 'ਤੇ ਓਡੀਸ਼ਾ ਦੇ ਰਾਜਪਾਲ ਪ੍ਰੋ. ਗਣੇਸ਼ੀਲਾਲ ਅਤੇ ਲੋਕ ਸਭਾ ਮੈਂਬਰ ਡਾ. ਅਚਯੁਤ ਸਾਮੰਤ ਹਾਜ਼ਰ ਸਨ।

 

                                                                 *****

 

ਐੱਮਐੱਸ/ਆਰਕੇ/ਡੀਪੀ 



(Release ID: 1709284) Visitor Counter : 195