ਜਲ ਸ਼ਕਤੀ ਮੰਤਰਾਲਾ

ਜਲ ਜੀਵਨ ਮਿਸ਼ਨ ਅਸਲ ਵਿੱਚ ਜਨ ਅੰਦੋਲਨ ਬਣ ਰਿਹਾ ਹੈ, ਸੰਸਦ ਵਿੱਚ ਬਜਟ ਸੈਸ਼ਨ ਦੌਰਾਨ ਮਿਸ਼ਨ ਨੇ ਸੰਸਦ ਮੈਂਬਰਾਂ ਵਿੱਚ ਵੱਡੀ ਦਿਲਚਸਪੀ ਪੈਦਾ ਕੀਤੀ ਹੈ


ਜਲ ਸ਼ਕਤੀ ਮੰਤਰਾਲੇ ਨੇ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੰਸਦ ਮੈਂਬਰਾਂ ਦੇ ਸੁਝਾਵਾਂ ਨੂੰ ਵਿਚਾਰਨ ਲਈ ਐਡਵਾਇਜ਼ਰੀ ਜਾਰੀ ਕਰਨ ਦੇ ਨਾਲ ਨਾਲ ਦਿਸ਼ਾ ਮੀਟਿੰਗ ਵਿੱਚ ਜੇ ਜੇ ਐੱਮ ਦੇ ਕੰਮਾਂ ਨੂੰ ਮਿਥੇ ਸਮੇਂ ਵਿੱਚ ਮੁਕੰਮਲ ਕਰਨ, ਲਾਗੂ ਕਰਨ ਲਈ ਵਿਚਾਰ ਚਰਚਾ ਲਈ ਉਤਸ਼ਾਹਿਤ ਕਰਨ ਬਾਰੇ ਕਿਹਾ ਹੈ

Posted On: 02 APR 2021 5:40PM by PIB Chandigarh

ਕੇਂਦਰ ਸਰਕਾਰ ਦਾ ਫਲੈਗਸਿ਼ੱਪ ਪ੍ਰੋਗਰਾਮ ਜਲ ਜੀਵਨ ਮਿਸ਼ਨ ਅਗਸਤ 2019 ਤੋਂ ਸੂਬਿਆਂ ਦੀ ਭਾਈਵਾਲੀ ਨਾਲ ਲਾਗੂ ਕਰਨ ਲਈ ਚੱਲ ਰਿਹਾ ਹੈ ਇਸ ਦਾ ਉਦੇਸ਼ ਦੇਸ਼ ਵਿੱਚ 2024 ਤੱਕ ਹਰੇਕ ਪੇਂਡੂ ਘਰ ਨੂੰ ਟੂਟੀ ਵਾਲਾ ਪਾਣੀ ਕਨੈਕਸ਼ਨ ਮੁਹੱਈਆ ਕਰਨ ਦਾ ਹੈ ਮਿਸ਼ਨ ਨੇ ਸਾਫ ਪੀਣ ਵਾਲੇ ਪਾਣੀ ਦੀ ਪੇਂਡੂ ਘਰਾਂ ਵਿੱਚ ਵਿਵਸਥਾ ਦੇ ਸੰਦਰਭ ਵਿੱਚ ਪ੍ਰਾਪਤੀਆਂ ਰਾਹੀਂ ਪੂਰੇ ਦੇਸ਼ ਦਾ ਧਿਆਨ ਖਿੱਚਿਆ ਹੈ, ਜਿਸ ਨਾਲ ਲੋਕਾਂ ਦੀਆਂ ਜਿ਼ੰਦਗੀਆਂ ਵਿੱਚ ਸੁਧਾਰ ਰਿਹਾ ਹੈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਿਸ਼ਨ ਦਾ ਐਲਾਨ ਕਰਦਿਆਂ ਸਾਰਿਆਂ ਨੂੰ "ਪਾਣੀ ਹਰੇਕ ਦਾ ਕਾਰੋਬਾਰ" ਬਣਾਉਣ ਦੀ ਅਪੀਲ ਕੀਤੀ ਸੀ ਮਿਸ਼ਨ ਵੱਖ ਵੱਖ ਭਾਗੀਦਾਰਾਂ ਨਾਲ ਮਿਲ ਕੇ ਇਸ ਨੂੰ ਅਸਲ ਵਿੱਚ ਜਨ ਮੁਹਿੰਮ ਬਣਾ ਰਿਹਾ ਹੈ ਸੂਬਿਆਂ ਤੋਂ ਇਲਾਵਾ ਜੇ ਜੇ ਐੱਮ ਵੱਖ ਵੱਖ ਏਜੰਸੀਆਂ , ਸੰਸਥਾਵਾਂ ਨਾਲ ਮਿਲ ਕੇ ਇਸ ਮਿਸ਼ਨ ਨੂੰ ਇੱਕ "ਜਨ ਅੰਦੋਲਨਲੋਕ ਮੁਹਿੰਮ" ਬਣਾਉਣ ਲਈ ਕੰਮ ਕਰ ਰਿਹਾ ਹੈ
ਜੀਵਨ ਪਰਿਵਰਤਨ ਕਰਨ ਵਾਲੇ ਜਲ ਜੀਵਨ ਮਿਸ਼ਨ ਨੇ ਕੇਵਲ ਆਮ ਲੋਕਾਂ ਦਾ ਧਿਆਨ ਹੀ ਨਹੀਂ ਖਿੱਚਿਆ ਬਲਕਿ ਹਾਲ ਹੀ ਵਿੱਚ ਸਮਾਪਤ ਹੋਏ ਸੰਸਦ ਦੇ ਬਜਟ ਸੈਸ਼ਨ ਵਿੱਚ ਜਲ ਸ਼ਕਤੀ ਮਿਸ਼ਨ ਵਿਸ਼ੇਸ਼ ਤੌਰ ਤੇ ਜੇ ਜੇ ਐੱਮ ਨਾਲ ਸੰਬੰਧਤ ਮੁੱਦਿਆਂ ਨੇ ਵੀ ਸੰਸਦ ਮੈਂਬਰਾਂ ਦੀ ਵੱਡੀ ਤਵੱਜੋਂ ਲਈ ਹੈ ਜੇ ਜੇ ਐੱਮ ਨੂੰ ਲਾਗੂ ਕਰਨ ਲਈ ਸੰਸਦ ਮੈਂਬਰਾਂ ਵੱਲੋਂ ਪਾਏ ਜਾਣ ਵਾਲੇ ਮਹੱਤਵਪੂਰਨ ਯੋਗਦਾਨ ਨੂੰ ਵਿਚਾਰਦਿਆਂ ਜਲ ਸ਼ਕਤੀ ਮੰਤਰਾਲੇ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੰਸਦ ਮੈਂਬਰਾਂ ਦੇ ਸੁਝਾਵਾਂ ਨੂੰ ਵਿਚਾਰਨ ਦੇ ਨਾਲ ਨਾਲ ਮਿੱਥੇ ਸਮੇਂ ਅਨੁਸਾਰ ਕੰਮ ਮੁਕੰਮਲ ਕਰਨ ਲਈ ਜਲ ਜੀਵਨ ਮਿਸ਼ਨ ਦੀ ਜਿ਼ਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨੀ ਕਮੇਟੀ (ਡੀ ਆਈ ਐੱਸ ਐੱਚ ) ਦਿਸ਼ਾ ਮੀਟਿੰਗ ਵਿੱਚ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਸੰਬੰਧੀ ਮੁੱਦਿਆਂ ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਨ ਸੰਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ ਮੰਤਰਾਲਾ ਇਸ ਨੂੰ ਸੁਨਿਸ਼ਚਿਤ ਕਰ ਰਿਹਾ ਹੈ ਕਿ ਲੋਕਾਂ ਦੇ ਸਾਰੇ ਵਰਗ ਇਸ ਜੀਵਨ ਪਰਿਵਰਤਨ ਕਰਨ ਵਾਲੇ ਮਿਸ਼ਨ ਵਿੱਚ ਹਿੱਸਾ ਲੈਣ, ਜੋ ਹਰੇਕ ਪੇਂਡੂ ਘਰ ਨੂੰ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਮੁਹੱਈਆ ਕਰਨ ਦਾ ਉਦੇਸ਼ ਰੱਖਦਾ ਹੈ ਜਿਸ ਨਾਲ ਉਹਨਾਂ ਦੀਆਂ ਜਿ਼ੰਦਗੀਆਂ ਵਿੱਚ ਸੁਧਾਰ ਰਿਹਾ ਹੈ ਅਤੇ ਜਿ਼ੰਦਗੀ ਜਿਉਣ ਦੀ ਸੌਖ ਨੂੰ ਵਧਾ ਰਿਹਾ ਹੈ
ਹਾਲ ਹੀ ਵਿੱਚ ਸਮਾਪਤ ਹੋਏ ਬਜਟ ਸੈਸ਼ਨ ਜੋ 04 ਫਰਵਰੀ 2021 ਤੋਂ ਸ਼ੁਰੂ ਹੋ ਕੇ 25 ਮਾਰਚ 2021 ਤੱਕ ਚੱਲਿਆ ਹੈ, ਦੀਆਂ 8 ਬੈਠਕਾਂ ਵਿੱਚ , 10 ਸਟਾਰਡ ਪ੍ਰਸ਼ਨ ਅਤੇ 94 ਅਨਸਟਾਰਡ ਪ੍ਰਸ਼ਨ ਸੰਸਦ ਦੇ ਦੋਹਾਂ ਸਦਨਾਂ ਵਿੱਚ ਵੱਖ ਵੱਖ ਮੈਂਬਰਾਂ ਵੱਲੋਂ ਜਲ ਜੀਵਨ ਮਿਸ਼ਨ ਬਾਰੇ ਪੁੱਛੇ ਗਏ ਸਵਾਲਾਂ ਵਿੱਚ ਵੱਡੀ ਗਿਣਤੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚਲੇ ਪੇਂਡੂ ਘਰਾਂ ਵਿੱਚ ਪਾਈਪ ਵਾਲੇ ਪਾਣੀ ਦੀ ਸਪਲਾਈ , ਜੇ ਜੇ ਐੱਮ ਨੂੰ ਲਾਗੂ ਕਰਨ , ਪਾਣੀ ਗੁਣਵਤਾ ਪ੍ਰਭਾਵੀ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਸੁਰੱਖਿਅਤ ਵਿਵਸਥਾ , ਪੀਣ ਵਾਲੇ ਪਾਣੀ ਦੇ ਸਰੋਤਾਂ ਦੀ ਟਿਕਾਉਣਯੋਗਤਾ , ਟੂਟੀ ਵਾਲੇ ਪਾਣੀ ਕਨੈਕਸ਼ਨਾਂ ਨੂੰ ਚਾਲੂ ਕਰਨ , ਜੇ ਜੇ ਐੱਮ ਤਹਿਤ ਅਲਾਟ ਕੀਤੇ ਗਏ ਫੰਡਾਂ ਬਾਰੇ ਪੁੱਛੇ ਗਏ ਸਨ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਜੇ ਜੇ ਐੱਮ ਦੀ ਉੱਨਤੀ ਨੂੰ ਉਜਾਗਰ ਕਰਦਿਆਂ ਦੋਨਾਂ ਸਦਨਾਂ ਦੇ ਫਲੋਰ ਤੇ ਸਟਾਰਡ ਪ੍ਰਸ਼ਨਾਂ ਦੇ ਜਵਾਬ ਦਿੱਤੇ ਹਨ

https://youtu.be/ArcKPQq7EfE


ਰਾਜ ਸਭਾ ਵਿੱਚ ਜਲ ਸ਼ਕਤੀ ਮੰਤਰਾਲੇ ਦੇ ਕੰਮਕਾਜ ਬਾਰੇ ਵਿਚਾਰ ਵਟਾਂਦਰੇ ਲਈ 2 ਦਿਨ ਰੱਖੇ ਗਏ ਸਨ ਸੰਸਦ ਮੈਂਬਰਾਂ ਨੇ ਬਹਿਸ ਵਿੱਚ ਹਿੱਸਾ ਲਿਆ ਅਤੇ ਜਲ ਜੀਵਨ ਮਿਸ਼ਨ ਨੂੰ ਸਦਨ ਵਿੱਚ ਵੱਡਾ ਸਮਰਥਨ ਪ੍ਰਾਪਤ ਹੋਇਆ ਸੰਸਦ ਦੇ ਵੱਖ ਵੱਖ ਮੈਂਬਰਾਂ ਵੱਲੋਂ ਉਠਾਏ ਗਏ ਵੱਖ ਵੱਖ ਮੁੱਦਿਆਂ ਦਾ ਜਵਾਬ ਦਿੰਦਿਆਂ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਮੰਤਰਾਲੇ ਦੇ ਕੰਮਕਾਜ ਬਾਰੇ ਹੀ ਨਹੀਂ ਦੱਸਿਆ , ਬਲਕਿ ਮੰਤਰਾਲੇ ਦੀਆਂ ਪਹਿਲਕਦਮੀਆਂ ਅਤੇ ਮੁੱਖ ਕੰਮਾਂ ਤੇ ਜ਼ੋਰ ਦਿੱਤਾ ਗਿਆ ਜੋ ਲਾਗੂ ਕਰਨ ਦੇ ਅਧੀਨ ਹਨ , ਵਿਸ਼ੇਸ਼ ਤੌਰ ਤੇ ਜਲ ਜੀਵਨ ਮਿਸ਼ਨਹਰ ਜਲ ਘਰ , ਅਟਲ ਭੂਜਲ ਯੋਜਨਾਜ਼ਮੀਨੀ ਪਾਣੀ ਪ੍ਰਬੰਧਨ ਵਿੱਚ ਹਿੱਸਾ ਲੈਣ ਵਾਲੀ ਯੋਜਨਾ , ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ , ਜੋ ਹੋਰ ਖੇਤੀ ਭੂਮੀ ਲਈ ਸਿੰਚਾਈ ਨੂੰ ਸੁਨਿਸ਼ਚਿਤ ਕਰਦੀ ਹੈ , "ਨਮਾਮੀ ਗੰਗੇ" ਗੰਗਾ ਨਦੀ ਦੀ ਮੁੜ ਸੁਰਜੀਤੀ , ਸਵੱਛ ਭਾਰਤ ਮਿਸ਼ਨ (ਜੀ 2.0) ਜਿਸ ਤਹਿਤ ਸਾਡੇ ਪਿੰਡਾਂ ਨੂੰ ਡੀ ਐੱਫ ਤੇ ਸਾਫ ਕੀਤਾ ਗਿਆ ਹੈ, ਆਦਿ ਕੇਂਦਰ ਸਰਕਾਰ ਦੇ ਪਾਣੀ ਸੁਰੱਖਿਅਤ ਦੇਸ਼ ਬਣਾਉਣ ਦੇ ਸੰਕਲਪ ਨੂੰ ਵੇਰਵੇ ਸਹਿਤ ਦੱਸਿਆ ਗਿਆ ਤਾਂ ਜੋ ਪਾਣੀ ਤੇਜ਼ ਸਮਾਜਿਕ , ਆਰਥਿਕ ਵਿਕਾਸ ਦੇ ਯੋਗ ਹੋ ਜਾਵੇ
ਇਸ ਸਮੇਂ ਦੌਰਾਨ ਜਲ ਸ਼ਕਤੀ ਮੰਤਰਾਲੇ ਨਾਲ ਸੰਬੰਧਤ ਸਲਾਹਕਾਰ ਕਮੇਟੀ ਦੀ ਮੀਟਿੰਗ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਪ੍ਰਧਾਨਗੀ ਹੇਠ ਹੋਈ ਅਤੇ ਕਮੇਟੀ ਮੈਂਬਰਾਂ ਨੂੰ ਮਿਸ਼ਨ ਨੂੰ ਲਾਗੂ ਕਰਨ ਅਤੇ ਪੇਂਡੂ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਦੀ ਸਥਿਤੀ ਬਾਰੇ ਸੰਖੇਪ ਵਿੱਚ ਦੱਸਿਆ ਗਿਆ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨੇ ਦੱਸਿਆ ਕਿ ਮਿਸ਼ਨ ਤਹਿਤ ਕਿਵੇਂ ਹਰੇਕ ਅਤੇ ਪਿੰਡ ਦੇ ਹਰੇਕ ਪਰਿਵਾਰ ਨੂੰ ਟੂਟੀ ਵਾਲੇ ਪਾਣੀ ਕਨੈਕਸ਼ਨ ਮੁਹੱਈਆ ਕੀਤੇ ਜਾ ਰਹੇ ਹਨ ਤਾਂ ਜੋ ਹਰੇਕ ਘਰ ਵਿੱਚ ਟੂਟੀ ਵਾਲੇ ਪਾਣੀ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ
ਮਾਰਚ ਮਹੀਨੇ ਦੌਰਾਨ ਸੈਸ਼ਨ ਦੇ ਅੰਤਰਾਲ ਵਿੱਚ ਪਾਰਲੀਮੈਂਟ ਸਟੈਂਡਿੰਗ ਕਮੇਟੀ ਨੇ ਵੀ ਜਲ ਜੀਵਨ ਮਿਸ਼ਨ ਦੀ ਕਾਰਗੁਜ਼ਾਰੀ ਦਾ ਨਰਿੱਖਣ ਕੀਤਾ ਪਾਰਲੀਮੈਂਟ ਵਿੱਚ ਪੇਸ਼ ਕੀਤੀ ਗਈ ਆਪਣੀ ਰਿਪੋਰਟ ਵਿੱਚ ਸਟੈਂਡਿੰਗ ਕਮੇਟੀ ਨੇ ਸ਼ਲਾਘਾ ਕੀਤੀ ਅਤੇ ਕਈ ਸਿਫਾਰਸ਼ਾਂ ਵੀ ਪੇਸ਼ ਕੀਤੀਆਂ 2021—22 ਲਈ ਜਲ ਜੀਵਨ ਮਿਸ਼ਨ ਤਹਿਤ ਬਜਟ ਨੂੰ ਵਧਾ ਕੇ 50,011 ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜੋ 2020—21 ਵਿੱਚ 11,000 ਕਰੋੜ ਰੁਪਏ ਸੀ ਇਸ ਤੋਂ ਇਲਾਵਾ 15ਵੇਂ ਵਿੱਤ ਕਮਿਸ਼ਨ ਵੱਲੋਂ ਆਰ ਐੱਲ ਬੀ / ਪੀ ਆਰ ਆਈਜ਼ ਨਾਲ ਜੋੜੀਆਂ ਗਈਆਂ ਗਰਾਂਟਸ ਤੋਂ ਵੀ ਫੰਡ ਰਹੇ ਹਨ, ਜੋ ਪਾਣੀ ਅਤੇ ਸਾਫ ਸਫਾਈ ਲਈ ਹਨ ਅਤੇ ਇਹਨਾਂ ਦੇ ਬਰਾਬਰ ਦਾ ਹਿੱਸਾ ਸੂਬਿਆਂ ਅਤੇ ਬਾਹਰੀ ਸਹਾਇਤਾ ਪ੍ਰਾਪਤ ਪ੍ਰਾਜੈਕਟਾਂ ਦਾ ਹੈ ਇਵੇਂ 2021 ਵਿੱਚ ਇੱਕ ਲੱਖ ਕਰੋੜ ਤੋਂ ਵੱਧ ਦੇਸ਼ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪੇਂਡੂ ਘਰਾਂ ਦੇ ਸੁਨਿਸ਼ਚਿਤ ਕਰਨ ਲਈ ਨਿਵੇਸ਼ ਕਰਨ ਦੀ ਯੋਜਨਾ ਹੈ
ਅਗਸਤ 2019 ਵਿੱਚ ਜਲ ਜੀਵਨ ਮਿਸ਼ਨ ਦੇ ਐਲਾਨ ਵੇਲੇ ਕੇਵਲ 3.23 ਕਰੋੜ (17%) ਪੇਂਡੂ ਘਰਾਂ ਨੂੰ ਉਹਨਾਂ ਦੇ ਵਿਹੜਿਆਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਮਿਲ ਰਹੀ ਸੀ ਅਤੇ ਪਿਛਲੇ ਡੇਢ ਸਾਲ ਵਿੱਚ 4 ਕਰੋੜ ਤੋਂ ਵੱਧ ਨਵੇਂ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਪਿੰਡਾਂ / ਪੇਂਡੂ ਖੇਤਰਾਂ ਵਿੱਚ ਮੁਹੱਈਆ ਕੀਤੇ ਗਏ ਹਨ ਜਿਸ ਦੇ ਸਿੱਟੇ ਵਜੋਂ ਅੱਜ 7.30 ਕਰੋੜ ਪੇਂਡੂ ਘਰ (38%) ਨੂੰ ਟੂਟੀ ਵਾਲੇ ਪਾਣੀ ਦੀ ਸਪਲਾਈ ਮਿਲ ਰਹੀ ਹੈ ਇਸ ਰਫਤਾਰ ਅਤੇ ਪੈਮਾਨੇ ਤੇ ਮਿਸ਼ਨ ਕੰਮ ਕਰ ਰਿਹਾ ਹੈ ਤਾਂ ਜੋ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਜਿ਼ੰਦਗੀਆਂ ਵਿੱਚ ਪਰਿਵਰਤਨ ਲਿਆਂਦਾ ਜਾ ਸਕੇ
ਨਾਗਰਿਕਾਂ ਨੂੰ ਜਾਣਕਾਰੀ ਉਪਲਬੱਧ ਕਰਾਉਣ ਅਤੇ ਪਾਰਦਰਸ਼ਤਾ ਲਿਆਉਣ ਲਈ ਜਲ ਸ਼ਕਤੀ ਮੰਤਰਾਲੇ ਨੇ ਜੇ ਜੇ ਐੱਮ ਡੈਸ਼ਬੋਰਡ ਵਿਕਸਿਤ ਕੀਤਾ ਹੈ ਜਿਸ ਵਿੱਚ ਘਰਾਂ ਨੂੰ ਦਿੱਤੀ ਗਈ ਟੂਟੀ ਵਾਲੇ ਪਾਣੀ ਦੀ ਸਪਲਾਈ ਦੀ ਸਥਿਤੀ ਅਤੇ ਲਾਗੂ ਕਰਨ ਨਾਲ ਹੋਈ ਤਰੱਕੀ ਨੂੰ ਆਨਲਾਈਨ ਕਰਕੇ ਜਨਤਕ ਡੋਮੇਨ ਵਿੱਚ ਰੱਖਿਆ ਗਿਆ ਹੈ ਜੇ ਜੇ ਐੱਮ ਡੈਸ਼ਬੋਰਡ ਕੇਵਲ ਦੇਸ਼ ਦੀ ਵਿਸਥਾਰਿਤ ਜਾਣਕਾਰੀ ਹੀ ਨਹੀਂ ਮੁਹੱਈਆ ਕਰਦਾ ਬਲਕਿ ਕੋਈ ਵੀ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ ਪੱਧਰ ਤੇ , ਜਿ਼ਲ੍ਹਾ ਪੱਧਰ ਤੇ ਅਤੇ ਪੇਂਡੂ ਪੱਧਰ ਤੇ ਹੋਈ ਤਰੱਕੀ ਅਤੇ ਲਾਗੂ ਕਰਨ ਦੀ ਸਥਿਤੀ ਬਾਰੇ ਜਾਣ/ਦੇਖ ਸਕਦਾ ਹੈ ਘਰਾਂ ਦੇ ਮੁਖੀਆਂ ਦੇ ਨਾਵਾਂ ਸਮੇਤ ਜਿਹਨਾਂ ਨੂੰ ਟੂਟੀ ਵਾਲੇ ਪਾਣੀ ਦੇ ਕਨੈਕਸ਼ਨ ਦਿੱਤੇ ਗਏ ਹਨ , ਸਮੇਤ ਪਿੰਡਾਂ ਵਿੱਚ ਪਾਣੀ ਸਪਲਾਈ , ਆਂਗਣਵਾੜੀ ਕੇਂਦਰਾਂ ਤੇ ਸਕੂਲਾਂ ਵਿੱਚ ਪਾਣੀ ਸਪਲਾਈ ਦੀ ਸਥਿਤੀ ਦੇ ਨਾਲ ਨਾਲ ਪਖਾਨਿਆਂ ਵਿੱਚ ਪਾਈਪ ਵਾਲਾ ਪਾਣੀ ਅਤੇ ਹੱਥ ਧੋਣ ਦੀਆਂ ਸਹੂਲਤਾਂ , ਬਰਸਾਤ ਦੇ ਪਾਣੀ ਦੀ ਸਾਂਭ ਸੰਭਾਲ ਅਤੇ ਖਰਾਬ ਪਾਣੀ ਦੀ ਵਰਤੋਂ ਦੀ ਜਾਣਕਾਰੀ ਵੀ ਮੁਹੱਈਆ ਕੀਤੀ ਗਈ ਹੈ ਡੈਸ਼ਬੋਰਡ ਸੰਸਥਾਗਤ ਪ੍ਰਬੰਧਾਂ ਜਿਵੇਂ ਲੋਕਾਂ ਵੱਲੋਂ ਪਿੰਡਾਂ ਵਿੱਚ ਪਾਣੀ ਸਪਲਾਈ ਦੇ ਵੱਖ ਵੱਖ ਪਹਿਲੂਆਂ ਦਾ ਪ੍ਰਬੰਧ ਕਰਨ ਜਿਸ ਵਿੱਚ ਪਾਣੀ ਦੀ ਗੁਣਵਤਾ ਟੈਸਟਿੰਗ ਵੀ ਸ਼ਾਮਲ ਹੈ , ਬਾਰੇ ਵੀ ਜਾਣਕਾਰੀ ਮੁਹੱਈਆ ਕਰਦਾ ਹੈ ਜੇ ਜੇ ਐੱਮ ਡੈਸ਼ਬੋਰਡ ਵੱਖ ਵੱਖ ਪਿੰਡਾਂ ਵਿੱਚ ਚੱਲ ਰਹੇ ਸੈਂਸਰ ਅਧਾਰਿਤ ਆਈ ਟੀ ਪਾਇਲਟ ਪ੍ਰਾਜੈਕਟਾਂ ਬਾਰੇ ਵੀ ਦਰਸਾਉਂਦਾ ਹੈ , ਜੋ ਰੋਜ਼ਾਨਾ ਪਾਣੀ ਦੀ ਸਪਲਾਈ ਦੀ ਸਥਿਤੀ ਦੇ ਸੰਦਰਭ ਵਿੱਚ ਮਾਤਰਾ , ਗੁਣਵਤਾ ਅਤੇ ਲਗਾਤਾਰਤਾ ਦਰਸਾਉਂਦਾ ਹੈ ਇਹਨਾਂ ਵਿੱਚ ਕੋਈ ਵੀ ਵਿਅਕਤੀ ਪਾਣੀ ਸਾਫ ਕਰਨ , ਵੱਖ ਵੱਖ ਥਾਵਾਂ ਤੇ ਪਾਈਪਾਂ ਵਿੱਚ ਪਾਣੀ ਦਾ ਦਬਾਅ ਅਤੇ ਰੋਜ਼ਾਨਾ ਦੇ ਅਧਾਰ ਤੇ ਪ੍ਰਤੀ ਵਿਅਕਤੀ ਸਪਲਾਈ ਵੀ ਦੇਖ ਸਕਦਾ ਹੈ ਇਸ ਡੈਸ਼ਬੋਰਡ ਤੇ ਪਹੁੰਚ https://ejalshakti.gov.in/jjmreport/JJMIndia.aspx ਲਿੰਕ ਰਾਹੀਂ ਕੀਤੀ ਜਾ ਸਕਦੀ ਹੈ

ਬੀ ਵਾਈ / ਐੱਸ



(Release ID: 1709230) Visitor Counter : 153


Read this release in: English , Urdu , Hindi