ਰੱਖਿਆ ਮੰਤਰਾਲਾ
ਡੀਆਰਡੀਓ ਲੈਬ ਨੇ ਹਲਕੇ ਭਾਰ ਵਾਲੇ ਬੁਲੇਟ ਪਰੂਫ ਜੈਕਟ ਦਾ ਵਿਕਾਸ ਕੀਤਾ
Posted On:
01 APR 2021 4:45PM by PIB Chandigarh
ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀ.ਆਰ.ਡੀ.ਓ.) ਲੈਬ ਡਿਫੈਂਸ ਮਟੀਰੀਅਲਜ਼ ਐਂਡ ਸਟੋਰਜ਼ ਰਿਸਰਚ ਐਂਡ ਡਿਵੈਲਪਮੈਂਟ ਐਸਟੇਬਲਿਸ਼ਮੈਂਟ (ਡੀ.ਐੱਮ.ਐੱਸ. ਆਰ. ਈ.) ਕਾਨਪੁਰ ਨੇ 9.0 ਕਿਲੋਗ੍ਰਾਮ ਭਾਰ ਦੀ ਹਲਕੇ ਭਾਰ ਵਾਲੀ ਬੁਲੇਟ ਪ੍ਰੂਫ ਜੈਕੇਟ (ਬੀਪੀਜੇ) ਵਿਕਸਤ ਕੀਤੀ ਹੈ, ਜੋ ਕਿ ਭਾਰਤੀ ਫੌਜ ਦੀਆਂ ਗੁਣਾਤਮਕ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ।
ਫਰੰਟ ਹਾਰਡ ਆਰਮਰ ਪੈਨਲ (ਐਫਐਚਏਪੀ) ਵੱਲੋੰ ਜੈਕੇਟ ਦਾ ਟਰਮੀਨਲ ਬੈਲਿਸਟਿਕ ਰਿਸਰਚ ਲੈਬਾਰਟਰੀ (ਟੀਬੀਆਰਐਲ), ਚੰਡੀਗੜ੍ਹ ਵਿਖੇ ਟੈਸਟ ਕੀਤਾ ਗਿਆ ਸੀ ਅਤੇ ਪੁਸ਼ਟੀ ਹੋਣੀ ਹੈ ਕਿ ਜੈਕੇਟ ਸੰਬੰਧਿਤ ਬੀਆਈਐਸ ਦੇ ਮਿਆਰਾਂ ਦੀ ਪੂਰਤੀ ਕਰਦੀ ਹੈ। ਇਸ ਮਹੱਤਵਪੂਰਣ ਵਿਕਾਸ ਦੀ ਮਹੱਤਤਾ ਇਸ ਤੱਥ ਵਿੱਚ ਹੈ ਕਿ ਬੀਪੀਜੇ ਦੇ ਭਾਰ ਵਿੱਚੋਂ ਘੱਟ ਕੀਤਾ ਗਿਆ ਹਰੇਕ ਗਰਾਮ ਜੀਵਨਯੋਗਤਾ ਨੂੰ ਸੁਨਿਸ਼ਚਿਤ ਕਰਦੇ ਹੋਏ ਸੈਨਿਕ ਦੇ ਆਰਾਮ ਵਿੱਚ ਵਾਧਾ ਕਰਨ ਲਈ ਵੀ ਮਹੱਤਵਪੂਰਣ ਹੈ। ਇਹ ਤਕਨਾਲੋਜੀ ਦਰਮਿਆਨੇ ਬੀਪੀਜੇ ਦਾ ਭਾਰ 10.4 ਤੋਂ ਘਟਾ ਕੇ 9.0 ਕਿਲੋਗ੍ਰਾਮ ਤੱਕ ਕਰਨ ਦੀ ਸੋਚ ਨਾਲ ਵਿਕਸਿਤ ਕੀਤੀ ਗਈ ਹੈ। ਇਸ ਮੰਤਵ ਨੂੰ ਹਾਸਲ ਕਰਨ ਲਈ ਬਹੁਤ ਸਾਰੀਆਂ ਪ੍ਰਯੋਗਸ਼ਾਲਾਵਾਂ ਵਿੱਚ ਬਹੁਤ ਸਾਰੀਆਂ ਵਿਸ਼ੇਸ਼ ਸਮੱਗਰੀਆਂ ਅਤੇ ਪ੍ਰੋਸੈਸਿੰਗ ਤਕਨਾਲੋਜੀ ਤਿਆਰ ਕੀਤੀਆਂ ਗਈਆਂ ਹਨ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ ਵਿਗਿਆਨੀਆਂ ਅਤੇ ਉਦਯੋਗ ਨੂੰ ਸੈਨਿਕਾਂ ਦੇ ਜੀਵਨ ਨੂੰ ਵਧੇਰੇ ਆਰਾਮਦਾਇਕ ਬਣਾਉਣ ਲਈ ਹਲਕੇ ਭਾਰ ਵਾਲੇ ਵਧੀਆਂ ਬੀਪੀਜੇ ਜੈਕੇਟ ਦੇ ਵਿਕਾਸ ਲਈ ਵਧਾਈ ਦਿੱਤੀ । ਡਾ. ਜੀ ਸਤੀਸ਼ ਰੈਡੀ, ਸੈਕਟਰੀ ਡਿਫੈਂਸ ਆਰ ਐਂਡ ਡੀ ਅਤੇ ਚੇਅਰਮੈਨ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਡੀਐਮਐਸਆਰਡੀ ਦੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਵੀ ਦਿੱਤੀ।
*********************************
ਕੇਏ / ਡੀਕੇ / ਏਡੀਏ
(Release ID: 1709129)
Visitor Counter : 192