ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਈ—ਇਨਵੋਇਸ ਪਿਛਲੇ 6 ਮਹੀਨਿਆਂ ਵਿੱਚ 39.81 ਕਰੋੜ ਤੋਂ ਪਾਰ ਹੋ ਗਏ ਹਨ

Posted On: 01 APR 2021 5:37PM by PIB Chandigarh

ਜੀ ਐੱਸ ਟੀ ਪ੍ਰਣਾਲੀ ਵਿਚਲੇ ਗੇਮ ਚੇਂਜਰ ਜੀ ਐੱਸ ਟੀ ਈ—ਇਨਵੋਇਸ ਪ੍ਰਣਾਲੀ ਨੇ 6 ਮਹੀਨਿਆਂ ਦਾ ਸਫ਼ਰ ਸਫਲਤਾਪੂਰਵਕ ਮੁਕੰਮਲ ਕਰ ਲਿਆ ਹੈ । ਇਸ ਸਮੇਂ ਦੌਰਾਨ 88,000 ਤੋਂ ਵੱਧ ਸਪਲਾਇਰਜ਼ ਨੇ 39.81 ਕਰੋੜ ਤੋਂ ਵੱਧ ਈ—ਇਨਵੋਇਸੇਜ਼ ਜਨਰੇਟ ਕੀਤੀਆਂ ਹਨ । ਇਸ ਲੈਣ ਦੇਣ ਵਿੱਚ 47 ਲੱਖ ਤੋਂ ਵੱਧ ਖਰੀਦਦਾਰ ਸ਼ਾਮਲ ਹਨ, ਜੋ ਆਸਾਨੀ ਨਾਲ ਇਨਪੁੱਟ ਟੈਕਸ ਕ੍ਰੈਡਿਟਸ ਪ੍ਰਾਪਤ ਕਰਨਗੇ । 31 ਮਾਰਚ 2021 ਤੱਕ 37.42 ਲੱਖ ਈ—ਇਨਵੋਇਸੇਜ਼ ਜਨਰੇਟ ਕੀਤੀਆਂ ਗਈਆਂ ਹਨ , ਜੋ ਪਿਛਲੇ 6 ਮਹੀਨਿਆਂ ਵਿੱਚ ਇੱਕ ਦਿਨ ਵਿੱਚ ਜਨਰੇਟ ਕੀਤੀਆਂ ਜਾਣ ਵਾਲੀਆਂ ਇਨਵੋਇਸੇਜ਼ ਵਿੱਚੋਂ ਸਭ ਤੋਂ ਵੱਧ ਹਨ।
ਈ—ਇਨਵੋਇਸ ਪ੍ਰਣਾਲੀ 01 ਅਕਤੂਬਰ 2020 ਨੂੰ ਉਹਨਾਂ ਕਰ ਦਾਤਾਵਾਂ ਲਈ ਲਾਂਚ ਕੀਤੀ ਗਈ ਸੀ , ਜਿਹਨਾਂ ਦੀ ਸਲਾਨਾ ਕੁਲ ਟਰਨ ਓਵਰ 500 ਕਰੋੜ ਤੋਂ ਵੱਧ ਹੈ ਅਤੇ 01 ਜਨਵਰੀ 2021 ਤੋਂ ਉਹ ਕਰ ਦਾਤਾ ਜਿਹਨਾਂ ਦੀ ਸਲਾਨਾ ਕੁਲ ਟਰਨ ਓਵਰ 100 ਕਰੋੜ ਅਤੇ 500 ਕਰੋੜ ਵਿਚਾਲੇ ਹੈ, ਨੂੰ ਈ—ਇਨਵੋਇਸ ਯੋਗ ਬਣਾਇਆ ਗਿਆ ਸੀ । ਸਰਕਾਰ ਦੇ ਹੁਕਮਾਂ ਅਨੁਸਾਰ 01 ਅਪ੍ਰੈਲ 2021 ਤੋਂ ਉਹਨਾਂ ਕਰ ਦਾਤਾਵਾਂ ਨੂੰ ਜਿਹਨਾਂ ਦੀ ਕੁਲ ਸਲਾਨਾ ਟਰਨ ਓਵਰ 50 ਕਰੋੜ ਤੋਂ 100 ਕਰੋੜ ਵਿਚਾਲੇ ਹੈ , ਨੂੰ ਪੋਰਟਲ ਤੋਂ ਈ—ਇਨਵੋਇਸ ਜਨਰੇਟ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ । ਨੈਸ਼ਨਲ ਇਨਫੋਰਮੇਸ਼ਨ ਸੈਂਟਰ ਨੇ ਪਹਿਲਾਂ ਹੀ ਇਹਨਾਂ ਕਰ ਦਾਤਾਵਾਂ ਨੂੰ ਇਹ ਪੋਰਟਲ ਯੋਗ ਬਣਾਇਆ ਹੈ ਅਤੇ ਕਰ ਦਾਤਾਵਾਂ ਵੱਲੋਂ ਈ—ਇਨਵੋਇਸੇਜ਼ ਨੂੰ ਜਨਰੇਟ ਕਰਨ ਦੇ ਕੰਮ ਨੂੰ ਸੰਭਾਲਣ ਲਈ ਆਪਣੇ ਆਪ ਨੂੰ ਤਿਆਰ ਕੀਤਾ ਹੈ ।

 
https://ci5.googleusercontent.com/proxy/Z11eSJhr-P-MvUn6My0C84PN_ZtZZCJbCEtZ5TmJwFLOMPm08-sl6gx8-0rOzD7F38emkHWyokHAnSJS2qN84Q9eSeTRaJO_ydzMIP4zftVAUD13BlkOvyWVZQ=s0-d-e1-ft#https://static.pib.gov.in/WriteReadData/userfiles/image/image00153XN.png
                             ਈ—ਇਨਵੋਇਸ ਅੰਕੜੇ (ਲੱਖਾਂ ਵਿੱਚ)

ਐੱਨ ਆਈ ਸੀ ਨੇ ਈ—ਇਨਵੋਇਸ ਨੂੰ ਆਈ ਆਰ ਪੀ (ਇਨਵੋਇਸ ਰਜਿਸਟ੍ਰੇਸ਼ਨ ਪੋਰਟਲ) ਤੇ ਦਰਜ ਕਰਦਿਆਂ ਹੋਣ ਵਾਲੀਆਂ ਆਮ ਗਲਤੀਆਂ ਬਾਰੇ ਕਰ ਦਾਤਾਵਾਂ ਨੂੰ ਸਿੱਖਿਆ ਦੇਣ ਲਈ ਅੱਗੇ ਵੱਧ ਕੇ ਕਈ ਕਦਮ ਚੁੱਕੇ ਹਨ । ਗਲਤੀਆਂ ਦੇ ਵੇਰਵੇ ਰੋਜ਼ਾਨਾ ਈ—ਮੇਲ ਰਾਹੀਂ ਭੇਜੇ ਜਾਂਦੇ ਹਨ ਅਤੇ ਵੱਡੀ ਗਿਣਤੀ ਵਿੱਚ ਗਲਤੀਆਂ ਲਈ ਕਰ ਦਾਤਾਵਾਂ ਨੂੰ ਟੈਲੀਫੋਨ ਕਾਲਸ ਕੀਤੀਆਂ ਜਾਂਦੀਆਂ ਹਨ । ਕਰ ਦਾਤਾ ਈ—ਮੇਲ ਰਾਹੀਂ ਭੇਜੀਆਂ ਗਲਤੀਆਂ ਨੂੰ ਨੋਟ ਕਰ ਸਕਦੇ ਹਨ ਅਤੇ ਆਪਣੀ ਆਈ ਟੀ ਟੀਮ ਦੀ ਮਦਦ ਨਾਲ ਉਚਿਤ ਸੁਧਾਰਕ ਉਪਾਅ ਕਰ ਸਕਦੇ ਹਨ ।
ਏ ਪੀ ਆਈ ਅਧਾਰਤ ਈ—ਇਨਵੋਇਸ ਜਨਰੇਸ਼ਨ ਮੋਡ ਤੋਂ ਇਲਾਵਾ ਐੱਨ ਆਈ ਸੀ ਨੇ ਆਫ ਲਾਈਨ ਐਕਸੈੱਲ ਅਧਾਰਿਤ ਆਈ ਆਰ ਐੱਨ ਤਿਆਰੀਆਂ ਅਤੇ ਪ੍ਰਿੰਟਿੰਗ ਟੂਲ , ਜਿਸ ਨੂੰ ਕਰ ਦਾਤਾਵਾਂ ਲਈ ਐੱਨ ਆਈ ਸੀ — ਜੀ ਈ ਪੀ ਪੀ ਕਿਹਾ ਜਾਂਦਾ ਹੈ , ਮੁਹੱਈਆ ਕੀਤਾ ਹੈ । ਇਹ ਐਪਲੀਕੇਸ਼ਨ ਕਰ ਦਾਤਾਵਾਂ ਨੂੰ ਇਨਵੋਇਸ ਵੇਰਵੇ , ਐੱਨ ਆਈ ਸੀ ਆਈ ਆਰ ਪੀ ਪੋਰਟਲ ਤੇ ਫਾਈਲ ਅਪਲੋਡ ਕੀਤੀ ਜਾਣ ਵਾਲੀ ਫਾਈਲ ਤਿਆਰ ਕਰਨ , ਕਿਉ ਆਰ ਕੋਡ ਦੇ ਨਾਲ ਆਈ ਆਰ ਐੱਨ (ਇਨਵੋਇਸ ਰੈਫਰੈਂਸ ਨੰਬਰ) ਡਾਊਨਲੋਡ ਕਰਨ ਅਤੇ ਕਿਉ ਆਰ ਕੋਡ ਨਾਲ ਈ—ਇਨਵੋਇਸ ਨੁੰ ਪ੍ਰਿੰਟ ਕਰਨ ਲਈ ਮਦਦ ਕਰਦੀ ਹੈ ।
ਈਜ਼ ਆਫ ਡੂਇੰਗ ਬਿਜਨੇਸ ਕਰਨ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਦਿਆਂ ਐੱਨ ਆਈ ਸੀ ਨੇ ਇੱਕ ਨਵਾਂ ਟੂਲ ਵਿਕਸਿਤ ਕੀਤਾ ਹੈ , ਜਿਸ ਨਾਲ ਕਰ ਦਾਤਾ ਮੋਬਾਈਲ ਅਤੇ ਵੈੱਬ ਅਧਾਰਿਤ ਫਾਰਮ ਵਰਤ ਕੇ ਈ—ਇਨਵੋਇਸੇਜ਼ ਜਨਰੇਟ ਤੇ ਤਿਆਰ ਕਰ ਸਕਦੇ ਹਨ । ਇਹ ਐਪ ਛੋਟੇ ਕਰ ਦਾਤਾਵਾਂ ਨੂੰ ਆਪਣੇ ਮੋਬਾਇਲਜ਼ ਰਾਹੀਂ ਈ—ਇਨਵੋਇਸ ਜਨਰੇਟ ਕਰਨ ਲਈ ਮਦਦਗਾਰ ਹੋਵੇਗੀ । ਇਹ ਐਪ ਟੈਸਟ ਤਹਿਤ ਹੈ ਅਤੇ ਜਲਦੀ ਹੀ ਜਾਰੀ ਕੀਤੀ ਜਾਵੇਗੀ।

 

ਆਰ ਕੇ ਜੇ / ਐੱਮ


(Release ID: 1709123) Visitor Counter : 169


Read this release in: English , Urdu , Hindi