ਪ੍ਰਿਥਵੀ ਵਿਗਿਆਨ ਮੰਤਰਾਲਾ

ਹਵਾ ਦੇ ਤੌਰ ਤਰੀਕਿਆਂ ਤੇ ਹਵਾਦਾਰੀ ਸੂਚਕਾਂਕ ਦੀ ਭਵਿੱਖਵਾਣੀ


ਦਿੱਲੀ ਐੱਨ ਸੀ ਆਰ ਵਿੱਚ ਹਵਾ ਗੁਣਵਤਾ ਦਰਮਿਆਨੀ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ

Posted On: 01 APR 2021 2:55PM by PIB Chandigarh

ਭਾਰਤੀ ਮੌਸਮ ਵਿਗਿਆਨ ਦੇ ਵਾਤਾਵਰਣ , ਨਿਗਰਾਨੀ ਅਤੇ ਖੋਜ ਕੇਂਦਰ ਅਨੁਸਾਰ ਹਵਾ ਦੀ ਮਾਤਰਾ ਦਾ ਦਿੱਲੀ ਵਿੱਚ ਹਵਾ ਦੇ ਪ੍ਰਵਾਹ ਦੇ ਨਾਲ ਨਾਲ ਹਵਾਦਾਰੀ ਸਹਿ ਕੁਸ਼ਲ ਅਤੇ ਮੌਸਮ ਦੀ ਭਵਿੱਖਬਾਣੀ ਹੇਠ ਲਿਖੇ ਅਨੁਸਾਰ ਹੈ ।
1.   ਦਿੱਲੀ ਐੱਨ ਸੀ ਆਰ ਵਿੱਚ ਹਵਾ ਗੁਣਵਤਾ 01—04—2021 ਅਤੇ 02—04—2021 ਨੂੰ ਦਰਮਿਆਨੀ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ । 01 ਅਤੇ 02 ਅਪ੍ਰੈਲ ਦੌਰਾਨ ਤੇਜ਼ ਹਵਾਵਾਂ ਚੱਲਣ ਨਾਲ ਗੁਆਂਢੀ ਖੇਤਰਾਂ ਤੋਂ ਧੂੜ ਉੱਡ ਕੇ ਆਉਣ ਦੀ ਸੰਭਾਵਨਾ ਹੈ ਸਭ ਤੋਂ ਵੱਧ ਪ੍ਰਦੂਸ਼ਣ ਪੀ ਐੱਮ 10 ਰਹੇਗਾ । 03—04—2021 ਨੂੰ ਹਵਾ ਗੁਣਵਤਾ ਦਰਮਿਆਨੇ ਤੋਂ ਖਰਾਬ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ । ਲਗਾਤਾਰ 5 ਦਿਨਾਂ ਦੀ ਭਵਿੱਖਬਾਣੀ ਹੈ ਕਿ ਹਵਾ ਗੁਣਵਤਾ ਜਿ਼ਆਦਾਤਰ ਦਰਮਿਆਨੇ ਤੋਂ ਖਰਾਬ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ ।
2.   ਪ੍ਰਮੁੱਖ ਧਰਾਤਲ ਹਵਾ ਦਿੱਲੀ ਦੀਆਂ ਉੱਤਰ ਪੱਛਮੀ ਦਿਸ਼ਾਵਾਂ ਤੋਂ 16—35 ਕਿਲੋਮੀਟਰ ਪ੍ਰਤੀ ਘੰਟਾ ਨਾਲ ਆਉਣ ਦੀ ਸੰਭਾਵਨਾ ਹੈ । ਮੁੱਖ ਤੌਰ ਤੇ ਅਸਮਾਨ ਸਾਫ਼ ਰਹੇਗਾ ਅਤੇ 01—04—2021 ਵਾਲੇ ਦਿਨ ਦੌਰਾਨ ਜਬਰਦਸਤ ਮਿੱਟੀ ਘੱਟੇ ਨਾਲ 35—45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਵਗਣਗੀਆਂ । ਇਸੇ ਤਰ੍ਹਾਂ 02—04—2021 ਦੇ ਦਿਨ ਮੁੱਖ ਧਰਾਤਲ ਹਵਾ ਦਿੱਲੀ ਦੀਆਂ ਉੱਤਰ ਪੂਰਬੀ ਦਿਸ਼ਾਵਾਂ ਤੋਂ 10—20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਉਣ ਦੀ ਸੰਭਾਵਨਾ ਹੈ । ਮੁੱਖ ਤੌਰ ਤੇ ਅਸਮਾਨ ਸਾਫ਼ ਰਹੇਗਾ ਅਤੇ ਤੇਜ਼ ਹਵਾਵਾਂ 20—30 ਕਿਲੋਮੀਟਰ ਪ੍ਰਤੀ ਘੰਟੇ ਨਾਲ ਵਗਣ ਦੀ ਸੰਭਾਵਨਾ ਹੈ । ਮੁੱਖ ਧਰਾਤਲ ਹਵਾ 03—04—2021 ਨੂੰ ਦਿੱਲੀ ਦੀਆਂ ਉੱਤਰ ਪੂਰਬੀ ਦਿਸ਼ਾਵਾਂ ਵਿੱਚੋਂ ਆਉਣ ਦੀ ਸੰਭਾਵਨਾ ਹੈ  ,ਜਿਹਨਾ ਦੀ ਰਫ਼ਤਾਰ 5—12 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਮੁੱਖ ਤੌਰ ਤੇ ਅਸਮਾਨ ਸਾਫ਼ ਰਹੇਗਾ ।
3.   04—04—2021 ਨੂੰ 2,700 ਮੀਟਰ , 02—04—2021 ਨੂੰ 3,100 ਮੀਟਰ ਜਿ਼ਆਦਾਤਰ ਮਿਸ਼ਰਣ ਡੂੰਘਾਈ ਹੋਣ ਦੀ ਸੰਭਾਵਨਾ ਲਈ ਭਵਿੱਖਬਾਣੀ ਕੀਤੀ ਗਈ ਹੈ ।  ਵੱਧ ਤੋਂ ਵੱਧ ਹਵਾਦਾਰੀ ਇੰਡੈਕਸ 01—04—2021 ਨੂੰ ਅਨੁਮਾਨਿਤ 34,000 ਸਕੂਏਅਰ ਮੀਟਰ , 02—04—2021 ਨੂੰ 30,000 ਸਕੂਏਅਰ ਮੀਟਰ ਅਤੇ 03—04—2021 ਨੂੰ 27,000 ਸਕੂਏਅਰ ਮੀਟਰ ਰਹਿਣ ਦੀ ਸੰਭਾਵਨਾ ਹੈ । ਹਵਾਦਾਰੀ ਇੰਡੈਕਸ 6,000 ਸਕੂਏਅਰ ਮੀਟਰ ਤੋਂ ਘੱਟ ਅਤੇ ਇਸ ਦੇ ਨਾਲ 10 ਕਿਲੋਮੀਟਰ ਪ੍ਰਤੀ ਘੰਟੇ ਤੋਂ ਘੱਟ ਹਵਾ ਦੀ ਰਫਤਾਰ ਦੂਸਿ਼ਤ ਕਣਾਂ ਨੂੰ ਖ਼ਤਮ ਕਰਨ ਲਈ ਅਯੋਗ ਹੁੰਦਾ ਹੈ ।
4.   ਦਿੱਲੀ ਤੇ ਨਾਲ ਲੱਗਦੇ ਐੱਨ ਸੀ ਆਰ ਖੇਤਰ ਵਿੱਚ 01 ਅਤੇ 02 ਅਪ੍ਰੈਲ ਨੂੰ ਗੁਆਂਢੀ ਖੇਤਰਾਂ ਤੋਂ ਧੂੜ ਮਿੱਟੀ ਘੱਟਾ ਆਉਣ ਦੀ ਸੰਭਾਵਨਾ ਹੈ ।
5.   ਵੇਰਵੇ ਸਹਿਤ ਭਵਿੱਖਬਾਣੀ ਮੁਲਾਂਕਣ ਅਤੇ ਪ੍ਰਮਾਣਿਕਤਾ  https://ews.tropmet.res.in.  ਤੇ ਕੀਤੀ ਜਾ ਸਕਦੀ ਹੈ ।
ਦਿੱਲੀ ਵਿੱਚ ਹਵਾ ਮਾਤਰਾ ਦਾ ਪ੍ਰਵਾਹ ਅਤੇ ਹਵਾਦਾਰੀ ਇੰਡੈਕਸ ਨਥੀ ਕੀਤਾ ਗਿਆ ਹੈ ।

(Please Click HERE for details)

Kindly download MAUSAM APP for location specific forecast & warning, MEGHDOOT APP for Agromet advisory and DAMINI APP for Lightning Warning & visit state MC/RMC websites for district wise warning.


ਐੱਸ ਐੱਸ / ਕੇ ਜੀ ਐੱਸ / ਆਰ ਪੀ


(Release ID: 1709067) Visitor Counter : 138


Read this release in: English , Urdu , Hindi , Kannada