ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਸਾਲ 2021 ਦੇ ਮਾਰਚ ਮਹੀਨੇ ਵਿੱਚ ਰਿਕਾਰਡ ਮਾਲ ਲੋਡਿੰਗ ਕੀਤੀ ਅਤੇ ਆਮਦਨ ਕਮਾਈ (31 ਮਾਰਚ 2021, ਸਵੇਰੇ ਤੱਕ)
ਮਾਰਚ 2021 ਵਿੱਚ, ਭਾਰਤੀ ਰੇਲ ਦਾ ਮਾਲ ਲੋਡਿੰਗ 122.19 ਮਿਲੀਅਨ ਟਨ ਰਿਹਾ ਅਤੇ ਇਸ ਵਿੱਚ 24% ਦਾ ਵਾਧਾ ਦਰਜ ਕੀਤਾ ਗਿਆ
ਭਾਰਤੀ ਰੇਲ ਨੂੰ ਇਸ ਵਿੱਤ ਸਾਲ ਵਿੱਚ ਮਾਲ ਲੋਡਿੰਗ ਤੋਂ116634.9 ਕਰੋੜ ਰੁਪਏ ਦੀ ਆਮਦਨ ਹੋਈ, ਜੋ ਪਿਛਲੇ ਸਾਲ ਦੀ ਆਮਦਨ (113477.9 ਕਰੋੜ ਰੁਪਏ) ਦੀ ਤੁਲਨਾ ਵਿੱਚ 3% ਅਧਿਕ ਹੈ
Posted On:
31 MAR 2021 8:25PM by PIB Chandigarh
ਕੋਵਿਡ ਦੀਆਂ ਚੁਣੌਤੀਆਂ ਦੇ ਬਾਵਜੂਦ, ਭਾਰਤੀ ਰੇਲ ਨੇ ਇਸ ਸਾਲ ਰਿਕਾਰਡ ਮਾਲ ਲੋਡਿੰਗ ਕੀਤੀ ਅਤੇ ਰਿਕਾਰਡ ਆਮਦਨ ਕਮਾਈ।
ਪਿਛਲੇ ਸਾਲ 2020-21 ਵਿੱਚ, ਭਾਰਤੀ ਰੇਲ ਦੀ ਮਾਲ ਲੋਡਿੰਗ 1224.45 ਮਿਲੀਅਨ ਟਨ ਰਹੀ, ਜੋ ਪਿਛਲੇ ਸਾਲ ਦੇ 1205.04 ਮਿਲੀਅਨ ਟਨ ਦੀ ਤੁਲਨਾ ਵਿੱਚ 2% ਦੇ ਵਾਧੇ ਨੂੰ ਦਰਸ਼ਾਉਂਦਾ ਹੈ। ਭਾਰਤੀ ਰੇਲ ਨੇ ਪਿਛਲੇ ਸਾਲ ਦੀ ਆਮਦਨ 113477.9 ਕਰੋੜ ਰੁਪਏ ਦੀ ਤੁਲਨਾ ਵਿੱਚ ਮਾਲ ਢੁਲਾਈ ਤੋਂ 116634.9 ਕਰੋੜ ਰੁਪਏ ਦੀ ਆਮਦਨ ਅਰਜਿਤ ਕੀਤੀ ਅਤੇ ਇਸ ਵਿੱਚ 3% ਦਾ ਵਾਧਾ ਦਰਜ ਕੀਤਾ ਗਿਆ ਹੈ।
ਮਾਰਚ 2021 ਵਿੱਚ, ਭਾਰਤੀ ਰੇਲ ਦਾ ਮਾਲ ਲੋਡਿੰਗ 122.19 ਮਿਲੀਅਨ ਟਨ ਰਹੀ, ਜੋ ਪਿਛਲੇ ਸਾਲ ਦੇ 98.76 ਮਿਲੀਅਨ ਟਨ ਦੀ ਤੁਲਨਾ ਵਿੱਚ 24% ਅਧਿਕ ਹੈ। ਇਸ ਮਹੀਨੇ ਵਿੱਚ, ਭਾਰਤੀ ਰੇਲ ਨੇ ਮਾਲ ਢੁਲਾਈ ਨਾਲ 12137.22 ਕਰੋੜ ਰੁਪਏ ਦੀ ਆਮਦਨ ਕਮਾਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ (9806.09 ਕਰੋੜ ਰੁਪਏ) 24% ਅਧਿਕ ਹੈ।
ਦੈਨਿਕ ਆਧਾਰ ‘ਤੇ(31 ਮਾਰਚ, 2021 ਸਵੇਰੇ) ਭਾਰਤੀ ਰੇਲ ਦੀ ਮਾਲ ਲੋਡਿੰਗ 3.24 ਮਿਲੀਅਨ ਟਨ ਸੀ, ਜੋ ਪਿਛਲੇ ਸਾਲ ਦੀ ਇਸ ਮਿਤੀ (2.4 ਮਿਲੀਅਨ ਟਨ) ਦੀ ਤੁਲਨਾ ਵਿੱਚ 35% ਅਧਿਕ ਹੈ। ਇਸ ਮਿਤੀ ਨੂੰ ਭਾਰਤ ਰੇਲ ਨੇ 364.92 ਕਰੋੜ ਰੁਪਏ ਦੀ ਆਮਦਨ ਅਰਜਿਤ ਕੀਤੀ, ਜੋ ਪਿਛਲੇ ਸਾਲ ਦੀ ਇਸੇ ਮਿਤੀ (239.14 ਕਰੋੜ ਰੁਪਏ) ਦੀ ਤੁਲਨਾ ਵਿੱਚ 53% ਅਧਿਕ ਹੈ।
ਕੋਵਿਡ ਦੇ ਕਾਰਨ ਪੈਦਾ ਹੋਈਆਂ ਵੱਖ-ਵੱਖ ਚੁਣੌਤੀਆਂ ਦੇ ਬਾਵਜੂਦ, ਭਾਰਤੀ ਰੇਲ ਨੇ ਆਪਣੀ ਮਾਲ ਲੋਡਿੰਗ ਅਤੇ ਆਮਦਨ ਵਿੱਚ ਨਿਰੰਤਰ ਵਾਧਾ ਦਰਜ ਕਰਨਾ ਜਾਰੀ ਰੱਖਿਆ ਹੈ।
ਇਸ ਉਪਲੱਬਧੀ ਨੂੰ ਹਾਸਿਲ ਕਰਨ ਵਿੱਚ, ਭਾਰਤੀ ਰੇਲ ਦੁਆਰਾ ਰਿਆਇਤ / ਛੋਟ ਦੀ ਪੇਸ਼ਕਸ਼ ਦੀ ਭੂਮਿਕਾ ਮਹੱਤਵਪੂਰਣ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਮਾਲ ਢੁਲਾਈ ਵਿੱਚ ਸੁਧਾਰ ਨੂੰ ਸੰਸਥਾਗਤ ਰੂਪ ਦਿੱਤਾ ਜਾਏਗਾ ਅਤੇ ਇਸ ਨੂੰ ਆਗਾਮੀ ਜੀਰੋ ਆਧਾਰਿਤ ਟਾਈਮ ਟੇਬਲ ਵਿੱਚ ਸ਼ਾਮਲ ਕੀਤਾ ਜਾਏਗਾ।
ਭਾਰਤੀ ਰੇਲ ਨੇ ਇਸ ਆਪਦਾ ਨੂੰ ਹਰ ਤਰ੍ਹਾਂ ਦੀ ਸਮਰੱਥਾ ਅਤੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦੇ ਅਵਸਰ ਵਿੱਚ ਬਦਲ ਦਿੱਤਾ ਹੈ।
***
ਡੀਜੇਐੱਨ
(Release ID: 1709022)