ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਨੇ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਲਈ ਮਹਾਰਾਸ਼ਟਰ ਦੀ ਸੰਸਥਾ ਨੂੰ ਜਲ ਸ਼ੁੱਧੀ ਕਰਨ ਦੀ ਟੈਕਨੋਲੋਜੀ ਮੁਹੱਈਆ ਕੀਤੀ
Posted On:
30 MAR 2021 6:50PM by PIB Chandigarh
ਪਾਣੀ ਦੀ ਕਮੀ ਅਤੇ ਪਾਣੀ ਦਾ ਪ੍ਰਦੂਸ਼ਣ ਦੋ ਵੱਡੀਆਂ ਬੁਰਾਈਆਂ ਹਨ ਜਿਨ੍ਹਾਂ ਖ਼ਿਲਾਫ਼ ਅਸੀਂ ਹੁਣ ਹਰ ਸਮੇਂ ਲੜ ਰਹੇ ਹਾਂ। ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਲੰਬੇ ਸਮੇਂ ਤੋਂ ਇਸ ਸਮੱਸਿਆ 'ਤੇ ਕੰਮ ਕਰ ਰਿਹਾ ਹੈ ਅਤੇ ਮਾਨਵਤਾ ਦੇ ਲਾਭ ਲਈ ਨਵੀਨਤਾਕਾਰੀ ਟੈਕਨੋਲੋਜੀਆਂ ਦੇ ਨਾਲ ਅੱਗੇ ਆਇਆ ਹੈ। ਟੈਕਨੋਲੋਜੀਆਂ ਸਥਾਨਕ ਤੌਰ 'ਤੇ ਉਪਲਬਧ ਸੰਸਾਧਨਾਂ ‘ਤੇ ਅਧਾਰਿਤ ਹਨ ਜਿਨ੍ਹਾਂ ਨੂੰ ਨਵੀਨਤਾਪੂਰਵਕ ਢੰਗ ਨਾਲ ਵਿਕਸਤ ਕੀਤਾ ਗਿਆ ਹੈ। ਹੁਣ, ਪਾਣੀ ਵਿੱਚਲੇ ਦੂਸ਼ਿਤ ਪਦਾਰਥਾਂ ਦੀ ਸਮੱਸਿਆ ਨੂੰ ਖਤਮ ਕਰਨ ਦੇ ਇੱਕ ਹਿੱਸੇ ਵਜੋਂ, ਸੀਐੱਸਆਈਆਰ-ਸੀਐੱਮਈਆਰਆਈ ਨੇ 10,000 ਲੀਟਰ / ਘੰਟੇ ਦੀ ਸਮਰੱਥਾ ਵਾਲੇ ਹਾਈ ਫਲੋ ਰੇਟ ਡੀ-ਫਲੋਰੀਡੇਸ਼ਨ ਪਲਾਂਟ ਅਤੇ 5000 ਲੀਟਰ / ਘੰਟਾ ਦੀ ਸਮਰੱਥਾ ਵਾਲੇ ਹਾਈ ਫਲੋ ਰੇਟ ਆਰਸੈਨਿਕ ਰੀਮੂਵਲ ਪਲਾਂਟ ਦੀਆਂ ਟੈਕਨੋਲੋਜੀਆਂ ਨੂੰ ਅੱਜ ਪ੍ਰੋਫੈਸਰ ਹਰੀਸ਼ ਹੀਰਾਨੀ, ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ ਅਤੇ ਮੈਸਰਜ਼ ਯੂਨੀਕੇਅਰ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੈਸਰਜ਼ ਯੂਨੀਕੇਅਰ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ ਪੁਣੇ, ਮਹਾਰਾਸ਼ਟਰ ਨੂੰ ਮੁਹੱਈਆ ਕੀਤਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. (ਡਾ.) ਹੀਰਾਨੀ ਨੇ ਕਿਹਾ ਕਿ ਸੀਐੱਸਆਈਆਰ-ਸੀਐੱਮਈਆਰਆਈ ਵਾਤਾਵਰਣ ਪ੍ਰਦੂਸ਼ਣ ਦੇ ਬਹੁਤ ਸਾਰੇ ਖਤਰਿਆਂ ਨਾਲ ਨਜਿੱਠਣ ਲਈ ਨਵੀਨਤਾਕਾਰੀ ਢੰਗਾਂ ਨੂੰ ਵਿਕਸਤ ਕਰਨ ਦੀ ਨਿਰੰਤਰ ਪ੍ਰਕਿਰਿਆ ਵਿੱਚ ਲਗੀ ਹੋਈ ਹੈ, ਜਿਨ੍ਹਾਂ ਵਿੱਚੋਂ ਇੱਕ ਪਾਣੀ ਦਾ ਪ੍ਰਦੂਸ਼ਣ ਵੀ ਹੈ। ਉਨ੍ਹਾਂ ਦੁਹਰਾਇਆ, ਸੀਐੱਸਆਈਆਰ-ਸੀਐੱਮਈਆਰਆਈ ਪੀਣ ਵਾਲੇ ਪਾਣੀ, ਖੇਤੀਬਾੜੀ ਆਦਿ ਲਈ ਲਗਾਤਰ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਕਿਫਾਇਤੀ ਵਾਟਰ ਟੈਕਨੋਲੋਜੀਆਂ ਦੇ ਵਿਕਾਸ ਵਿੱਚ ਨਿਰੰਤਰ ਰੁੱਝੀ ਹੋਈ ਹੈ।
ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ ਦੇ ਅਨੁਸਾਰ, ਇਨ੍ਹਾਂ ਟੈਕਨੋਲੋਜੀਆਂ ਨੂੰ ਉਦਯੋਗਿਕ ਵਰਤੋਂ ਲਈ ਉਪਲੱਬਧ ਕਰਾਉਣ ਲਈ, ਸੰਸਥਾ ਦੀ ਪਹੁੰਚ ਟੈਕਨੋਲੋਜੀ ਨੂੰ ਉਦਯੋਗ ਵਿੱਚ ਤਬਦੀਲ ਕਰਨਾ, ਨੌਜਵਾਨਾਂ ਨੂੰ ਕੌਸ਼ਲ ਪ੍ਰਦਾਨ ਕਰਨਾ, ਸਥਾਨਕ ਸੰਸਾਧਨਾਂ ਨੂੰ ਸ਼ਾਮਲ ਕਰਨਾ ਅਤੇ ਸਰਕਾਰੀ ਅਧਿਕਾਰੀਆਂ ਨਾਲ ਗਿਆਨ ਸਾਂਝਾ ਕਰਨਾ ਹੈ, ਤਾਂ ਜੋ ਮਜ਼ਬੂਤ ਸੰਬੰਧ ਬਣਾਏ ਜਾ ਸਕਣ, ਜੋ ਦੇਸ਼ ਦੇ ਆਰਥਿਕ ਮਾਪਦੰਡਾਂ ਨੂੰ ਮਜ਼ਬੂਤ ਕਰਨ ਲਈ ਬਹੁਤ ਜ਼ਰੂਰੀ ਹਨ। ਸੀਐੱਸਆਈਆਰ-ਸੀਐੱਮਈਆਰਆਈ ਦੀਆਂ ਵਾਟਰ ਟੈਕਨੋਲੋਜੀਆਂ ਜ਼ਰੀਏ ਦੇਸ਼ ਭਰ ਵਿੱਚ ਇੱਕ ਮਿਲੀਅਨ ਤੋਂ ਵੱਧ ਲੋਕਾਂ ਨੂੰ ਪਹਿਲਾਂ ਹੀ ਲਾਭ ਪਹੁੰਚਾਇਆ ਜਾ ਚੁੱਕਾ ਹੈ। ਸੀਐੱਸਆਈਆਰ-ਸੀਐੱਮਈਆਰਆਈ ਦੇ ਉਦਯੋਗਿਕ ਭਾਗੀਦਾਰੀ ਵੱਧ ਤੋਂ ਵੱਧ ਰਾਸ਼ਟਰੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਦੇਸ਼ ਭਰ ਵਿੱਚ ਫੈਲੇ ਹੋਏ ਹਨ।
ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਪਹਿਲਾਂ ਹੀ 62 ਤੋਂ ਵੱਧ ਵਾਟਰ ਟੈਕਨੋਲੋਜੀਆਂ ਨੂੰ ਦੇਸ਼ ਭਰ ਵਿੱਚ ਐੱਮਐੱਸਐੱਮਈਜ਼ ਨੂੰ ਤਬਦੀਲ ਕੀਤਾ ਜਾ ਚੁੱਕਾ ਹੈ। ਸੀਐੱਸਆਈਆਰ-ਸੀਐੱਮਈਆਰਆਈ ਨੇ ਜਲ ਸ਼ੁੱਧ ਕਰਨ ਦੀਆਂ ਟੈਕਨੋਲੋਜੀਆਂ ਅਤੇ ਗੁਣਵੱਤਾ ਨੂੰ ਵੀ ਵਿਕਸਤ ਕੀਤਾ ਹੈ। ਪਿਛਲੇ ਇੱਕ ਮਹੀਨੇ ਦੇ ਅਰਸੇ ਦੌਰਾਨ, ਸੀਕੋਮ ਸਕਿੱਲਜ਼ ਯੂਨੀਵਰਸਿਟੀ, ਸ਼ਾਂਤੀਨਿਕੇਤਨ, ਦੁਰਗਾਪੁਰ ਮਹਿਲਾ ਕਾਲਜ, ਦੁਰਗਾਪੁਰ ਸਰਕਾਰੀ ਕਾਲਜ, ਐੱਨਆਈਟੀ-ਦੁਰਗਾਪੁਰ, ਬਰਦਵਾਨ ਯੂਨੀਵਰਸਿਟੀ ਅਤੇ ਵਿਦਿਆਸਾਗਰ ਯੂਨੀਵਰਸਿਟੀ, ਸੂਰੀ, ਬੀ ਬੀ ਕਾਲਜ, ਆਸਨਸੋਲ ਆਦਿ ਦੇ ਤਕਰੀਬਨ 80 ਵਿਦਿਆਰਥੀਆਂ ਨੇ ਪ੍ਰੋਗਰਾਮ ਵਿੱਚ ਭਾਗ ਲਿਆ ਹੈ। ਪ੍ਰੋ. (ਡਾ.) ਹਿਰਾਨੀ ਨੇ ਕਿਹਾ, ਨੌਜਵਾਨਾਂ ਨੂੰ ਵਾਤਾਵਰਣ ਸੰਬੰਧੀ ਕਾਢਾਂ ਜਿਵੇਂ ਕਿ ਪਾਣੀ ਬਾਰੇ ਕੌਸ਼ਲ ਪ੍ਰਦਾਨ ਕਰਨਾ, ਉਨ੍ਹਾਂ ਨੂੰ ਪਾਣੀ ਵਰਗੇ ਮਹੱਤਵਪੂਰਣ ਸੰਸਾਧਨਾਂ ਦੀ ਜ਼ਿੰਮੇਵਾਰ ਵਰਤੋਂ ਪ੍ਰਤੀ ਸੰਵੇਦਨਸ਼ੀਲ ਬਣਾਏਗਾ। ਇੰਸਟੀਚਿਊਟ ਲੋਕਾਂ ਨੂੰ ਨਵੀਨਤਮ ਉਪਲਬਧ ਹੱਲ ਮੁਹੱਈਆ ਕਰਾਉਣ ਲਈ ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਟੈਕਨੋਲੋਜੀ ਦੇ ਅਪਗ੍ਰੇਡੇਸ਼ਨ ਦੇ ਕੰਮ ਵਿੱਚ ਵੀ ਲੱਗਿਆ ਹੋਇਆ ਹੈ।
***********
ਐਸਐੱਸਐੱਸ
a
(Release ID: 1708698)
Visitor Counter : 168