ਰੱਖਿਆ ਮੰਤਰਾਲਾ

ਭਾਰਤੀ ਅਤੇ ਅਮਰੀਕੀ ਸਪੈਸ਼ਲ ਫੋਰਸਿਜ਼ ਨੇ ਸਾਂਝਾ ਸਿਖਲਾਈ ਅਭਿਆਸ ਮੁਕੰਮਲ ਕੀਤਾ

Posted On: 30 MAR 2021 8:03PM by PIB Chandigarh

ਇੰਡੋ-ਯੂਐਸ ਸਾਂਝੇ ਸਪੈਸ਼ਲ ਫੋਰਸਿਜ਼ ਅਭਿਆਸ  ਵਜਰ ਪ੍ਰਹਾਰ 2021 ਦਾ 11 ਵਾਂ ਸੰਸਕਰਣ ਮਾਰਚ 2021 ਵਿੱਚ ਹਿਮਾਚਲ ਪ੍ਰਦੇਸ਼ ਦੇ ਬਕਲੋਹ ਵਿੱਚ ਪੈਂਦੇ ਸਪੈਸ਼ਲ ਫੋਰਸਿਜ਼ ਟ੍ਰੇਨਿੰਗ ਸਕੂਲ ਵਿੱਚ ਕਰਵਾਇਆ ਗਿਆ। ਦੋਵਾਂ ਦੇਸ਼ਾਂ ਦੀਆਂ ਸਪੈਸ਼ਲ ਫੋਰਸਿਜ਼ ਵੱਲੋਂ ਅਜਿਹੇ ਸਾਂਝੇ ਅਭਿਆਸ ਭਾਰਤ ਅਤੇ ਅਮਰੀਕਾ ਦਰਮਿਆਨ ਵਿਕਲਪਕ ਤੌਰ 'ਤੇ  ਕਰਵਾਏ ਜਾਂਦੇ ਹਨ। ਦੋਵਾਂ ਦੇਸ਼ਾਂ ਦੀਆਂ ਵਿਸ਼ੇਸ਼ ਤਾਕਤਾਂ ਦੇ ਵਿਚਕਾਰਲੇ ਪਾੜੇ ਨੂੰ ਸੁਧਾਰਨ ਲਈ, ਸੰਯੁਕਤ ਮਿਸ਼ਨ ਯੋਜਨਾਬੰਦੀ ਅਤੇ ਕਾਰਜਸ਼ੀਲ ਰਣਨੀਤੀਆਂ ਜਿਹੇ ਖੇਤਰਾਂ ਵਿੱਚ ਸਰਬੋਤਮ ਅਭਿਆਸਾਂ ਅਤੇ ਤਜ਼ਰਬੇ ਸਾਂਝੇ ਕਰਨ ਦੇ ਨਾਲ- ਨਾਲ ਹੀ ਦੋਵਾਂ ਦੇਸ਼ਾਂ ਦੀਆਂ ਵਿਸ਼ੇਸ਼ ਫੌਜਾਂ ਦਰਮਿਆਨ ਅੰਤਰ-ਕਾਰਜਸ਼ੀਲਤਾ ਵਿੱਚ ਸੁਧਾਰ ਲਿਆਉਣਾ ਦੀ ਸੋਚ ਨਾਲ ਸਾਂਝੇ ਅਭਿਆਸ ਕਰਵਾਏ ਜਾ ਰਹੇ ਹਨ।

ਦੁਵੱਲਾ ਫੌਜੀ ਅਭਿਆਸ ਅਤੇ ਰੱਖਿਆ ਆਦਾਨ-ਪ੍ਰਦਾਨ, ਦੋਸਤਾਨਾ ਦੇਸ਼ਾਂ ਵਿਚਾਲੇ ਦੁਵੱਲੇ ਰੱਖਿਆ ਸਹਿਯੋਗ ਨੂੰ ਮਜਬੂਤ ਕਰਨ ਲਈ ਇਕ ਮਹੱਤਵਪੂਰਨ ਪਹਿਲੂ ਸਾਬਤ ਹੁੰਦੇ ਹਨ। ਅਜਿਹੇ ਸਮਾਗਮਾਂ ਦੌਰਾਨ, ਹਿੱਸਾ ਲੈਣ ਵਾਲੇ ਦੇਸ਼ਾਂ ਦੀਆਂ ਫੌਜਾਂ ਵੱਲੋਂ ਆਪਸੀ ਸਿਖਲਾਈ ਅਤੇ ਸਾਂਝੇਦਾਰੀ ਰਾਹੀਂ ਅੰਤਰਰਾਸ਼ਟਰੀ ਅੱਤਵਾਦ ਦੇ ਖਤਰਿਆਂ ਦਾ ਮੁਕਾਬਲਾ ਕਰਨ ਦੇ ਸਾਂਝੇ ਯਤਨਾਂ ਤਹਿਤ  ਵੱਖ-ਵੱਖ ਕੁਦਰਤੀ ਖਤਰਿਆਂ ਨਾਲ ਟਾਕਰੇ ਲਈ ਸਾਂਝੇ ਤੌਰ ਤੇ ਸਿਖਲਾਈ, ਯੋਜਨਾਬੰਦੀ ਅਤੇ ਕਈ ਹੋਰਨਾਂ  ਕਾਰਵਾਈਆਂ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ । 

*****

ਏ.ਏ., ਬੀ.ਐੱਸ.ਸੀ.


(Release ID: 1708610) Visitor Counter : 234


Read this release in: English , Urdu , Hindi