ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਅਮਰੀਕਾ ਦੀ ਨਵੀਂ ਊਰਜਾ ਮੰਤਰੀ ਜੇਨਿਫਰ ਗ੍ਰੈਨਹੋਮ ਭਾਰਤ ਅਤੇ ਅਮਰੀਕਾ ਰਣਨੀਤੀਕ ਊਰਜਾ ਸਾਂਝੇਦਾਰੀ ਨੂੰ ਨਵਾਂ ਸਵਰੂਪ ਦੇਣ ‘ਤੇ ਸਹਿਮਤ ਹੋਏ

Posted On: 29 MAR 2021 7:16PM by PIB Chandigarh

ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ  ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਅਮਰੀਕਾ ਦੀ ਨਵ ਨਿਯੁਕਤ ਊਰਜਾ ਮੰਤਰੀ  ਜੇਨਿਫਰ ਗ੍ਰੈਨਹੋਮ  ਦੇ ਨਾਲ ਵਰਚੁਅਲ ਮਾਧਿਅਮ ਰਾਹੀਂ ਸ਼ੁਰੂਆਤੀ ਗੱਲਬਾਤ ਕੀਤੀ।  ਕੇਂਦਰੀ ਮੰਤਰੀ ਸ਼੍ਰੀ ਪ੍ਰਧਾਨ ਨੇ ਅਮਰੀਕੀ ਊਰਜਾ ਮੰਤਰੀ  ਜੇਨਿਫਰ ਗ੍ਰੈਨਹੋਮ ਨੂੰ ਇਹ ਪਦ ਸੰਭਾਲਣ ਅਤੇ ਭਾਰਤ - ਅਮਰੀਕਾ ਸਿਆਸਤੀ ਊਰਜਾ ਸਹਿਯੋਗ ਵਿਵਸਥਾ - ਐੱਸਈਪੀ ਦੀ ਸਮੀਖਿਆ ਕਰਨ ‘ਤੇ ਵਧਾਈ ਦਿੱਤੀ।  ਦੋਵੇਂ ਨੇਤਾ ਭਾਰਤ ਅਮਰੀਕੀ ਸਿਆਸਤੀ ਊਰਜਾ ਸਹਿਯੋਗ ਐੱਸਈਪੀ ਨੂੰ ਨਵਾਂ ਸਵਰੂਪ ਦੇਣ ‘ਤੇ ਸਹਿਮਤ ਹੋਏ ਤਾਂਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਅਤੇ ਰਾਸ਼ਟਰਪਤੀ ਜੋ ਬਾਈਡੇਨ  ਦੇ ਘੱਟ ਕਾਰਬਨ ਨਿਕਾਸੀ ਵਾਲੇ ਊਰਜਾ ਵਿਕਲਪਾਂ ਨੂੰ ਹੁਲਾਰਾ ਦੇਣ ਅਤੇ ਸਵੱਛ ਊਰਜਾ ਸਹਿਯੋਗ ਨੂੰ ਤੇਜ਼ ਕਰਨ ਦੀਆਂ ਪ੍ਰਾਥਮਿਕਤਾਵਾਂ ਨੂੰ ਮੂਰਤ ਰੂਪ ਦਿੱਤਾ ਜਾ ਸਕੇ ।

ਉਨ੍ਹਾਂ ਨੇ ਟੈਕਨੋਲੋਜੀ ਤਬਾਦਲਾ ਦੇ ਮਧਿਆਮ ਰਾਹੀਂ ਅਤੇ ਉੱਨਤ ਸਵੱਛ ਊਰਜਾ ਅਨੁਸੰਧਾਨ ਵਿੱਚ ਸਾਂਝੇਦਾਰੀ-(ਪੀਏਸੀਈਆਰ) ਦੇ ਅਨੁਸਾਰ ਸੰਯੁਕਤ ਖੋਜ ਅਤੇ ਵਿਕਾਸ (ਆਰਐਂਡਡੀ)  ਨੂੰ ਹੁਲਾਰਾ ਦੇਣ ਅਤੇ ਸਵੱਛ ਊਰਜਾ ਖੇਤਰਾਂ ਜਿਵੇਂ ਜੈਵ ਈਂਧਨ ,  ਸੀਸੀਯੂਐੱਸ,  ਹਾਈਡ੍ਰੋਜਨ ਉਤਪਾਦਨ ਅਤੇ ਕਾਰਬਨ ਸੀਕਵੇਸਟ੍ਰੇਸ਼ਨ ਲਈ ਵੀ ਸਹਿਮਤੀ ਪ੍ਰਗਟ ਕੀਤੀ ।

ਦੋਵਾਂ ਪੱਖਾਂ ਨੇ ਭਾਰਤ ਅਮਰੀਕਾ ਰਣਨੀਤੀਕ ਊਰਜਾ ਸਾਂਝੇਦਾਰੀ  ਦੇ ਨਵੇਂ ਸਵਰੂਪ  ਦੇ ਨਾਲ ਤੀਜੀ ਬੈਠਕ ਜਲਦੀ ਹੀ ਆਯੋਜਿਤ ਕੀਤੇ ਜਾਣ ‘ਤੇ ਵੀ ਸਹਿਮਤੀ ਪ੍ਰਗਟ ਕੀਤੀ।  ਭਾਰਤ ਅਤੇ ਅਮਰੀਕਾ ਆਪਸੀ ਵਿਸ਼ੇਸ਼ਤਾਵਾਂ ਦਾ ਵੀ ਲਾਭ ਚੁੱਕੇ ਜਾਣ ਲਈ ਕੋਸ਼ਿਸ਼ਾਂ ਨੂੰ ਤੇਜ ਕਰਨ ਦੀ ਇੱਛਾ ਪ੍ਰਗਟ ਕੀਤੀ,  ਜਿਸ ਵਿੱਚ ਅਮਰੀਕਾ ਦੀ ਉੱਨਤ ਟੈਕਨੋਲੋਜੀ ਅਤੇ ਭਾਰਤ ਦਾ ਵਧਦਾ ਊਰਜਾ ਬਜ਼ਾਰ ਸ਼ਾਮਲ ਹੈ।  ਘੱਟ ਕਾਰਬਨ ਨਿਕਾਸੀ  ਦੇ ਨਾਲ ਸਵੱਛ ਊਰਜਾ ਦਾ ਇਹ ਯਤਨ ਦੋਨਾਂ ਦੇਸ਼ਾਂ ਲਈ ਵਿਨ - ਵਿਨ ਸਿਚੁਏਸ਼ਨ ਵਾਲਾ ਹੋਵੇਗਾ।

ਸੁਸ਼੍ਰੀ ਜੇਨਿਫਰ ਗ੍ਰੈਨਹੋਮ ਨੇ ਅਮਰੀਕੀ ਊਰਜਾ ਮੰਤਰੀ ਦਾ ਅਹੁਦਾ ਫਰਵਰੀ 2021 ਵਿੱਚ ਗ੍ਰਹਿਣ ਕੀਤਾ।

****

ਵਾਈਬੀ


(Release ID: 1708494) Visitor Counter : 155


Read this release in: English , Urdu , Hindi , Bengali