ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰ ਸਰਕਾਰ ਨੇ ਪੰਜਾਬ ਨੂੰ ਕਣਕ ਖਰੀਦ ਦਾ ਸਮਾਂ ਮੁੜ ਨਿਰਧਾਰਤ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ

प्रविष्टि तिथि: 27 MAR 2021 6:33PM by PIB Chandigarh

ਪੰਜਾਬ ਸਰਕਾਰ ਵੱਲੋਂ ਕਣਕ ਦੀ ਫਸਲ ਦੇ ਦੇਰੀ ਨਾਲ ਪੱਕਣ ਅਤੇ ਕੋਵਿਡ 19 ਮਾਮਲਿਆਂ ਵਿੱਚ ਨਿਰੰਤਰ ਦਰਜ ਕੀਤੇ ਜਾ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਹਾੜੀ ਦੇ ਮੰਡੀਕਰਨ ਸੀਜ਼ਨ (ਆਰ.ਐਮ.ਐੱਸ.) 2021- 22 ਦੌਰਾਨ  ਕਣਕ ਦੀ ਖਰੀਦ ਦੇ ਸਮੇਂ ਨੂੰ ਮੁੜ ਨਿਰਧਾਰਤ ਕਰਨ ਸੰਬੰਧੀ  ਬੇਨਤੀ ਕੀਤੀ ਗਈ ਸੀ ।  ਭਾਰਤ ਸਰਕਾਰ ਵੱਲੋਂ  ਕਣਕ ਦੀ ਖਰੀਦ ਦੇ ਸਮੇਂ ਨੂੰ ਪੰਜਾਬ ਵੱਲੋਂ ਕੀਤੀ ਗਈ ਅਪੀਲ ਅਨੁਸਾਰ ਮੁੜ ਨਿਰਧਾਰਤ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਖਰੀਦ ਸੀਜ਼ਨ 1 ਅਪ੍ਰੈਲ, 2021 ਤੋਂ 25 ਮਈ, 2021 ਦੀ ਥਾਂ 'ਤੇ ਮੋਜੂਦਾ ਸੀਜ਼ਨ ਲਈ 10  ਅਪ੍ਰੈਲ, 2021 ਤੋਂ 31 ਮਈ, 2021 ਤੱਕ  ਨਿਰਧਾਰਤ ਕੀਤਾ ਗਿਆ ਹੈ ।

 

****

ਡੀਜੇਐਨ / ਐਮਐਸ


(रिलीज़ आईडी: 1708137) आगंतुक पटल : 171
इस विज्ञप्ति को इन भाषाओं में पढ़ें: English , Urdu , हिन्दी