ਵਣਜ ਤੇ ਉਦਯੋਗ ਮੰਤਰਾਲਾ
ਸਵੇਜ ਨਹਿਰ ਵਿੱਚ ਆਈ ਰੁਕਾਵਟ ਨਾਲ ਨਜਿੱਠਣ ਲਈ ਵਣਜ ਵਿਭਾਗ ਨੇ ਚਾਰ – ਸੂਤਰੀ ਯੋਜਨਾ ਬਣਾਈ
Posted On:
26 MAR 2021 8:24PM by PIB Chandigarh
ਸਵੇਜ ਨਹਿਰ ਦੇ ਮਾਰਗ ਵਿਚ ਆਈ ਰੁਕਾਵਟ ਨਾਲ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਇੱਕ ਚਾਰ - ਸੂਤਰੀ ਯੋਜਨਾ ਬਣਾਈ ਗਈ ਹੈ। ਭਾਰਤ ਸਰਕਾਰ ਦੇ ਵਣਜ ਵਿਭਾਗ ਦੇ ਲਾਜਿਸਟਿਕਸ ਡਿਵੀਜਨ ਵਲੋਂ ਅੱਜ ਬੁਲਾਈ ਗਈ ਬੈਠਕ ਵਿੱਚ ਇਸ ਯੋਜਨਾ ਦੀ ਰੂਪ ਰੇਖਾ ਬਣਾਈ ਗਈ। ਇਸ ਬੈਠਕ ਦੀ ਪ੍ਰਧਾਨਗੀ ਸ਼੍ਰੀ ਪਵਨ ਅੱਗਰਵਾਲ, ਵਿਸ਼ੇਸ਼ ਸਕੱਤਰ (ਲਾਜਿਸਟਿਕਸ) ਨੇ ਕੀਤੀ ਅਤੇ ਇਸ ਵਿੱਚ ਪੱਤਣ , ਪੋਤ ਟ੍ਰਾਂਸਪੋਰਟ ਅਤੇ ਜਲਮਾਰਗ ਮੰਤਰਾਲਾ, ਏ.ਡੀ.ਜੀ. ਸ਼ਿਪਿੰਗ, ਕੰਟੇਨਰ ਸ਼ਿਪਿੰਗ ਲਾਇੰਸ ਐਸੋਸੀਏਸ਼ਨ (ਸੀਐਸਐਲਏ) ਅਤੇ ਫੇਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ (ਐਫਆਈਈਓ) ਨੇ ਭਾਗ ਲਿਆ । ਇਸ ਯੋਜਨਾ ਵਿੱਚ ਹੇਠ ਲਿਖਿਆ ਗੱਲਾਂ ਸ਼ਾਮਿਲ ਹਨ–
- ਕਾਰਗੋ ਦੀ ਪਹਿਲ ਤੈਅ ਕਰਨਾ: ਐਫਆਈਈਓ, ਐਮਪੀਡਾ ਅਤੇ ਅਪੀਡਾ ਸੰਯੁਕਤ ਰੂਪ ਨਾਲ ਛੇਤੀ ਖ਼ਰਾਬ ਹੋਣ ਵਾਲੇ ਕਾਰਗੋ ਦੀ ਖਾਸਕਰ ਪਹਿਚਾਣ ਕਰਨਗੇ ਅਤੇ ਪਹਿਲ ਦੇ ਆਧਾਰ ’ਤੇ ਉਨ੍ਹਾਂ ਦੇ ਪਰਿਚਾਲਨ ਲਈ ਸ਼ਿਪਿੰਗ ਲਾਇਨਾਂ ਦੇ ਨਾਲ ਮਿਲਕੇ ਕੰਮ ਕਰਨਗੇ ।
- ਮਾਲ ਭਾੜੇ ਦੀਆਂ ਦਰਾਂ: ਸੀਐਸਐਲਏ ਨੇ ਇਹ ਭਰੋਸਾ ਦਿੱਤਾ ਹੈ ਕਿ ਮੌਜੂਦਾ ਅਨੁਬੰਧਾਂ ਦੇ ਸਮਾਨ ਹੀ ਮਾਲ ਭਾੜੇ ਦੀਆਂ ਦਰਾਂ ਨੂੰ ਲਾਗੂ ਕੀਤਾ ਜਾਵੇਗਾ। ਸ਼ਿਪਿੰਗ ਲਾਇਨਾਂ ਤੋਂ ਸੰਕਟ ਦੀ ਇਸ ਮਿਆਦ ਦੇ ਦੌਰਾਨ ਮਾਲ ਢੁਲਾਈ ਦੀਆਂ ਦਰਾਂ ਵਿੱਚ ਸਥਿਰਤਾ ਬਣਾਏ ਰੱਖਣ ਦੀ ਬੇਨਤੀ ਕੀਤੀ ਗਈ ਹੈ। ਇਹ ਮਹਿਸੂਸ ਕੀਤਾ ਗਿਆ ਕਿ ਇਹ ਸਥਿਤੀ ਅਸਥਾਈ ਹੈ ਅਤੇ ਇਸਦਾ ਲੰਬੇ ਸਮੇਂ ਤੱਕ ਚਲਣ ਵਾਲੇ ਪ੍ਰਭਾਵ ਹੋਣ ਦੀ ਸੰਭਾਵਨਾ ਨਹੀਂ ਹੈ ।
- ਬੰਦਰਗਾਹਾਂ ਨੂੰ ਸਲਾਹ : ਅਵਰੋਧ ਦੇ ਖਤਮ ਹੁੰਦੇ ਹੀ ਖਾਸਤੌਰ ’ਤੇ ਜੇ.ਐਨ.ਪੀ.ਟੀ., ਮੁੰਦਰਾ ਅਤੇ ਹਜੀਰਾ ਦੇ ਬੰਦਰਗਾਹਾਂ ’ਤੇ ਕੁੱਝ ਬੰਚਿੰਗ ਹੋਣ ਦਾ ਅਨੁਮਾਨ ਹੈ । ਪੱਤਣ, ਪੋਤ ਟ੍ਰਾਂਸਪੋਰਟ ਅਤੇ ਜਲਮਾਰਗ ਮੰਤਰਾਲਾ ਨੇ ਇਸ ਬੰਦਰਗਾਹਾਂ ਨੂੰ ਇੱਕ ਸਲਾਹ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ ਤਾਂਕਿ ਵਿਵਸਥਾ ਬਿਹਤਰ ਹੋ ਸਕੇ ਅਤੇ ਅਗਲੀ ਵਿਅਸਤ ਮਿਆਦ ਦੇ ਦੌਰਾਨ ਕੁਸ਼ਲ ਸੰਚਾਲਨ ਸੁਨਿਸਚਿਤ ਹੋ ਸਕੇ ।
- ਮਾਰਗਾਂ ਦੇ ਪੁਨਰਨਿਰਧਾਰਣ ( ਰੀ- ਰੂਟਿੰਗ) ਨਾਲ ਸਬੰਧਤ ਫ਼ੈਸਲਾ: ਕੇਪ ਆਫ ਗੁਡ ਹੋਪ ਦੇ ਰਸਤੇ ਜਹਾਜਾਂ ਦੇ ਮਾਰਗਾਂ ਦੇ ਪੁਨਰਨਿਰਧਾਰਣ ( ਰੀ- ਰੂਟਿੰਗ) ਦੇ ਵਿਕਲਪ ਦਾ ਪਤਾ ਲਗਾਉਣ ਲਈ ਸੀਐਸਐਲਏ ਦੇ ਜਰਿਏ ਸ਼ਿਪਿੰਗ ਲਾਇਨਾਂ ਨੂੰ ਸਲਾਹ ਦਿੱਤੀ ਗਈ। ਇਸ ਸਚਾਈ ਨੂੰ ਰੇਖਾਂਕਿਤ ਕੀਤਾ ਗਿਆ ਕਿ ਇਸ ਤਰ੍ਹਾਂ ਦੇ ਮਾਰਗਾਂ ਦੇ ਪੁਨਰਨਿਰਧਾਰਣ (ਰੀ-ਰੂਟਿੰਗ) ਵਿੱਚ ਆਮਤੌਰ ’ਤੇ 15 ਦਿਨ ਦਾ ਹੋਰ ਸਮਾਂ ਲੱਗਦਾ ਹੈ ।
ਬੀਤੀ 23 ਮਾਰਚ, 2021 ਤੋਂ ਸਵੇਜ ਨਹਿਰ ਵਿੱਚ ਆਏ ਅਵਰੋਧ ਨਾਲ ਸੰਸਾਰਿਕ ਵਪਾਰ ’ਤੇ ਗੰਭੀਰ ਅਸਰ ਪੈ ਰਿਹਾ ਹੈ। ਇਸ ਮਾਰਗ ਦੀ ਵਰਤੋ ਉੱਤਰੀ ਅਮਰੀਕਾ, ਦੱਖਣ ਅਮਰੀਕਾ ਅਤੇ ਯੂਰੋਪ ਨੂੰ / ਤੋਂ 200 ਬਿਲਿਅਨ ਅਮਰੀਕੀ ਡਾਲਰ ਦੇ ਭਾਰਤੀ ਨਿਰਿਆਤ/ਆਯਾਤ ਲਈ ਕੀਤੀ ਜਾਂਦੀ ਹੈ। ਇਸ ਵਿੱਚ ਫਰਨੀਚਰ, ਚਮੜੇ ਦਾ ਸਾਮਾਨ ਸਹਿਤ ਪੈਟਰੋਲਿਅਮ ਉਤਪਾਦ, ਕਾਰਬਨਿਕ ਰਸਾਇਣ, ਲੋਹਾ ਅਤੇ ਇਸਪਾਤ, ਆਟੋਮੋਬਾਇਲ, ਮਸ਼ੀਨਰੀ, ਕੱਪੜਾ ਅਤੇ ਕਾਲੀਨ, ਹਸਤਸ਼ਿਲਪ ਆਦਿ ਸ਼ਾਮਿਲ ਹਨ ।
ਇਸ ਬੈਠਕ ਵਿੱਚ ਇਸ ਸਚਾਈ ’ਤੇ ਗੌਰ ਕੀਤਾ ਗਿਆ ਕਿ ਸਵੇਜ ਨਹਿਰ ਦੇ ਉੱਤਰੀ ਅਤੇ ਦੱਖਣ ਕਿਨਾਰੀਆਂ ’ਤੇ 200 ਤੋਂ ਜਿਆਦਾ ਜਹਾਜ ਇੰਤਜਾਰ ਕਰ ਰਹੇ ਹਨ ਅਤੇ ਲੱਗਭੱਗ 60 ਜਹਾਜ ਰੋਜਾਨਾ ਇਸ ਲਾਈਨ ਵਿੱਚ ਜੁੜ ਰਹੇ ਹਨ। ਜੇਕਰ ਇਸ ਨਹਿਰ ਵਿੱਚ ਆਏ ਅਵਰੋਧ ਨੂੰ ਦੂਰ ਕਰਨ ਦੀ ਕੋਸ਼ਿਸ਼ ( ਰੁਕਣ ਵਾਲੇ ਜਹਾਜ ਨੂੰ ਸਿੱਧਾ ਕਰੜ ਲਈ ਦੋਨਾਂ ਵੱਲ ਖੁਦਾਈ, ਹਰ ਉੱਚੇ ਜਵਾਰ ’ਤੇ ਹੋਰ ਬਜਰੇ ਨੂੰ ਜੋੜੇ ਜਾਣ, ਜਹਾਜ ਨੂੰ ਖਿੱਚਣ ਵਾਲੇ ਜਹਾਜ (ਟਗਬੋਟ) ਦਾ ਇਸਤੇਮਾਲ ਆਦਿ) ਦੇ ਨਤੀਜੇ ਮਿਲਣ ਵਿੱਚ ਦੋ ਦਿਨ ਹੋਰ ਲੱਗ ਜਾਂਦੇ ਹਨ, ਤਾਂ ਇਸ ਪ੍ਰਕਾਰ ਬਣਿਆ ਕੁਲ ਬੈਕਲਾਗ ਲੱਗਭੱਗ 350 ਜਹਾਜਾਂ ਦਾ ਹੋ ਜਾਵੇਗਾ। ਅਨੁਮਾਨ ਹੈ ਕਿ ਇਸ ਬੈਕਲਾਗ ਨੂੰ ਖ਼ਤਮ ਹੋਣ ਵਿੱਚ ਲੱਗਭੱਗ ਇੱਕ ਹਫ਼ਤੇ ਦਾ ਸਮਾਂ ਲੱਗੇਗਾ । ਇਸ ਬੈਠਕ ਵਿੱਚ ਸਥਿਤੀ ’ਤੇ ਬਰੀਕੀ ਨਾਲ ਨਜ਼ਰ ਬਨਾਏ ਰੱਖਣ ਦਾ ਫ਼ੈਸਲਾ ਲਿਆ ਗਿਆ ।
ਵਾਈਬੀ/ਐਸਐਸ
(Release ID: 1708080)
Visitor Counter : 172