ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਮਹਿਲਾਵਾਂ ਤੇ ਬੱਚਿਆਂ ਦੀ ਭਲਾਈ ਤੇ ਵਿਕਾਸ ਬਾਰੇ ਖੋਜ ਅਧਿਐਨ ਕਰਨ / ਪ੍ਰੋਜੈਕਟ ਨੇਪਰੇ ਚਾੜ੍ਹਨ ਲਈ ਤਜਵੀਜ਼ਾਂ ਮੰਗੀਆਂ
Posted On:
26 MAR 2021 5:44PM by PIB Chandigarh
ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਦੇਸ਼ ਦੀਆਂ ਆਰਥਿਕ ਗਤੀਵਿਧੀਆਂ ’ਚ ਔਰਤਾਂ ਦੀ ਸ਼ਮੂਲੀਅਤ ਵਿੱਚ ਸੁਧਾਰ ਲਿਆਉਣ ਲਈ ਖੋਜ ਅਧਿਐਨਾਂ ਦੇ ਨਤੀਜਿਆਂ ਨੂੰ ਕਾਰਜ–ਯੋਜਨਾਵਾਂ ਵਿੱਚ ਤਬਦੀਲ ਕਰਨ ਦੇ ਮੰਤਵ ਨਾਲ ਕਾਰਵਾਈ–ਆਧਾਰਤ ਖੋਜ–ਪ੍ਰੋਜੈਕਟ ਨੇਪਰੇ ਚਾੜ੍ਹਨ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਖੋਜ ਤਜਵੀਜ਼ਾਂ ਮੰਗੀਆਂ ਹਨ। ਇਹ ਪ੍ਰੋਜੈਕਟ ਖ਼ੁਰਾਕ ਤੇ ਪੋਸ਼ਣ ਦੇ ਪੱਖਾਂ ਸਮੇਤ ਮਹਿਲਾਵਾਂ ਤੇ ਬੱਚਿਆਂ ਦੀ ਭਲਾਈ ਤੇ ਵਿਕਾਸ ਦੇ ਖੇਤਰਾਂ ਵਿੱਚ ਹੋਣਗੇ। ਪ੍ਰਮੁੱਖ ਕੇਂਦਰਾਂ/ਥੀਮਜ਼ ਦੀ ਸੰਕੇਤਾਤਮਕ ਸੂਚੀ ਨਿਮਨਲਿਖਤ ਅਨੁਸਾਰ ਹੈ:
-
ਮਹਿਲਾ ਕਿਰਤ ਸ਼ਕਤੀ ਦੀ ਸ਼ਮੂਲੀਅਤ: ਰੁਝਾਨ, ਚਾਲਕ ਤੇ ਅੜਿੱਕੇ
-
ਆਰਥਿਕ ਵਿਕਾਸ ਬਨਾਮ ਆਰਥਿਕ ਤੌਰ ਉੱਤੇ ਸਰਗਰਮ ਮਹਿਲਾਵਾਂ: ਘੱਟ ‘ਮਹਿਲਾ ਕਿਰਤ ਸ਼ਕਤੀ ਸ਼ਮੂਲੀਅਤ ਦਰ’ (FLFPR) ਦੇ ਨਿਰਧਾਰਕ
-
ਅਰਥਵਿਵਸਥਾਵਾਂ ਦੇ ਵਿਭਿੰਨ ਖੇਤਰਾਂ ਵਿੱਚ ਸਮੁੱਚੀ ਆਰਥਿਕ ਉਤਪਾਦਕਤਾ ਵਿੱਚ ਮਰਦਾਂ ਤੇ ਔਰਤਾਂ ਵਿਚਾਲੇ ਪ੍ਰਤੀ ਵਿਅਕਤੀ ਉਜਰਤ ਅੰਤਰ ਆਰਥਿਕ ਉਤਪਾਦਕਤਾਵਾਂ / ਤੁਲਨਾ।
-
ਅਰਥਚਾਰੇ ਵਿੱਚ ਔਰਤਾਂ ਦੀ ਖੇਤਰ–ਕ੍ਰਮ ਅਨੁਸਾਰ ਸ਼ਮੂਲੀਅਤ, ਸਮਾਜਕ ਸੁਰੱਖਿਆ, ਛੁੱਟੀ, ਉਜਰਤਾਂ, ਕੰਮ–ਕਾਜ ਦੀਆਂ ਸਥਿਤੀਆਂ, ਪੈਨਸ਼ਨਾਂ, ਸਿਹਤ ਲਾਭਾਂ, ਜਣੇਪਾ ਲਾਭਾਂ, ਹਾਊਸਿੰਗ ਤੇ ਬਾਲ–ਸੰਭਾਲ ਆਦਿ ਦੀ ਵਿਵਸਥਾ।
-
ਕਿਰਤ ਬਾਜ਼ਾਰ ਵਿੱਚ ਲਿੰਗਕ ਸੰਵੇਦਨਸ਼ੀਲਤਾ ਦਾ ਮੁੱਲਾਂਕਣ: ਮਹਿਲਾਵਾਂ–ਪੱਖੀ ਮਾਹੌਲ ਬਣਾਉਣ ਲਈ ਚੁਣੌਤੀਆਂ ਤੇ ਰਾਹ।
-
ਆਰਥਿਕ ਤੌਰ ’ਤੇ ਸਰਗਰਮ ਮਹਿਲਾ ਆਬਾਦੀ ਵਿੱਚ ਦਿਹਾਤੀ ਤੇ ਸ਼ਹਿਰੀ ਅੰਤਰ
-
ਖੇਤੀਬਾੜੀ ਵਿੱਚ ਮਹਿਲਾ ਸਸ਼ੱਕਤੀਕਰਣ / ਖੇਤੀਬਾੜੀ ਵਿੱਚ ਮਹਿਲਾਵਾਂ ਦੀ ਭੂਮਿਕਾ
-
ਵਿਭਿੰਨ ਖੇਤਰਾਂ ਵਿੱਚ ਔਰਤਾਂ ਦੇ ਬਿਨਾ ਅਦਾਇਗੀ ਵਾਲੇ ਕੰਮਾਂ ਦੀ ਮੈਪਿੰਗ ਤੇ ਮਾਤਰਾਤਮਕ ਅੰਸ਼ਦਾਨ
-
ਸੀਨੀਅਰ ਅਧਿਕਾਰੀਆਂ / ਪ੍ਰਬੰਧਕੀ ਅਹੁਦਿਆਂ ਉੱਤੇ ਔਰਤਾਂ ਦੀ ਘੱਟ ਨੁਮਾਇੰਦਗੀ ਦੇ ਅੜਿੱਕੇ
-
ਕਿਰਤ ਬਾਜ਼ਾਰ ਵਿੱਚ ਪ੍ਰਵਾਸੀ ਔਰਤਾਂ – ਮੌਕੇ, ਜੋਖਮ, ਉਜਰਤਾਂ, ਕੰਮ–ਕਾਜ ਦੀਆਂ ਸਥਿਤੀਆਂ, ਸਿਹਤ ਦੇ ਨੁਕਸਾਨ, ਬੀਮਾ, ਸੁਰੱਖਿਆ, ਜਣੇਪਾ ਤੇ ਬਾਲ–ਸੰਭਾਲ ਆਦਿ।
ਨੀਤੀ ਆਯੋਗ ਦੇ ‘NGO PS ਦਰਪਣ ਪੋਰਟਲ’ ਅਧੀਨ ਰਜਿਸਟਰਡ ਸੰਸਥਾਨਾਂ, ਯੂਨੀਵਰਸਿਟੀਜ਼ ਤੇ ਸਵੈ–ਸੇਵੀ ਸੰਗਠਨਾਂ / ਗ਼ੈਰ–ਸਰਕਾਰੀ ਸੰਗਠਨਾਂ ਨੂੰ ਮੰਤਰਾਲੇ ਦੀ ਖੋਜ, ਪ੍ਰਕਾਸ਼ਨ ਤੇ ਨਿਗਰਾਨੀ ਯੋਜਨਾ ਤਹਿਤ ਗ੍ਰਾਂਟ–ਇਨ–ਏਡ ੳਪਲਬਧ ਹੋਵੇਗੀ।
ਉਪਰੋਕਤ ਵਰਣਿਤ ਖੋਜ ਖੇਤਰਾਂ ਬਾਰੇ ਤਜਵੀਜ਼ਾਂ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਗ੍ਰਾਂਟ–ਇਨ–ਏਡ ਪੋਰਟਲ ਦੇ ਨਾਲ–ਨਾਲ rahul.iss[at]gov[dot]in ਨੂੰ ਈਮੇਲ ਭੇਜ ਕੇ ਜਮ੍ਹਾ ਕਰਵਾਈਆਂ ਜਾ ਸਕਦੀਆਂ ਹਨ। ਲਿੰਕ https://wcd.nic.in/sites/default/files/amendedresearchscheme_02082013.pdf ਉੱਤੇ ਵੇਰਵਿਆਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ।
*****
ਬੀਵਾਇ/ਟੀਐੱਫ਼ਕੇ
(Release ID: 1707977)
Visitor Counter : 186