ਰੱਖਿਆ ਮੰਤਰਾਲਾ

ਕੋਰੀਆ ਗਣਰਾਜ ਦੇ ਰਾਸ਼ਟਰੀ ਰੱਖਿਆ ਬਾਰੇ ਮਾਨਯੋਗ ਮੰਤਰੀ ਸ਼੍ਰੀਮਾਨ ਸੂਹ ਵੁੱਕ ਵਲੋਂ ਇੰਡੋ-ਕੋਰੀਅਨ ਫ੍ਰੈਂਡਸ਼ਿਪ ਪਾਰਕ ਦਾ ਉਦਘਾਟਨ ਕੀਤਾ ਗਿਆ

Posted On: 26 MAR 2021 5:08PM by PIB Chandigarh

ਭਾਰਤ ਦੇ ਪਹਿਲੇ ਇੰਡੋ-ਕੋਰੀਅਨ ਫ੍ਰੈਂਡਸ਼ਿਪ ਪਾਰਕ ਦਾ 26 ਮਾਰਚ, 2021 ਨੂੰ ਦਿੱਲੀ ਕੈਂਟ ਵਿਖੇ ਕੋਰੀਆ ਗਣਰਾਜ ਦੇ ਰਾਸ਼ਟਰੀ ਰੱਖਿਆ ਬਾਰੇ ਮਾਨਯੋਗ ਮੰਤਰੀ ਸ਼੍ਰੀ ਸੂਹ ਵੁੱਕ ਅਤੇ ਮਾਨਯੋਗ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਵਲੋਂ  ਸਾਂਝੇ ਤੌਰ ਤੇ ਉਦਘਾਟਨ ਕੀਤਾ ਗਿਆ। ਦਿੱਲੀ ਕੈਂਟ ਵਿਖੇ ਸਥਿਤ ਪਾਰਕ ਦੀ ਵਿਸ਼ੇਸ਼ਤਾ ਸਿਰਫ ਇਹੋ ਹੀ ਨਹੀਂ ਹੈ ਕਿ ਇਹ ਭਾਰਤ - ਦੱਖਣ ਕੋਰੀਆ ਮਿੱਤਰਤਾ ਦੇ ਮਜ਼ਬੂਤ ਸੰਬੰਧਾਂ ਦਾ ਪ੍ਰਤੀਕ ਹੈ ਬਲਕਿ ਇਹ ਸੰਯੁਕਤ ਰਾਸ਼ਟਰ ਅਧੀਨ 1950-53 ਵਿਚ ਕੋਰੀਆ ਦੀ ਜੰਗ ਵਿਚ ਭਾਰਤ ਦੇ ਯੋਗਦਾਨ ਦਾ ਇਕ ਮਾਨਿਊਮੈਂਟ ਹੈ ਜਿਸ ਵਿਚ 21 ਦੇਸ਼ਾਂ ਨੇ ਹਿੱਸਾ ਲਿਆ ਸੀ।

 

ਪਾਰਕ ਦਾ ਵਿਕਾਸ ਭਾਰਤ ਸਰਕਾਰ ਦੇ ਰੱਖਿਆ ਮੰਤਰਾਲਾ, ਭਾਰਤੀ ਸੈਨਾ, ਦਿੱਲੀ ਕੈਂਟ ਬੋਰਡ, ਕੋਰੀਆ ਦੂਤਘਰ ਅਤੇ ਭਾਰਤ ਵਿਚ ਕੋਰੀਆ ਦੀ ਜੰਗ ਦੇ ਕੋਰੀਅਨ ਵਾਰ ਵੈਟਰਨਜ਼ ਐਸੋਸੀਏਸ਼ਨ ਦੀ ਸਾਂਝੀ ਸਲਾਹ ਨਾਲ ਕੀਤਾ ਗਿਆ ਹੈ।

 

ਛੇ ਏਕਡ਼ ਹਰਿਆਲੀ ਵਾਲੇ ਖੇਤਰ ਵਿਚ ਫੈਲੇ ਪਾਰਕ ਵਿਚ ਕੋਰੀਆ ਸ਼ੈਲੀ ਵਿਚ ਬਣਾਇਆ ਗਿਆ ਖੂਬਸੂਰਤ ਪ੍ਰਵੇਸ਼ ਦ੍ਵਾਰ ਉਥੋਂ ਦੇ ਸ਼ਾਨਦਾਰ ਸੱਭਿਆਚਾਰ, ਇਕ ਜਾਗਿੰਗ ਟ੍ਰੈਕ ਅਤੇ ਖੂਬਸੂਰਤ ਲੈਂਡਸਕੇਪ ਦੇ ਬਾਗ ਅਤੇ ਐਂਫੀਥੀਏਟਰ ਸ਼ਾਮਿਲ ਹਨ। ਪਾਰਕ ਹੱਥ ਮਿਲਾਉਣ ਦੀ ਕਲਾ ਨਾਲ ਸਜਾਏ ਗਏ ਪ੍ਰਵੇਸ਼ ਦ੍ਵਾਰ ਤੇ ਭਾਰਤ ਅਤੇ ਦੱਖਣੀ ਕੋਰੀਆ ਦੇ ਲੰਬੇ ਝੰਡਿਆਂ ਨੂੰ ਦਰਸਾਉਂਦਾ ਹੈ ਜਿਸ ਦਾ ਉਦਘਾਟਨ ਕੋਰੀਆ ਗਣਰਾਜ ਦੇ ਮਾਨਯੋਗ ਰਾਸ਼ਟਰੀ ਰੱਖਿਆ ਮੰਤਰੀ ਸ਼੍ਰੀ ਸੂਹ ਵੁੱਕ ਅਤੇ ਮਾਨਯੋਗ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੀਤਾ। ਪਾਰਕ ਵਿਚ ਇਕ ਮਹਾਨ ਸੈਨਾਨੀ ਜਨਰਲ ਕੇ ਐਸ ਥਿਮੱਈਆ ਦਾ ਆਦਮ ਕੱਦ ਤੋਂ ਵੀ ਉੱਚਾ ਬੁੱਤ ਹੈ ਜਿਨ੍ਹਾਂ ਨੇ ਭਾਰਤ ਦੀ ਕੋਰੀਆ ਵਿਚ ਨਿਊਟਰਲ ਨੇਸ਼ਨਜ਼ ਰੀਪੈਟ੍ਰਿਏਸ਼ਨ ਕਮਿਸ਼ਨ (ਐਨਐਨਆਰਸੀ) ਦੀ ਭਾਰਤੀ ਟੁਕਡ਼ੀ ਦੀ ਇਸ ਦੇ ਚੇਅਰਮੈਨ ਵਜੋਂ ਅਗਵਾਈ ਕੀਤੀ ਸੀ। ਕਮਿਸ਼ਨ ਕਸਟੋਡੀਅਨ ਫੋਰਸ ਆਫ ਇੰਡੀਆ (ਸੀਐਫਆਈ) ਰਾਹੀਂ ਵਾਪਸ ਨਾ ਭੇਜੇ ਗਏ ਜੰਗੀ ਕੈਦੀਆਂ ਨੂੰ ਕੈਂਪਾਂ ਵਿਚ ਇਕੱਠਾ ਕਰਨ ਲਈ ਜ਼ਿੰਮੇਵਾਰ ਸੀ ਜੋ ਸੁਤੰਤਰਤਾ ਤੋਂ ਬਾਅਦ ਸੰਯੁਕਤ ਰਾਸ਼ਟਰ ਲਈ ਭਾਰਤ ਦਾ ਪਹਿਲਾ ਵਚਨਬੱਧਤਾ ਵਾਲਾ ਕੰਮ ਸੀ। ਜਨਰਲ ਥਿਮੱਈਆ ਦੇ ਬੁੱਤ ਦੇ ਪਿਛੋਕਡ਼ ਵਿਚ ਖਡ਼ੇ ਕੀਤੇ ਗਏ 5 ਸਤੰਭ 60 ਪੈਰਾਸ਼ੂਟ ਫੀਲਡ ਐਂਬੂਲੈਂਸ ਵਲੋਂ ਸੰਚਾਲਤ ਕੀਤੇ ਗਏ ਆਪ੍ਰੇਸ਼ਨਾਂ ਦੇ ਵੇਰਵਿਆਂ ਨਾਲ ਉੱਕਰੇ ਹੋਏ ਹਨ ਜੋ ਕੋਰੀਆ ਦੀ ਜੰਗ ਦੌਰਾਨ ਜੰਗੀ ਜਵਾਨਾਂ ਦੀ ਮਦਦ ਲਈ ਸੀ ਜਿਥੇ ਤਕਰੀਬਨ 1,95,000 ਕੇਸਾਂ ਦਾ ਇਲਾਜ ਕੀਤਾ ਗਿਆ ਅਤੇ ਤਕਰੀਬਨ 2,300 ਫੀਲਡ ਸਰਜਰੀਆਂ ਕੀਤੀਆਂ ਗਈਆ। ਇਕ ਸਤੰਭ ਨੋਬਲ ਪੁਰਸਕਾਰ ਵਿਜੇਤਾ ਗੁਰੂਦੇਵ ਰਬਿੰਦਰ ਨਾਥ ਟੈਗੋਰ ਦੀ ਕੋਰੀਆ ਦੀ ਗਾਥਾ "ਦਿ ਲੈਂਪ ਆਫ ਦਿ ਈਸਟ " ਵਜੋਂ ਐਨਕੰਪਾਸਟ ਕਰਦਾ ਹੈ ਜੋ ਕੋਰੀਆ ਦੇ ਦੈਨਿਕ "ਡੋਂਗ -ਏ - ਈਬੋ" ਵਿਚ 1929 ਨੂੰ ਪ੍ਰਕਾਸ਼ਤ ਕੀਤੀ ਗਈ ਸੀ।

 

ਸਮਾਗਮ ਵਿਚ ਕੋਰੀਆ ਗਣਰਾਜ ਦੇ ਇਕ ਵਫਦ ਵਲੋਂ ਸ਼ਿਰਕਤ ਕੀਤੀ ਗਈ ਜਿਸ ਵਿਚ ਕੋਰੀਆ ਗਣਰਾਜ ਦੇ ਭਾਰਤ ਵਿਚ ਰਾਜਦੂਤ ਵੀ ਸ਼ਾਮਿਲ ਸਨ। ਇਸ ਸਮਾਗਮ ਵਿਚ ਹਿੱਸਾ ਲੈਣ ਵਾਲਿਆਂ ਵਿਚ ਚੀਫ ਆਫ ਡਿਫੈਂਸ ਸਟਾਫ ਅਤੇ ਸੈਨਾ ਦੇ ਤਿੰਨਾਂ ਅੰਗਾਂ ਦੇ ਮੁੱਖੀਆਂ ਸਮੇਤ ਭਾਰਤ ਵਿਚ ਕੋਰੀਆ ਦੇ ਕੋਰੀਅਨ ਵਾਰ ਵੈਟਰਨਜ਼ ਐਸੋਸੀਏਸ਼ਨ ਦੇ ਮੈਂਬਰ ਵੀ ਸ਼ਾਮਿਲ ਸਨ।

 

ਏਏ/ ਬੀਐਸਸੀ/ ਵੀਬੀਵਾਈ(Release ID: 1707963) Visitor Counter : 6


Read this release in: English , Urdu , Hindi , Malayalam