ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਪਿਛਲੇ ਸਾਲ ਦੇ ਇਸ ਅਰਸੇ ਦੀ ਖਰੀਦ ਦੇ ਮੁਕਾਬਲੇ ਐਮ ਐਸ ਪੀ ਤੇ ਝੋਨੇ ਦੀ 13.54 ਫ਼ੀਸਦੀ ਵਧ ਖਰੀਦ


ਮੌਜੂਦਾ ਖ਼ਰੀਫ਼ ਮਾਰਕਿਟਿੰਗ ਸੀਜ਼ਨ ਦੌਰਾਨ ਹਾਲੇ ਤਕ 688.02 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ

ਇਕੱਲੇ ਪੰਜਾਬ ਨੇ 202.82 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ, ਜੋ ਕੁੱਲ ਖਰੀਦ ਦਾ 29.47 ਫ਼ੀਸਦ ਹੈ

ਚਾਲੂ ਖਰੀਫ ਮਾਰਕੀਟਿੰਗ ਸੀਜ਼ਨ ਦੌਰਾਨ ਐਮ ਐਸ ਪੀ ਤੇ ਕੀਤੀ ਗਈ 1,29,898.14 ਕਰੋੜ ਰੁਪਏ ਦੀ ਖਰੀਦ ਦਾ ਲਾਭ ਲਗਭਗ 101.45 ਲੱਖ ਕਿਸਾਨਾਂ ਨੇ ਉਠਾਇਆ ਹੈ

ਸਰਕਾਰੀ ਏਜੰਸੀਆਂ ਵਲੋਂ ਐਮ ਐਸ ਪੀ ਅਨੁਸਾਰ 2,054.15 ਕਰੋੜ ਰੁਪਏ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ

Posted On: 25 MAR 2021 7:34PM by PIB Chandigarh

ਖਰੀਫ਼ ਦੇ ਚਾਲੂ ਮਾਰਕੀਟਿੰਗ ਸੀਜ਼ਨ (ਕੇਐੱਮਐੱਸ) 2020 — 21 ਦੌਰਾਨ, ਸਰਕਾਰ ਆਪਣੀਆਂ ਮੌਜੂਦਾ ਐੱਮਐੱਸਪੀ ਸਕੀਮਾਂ ਦੇ ਅਨੁਸਾਰ ਕਿਸਾਨਾਂ ਤੋਂ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) 'ਤੇ ਖਰੀਫ਼ 2020 —21 ਲਈ ਫ਼ਸਲਾਂ ਦੀ ਖਰੀਦ ਕਰ ਰਹੀ ਹੈ , ਜਿਵੇਂ ਕਿ ਪਿਛਲੇ ਸੀਜ਼ਨਾਂ ਦੌਰਾਨ ਖ਼ਰੀਦੀਆਂ ਜਾਂਦੀਆਂ ਸਨ ।

ਖਰੀਫ 2020 — 21 ਲਈ ਝੋਨੇ ਦੀ ਖਰੀਦ ਦਾ ਕੰਮ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਤੇਲੰਗਾਨਾ, ਉੱਤਰਾਖੰਡ, ਤਾਮਿਲਨਾਡੂ, ਚੰਡੀਗਡ਼੍ਹ, ਜੰਮੂ ਅਤੇ ਕਸ਼ਮੀਰ, ਕੇਰਲ, ਗੁਜਰਾਤ, ਆਂਧਰ ਪ੍ਰਦੇਸ਼, ਛੱਤੀਸਗਡ਼੍ਹ, ਓਡੀਸ਼ਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਝਾਰਖੰਡ, ਅਸਾਮ, ਕਰਨਾਟਕ, ਪੱਛਮੀ ਬੰਗਾਲ ਅਤੇ ਤ੍ਰਿਪੁਰਾ ਵਿੱਚ 24/03/2021 ਤੱਕ 688.02 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਨਾਲ ਨਿਰਵਿਘਨ ਢੰਗ ਨਾਲ ਚਲ ਰਿਹਾ ਹੈ। ਇਸ ਸਾਲ ਝੋਨੇ ਦੀ ਖਰੀਦ 13. 54 ਫ਼ੀਸਦ ਵੱਧ ਹੋਈ ਹੈ। ਪਿਛਲੇ ਸਾਲ ਝੋਨੇ ਦੀ ਖਰੀਦ 605.94 ਲੱਖ ਮੀਟ੍ਰਿਕ ਟਨ ਸੀ। 688.02 ਲੱਖ ਮੀਟ੍ਰਿਕ ਟਨ ਦੀ ਕੁੱਲ ਖਰੀਦ ਵਿਚੋਂ ਪੰਜਾਬ ਦਾ ਯੋਗਦਾਨ 202.82 ਲੱਖ ਮੀਟ੍ਰਿਕ ਟਨ ਹੈ ਜੋਕਿ ਕੁੱਲ ਖਰੀਦ ਦਾ 29.47 ਫੀਸਦ ਬਣਦਾ ਹੈ।

 

 

 

ਚਾਲੂ ਖ਼ਰੀਫ਼ ਮਾਰਕੀਟਿੰਗ ਸੀਜ਼ਨ ਦੀ ਖ਼ਰੀਦ ਦੌਰਾਨ ਸੰਚਾਲਨਾਂ ਤੋਂ ਕਰੀਬ 101.45 ਲੱਖ ਕਿਸਾਨਾਂ ਨੂੰ ਪਹਿਲਾਂ ਹੀ ਲਾਭ ਪਹੁੰਚ ਚੁੱਕਾ ਹੈ ਅਤੇ ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਲਾਗਤ 1,29,898.14 ਕਰੋੜ ਰੁਪਏ ਬਣਦੀ ਹੈ ।

 

 

 

ਹੋਰ , ਸੂਬਿਆਂ ਤੋਂ ਮਿਲੇ ਪ੍ਰਸਤਾਵਾਂ ਦੇ ਅਧਾਰ ਤੇ ਖ਼ਰੀਫ਼ ਮਾਰਕੀਟਿੰਗ ਸੀਜ਼ਨ 2020 ਦੌਰਾਨ ਤਾਮਿਲਨਾਡੂ , ਕਰਨਾਟਕ , ਮਹਾਰਾਸ਼ਟਰ , ਤੇਲੰਗਾਨਾ , ਗੁਜਰਾਤ , ਹਰਿਆਣਾ , ਉੱਤਰ ਪ੍ਰਦੇਸ਼ , ਉੜੀਸ਼ਾ , ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਨੂੰ ਪ੍ਰਾਈਸ ਸਪੋਰਟ ਸਕੀਮ (ਪੀ ਐੱਸ ਐੱਸ) ਤਹਿਤ 107.08 ਲੱਖ ਮੀਟਰਿਕ ਦਾਲਾਂ ਅਤੇ ਤੇਲ ਬੀਜ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ । ਆਂਧਰ ਪ੍ਰਦੇਸ਼ , ਕਰਨਾਟਕ , ਤਾਮਿਲਨਾਡੂ ਅਤੇ ਕੇਰਲ ਨੂੰ ਵੀ 1.23 ਲੱਖ ਮੀਟਰਿਕ ਟਨ ਕੋਪਰਾ ਖਰ਼ੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ ।  ਹੋਰ , ਸਬੰਧਤ ਸੂਬਾ ਸਰਕਾਰਾਂ ਵੱਲੋਂ ਮਿਲੇ ਪ੍ਰਸਤਾਵਾਂ ਦੇ ਅਧਾਰ ਤੇ ਰੱਬੀ ਮਾਰਕੀਟਿੰਗ ਸੀਜ਼ਨ 2020—21 ਲਈ ਗੁਜਰਾਤ , ਮੱਧ ਪ੍ਰਦੇਸ਼ , ਮਹਾਰਾਸ਼ਟਰ , ਆਂਧਰ ਪ੍ਰਦੇਸ਼ , ਤੇਲੰਗਾਨਾ ਅਤੇ ਤਾਮਿਲਨਾਡੂ ਨੂੰ ਵੀ ਦਾਲਾਂ ਅਤੇ ਤੇਲ ਬੀਜ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ । ਬਾਕੀ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਈ ਐੱਸ ਐੱਸ ਤਹਿਤ ਕੋਪਰਾ ਅਤੇ ਤੇਲ ਬੀਜ ਤੇ ਦਾਲਾਂ ਖ਼ਰੀਦਣ ਲਈ ਪ੍ਰਸਤਾਵਾਂ ਨੂੰ ਮਿਲਣ ਤੋਂ ਬਾਅਦ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫ਼ਸਲਾਂ ਦੇ ਐੱਫ ਏ ਕਿਊ ਗ੍ਰੇਡ ਦੀ ਖ਼ਰੀਦ ਨੋਟੀਫਾਈ ਐੱਮ ਐੱਸ ਪੀ ਤੇ ਸਾਲ 2021 ਲਈ ਸਿੱਧੀ ਪੰਜੀਕ੍ਰਿਤ ਕਿਸਾਨਾਂ ਤੋਂ ਕੀਤੀ ਜਾ ਸਕੇ । ਇਹ ਖਰ਼ੀਦ ਜੇਕਰ ਮਾਰਕੀਟ ਰੇਟ ਨੋਟੀਫਾਈਡ ਵਾਢੀ ਸਮੇਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐੱਮ ਐੱਸ ਪੀ ਤੋਂ ਹੇਠਾਂ ਜਾਂਦਾ ਹੈ ਤਾਂ ਸੂਬੇ ਵੱਲੋਂ ਨਾਮਜ਼ਦ ਖ਼ਰੀਦ ਏਜੰਸੀਆਂ ਰਾਹੀਂ ਕੇਂਦਰੀ ਨੋਡਲ ਏਜੰਸੀਆਂ ਦੁਆਰਾ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਕਣਕ ਦੀ ਖ਼ਰੀਦ ਕੀਤੀ ਜਾਵੇਗੀ ।

24/03/2021 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ  3,85,433. 12 ਮੀਟਰਿਕ ਟਨ ਮੂੰਗ , ਉੜਦ, , ਤੂਰ , ਚਨੇ,  ਮੂੰਗਫਲੀ ਅਤੇ ਸੋਇਆਬੀਨ ਖ਼ਰੀਦਿਆ  ਹੈ , ਜਿਸਦਾ ਘੱਟੋ ਘੱਟ ਸਮਰਥਨ ਮੁੱਲ 2,054.15 ਕਰੋੜ ਰੁਪਏ ਬਣਦਾ ਹੈ ਅਤੇ ਇਸ ਖ਼ਰੀਦ ਨਾਲ ਤਾਮਿਲਨਾਡੂ , ਕਰਨਾਟਕ , ਮਹਾਰਾਸ਼ਟਰ , ਗੁਜਰਾਤ , ਹਰਿਆਣਾ ਅਤੇ ਰਾਜਸਥਾਨ ਦੇ 2,27,644 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ । ਖਰੀਫ 2020-21 ਅਤੇ ਹਾੜੀ 2021 ਦੇ ਅਧੀਨ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੇ ਮੰਤਵ ਨਾਲ ਖਰੀਦ ਕੀਤੀ ਗਈ ਹੈ ।

ਇਸੇ ਤਰ੍ਹਾਂ ਹੀ 24/03/2021 ਤੱਕ 5089 ਮੀਟਰਿਕ ਟਨ ਕੋਪਰਾ ਖ਼ਰੀਦਿਆ ਗਿਆ ਹੈ , ਜਿਸ ਦਾ ਘੱਟੋ ਘੱਟ ਸਮਰਥਨ ਮੁੱਲ 52.40 ਕਰੋੜ ਰੁਪਏ ਬਣਦਾ ਹੈ ਅਤੇ ਇਸ ਨਾਲ ਕਰਨਾਟਕ ਤੇ ਤਾਮਿਲਨਾਡੂ ਦੇ 3961 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ । ਇਸ ਵੇਲੇ ਕੋਪਰਾ ਤੇ ਉਰਦ ਦਾ ਭਾਅ ਮੁੱਖ ਉਤਪਾਦਨ ਕਰਨ ਵਾਲੇ ਜਿ਼ਆਦਾਤਰ ਸੂਬਿਆਂ ਵਿੱਚ ਘੱਟੋ ਘੱਟ ਸਮਰਥਨ ਮੁੱਲ ਤੋਂ ਉੱਪਰ ਚੱਲ ਰਿਹਾ ਹੈ । ਸਬੰਧਿਤ ਸੂਬੇ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਸੂਬਿਆਂ ਦੇ ਫੈਸਲਿਆਂ ਅਨੁਸਾਰ ਮਿਥੀ ਤਾਰੀਖ ਤੋਂ ਖਰੀਫ ਦੀਆਂ ਦਾਲਾਂ ਅਤੇ ਤੇਲ ਬੀਜ਼ ਫਸਲਾਂ ਸੂਬੇ ਦੀਆਂ ਮੰਡੀਆਂ ਵਿੱਚ ਆਉਣ ਦੇ ਅਧਾਰ ਮੁਤਾਬਿਕ ਖਰੀਦ ਪ੍ਰਬੰਧ ਕਰ ਰਹੀਆਂ ਹਨ।

 

 

 

ਪੰਜਾਬ , ਹਰਿਆਣਾ , ਰਾਜਸਥਾਨ , ਮੱਧ ਪ੍ਰਦੇਸ਼, ਮਹਾਰਾਸ਼ਟਰ , ਗੁਜਰਾਤ , ਤੇਲੰਗਾਨਾ , ਆਂਧਰ ਪ੍ਰਦੇਸ਼ , ਓੜੀਸ਼ਾ ਅਤੇ ਕਰਨਾਟਕ ਸੂਬਿਆਂ ਵਿੱਚ 24/03/2021 ਤੱਕ ਕਪਾਹ ਦੀ ਖ਼ਰੀਦ ਘੱਟੋ ਘੱਟ ਸਮਰਥਨ ਮੁੱਲ ਤਹਿਤ ਨਿਰਵਿਘਨ ਜਾਰੀ ਹੈ । 91,89,378 ਕਪਾਹ ਦੀਆਂ ਗੰਢਾਂ , ਜਿਸ ਦੀ ਕੀਮਤ 26,719.51 ਕਰੋੜ ਰੁਪਏ ਬਣਦੀ ਹੈ , ਦੀ ਖ਼ਰੀਦ ਕੀਤੀ ਗਈ ਹੈ , ਜਿਸ ਨਾਲ 18,86,498 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ ।

 

 

 

 

  *****

ਡੀਜੇਐਨ / ਐਮਐਸ



(Release ID: 1707672) Visitor Counter : 147


Read this release in: English , Urdu , Hindi , Telugu