ਟੈਕਸਟਾਈਲ ਮੰਤਰਾਲਾ

ਟੈਕਸਟਾਈਲ ਖੇਤਰ ’ਚ ਟੈਕਨੋਲੋਜੀ ਦਾ ਅਪਗ੍ਰੇਡੇਸ਼ਨ

Posted On: 25 MAR 2021 2:37PM by PIB Chandigarh

ਟੈਕਸਟਾਈਲਜ਼ ਮੰਤਰਾਲਾ 1999 ਤੋਂ ‘ਟੈਕਨੋਲੋਜੀ ਅਪਗ੍ਰੇਡੇਸ਼ਨ ਫ਼ੰਡਜ਼ ਸਕੀਮ’ (TUFS) ਲਾਗੂ ਕਰ ਰਿਹਾ ਹੈ, ਤਾਂ ਜੋ ਦੇਸ਼ ’ਚ ਟੈਕਸਟਾਈਲਜ਼ ਉਦਯੋਗ ਦੀ ਤਕਨਾਲੋਜੀ ਅਪਗ੍ਰੇਡੇਸ਼ਨ ਵਿੱਚ ਸੁਵਿਧਾ ਹੋ ਸਕੇ। ਇਹ ਯੋਜਨਾ; ਮੁਹੱਈਆ ਕਰਵਾਈ ਜਾਣ ਵਾਲੀ ਸਹਾਇਤਾ ਅਤੇ ਮਸ਼ੀਨਰੀ ਦੇ ਇੱਛਤ ਅਪਗ੍ਰੇਡੇਸ਼ਨ ਦੇ ਪੱਧਰ ਦੀਆਂ ਪੱਧਤੀਆਂ ਦੀਆਂ ਮੱਦਾਂ ਵਿੱਚ ਸਮੇਂ–ਸਮੇਂ ’ਤੇ ਤਬਦੀਲੀਆਂ ਹੁੰਦੀਆਂਰਹੀਆਂ ਹਨ। ਇਸ ਯੋਜਨਾ ਦਾ ਮੌਜੂਦਾ ਸੰਸਕਰਣ ਭਾਵ ‘ਸੋਧਿਆ ਹੋਇਆ TUFS’ (ATURFS) ਜਨਵਰੀ 2016 ’ਚ 2015–16 ਤੋਂ ਲੈ ਕੇ 2021–22 ਤੱਕ ਦੇ ਸੱਤ ਸਾਲਾਂ ਦੇ ਸਮੇਂ ਲਈ ਯੋਗ ਬੈਂਚਮਾਰਕਡ ਮਸ਼ੀਨਰੀ ਵਾਸਤੇ ‘ਇੱਕੋ–ਵਾਰੀ ਪੂੰਜੀ ਨਿਵੇਸ਼ ਸਬਸਿਡੀ’ (CIS) ਤਰੀਕੇ ਰਾਹੀਂ ਕੱਤਣ ਨੂੰ ਛੱਡ ਕੇ ਟੈਕਸਟਾਈਲਜ਼ ਦੇ ਸਾਰੇ ਉੱਪ–ਖੇਤਰਾਂ ਵਿੱਚ ਨਵਾਚਾਰਕ ਨਵੀਂ ਟੈਕਨੋਲੋਜੀ ਨੂੰ ਅਪਣਾ ਕੇ ਲਾਂਚ ਕੀਤਾ ਗਿਆ ਸੀ। ਇਸ ਯੋਜਨਾ ਦਾ ਉਦੇਸ਼ ਦੇਸ਼ ਵਿੱਚ ਕਾਰੋਬਾਰ ਕਰਨਾ ਸੁਖਾਲਾ ਬਣਾਉਣਾ, ਰੋਜ਼ਗਾਰ ਪੈਦਾ ਕਰਨ ਦੀ ਦੂਰ–ਦ੍ਰਿਸ਼ਟੀ ਹਾਸਲ ਕਰਨਾ ਅਤੇ ਨਿਰਮਾਣ ਵਿੱਚ ‘ਜ਼ੀਰੋ ਪ੍ਰਭਾਵ ਤੇ ਜ਼ੀਰੋ ਨੁਕਸ’ ਨਾਲ ‘ਮੇਕ ਇਨ ਇੰਡੀਆ’ ਰਾਹੀਂ ਦੇਸ਼ ਦੇ ਟੈਕਸਟਾਈਲ ਕਲੱਸਟਰਜ਼ ਨੂੰ ਉਤਸ਼ਾਹਿਤ ਕਰਨਾ ਹੈ। ਹਰੇਕ ਯੋਗ ਵਿਅਕਤੀਗਤ ਇਕਾਈ ਇਸ ਯੋਜਨਾ ਅਧੀਨ ਅਨੁਲੱਗ  ਵਿੱਚ ਦਿੱਤੀਆਂ ਦਰਾਂ ਅਨੁਸਾਰ CIS ਦੀ ਅਦਾਇਗੀ ਲਈ ਹੱਕਦਾਰ ਹੈ।

ਪਿਛਲੇ ਪੰਜ ਸਾਲਾਂ ਦੌਰਾਨ ‘ਟੈਕਨੋਲੋਜੀ ਅਪਗ੍ਰੇਡੇਸ਼ਨ ਫ਼ੰਡ ਸਕੀਮ’ ਲਈ ਬਜਟ ਵੰਡ ਇਸ ਤਾਲਿਕਾ ਵਿੱਚ ਦਿੱਤੀ ਗਈ ਹੈ:

                                (ਰੁਪਏ ਕਰੋੜ ਵਿੱਚ)

ਲੜੀ ਨੰ.

ਵਿੱਤੀ ਸਾਲ

ਬਜਟ ਅਨੁਮਾਨ

1.

2015-16

1520.00

2.

2016-17

1480.00

3.

2017-18

2013.00

4.

2018-19

2300.00

5.

2019-20

700.00

 

ATUFS ਨੂੰ i-TUFS ਪੋਰਟਲ ਰਾਹੀਂ ਲਾਗੂ ਕੀਤਾ ਜਾਂਦਾ ਹੈ, ਜੋ ਸਬਸਿਡੀ ਅਰਜ਼ੀਆਂ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਆਟੋਮੈਟਿਕ UID ਤਿਆਰ ਕਰਨ, ਡਿਜੀਟਲ ਹਸਤਾਖਰਾਂ ਰਾਹੀਂ ਦਸਤਾਵੇਜ਼ ਜਮ੍ਹਾ ਕਰਵਾਉਣ, ਮਸ਼ੀਨਰੀ ਦੀਆਂ ਜਿਓ–ਟੈਗਡ ਤੇ ਟਾਈਮ–ਸਟੈਂਪ ਵਾਲਾਂ ਤਸਵੀਰਾਂ, ਦਾਅਵਿਆਂ ਦੀ ਟ੍ਰੈਕਿੰਗ ਜਿਹੀਆਂ ਵਿਸ਼ੇਸ਼ਤਾਵਾਂ ਨਾਲ ਸਿਰੇ ਤੋਂ ਸਿਰੇ ਤੱਕ ਦੇ ਹੱਲ ਮੁਹੱਈਆ ਕਰਵਾਉਂਦਾ ਹੈ। ਭੌਤਿਕ ਪੁਸ਼ਟੀ ਦੌਰਾਨ ਸਥਾਪਤ ਮਸ਼ੀਨਰੀ ਦੀ ਜੀਓ–ਟੈਗਿੰਗ ਨੇ ਉਨ੍ਹਾਂ ਸੰਪਤੀਆਂ ਦੀ ਪ੍ਰਮਾਣਿਕਤਾ ਤੇ ਸਥਿਤੀ ਬਾਰੇ ਯਕੀਨੀ ਬਣਾਉਣ ’ਚ ਮਦਦ ਕੀਤੀ ਹੈ, ਜਿਨ੍ਹਾਂ ਲਈ ਸਬਸਿਡੀ ਦਾ ਦਾਅਵਾ ਕੀਤਾ ਗਿਆ ਹੈ। ਅਰਜ਼ੀਆਂ ਜਮ੍ਹਾ ਕਰਵਾਉਣ ਲਈ ਵਿਧਾਨਕ ਤੌਰ ਉੱਤੇ ਜ਼ਰੂਰੀ ਡਿਜੀਟਲ ਹਸਤਾਖਰ ਦੀ ਵਿਵਸਥਾ ਤੇ ਦਾਅਵਿਆਂ ਦੀ ਪੁਸ਼ਟੀ ਨੇ ਦਾਅਵਿਆਂ ਦੀ ਸ਼ੁੱਧਤਾ ਨੂੰ ਯਕੀਨੀ ਬਣਾਇਆ ਹੈ ਤੇ ਪਾਰਦਰਸ਼ਤਾ ਵਿੱਚ ਸੁਧਾਰ ਲਿਆਂਦਾ ਹੈ।

ਇਹ ਜਾਣਕਾਰੀ ਅੱਜ ਰਾਜ ਸਭਾ ’ਚ ਕੇਂਦਰੀ ਟੈਕਸਟਾਈਲਜ਼ ਮੰਤਰੀ ਸ੍ਰੀਮਤੀ ਸਮ੍ਰਿਤੀ ਜ਼ੁਬੀਨ ਈਰਾਨੀ ਨੇ ਇੱਕ ਲਿਖਤੀ ਜੁਆਬ ਰਾਹੀਂ ਦਿੱਤੀ।

ਅਨੁਲੱਗ 

ATUFS ਅਧੀਨ ਪੂੰਜੀ ਨਿਵੇਸ਼ ਸਬਸਿਡੀ (CIS)  ਦੀ ਅਦਾਇਦਗੀ ਦੀ ਦਰ

ਲੜੀ ਨੰ.

ਭਾਗ

CIS ਦੀ ਦਰ

1.

ਗਾਰਮੈਟਿੰਗ, ਟੈਕਨੀਕਲ ਟੈਕਸਟਾਈਲਜ਼

15% ਉੱਪਰਲੀ ਸੀਮਾ 30 ਕਰੋੜ ਰੁਪਏ ਦੀ ਸ਼ਰਤ ’ਤੇ

2.

ਬਿਲਕੁਲ ਨਵੀਂਆਂ ਸ਼ਟਲ–ਰਹਿਤ ਖੱਡੀਆਂ ਲਈ ਬੁਣਨਾ (ਵੀਵਿੰਗ ਪ੍ਰੈਪਰੇਟਰੀ ਅਤੇ ਨਿਟਿੰਗ), ਪ੍ਰੋਸੈਸਿੰਗ, ਪਟਸਨ, ਸਿਲਕ ਤੇ ਹੱਥਖੱਡੀ

10%  ਉੱਪਰਲੀ ਸੀਮਾ 20 ਕਰੋੜ ਰੁਪਏ ਦੀ ਸ਼ਰਤ ’ਤੇ

3(a)

 

 

 

 

ਕੰਪੋਜ਼ਿਟ ਯੂਨਿਟ / ਬਹੁ–ਭਾਗ – ਜੇ ਗਾਰਮੈਂਟਿੰਗ ਅਤੇ ਟੈਕਨੀਕਲ ਟੈਕਸਟਾਈਲਜ਼ ਵਰਗ ਦੇ ਸਬੰਧ ਵਿੱਚ ਯੋਗ ਪੂੰਜੀ ਨਿਵੇਸ਼ ਯੋਗ ਪ੍ਰੋਜੈਕਟ ਲਾਗਤ ਦੇ 50% ਤੋਂ ਵੱਧ ਹੈ।

15% ਉੱਪਰਲੀ ਸੀਮਾ 30 ਕਰੋੜ ਰੁਪਏ ਦੀ ਸ਼ਰਤ ’ਤੇ 

3(b)

ਕੰਪੋਜ਼ਿਟ ਯੂਨਿਟ / ਬਹੁ–ਭਾਗ – ਜੇ ਗਾਰਮੈਂਟਿੰਗ ਅਤੇ ਟੈਕਨੀਕਲ ਟੈਕਸਟਾਈਲਜ਼ ਵਰਗ ਦੇ ਸਬੰਧ ਵਿੱਚ ਯੋਗ ਪੂੰਜੀ ਨਿਵੇਸ਼ ਯੋਗ ਪ੍ਰੋਜੈਕਟ ਲਾਗਤ ਦੇ 50% ਤੋਂ ਘੱਟ ਹੈ।

10%  ਉੱਪਰਲੀ ਸੀਮਾ 20 ਕਰੋੜ ਰੁਪਏ ਦੀ ਸ਼ਰਤ ’ਤੇ

 

 

****

ਬੀਵਾਇ



(Release ID: 1707670) Visitor Counter : 158


Read this release in: English , Urdu