ਰੱਖਿਆ ਮੰਤਰਾਲਾ
ਭਾਰਤੀ ਨੇਵੀ ਅਤੇ ਬੰਗਲਾਦੇਸ਼ ਨੇਵੀ ਵਿਚਕਾਰ ਸੱਤਵੀਂ ਸਟਾਫ ਗੱਲਬਾਤ
Posted On:
25 MAR 2021 5:16PM by PIB Chandigarh
ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਸਮੁੰਦਰੀ ਖੇਤਰ ਵਿੱਚ ਮੌਜੂਦਾ ਰੱਖਿਆ ਸੰਬੰਧਾਂ ਨੂੰ ਹੋਰ ਮਜਬੂਤੀ ਦੇਣ ਲਈ ਭਾਰਤੀ ਜਲ ਸੈਨਾ ਅਤੇ ਬੰਗਲਾਦੇਸ਼ ਦੀ ਜਲ ਸੈਨਾ ਦੇ ਵਿਚਕਾਰ ਸੱਤਵੀਂ ਸਟਾਫ ਗੱਲਬਾਤ 23 ਤੋਂ 25 ਮਾਰਚ 2021 ਤੱਕ ਨਵੀਂ ਦਿੱਲੀ ਵਿੱਚ ਹੋਈ I ਬੰਗਲਾਦੇਸ਼ ਨੇਵੀ ਦੇ ਵਫ਼ਦ ਦੀ ਅਗਵਾਈ ਰੀਅਰ ਐਡਮਿਰਲ ਮੁਹੰਮਦ ਮੋਜ਼ਾਮਲ ਹੱਕ, ਕਮਾਂਡਰ ਚੱਟੋਗ੍ਰਾਮ ਨੇਵਲ ਏਰੀਆ ਕਰ ਰਹੇ ਸਨ। ਭਾਰਤੀ ਜਲ ਸੈਨਾ ਦੇ ਵਫ਼ਦ ਦੀ ਅਗਵਾਈ ਰੀਅਰ ਐਡਮਿਰਲ ਜੇ ਸਿੰਘ, ਨੇਵਲ ਸਟਾਫ ਦੇ ਸਹਾਇਕ ਚੀਫ਼ ਨੇ ਕੀਤੀ। ਇਹ ਸਟਾਫ ਗੱਲਬਾਤ, ਕੋਵਿਡ 19 ਯਾਤਰਾ ਪਾਬੰਦੀਆਂ ਤੋਂ ਬਾਅਦ ਕੀਤੀ ਗਈ, ਪਹਿਲੀ ਦੁਵੱਲੀ ਗੱਲਬਾਤ ਸੀ । ਸਟਾਫ ਗੱਲਬਾਤ ਦੌਰਾਨ, ਸਾਂਝੇ ਸਹਿਕਾਰੀ ਯਤਨਾਂ ਨਾਲ ਜੁੜੇ ਮੁੱਦਿਆਂ ਜਿਵੇਂ ਕਿ ਅੰਤਰਰਾਸ਼ਟਰੀ ਸਮੁੰਦਰੀ ਬਾਉਂਡਰੀ ਲਾਈਨ ਦੇ ਨਾਲ-ਨਾਲ ਕੋਆਰਡੀਨੇਟਡ ਗਸ਼ਤ, ਬੋਨਗੋਸਾਗਰ ਵਿੱਚ ਦੁਵੱਲੇ ਅਭਿਆਸਾਂ, ਸਮੁੰਦਰੀ ਜ਼ਹਾਜ਼ ਦੀ ਨੇਵਲ ਸਿਖਲਾਈ ਅਤੇ ਹਾਈਡ੍ਰੋਗ੍ਰਾਫੀ ਵਰਗੇ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਗਏ। ਬੰਗਲਾਦੇਸ਼ ਨੇਵੀ ਦੇ ਪ੍ਰਤੀਨਿਧੀ ਮੰਡਲ ਨੇ 24 ਮਾਰਚ 2021 ਨੂੰ ਵਾਈਸ ਐਡਮਿਰਲ ਐਮਐਸ ਪਵਾਰ, ਪੀਵੀਐਸਐਮ, ਏਵੀਐਸਐਮ, ਵੀਐਸਐਮ, ਭਾਰਤੀ ਜਲ ਸੈਨਾ ਦੇ ਡਿਪਟੀ ਚੀਫ਼ ਨਾਲ ਵੀ ਲਾਭਦਾਇਕ ਗੱਲਬਾਤ ਕੀਤੀ।
ਭਾਰਤ ਅਤੇ ਬੰਗਲਾਦੇਸ਼ ਸਾਂਝੇ ਤੌਰ 'ਤੇ ਇਸ ਸਾਲ 1971 ਦੀ ਜੰਗ ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਅਤੇ ਜਿੱਤ ਨਾਲ ਜੁੜੇ ਗੋਲਡਨ ਜੁਬਲੀ ਜਸ਼ਨ ਮਨਾ ਰਹੇ ਹਨ। ਸਮਾਗਮਾਂ ਨੂੰ ਧਿਆਨ ਵਿੱਚ ਰਖਦਿਆਂ, ਦੋਵਾਂ ਨੇਵੀਆਂ ਵੱਲੋਂ ਸਮੁੰਦਰੀ ਜਹਾਜ਼ਾਂ ਦੇ ਦੌਰੇ, , ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਵਿੱਚ ਬੰਗਲਾਦੇਸ਼ ਦੀ ਆਰਮਡ ਫੋਰਸਿਜ਼ ਦੀ ਸ਼ਮੂਲੀਅਤ ਅਤੇ ਫਰਵਰੀ 2021 ਵਿੱਚ ਹਿੰਦ ਮਹਾਸਾਗਰ ਦੇ ਨੇਵਲ ਸਿੰਪੋਜ਼ੀਅਮ (ਆਈਐਨਐਸ) ਵਿੱਚ ਬੰਗਲਾਦੇਸ਼ ਨੇਵੀ ਦੇ ਵਰਕਿੰਗ ਗਰੁੱਪ ਇਨ ਇਨਫਾਰਮੇਸ਼ਨ ਸ਼ੇਅਰਿੰਗ ਵਫ਼ਦ ਦੀ ਸ਼ਮੂਲੀਅਤ ਸਮੇਤ ਕਈ ਸਾਂਝੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਹੈ। ਮਾਰਚ 2021 ਵਿੱਚ, ਭਾਰਤੀ ਹਥਿਆਰਬੰਦ ਸੈਨਾਵਾਂ ਦੇ ਦੋ ਤਿਕੋਣੀ ਸਰਵਿਸਿਜ ਡੈਲੀਗੇਸ਼ਨ 1971 ਦੀ ਜੰਗ ਦੇ ਮੈਦਾਨਾਂ ਵਿੱਚ ਅਤੇ ਬੰਗਲਾਦੇਸ਼ ਵਿੱਚ ਕਰਵਾਏ ਜਾ ਰਹੇ 'ਆਜ਼ਾਦੀ ਦਿਵਸ ਸਮਾਰੋਹਾਂ' ਵਿੱਚ 'ਵਿਕਟਰੀ ਡੇਅ ਫਲੇਮ' ਦੀ ਗੱਡੀ ਰਾਹੀਂ ਹਿੱਸਾ ਲੈ ਰਹੇ ਹਨ।
***************************
ਏਬੀਬੀਬੀ / ਵੀਐਮ / ਜੇਐਸਐਨ
(Release ID: 1707651)