ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਸੀਬੀਐਸਈ ਸਮਰੱਥਾ ਆਧਾਰਤ ਸਿੱਖਿਆ ਪ੍ਰੋਜੈਕਟ ਦੇ ਹਿੱਸੇ ਵਜੋਂ ਵਿਗਿਆਨ, ਗਣਿਤ ਅਤੇ ਅੰਗ੍ਰੇਜ਼ੀ ਦੀਆਂ ਕਲਾਸਾਂ ਲਈ ਨਵਾਂ ਸੀਬੀਐਸਈ ਮੁਲਾਂਕਣ ਢਾਂਚਾ ਲਾਂਚ ਕੀਤਾ


ਢਾਂਚਾ ਮੁਲਾਂਕਣਾਂ ਵਿਚ ਵਿਸ਼ਵ ਵਿਆਪੀ ਸਟੈਂਡਰਡ ਹਾਸਿਲ ਕਰਨ ਦੇ ਐਨਈਪੀ ਨਜ਼ਰੀਏ ਨਾਲ ਜੋੜਿਆ ਗਿਆ ਹੈ - ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ'


ਨਵਾਂ ਮੁਲਾਂਕਣ ਢਾਂਚਾ ਬ੍ਰਿਟਿਸ਼ ਕੌਂਸਲ - ਸੀਬੀਐਸਈ ਸਮਰੱਥਾ ਤੇ ਆਧਾਰਤ ਸਿੱਖਿਆ ਪ੍ਰੋਜੈਕਟ ਦੇ ਇਕ ਹਿੱਸੇ ਵਜੋਂ ਲਾਂਚ ਕੀਤਾ ਗਿਆ ਹੈ ਜਿਸ ਦਾ ਉਦੇਸ਼ ਰੋਟ ਨਾਲ ਸਿਖਲਾਈ ਨੂੰ ਸਮਰੱਥਾ ਆਧਾਰਤ ਸਿਖਲਾਈ ਵੱਲ ਮੋੜਨ ਤੇ ਧਿਆਨ ਦੇਣਾ ਹੈ


ਨਵੇਂ ਸਮਰੱਥਾ-ਅਧਾਰਤ ਮੁਲਾਂਕਣ ਢਾਂਚੇ ਦਾ ਉਦੇਸ਼ ਅੰਤਰਰਾਸ਼ਟਰੀਕਰਨ, ਬਿਹਤਰ ਸਿਖਲਾਈ ਨਤੀਜਿਆਂ ਲਈ ਉੱਚ ਗੁਣਵੱਤਾ ਦੀ ਸਿੱਖਿਆ ਨੂੰ ਸਮਰੱਥ ਬਣਾਉਣਾ ਹੈ, ਅਤੇ ਅਧਿਆਪਕਾਂ ਨੂੰ ਸਕੂਲ ਮੁਲਾਂਕਣਾਂ ਵਿਚ ਉੱਚ ਗੁਣਵੱਤਾ ਪੈਦਾ ਕਰਨ ਵਿਚ ਸਹਾਇਤਾ ਕਰੇਗਾ


ਨਵਾਂ ਢਾਂਚਾ ਇੰਗਲੈਂਡ ਦੇ ਮਾਹਿਰਾਂ ਅਤੇ ਭਾਰਤੀ ਸਕੂਲ ਪ੍ਰਣਾਲੀ ਦੇ ਹਿੱਤਧਾਰਕਾਂ ਦਰਮਿਆਨ ਵਿਆਪਕ ਸਹਿਯੋਗ ਅਤੇ ਸਲਾਹ-ਮਸ਼ਵਰੇ ਦਾ ਨਤੀਜਾ ਹੈ

Posted On: 24 MAR 2021 7:08PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਨੇ ਅੱਜ ਨਵੀਂ ਦਿੱਲੀ ਵਿਚ ਸੀਬੀਐਸਈ ਸਮਰੱਥਾ ਆਧਾਰਤ ਸਿੱਖਿਆ ਪ੍ਰੋਜੈਕਟ ਦੇ ਇਕ ਹਿੱਸੇ ਵਜੋਂ ਵਿਗਿਆਨ, ਗਣਿਤ ਅਤੇ ਅੰਗ੍ਰੇਜ਼ੀ ਦੀਆਂ ਜਮਾਤਾਂ ਲਈ ਸੀਬੀਐਸਈ ਮੁਲਾਂਕਣ ਢਾਂਚਾ ਲਾਂਚ ਕੀਤਾ।

 

 ਉਦਘਾਟਨ ਮੌਕੇ ਬੋਲਦਿਆਂ ਮੰਤਰੀ ਨੇ ਕਿਹਾ, "ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਮੁੱਖ ਉਦੇਸ਼ ਇਕ ਅਜਿਹੀ ਸਿੱਖਿਆ ਪ੍ਰਣਾਲੀ ਵਿਚ ਪਰਿਵਰਤਨ ਦਾ ਮਾਰਗਦਰਸ਼ਨ ਕਰਨਾ ਹੈ ਜੋ ਸਾਡੇ ਨੌਜਵਾਨਾਂ ਨੂੰ ਬਿਹਤਰ ਭਵਿੱਖ ਦੇ ਯੋਗ ਬਣਾਏਗੀ। ਸਾਡੇ ਨੌਜਵਾਨਾਂ ਨੂੰ ਬਦਲਣ ਵਿਚ ਸਕੂਲਾਂ ਦੀ ਇਕ ਬਹੁਤ ਮਹੱਤਵਪੂਰਨ ਭੂਮਿਕਾ ਹੈ ਅਤੇ ਮੈਂ ਖੁਸ਼ ਹਾਂ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਰਾਹੀਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਵਿਜ਼ਨ ਨੂੰ ਕਾਰਜਸ਼ੀਲ ਬਣਾਇਆ ਜਾਵੇਗਾ। ਮੇਰੀਆਂ ਇਸ ਕੰਮ ਲਈ ਸੀਬੀਐਸਈ ਅਤੇ ਬ੍ਰਿਟਿਸ਼ ਕੌਂਸਲ ਦੀਆਂ ਟੀਮਾਂ ਨੂੰ ਤਹਿ ਦਿਲੋਂ ਵਧਾਈਆਂ।" 

 

ਉਨ੍ਹਾਂ ਅੱਗੇ ਕਿਹਾ ਕਿ ਸਮਰੱਥਾ ਆਧਾਰਤ ਮੁਲਾਂਕਣ ਢਾਂਚਾ, ਭਾਰਤ ਦੇ ਮੌਜੂਦਾ ਸੈਕੰਡਰੀ ਪੱਧਰ (6-10ਵੀਂ ਜਮਾਤ ਤੱਕ) ਦੀ ਸਕੂਲ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ ਅਤੇ ਸਮੁੱਚੇ ਭਾਰਤ ਵਿਚ ਵਿਦਿਆਰਥੀਆਂ ਦੇ ਸਿਖਲਾਈ ਸਿੱਟਿਆਂ ਨੂੰ ਵਿਸ਼ੇਸ਼ ਤੌਰ ਤੇ ਤਿੰਨ ਵਿਸ਼ਿਆਂ ਇੰਗਲਿਸ਼ (ਰੀਡਿੰਗ), ਵਿਗਿਆਨ ਅਤੇ ਗਣਿਤ ਨੂੰ ਕਵਰ ਕਰਦਿਆਂ ਸਿਖਲਾਈ ਦੇ ਕੁਲ ਸਿੱਟਿਆਂ ਵਿਚ ਸੁਧਾਰ ਲਿਆਵੇਗਾ। ਇਹ ਢਾਂਚਾ ਸੀਬੀਐਸਈ ਸਮਰੱਥਾ ਆਧਾਰਤ ਸਿੱਖਿਆ ਪ੍ਰੋਜੈਕਟ ਦਾ ਇਕ ਹਿੱਸਾ ਹੈ ਅਤੇ ਇਸ ਦਾ ਉਦੇਸ਼ ਮੌਜੂਦਾ ਸਿਖਲਾਈ ਦੇ ਰੋਡਮੈਪ ਨੂੰ ਬਦਲ ਕੇ ਸਮਰੱਥਾ ਆਧਾਰਤ ਢਾਂਚੇ ਵਿਚ ਤਬਦੀਲ ਕਰਨਾ ਹੈ ਜਿਵੇਂ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ, 2020 ਵਿਚ ਅਗਲੇ 2-3 ਸਾਲਾਂ ਲਈ ਨਿਰਦੇਸ਼ਿਤ ਕੀਤਾ ਗਿਆ ਹੈ। ਮੰਤਰੀ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਅਸੈਸਮੈਂਟਾਂ ਵਿਚ ਵਿਸ਼ਵ ਪੱਧਰੀ ਗੁਣਵੱਤਾ ਹਾਸਿਲ ਕਰਨ ਦੇ ਢਾਂਚੇ ਨੂੰ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੇ ਵਿਜ਼ਨ ਨਾਲ ਜੋੜਿਆ ਗਿਆ ਹੈ। 

 

ਸੀਬੀਐਸਈ ਦੇ ਚੇਅਰਪਰਸਨ ਸ਼੍ਰੀ ਮਨੋਜ ਅਹੂਜਾ ਨੇ ਕਿਹਾ, "ਨਵੀਂ ਰਾਸ਼ਟਰੀ ਸਿੱਖਿਆ ਨੀਤੀ, 2020, ਭਾਰਤ ਵਿਚ ਸਿੱਖਿਆ ਵਾਤਾਵਰਨ ਪ੍ਰਣਾਲੀ ਵਿਚ ਵਿਸ਼ੇਸ਼ ਤਬਦੀਲੀ ਲਿਆਉਣ ਦੀ  ਕਲਪਣਾ ਕਰਦੀ ਹੈ। ਇਸ ਦਾ ਉਦੇਸ਼ 21ਵੀਂ ਸਦੀ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਅਤੇ ਰੋਟ  ਲਰਨਿੰਗ ਸਿੱਖਿਆ ਦੀ ਬਜਾਏ ਸਮਰੱਥਾ ਆਧਾਰਤ ਸਿੱਖਿਆ ਤੇ ਜ਼ੋਰ ਦੇਣਾ ਹੈ।"

 

ਭਾਰਤ ਵਿਚ ਬ੍ਰਿਟਿਸ਼ ਕੌਂਸਲ ਦੇ ਡਾਇਰੈਕਟਰ ਬਾਰਬਰਾ ਬਿਖਮ ਓਬੇ ਨੇ ਕਿਹਾ, "ਸਿੱਖਿਆ ਅਤੇ ਖੋਜ ਸਹਿਯੋਗ ਭਾਰਤ-ਇੰਗਲੈਂਡ ਵਿਚਾਲੇ ਗੂੜੇ ਸੰਬੰਧਾਂ ਲਈ ਮੁੱਖ ਹੈ। ਸਾਨੂੰ ਸੀਬੀਐਸਈ ਵਲੋਂ ਕੀਤੀ ਗਈ ਇਸ ਪਹਿਲਕਦਮੀ ਦਾ ਇਕ ਹਿੱਸਾ ਬਣਨ ਤੇ ਮਾਣ ਹੈ। ਸੁੱਧਰਿਆ ਮੁਲਾਂਕਣ ਢਾਂਚਾ ਸੀਬੀਐਸਈ ਸਕੂਲਾਂ ਵਿਚ ਸਾਰੇ ਵਿਦਿਆਰਥੀਆਂ ਲਈ ਬਿਹਤਰ ਸਿਖਲਾਈ ਤਜਰਬੇ ਅਤੇ ਸਿੱਟਿਆਂ ਲਈ ਉੱਚ ਗੁਣਵੱਤਾ ਦੀ ਸਿਖਲਾਈ, ਦੋਹਾਂ ਦੀ ਸਹਾਇਤਾ ਕਰੇਗਾ। ਭਾਰਤ ਵਿਚ ਪਿਛਲੇ ਕੁਝ ਦਹਾਕਿਆਂ ਤੋਂ ਉੱਪਰ ਸਰਕਾਰੀ ਏਜੰਸੀਆਂ ਨਾਲ ਵਿਆਪਕ ਕੰਮ ਅਤੇ ਇੰਗਲੈਂਡ ਦੇ ਸਾਰੇ ਸਿੱਖਿਆ ਨੈੱਟਵਰਕ ਦੇ ਸਾਡੇ ਸੰਪਰਕਾਂ ਨੇ ਸਾਨੂੰ ਇਕ ਢਾਂਚੇ ਦੀ ਤਜਵੀਜ਼ ਦੇ ਯੋਗ ਬਣਾਇਆ ਜੋ ਨਾ ਸਿਰਫ ਭਾਰਤੀ ਸਕੂਲਾਂ ਵਿੱਚ ਅੰਤਰਰਾਸ਼ਟਰੀ ਮੁਲਾਂਕਣ ਮਾਪਦੰਡਾਂ ਨੂੰ ਲਿਆਵੇਗਾ ਬਲਕਿ ਭਾਰਤ ਲਈ ਬਣਾਏ ਗਏ ਰੋਡਮੈਪ ਨੂੰ ਲਾਗੂ ਕਰਨ ਲਈ ਸਾਡਾ ਸਾਥ ਦੇਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪ੍ਰੋਜੈਕਟ ਦੇ ਆਖਰੀ ਪੜਾਅ ਤੱਕ ਡਲਿਵਰੀ ਲਈ ਸੀਬੀਐਸਈ ਅਤੇ ਭਾਰਤੀ ਸਕੂਲ ਪ੍ਰਣਾਲੀ ਦੇ ਹਿੱਤਧਾਰਕਾਂ ਨਾਲ ਨਜ਼ਦੀਕੀ ਤੌਰ ਤੇ ਕੰਮ ਕਰਨ ਲਈ ਵਚਨਬੱਧ ਹਾਂ।"

 

ਢਾਂਚਾ ਇਕ ਵਿਸ਼ਾਲ ਪ੍ਰੋਜੈਕਟ ਦਾ ਆਧਾਰ ਹੈ, ਜਿਸ ਵਿੱਚ ਮੌਜੂਦਾ ਤੌਰ ਤੇ 40 ਮੁਲਾਂਕਣ ਡਿਜ਼ਾਈਨਰਾਂ, 180 ਟੈਸਟ ਆਈਟਮ ਲੇਖਕਾਂ ਅਤੇ 360 ਮਾਸਟਰ ਟ੍ਰੇਨਰ ਮੈਂਟਰਾਂ ਨੂੰ ਇਸ ਢਾਂਚੇ ਦੇ ਇਸਤੇਮਾਲ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ ਤਾਕਿ ਮਾਡਲ ਪ੍ਰਸ਼ਨ ਬੈਂਕ ਅਤੇ ਆਦਰਸ਼ ਪਾਠ ਯੋਜਨਾਵਾਂ ਦੀ ਕੁਲੈਕਸ਼ਨ ਦੀ ਸਿਰਜਣਾ ਕੀਤੀ ਜਾਵੇ। ਪਹਿਲੇ ਪੜਾਅ ਵਿਚ ਚੋਣਵੇਂ ਕੇਂਦਰੀ ਵਿਦਿਆਲਿਆਂ, ਨਵੋਦਯ ਵਿਦਿਆਲਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗਡ਼੍ਹ ਅਤੇ ਦੇਸ਼ ਭਰ ਤੋਂ ਪ੍ਰਾਈਵੇਟ ਸਕੂਲ ਇਸ ਪ੍ਰੋਗਰਾਮ ਵਿਚ ਹਿੱਸਾ ਲੈਣਗੇ ਜੋ 2024 ਤੱਕ ਭਾਰਤ ਵਿਚਲੇ ਸਾਰੇ 25,000 ਸੀਬੀਐਸਈ ਸਕੂਲਾਂ ਵਿਚ ਸ਼ੁਰੂ ਕੀਤਾ ਜਾਵੇਗਾ।

ਨਵੀਂ ਰਾਸ਼ਟਰੀ ਸਿਖਿਆ ਨੀਤੀ 2020 ਵਿਚ ਸਿਫ਼ਾਰਸ਼ ਕੀਤੀ ਗਈ ਤਬਦੀਲੀ ਦੇ ਲਾਗੂ ਕਰਨ  ਲਈ ਅਧਿਆਪਨ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਸੁਝਾਏ ਗਏ ਮੁਲਾਂਕਣ ਢਾਂਚੇ ਨੂੰ ਲਾਗੂ ਕੀਤਾ ਗਿਆ ਹੈ। ਬ੍ਰਿਟਿਸ਼ ਕੌਂਸਲ ਨੇ ਅਲਫਾਪਲੱਸ ਦੇ ਨਾਲ ਯੂਕੇ ਗਿਆਨ ਸਹਿਭਾਗੀ ਵਜੋਂ ਵਿਸਥਾਰਤ ਖੋਜ ਅਤੇ ਵਿਸ਼ਲੇਸ਼ਣ ਤੋਂ ਬਾਅਦ ਇਸ ਢਾਂਚੇ ਨੂੰ ਤਿਆਰ ਕੀਤਾ ਅਤੇ ਵਿਕਸਤ ਕੀਤਾ ਹੈ।  ਬ੍ਰਿਟਿਸ਼ ਕੌਂਸਲ ਕੋਲ ਅਧਿਆਪਕਾਂ ਦੀ ਸਿਖਲਾਈ, ਸੰਸਥਾਗਤ ਸਮਰੱਥਾ ਵਧਾਉਣ, ਅਤੇ ਸਕੂਲ ਦੇ ਵਾਤਾਵਰਣ ਪ੍ਰਣਾਲੀ ਵਿੱਚ ਲੰਬੇ ਸਮੇਂ ਲਈ ਪ੍ਰਣਾਲੀਗਤ ਤਬਦੀਲੀ ਲਿਆਉਣ ਵਿੱਚ ਸਰਕਾਰਾਂ ਅਤੇ ਸਿੱਖਿਆ ਵਿਭਾਗਾਂ ਦਾ ਸਮਰਥਨ ਕਰਨ ਦਾ ਵਿਸ਼ਵਵਿਆਪੀ ਰਿਕਾਰਡ ਹੈ। ਕੈਮਬ੍ਰਿਜ ਅਧਿਆਪਕਾਂ ਦੇ ਨਿਰੰਤਰ ਪੇਸ਼ੇਵਰ ਵਿਕਾਸ (ਸੀਪੀਡੀ) ਮਾਡਿਉਲ ਦਾ ਵਿਕਾਸ ਅਤੇ ਪੇਸ਼ਕਾਰੀ ਕਰ ਰਹੇ ਹਨ ਜੋ ਕਿ ਵਿਦਿਅਕ ਵਿਗਿਆਨ ਪ੍ਰਤੀ ਯੋਗਤਾ-ਅਧਾਰਤ ਪਹੁੰਚ ਅਤੇ ਸਬਕ ਪਲਾਨ ਬੈਂਕ ਲਈ ਹੈ। ਯੂਕੇ ਨਾਰਿਕ ਨੇ ਮੁਲਾਂਕਣ ਪ੍ਰਣਾਲੀ ਵਿਚ ਏਕੀਕ੍ਰਿਤ ਹੋਣ ਲਈ ਸਮਰੱਥਾ-ਅਧਾਰਤ ਪਹੁੰਚਾਂ ਦੇ ਦਾਇਰੇ ਦੀ ਸਮੀਖਿਆ ਕਰਨ ਅਤੇ ਪਛਾਣ ਕਰਨ ਲਈ ਸੀਬੀਐਸਈ ਟੀਮ ਨਾਲ ਕੰਮ ਕੀਤਾ ਹੈ I ਅਲਫਾਪਲੱਸ ਨੇ ਯੋਗਤਾ ਅਧਾਰਤ ਸਿਖਲਾਈ ਮੁਲਾਂਕਣ ਢਾਂਚਾ ਬਣਾਇਆ ਹੈ ਅਤੇ 40 ਮੁਲਾਂਕਣ ਡਿਜ਼ਾਈਨਰਾਂ, 180 ਮਾਸਟਰ ਟੈਸਟ ਆਈਟਮ ਲੇਖਕਾਂ ਲਈ ਸਮਰੱਥਾ ਨਿਰਮਾਣ ਵਰਕਸ਼ਾਪਾਂ ਦੀ ਡਿਲੀਵਰੀ ਕਰ ਰਿਹਾ ਹੈ। 

  ਪ੍ਰੋਜੈਕਟ ਸਿੱਧੇ ਤੌਰ ਤੇ 15 ਸਿੱਖਿਆ ਨੇਤਾਵਾਂ, 2000 ਸਕੂਲ ਪ੍ਰਿੰਸੀਪਲਾਂ ਦੀ ਸਹਾਇਤਾ ਕਰੇਗਾ - 15 ਸੀਨੀਅਰ ਸਰਕਾਰੀ ਨੇਤਾਵਾਂ, 180 ਟੈਸਟ ਆਈਟਮ ਲੇਖਕਾਂ, 360 ਮਾਸਟਰ ਟ੍ਰੇਨਰਾਂ, ਜੋ ਅੱਗੇ 25,000 ਸੀਬੀਐਸਈ ਸਕੂਲਾਂ ਨੂੰ ਪ੍ਰਭਾਵ ਦੇਣਗੇ, ਜਿਨ੍ਹਾਂ ਵਿਚ 2000 ਜੇਐਨਵੀਜ਼ ਅਤੇ ਕੇਵੀ, 1,32,000 ਅਧਿਆਪਕ ਅਤੇ 20 ਮਿਲੀਅਨ ਸਿੱਖਿਆਰਥੀਆਂ ਨੂੰ 2024 ਤੱਕ ਮਦਦ ਦਿੱਤੀ ਜਾਵੇਗੀ।

 -----------------------------------  

ਐਮਸੀ/ ਕੇਪੀ/ ਏਕੇ



(Release ID: 1707550) Visitor Counter : 139


Read this release in: Hindi , English , Urdu , Marathi