ਵਣਜ ਤੇ ਉਦਯੋਗ ਮੰਤਰਾਲਾ

ਅਪੀਡਾ ਨੇ ਨੇਪਾਲ ਨਾਲ ਖੇਤੀ ਬਰਾਮਦ ਦੀ ਸੰਭਾਵਨਾ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਲਈ ਵਰਚੁਅਲ ਤੌਰ ਤੇ ਖਰੀਦਦਾਰ-ਵਿਕਰੇਤਾ-ਮੀਟਿੰਗ ਦਾ ਆਯੋਜਨ ਕੀਤਾ

Posted On: 24 MAR 2021 5:38PM by PIB Chandigarh

ਨੇਪਾਲ ਨੂੰ ਭਾਰਤ ਦੀਆਂ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਬਰਾਮਦ ਨੂੰ ਮਜ਼ਬੂਤ ਕਰਨ ਲਈ ਅਪੀਡਾ ਨੇ ਕਾਠਮੰਡੂ ਸਥਿਤ ਭਾਰਤੀ ਦੂਤਘਰ ਦੇ ਸਹਿਯੋਗ ਨਾਲ ਵਰਚੁਅਲ ਤੌਰ ਤੇ ਖਰੀਦਦਾਰ-ਵਿਕਰੇਤਾ ਮੀਟਿੰਗ (ਬੀਐਸਐਮ) ਦਾ ਆਯੋਜਨ ਕੀਤਾ।

 

ਬੀਐਸਐਮ 23 ਮਾਰਚ, 2021 ਨੂੰ ਬੀਤੇ ਦਿਨ ਆਯੋਜਿਤ ਕੀਤੀ ਗਈ ਸੀ ਜਿਸ ਵਿਚ ਮੁੱਖ ਹਿੱਤਧਾਰਕਾਂ ਜਿਵੇਂ ਕਿ ਭਾਰਤ ਅਤੇ ਨੇਪਾਲ ਤੋਂ ਸਰਕਾਰੀ ਅਧਿਕਾਰੀਆਂ ਅਤੇ ਕਾਰੋਬਾਰੀ ਨੁਮਾਇੰਦਿਆਂ ਨੇ ਇਕ ਸਾਂਝੇ ਪਲੇਟਫਾਰਮ ਤੇ ਖੇਤੀਬਾੜੀ ਅਤੇ ਸਹਾਇਕ ਖੇਤਰ ਵਿਚ ਰਣਨੀਤਿਕ ਸਹਿਯੋਗ ਤੇ ਚਰਚਾ ਕੀਤੀ।

 

ਨੇਪਾਲ ਨਾਲ ਅਪੀਡਾ ਦੀਆਂ ਬੀਐਸਐਮ'ਜ ਪਿਛਲੇ ਕੁਝ ਮਹੀਨਿਆਂ ਵਿਚ ਆਯੋਜਿਤ ਕੀਤੀਆਂ ਗਈਆਂ ਵਰਚੁਅਲ ਮੀਟਿੰਗ ਦੀ ਲੜੀ ਦੀ 17ਵੀਂ ਮੀਟਿੰਗ ਸੀ।  ਬੀਐਸਐਮਜ਼ ਦਾ ਧਿਆਨ ਸਾਰੇ ਸੰਭਾਵਤ ਦੇਸ਼ਾਂ ਨਾਲ  ਖੇਤੀਬਾੜੀ ਅਤੇ ਇਸਦੇ ਨਾਲ ਜੁੜੇ ਖੇਤਰਾਂ ਵਿਚ ਬਰਾਮਦਕਾਰਾਂ ਅਤੇ ਦਰਾਮਦਕਾਰਾਂ ਨੂੰ ਜੋੜਨ ਲਈ ਇਕ ਪਲੇਟਫਾਰਮ ਮੁਹੱਈਆ ਕਰਵਾਉਣ ਤੇ ਕੇਂਦ੍ਰਿਤ ਹੈ।

 

 

ਅਪੀਡਾ, ਕਾਠਮੰਡੂ ਸਥਿਤ ਭਾਰਤੀ ਦੂਤਘਰ, ਨੇਪਾਲ ਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਵਿਕਾਸ ਮੰਤਰਾਲਾ ਅਤੇ ਨੇਪਾਲ ਚੈਂਬਰ ਆਫ ਕਾਮਰਸ ਦੇ ਅਧਿਕਾਰੀਆਂ ਅਤੇ ਹੋਰ ਹਿੱਤਧਾਰਕਾਂ ਨੇ ਇਸ  ਵਰਚੁਅਲ ਸੰਮੇਲਨ ਵਿਚ ਹਿੱਸਾ ਲਿਆ। ਭਾਰਤ ਤੋਂ ਬਰਾਮਦਕਾਰਾਂ ਅਤੇ ਨੇਪਾਲ ਦੇ ਦਰਾਮਦਕਾਰਾਂ ਨੇ ਬੀਐਮਐਮ ਦੌਰਾਨ ਇਕ-ਦੂਜੇ ਨਾਲ ਗੱਲਬਾਤ ਕੀਤੀ।

 

ਕੋਵਿਡ-19 ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਭਾਰਤ ਅਤੇ ਗਵਾਂਢੀ ਕਾਰੋਬਾਰੀ ਹਿੱਸੇਦਾਰਾਂ ਦਾ ਧਿਆਨ ਭਾਰਤ ਵਲ ਵਧਿਆ ਹੈ ਅਤੇ ਕਈ ਦੇਸ਼ਾਂ ਦਰਮਿਆਨ ਗਠਜੋਡ਼ ਦੇ ਨਵੇਂ ਮੌਕੇ ਪੈਦਾ ਹੋਏ ਹਨ। ਜਦੋਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਲੰਬੇ ਅਰਸੇ ਦੀ ਐਸੋਸਿਏਸ਼ਨ ਸ਼ੁਰੂ ਹੋਈ ਹੈ ਭਾਰਤ ਨੇ ਕੋਵਿਡ-19 ਦੇ ਮੁਸ਼ਕਲ ਭਰੇ ਸਮਿਆਂ ਦੌਰਾਨ ਨੇਪਾਲ ਨੂੰ ਭੋਜਨ ਅਤੇ ਪੋਸ਼ਣ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਇਆ ਹੈ। 

 

2019-20 ਵਿਚ ਭਾਰਤ ਦਾ ਨੇਪਾਲ ਨਾਲ ਕੁੱਲ 7.87 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਹੋਇਆ ਹੈ। ਅਪੀਡਾ ਵਲੋਂ ਨੇਪਾਲ ਨੂੰ 670.6 ਮਿਲੀਅਨ ਅਮਰੀਕੀ ਡਾਲਰ ਦੇ ਉਤਪਾਦਾਂ ਦੀ ਬਰਾਮਦ (ਸ਼ਿਪਮੈਂਟ ਦਾ ਵਾਲਿਊਮ 1,896,915 ਮੀਟ੍ਰਿਕ ਟਨ) ਕੀਤੀ ਗਏ ਸੀ।  

 

ਭਾਰਤ ਦੀ 2019-20 ਦੌਰਾਨ ਜਿਨ੍ਹਾਂ ਮੁੱਖ ਚੀਜਾਂ ਦੀ ਬਰਾਮਦ ਕੀਤੀ ਗਈ ਸੀ, ਉਨ੍ਹਾਂ ਵਿੱਚ ਗੈਰ-ਬਾਸਮਤੀ ਚਾਵਲ, ਸੀਰੀਲ ਪ੍ਰੈਪਰੇਸ਼ਨਜ਼, ਫੁਟਕਲ ਪ੍ਰੈਪਰੇਸ਼ਨਜ਼, ਮੱਕੀ ਅਤੇ ਮੁੰਗਫਲੀ ਆਦਿ ਸ਼ਾਮਿਲ ਹੈ। ਇਸੇ ਹੀ ਅਰਸੇ ਦੌਰਾਨ ਨੇਪਾਲ ਤੋਂ ਭਾਰਤ ਦੀ ਖੇਤੀਬਾੜੀ ਦਰਾਮਦ ਵਿੱਚ ਪ੍ਰੋਸੈਸਡ ਉਤਪਾਦ, ਸੀਰੀਲ ਉਤਪਾਦ, ਪ੍ਰੋਸੈਸਡ ਫਲ ਅਤੇ ਜੂਸ, ਅਲਕੋਹਲ ਯੁਕਤ ਪੀਣ ਵਾਲੇ ਪਦਾਰਥ ਅਤੇ ਪ੍ਰੋਸੈਸਡ ਸਬਜ਼ੀਆਂ ਆਦਿ ਸ਼ਾਮਲ ਸਨ ।

 

 -----------------------------------  

ਵਾਈਬੀ/ ਐਸਐਸ


(Release ID: 1707405) Visitor Counter : 101


Read this release in: English , Urdu , Hindi