ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਇਸਤ੍ਰੀ ਪ੍ਰਜਣਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਮਹਿਲਾ ਵਿਗਿਆਨੀ ਨੂੰ ਮਿਲਿਆ ‘SERB ਵੋਮੈਨ ਐਕਸੇਲੈਂਸ ਐਵਾਰਡ’
Posted On:
24 MAR 2021 1:10PM by PIB Chandigarh
ਮੁੰਬਈ ਸਥਿਤ ਭਾਰਤੀ ਮੈਡੀਕਲ ਖੋਜ ਕੌਂਸਲ ਦੇ ‘ਨੈਸ਼ਨਲ ਇੰਸਟੀਚਿਊਟ ਫ਼ਾਰ ਰਿਸਰਚ ਇਨ ਰੀਪ੍ਰੋਡਕਟਿਵ ਹੈਲਥ’ ਦੇ ਸਟਰੱਕਚਰਲ ਬਾਇਓਲੌਜੀ ਡਿਵੀਜ਼ਨ ਵਿੱਚ ਵਿਗਿਆਨੀ ਡਾ. ਅੰਤਰਾ ਬੈਨਰਜੀ, ਜਿਨ੍ਹਾਂ ਨੇ ਮਹਿਲਾ ਪ੍ਰਜਣਨ ’ਚ ਐਂਡੋਕ੍ਰਾਇਨੌਲੋਜੀ ਸਮਝਣ ਵਿੱਚ ਯੋਗਦਾਨ ਪਾਇਆ ਹੈ ਤੇ ਉਨ੍ਹਾਂ ਦੀ ਖੋਜ ਸਹਾਇਕ ਪ੍ਰਜਣਨ ਟੈਕਨੋਲੋਜੀਸ ਲਈ ਲਾਹੇਵੰਦ ਹੋ ਸਕਦੀ ਹੈ, ਨੂੰ ਸਾਲ 2021 ਲਈ ‘SERB ਵੋਮੈਨ ਐਕਸੇਲੈਂਸ ਐਵਾਰਡ’ ਹਾਸਲ ਹੋਇਆ ਹੈ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (DST) ਦੇ ਵਿਗਿਆਨ ਅਤੇ ‘ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ’ (SERB) ਵੱਲੋਂ ਦਿੱਤਾ ਜਾਣ ਵਾਲਾ ਇਹ ਐਵਾਰਡ ਵਿਗਿਆਨ ਤੇ ਇੰਜੀਨੀਅਰਿੰਗ ਦੇਮੋਹਰੀ ਖੇਤਰਾਂ ਵਿੱਚ ਨੌਜਵਾਨ ਮਹਿਲਾ ਵਿਗਿਆਨੀਆਂ ਦੀਆਂ ਵਿਲੱਖਣ ਖੋਜ ਪ੍ਰਾਪਤੀਆਂ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕਰਦਾ ਹੈ।
‘ਫ਼ੌਲੀਕਲ–ਸਟਿਮੂਲੇਟਿੰਗ ਹਾਰਮੋਨ (FSH) ਐਂਡ ਇਟਸ ਰਿਸੈਪਟਰ (FSHR)’ ਅਧਿਐਨ ਮੁਤਾਬਕ ਇਸਤ੍ਰੀਆਂ ਵਿੱਚ ਓਵਾ ਜਾਂ ਆਂਡਾ ਕਾਇਮ ਕਰ ਕੇ ਪ੍ਰਜਣਨ ਵਿੱਚ ਪ੍ਰੋਟੀਨਜ਼ ਕੇਂਦਰੀ ਭੂਮਿਕਾ ਨਿਭਾਉਂਦੇ ਹਨ।
FSHR ਉੱਤੇ ਡਾ. ਬੈਨਰਜੀ ਦੀ ਖੋਜ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ। ਆਪਣੇ ਡਾੱਕਟਰੇਟ ਦੇ ਥੀਸਿਸ ’ਚ, ਉਨ੍ਹਾਂ ਉਸ ਹਾਰਮੋਨ ਰਿਸੈਪਟਰ ਦੀ ਖੋਜ ਕੀਤੀ ਸੀ, ਜੋ ਥਣਧਾਰੀ ਪ੍ਰਜਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਬਾਅਦ ’ਚ ਇਸ ਨੇ ‘ਫ਼ੌਲੀਕਲ ਸਟਿਮੂਲੇਟਿੰਗ ਹਾਰਮੋਨ ਰਿਸੈਪਟਰ (FSHR)’ ਦੇ ਐਕਸਟ੍ਰਾਸੈਲਿਯੂਲਰ ਲੂਪਸ ਦੀ ਉਸ ਰਹਿੰਦ–ਖੂਹੰਦ ਦੀ ਸ਼ਨਾਖ਼ਤ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ, ਜੋ FSH-FSHR ਅੰਤਰਕਾਰਜ ਲਈ ਅਹਿਮ ਹੁੰਦੇ ਹਨ ਤੇ ਜਿਨ੍ਹਾਂ ਤੋਂ ਉਨ੍ਹਾਂ ਦੇ ਕਾਰਜ ਵਿੱਚ G-ਪ੍ਰੋਟੀਨ ਕਪਲਡ ਰਿਸੈਪਟਰਜ਼ ਦੀਆਂ ਐਕਸਟ੍ਰਾਸੈਲਿਯੂਲਰ ਭੂਮਿਕਾਵਾਂ ਬਾਰੇ ਹੋਰ ਜਾਣਕਾਰੀ ਮੁਹੱਈਆ ਹੁੰਦੀ ਹੈ।
ਡਾ. ਬੈਨਰਜੀ ਨੇ ਵਿਸਥਾਰਪੂਰਬਕ ਦੱਸਿਆ,’ਮੈਂ ਸਾਈਟ–ਨਿਰਦੇਸ਼ਿਤ ਮਿਊਟਾਜੀਨੈਸਿਸ ਪਹੁੰਚ ਨਾਂਅ ਦੀ ਵਿਧੀ ਦੁਆਰਾ ਵਾਈਲਡ–ਟਾਈਪ ਕਾਊਂਟਰਪਾਰਟ ਦੇ ਸਬੰਧ ਵਿੱਚ ਮਿਊਟੈਂਟਸ ਪੈਦਾ ਕਰ ਕੇ ਤੇ ਚਰਿੱਤਰੀਕਰਣ ਕਰ ਕੇ ਹਾਰਮੋਨ–ਰਿਸੈਪਟਰ ਅੰਤਰ–ਕਾਰਜ ਲਈ ਅਹਿਮ FSHR ਦੇ ਐਕਸਟ੍ਰਾਸੈਲਿਯੂਲਰ ਲੂਪਸ ਵਿੱਚ ਰਹਿੰਦ–ਖੂਹੰਦ ਦੀ ਪਛਾਣ ਕੀਤੀ।’ ਉਨ੍ਹਾਂ ਅੱਗੇ ਦੱਸਿਆ ਕਿ ਕੁਦਰਤੀ ਤੌਰ ’ਤੇ ਵਾਪਰਨ ਵਾਲੀਆਂ ਦੋ FSHR ਮਿਊਟੇਸ਼ਨਜ਼ ਦਾ ਕਾਰਜਾਤਮਕ ਚਰਿੱਤਰੀਕਰਣ ਇਨ੍ਹਾਂ ਮਿਊਟੇਸ਼ਨਜ਼ ਨਾਲ ਜੁੜੀ ਪੈਥੋਫ਼ਿਜ਼ੀਓਲੌਜੀ ਨੂੰ ਸਮਝਣ ’ਚ ਮਦਦ ਲਈ ਵੀ ਕੀਤਾ ਗਿਆ।
ਉਨ੍ਹਾਂ ਦੇ ਕਾਰਜ ਨੇ FSHR ਵਿੱਚ ਵਾਪਰਨ ਵਾਲੇ ਉਨ੍ਹਾਂ ਕੁਝ ਮਿਊਟੇਸ਼ਨਜ਼ (ਤਬਦੀਲੀਆਂ) ਦਾ ਚਰਿੱਤਰੀਕਰਣ ਕੀਤਾ, ਜੋ ਇਸ ਕਾਰਜ ਨੂੰ ਪ੍ਰਭਾਵਿਤ ਕਰਨ ਲਈ ਜ਼ਿੰਮੇਵਾਰ ਸਨ, ਜਿਸ ਨਾਲ ਪ੍ਰਜਣਨ ਪੈਥੌਲੋਜੀਸ ਵਾਪਰਦੀਆਂ ਸਨ।
ਡਾ. ਬੈਨਰਜੀ ਨੇ ਆਪਣੇ ਗਰੁੱਪ ਨਾਲ ਕਿਸ਼ੋਰ–ਅਵਸਥਾ ਵਜੋਂ ਜਾਣੇ ਜਾਂਦੇ ਉਸ ਜੀਵ–ਵਿਗਿਆਨਕ ਮੀਲ–ਪੱਥਰ ਨੂੰ ਸਮਝਣ ਲਈ ਅਧਿਐਨ ਸ਼ੁਰੂ ਕੀਤਾ, ਜਿਸ ਅਵਸਥਾ ਦੀ ਪ੍ਰਕਿਰਿਆ ਦੁਆਰਾ ਬੱਚੇ ਦਾ ਸਰੀਰ ਪਰਪੱਕ ਹੋ ਕੇ ਬਾਲਗ਼ ਹੁੰਦਾ ਹੋਇਆ ਜਿਨਸੀ ਪ੍ਰਜਣਨ ਦੇ ਸਮਰੱਥ ਹੋ ਜਾਂਦਾ ਹੈ। ਡਾ. ਬੈਨਰਜੀ ਨੇ ਦੱਸਿਆ,‘ਨਿਊਰੋਪੈਪਟਾਈਡ ਹਾਰਮੋਨ ਕਿੱਸਪੈਪਟਿਨ–1 ਜਾਂ ਇਸ ਦੇ ਰਿਸੈਪਟਰ ਵਿੱਚ ਤਬਦੀਲੀਆਂ, ਜੋ ਕਿਸ਼ੋਰ–ਅਵਸਥਾ ਦੇ ਛੇਤੀ ਆਉਣ ਦਾ ਕਾਰਣ ਬਣ ਸਕਦੀਆਂ ਹਨ, ਦਾ ਅਧਿਐਨ ਬੁਨਿਆਦੀ ਵਿਗਿਆਨੀਆਂ, ਬਾਲ–ਰੋਗ ਚਿਕਿਤਸਕਾਂ ਦੇ ਨਾਲ–ਨਾਲ ਜੀਨੈਟੀਸਿਸਟਸ ਦੀ ਇੱਕ ਟੀਮ ਵੱਲੋਂ ਸਾਂਝੇ ਤੌਰ ਉੱਤੇ ਕੀਤਾ ਜਾਵੇਗਾ।’
ਹੋਰ ਵੇਰਵਿਆਂ ਲਈ, ਡਾ. ਅੰਤਰਾ ਬੈਨਰਜੀ (antarabnrj[at]gmail[dot]com) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
****
ਐੱਸ/ਕੇਜੀਐੱਸ/ਆਰਪੀ (ਡੀਐੱਸਟੀ ਮੀਡੀਆ ਸੈੱਲ)
(Release ID: 1707397)
Visitor Counter : 149