ਰੱਖਿਆ ਮੰਤਰਾਲਾ

ਘਰੇਲੂ ਰੱਖਿਆ ਉਤਪਾਦਨ ਵਾਤਾਵਰਨ ਪ੍ਰਣਾਲੀ

Posted On: 24 MAR 2021 2:55PM by PIB Chandigarh

ਸਕੱਤਰ - 10 ਦੇ ਸੈਕਟੋਰਲ ਗਰੁੱਪ (ਐਸਜੀਓਐਸ-10) ਦੀਆਂ ਸਿਫਾਰਸ਼ਾਂ ਦੇ ਇਕ ਹਿੱਸੇ ਵਜੋਂ ਰੱਖਿਆ ਉਤਪਾਦਨ ਵਿਭਾਗ (ਡੀਡੀਪੀ) ਨੇ ਸਵੈ-ਨਿਰਭਰਤਾ ਅਤੇ ਟੈਕਨੋਲੋਜੀਆਂ ਅਤੇ 'ਮੇਕ ਇਨ ਇੰਡੀਆ' ਦੇ ਇਸਤੇਮਾਲ ਨੂੰ ਵਧਾਉਣ ਅਤੇ ਰੱਖਿਆ ਖੇਤਰ ਦੀ ਅਨਟੈਪਡ ਰੋਜ਼ਗਾਰ ਅਤੇ ਆਰਥਿਕ ਸਮਰੱਥਾ ਨੂੰ ਵੱਧ ਤੋਂ ਵੱਧ ਵਿਸਥਾਰਤ ਕਰਨ ਲਈ ਵਿਜ਼ਨ ਅਤੇ ਕਾਰਜ ਯੋਜਨਾ 2019-2024 ਅਪਣਾਈ ਹੈ।

 

ਸਰਕਾਰ ਵਲੋਂ ਅਪਣਾਈ ਗਈ ਇਸ ਕਾਰਜ ਯੋਜਨਾ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ -

 

∙                 ਸਰਕਾਰ ਯੋਗ ਮਨੁੱਖੀ ਸਰੋਤ ਪੂਲ ਦੇ ਵਿਕਾਸ ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਤਾਕਿ ਮੌਜੂਦਾ ਯੂਨੀਵਰਸਿਟੀਆਂ ਅੰਦਰ ਵਿਸ਼ੇਸ਼ ਟੈਕਨੋਲੋਜੀ ਯੂਨੀਵਰਸਿਟੀਆਂ ਅਤੇ ਵਿਸ਼ੇਸ਼ ਵਿਭਾਗਾਂ ਵਰਗੇ ਵਿਗਿਆਨ ਭਰਪੂਰ ਉਦਯੋਗ ਦੇ ਸਵਦੇਸ਼ੀਕਰਨ ਨੂੰ ਸਹਾਇਤਾ ਦਿੱਤੀ ਜਾ ਸਕੇ।

 

∙                 ਖੋਜ ਅਤੇ ਵਿਕਾਸ ਬੁਨਿਆਦੀ ਢਾਂਚਾ ਸਕੀਮਾਂ ਜਿਵੇਂ ਕਿ ਸੰਵੇਦਨਸ਼ੀਲ ਵਿਸ਼ਲੇਸ਼ਣਾਤਮਕ ਅਤੇ ਟੈਕਨਿਕਲ ਸਹਾਇਤਾ ਸੰਸਥਾਵਾਂ (ਸਾਥੀ) ਅਤੇ ਵਿਗਿਆਨਕ ਐਕਸਿਲੈਂਸ (ਪਰਸ)ਵਿਚ ਯੂਨੀਵਰਸਿਟੀ ਖੋਜ ਨੂੰ ਪ੍ਰਫੁਲਤ ਕਰਨਾ ਆਦਿ ਸ਼ਾਮਿਲ ਹੈ, ਅਕੈਡਮਿਕ ਸੰਗਠਨਾਂ ਦੇ ਖੋਜਕਾਰਾਂ / ਵਿਗਿਆਨੀਆਂ ਸਮੇਤ,  ਜਿਨ੍ਹਾਂ ਵਿਚ ਮੌਜੂਦਾ ਯੂਨੀਵਰਸਿਟੀਆਂ ਅੰਦਰ ਵਿਸ਼ੇਸ਼ ਟੈਕਨੋਲੋਜੀ ਯੂਨੀਵਰਸਿਟੀਆਂ ਅਤੇ ਵਿਸ਼ੇਸ਼ ਵਿਭਾਗਾਂ ਵਰਗੇ ਵਿਗਿਆਨ ਭਰਪੂਰ ਉਦਯੋਗ ਦੇ ਸਵਦੇਸ਼ੀਕਰਨ ਨੂੰ ਸਹਾਇਤਾ ਲਈ ਯੋਗ ਮਨੁੱਖੀ ਸਰੋਤ ਪੂਲ ਵੀ ਸ਼ਾਮਿਲ ਹੈ, ਸਟਾਰਟ ਅੱਪਸ ਅਤੇ ਨਿਰਮਾਣ ਉਦਯੋਗਾਂ ਲਈ ਖੁੱਲੇ ਹਨ। 

 

∙                 ਸਾਥੀ ਸਕੀਮ ਅਧੀਨ ਸਮਰਪਤ ਮਨੁੱਖੀ ਸ਼ਕਤੀ ਡੇਟਾ ਕੁਲੈਕਸ਼ਨ, ਵਿਆਖਿਆ ਅਤੇ ਪ੍ਰਚਾਰ ਸਮੇਤ ਸਹਾਇਤਾ ਲਈ ਉਪਲਬਧ ਕਰਵਾਈ ਗਈ। ਇਸ ਸਕੀਮ ਦੇ ਉਦੇਸ਼ ਹਨ :                        (ਉ) ਖੋਜਕਾਰਾਂ. ਵਿਗਿਆਨੀਆਂ, ਵਿਦਿਆਰਥੀਆਂ, ਸਟਾਰਟ ਅੱਪਸ, ਨਿਰਮਾਣ ਇਕਾਈਆਂ, ਉਦਯੋਗਾਂ ਅਤੇ ਖੋਜ ਅਤੇ ਵਿਕਾਸ ਲੈਬਾਰਟਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੋਜ / ਟੈਸਟਿੰਗ / ਨਿਰਮਾਣ / ਫੈਬਰਿਕੇਸ਼ਨ ਲਈ ਜ਼ਰੂਰੀ ਹਾਈ ਐਂਡ ਉਪਕਰਣ ਅਤੇ ਬੁਨਿਆਦੀ ਢਾਂਚਾ ਸਹੂਲਤਾਂ ਦੀ ਪ੍ਰਾਪਤੀ ਅਤੇ ਸਾਂਭ ਸੰਭਾਲ ਕਰਨਾ।

                     (ਅ) ਵਿਗਿਆਨਕ ਉਪਕਰਣ ਅਤੇ ਬੁਨਿਆਦੀ ਢਾਂਚੇ ਲਈ ਪਹੁੰਚ ਅਤੇ ਹਿੱਸੇਦਾਰੀ ਮੁਹੱਈਆ ਕਰਵਾਉਣਾ।

                      (ੲ) ਨਤੀਜਿਆਂ / ਆਊਟਕਮ ਦੇ ਪ੍ਰਭਾਵੀ ਆਪ੍ਰੇਸ਼ਨਾਂ ਅਤੇ ਵਿਆਖਿਆਵਾਂ ਲਈ ਆਪ੍ਰੇਟਰਾਂ ਅਤੇ ਟੈਕਨੀਸ਼ੀਅਨਾਂ ਦਾ ਸਮਰੱਥਾ ਨਿਰਮਾਣ।                    (ਸ) ਬੁਨਿਆਦੀ ਢਾਂਚਾ ਪ੍ਰਬੰਧਨ ਦੇ ਵੱਧ ਤੋਂ ਵੱਧ ਇਸਤੇਮਾਲ ਲਈ ਮਹਿੰਗੀ ਵਿਗਿਆਨਕ ਖੋਜ ਬੁਨਿਆਦੀ ਢਾਂਚੇ ਦੇ ਪ੍ਰਯੋਗ ਦੀ ਨਿਗਰਾਨੀ, ਜੋ ਢੁਕਵੇਂ ਆਪ੍ਰੇਸ਼ਨਾਂ ਨਾਲ ਹੋਵੇਗੀ ਅਤੇ 'ਆਤਮਨਿਰਭਰ ਭਾਰਤ ਅਭਿਯਾਨ' ਦਾ ਇਕ ਹਿੱਸਾ ਹੋਵੇਗੀ (ਸਵੈ-ਨਿਰਭਰ ਭਾਰਤ ਮੁਹਿੰਮ)। ਮੌਜੂਦਾ ਤੌਰ ਤੇ ਸਾਥੀ ਦੇ 3 ਕੇਂਦਰ ਆਈਆਈਟੀ, ਦਿੱਲੀ, ਬੀਐਚਯੂ ਵਾਰਾਨੱਸੀ ਅਤੇ ਆਈਆਈਟੀ ਖੜਗਪੁਰ ਵਿਖੇ ਸਥਾਪਤ ਕੀਤੇ ਗਏ ਹਨ।

 

∙      ਪਰਸ ਪ੍ਰੋਗਰਾਮ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਖੋਜ ਅਤੇ ਵਿਕਾਸ ਬੁਨਿਆਦੀ ਢਾਂਚਾ ਡਵੀਜ਼ਨ ਵਲੋਂ 2009 ਤੋਂ ਯੂਨੀਵਰਸਿਟੀ ਖੇਤਰ ਲਈ ਵਿਸ਼ੇਸ਼ ਤੌਰ ਤੇ ਚੱਲ ਰਿਹਾ ਇਕ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦਾ ਵਿਸਥਾਰ ਕੀਤਾ ਗਿਆ ਹੈ ਅਤੇ ਖੋਜ ਅਤੇ ਵਿਕਾਸ ਦੇਸ਼ ਵਿਚ ਐਕਸਿਲੈਂਸ ਦੀ ਸਿਰਜਣਾ ਕੀਤੀ ਗਈ ਹੈ ਜੋ ਭਾਰਤ ਵਿਚ ਯੂਨੀਵਰਸਿਟੀਆਂ ਦੀ ਕਾਰਗੁਜ਼ਾਰੀ ਦੇ ਆਲੇ-ਦੁਆਲੇ ਹੈ। ਇਸ ਸਕੀਮ ਅਧੀਨ ਖੋਜ ਵਿੱਚ ਸਹਿਯੋਗ ਅਤੇ ਧਿਆਨ ਨੂੰ ਰਾਸ਼ਟਰੀ ਮਿਸ਼ਨਾਂ / ਤਰਜੀਹਾਂ ਨਾਲ ਮੁਖ ਤੌਰ ਤਰਜ਼ੀਹ ਨਾਲ  ਜੋੜਿਆ ਗਿਆ ਹੈ। ਹਰੇਕ ਮਾਮਲੇ ਵਿਚ ਵਿਆਪ੍ਕ ਉਦੇਸ਼ ਉੱਚ ਪ੍ਰਭਾਵ ਦੀ ਸਮਰੱਥਾ, ਅੰਤਰ ਅਨੁਸ਼ਾਸਨੀ ਖੋਜ (ਦੋਵੇਂ ਹੀ ਬੇਸਿਕ ਅਤੇ ਅਪਲਾਇਡ) ਨੂੰ ਜੋ ਰਾਸ਼ਟਰੀ ਤਰਜੀਹਾਂ / ਮਿਸ਼ਨਾਂ ਨਾਲ ਜੁੜੇ  ਹਨ, ਨੂੰ ਸਹਾਇਤਾ ਦੇਣਾ ਹੈ। ਮੌਜੂਦਾ ਤੌਰ ਤੇ 54 ਯੂਨੀਵਰਸਿਟੀਆਂ ਦੀ ਪਰਸ ਪ੍ਰੋਗਰਾਮ ਅਧੀਨ ਸਹਾਇਤਾ ਲਈ ਸ਼ਿਨਾਖਤ ਕੀਤੀ ਗਈ  ਹੈ। ।

 

∙                          (ਕ) ਇਸ ਤੋਂ ਇਲਾਵਾ ਡਿਫੈਂਸ ਐਕਸਿਲੈਂਸ (ਆਈਡੈਕਸ) ਢਾਂਚੇ ਲਈ ਨਵੀਨਤਾਕਰੀਆਂ ਰਾਹੀਂ ਰੱਖਿਆ ਉਤਪਾਦਨ ਦਾ ਉਦੇਸ਼ ਡਿਫੈਂਸ ਅਤੇ ਐਰੋਸਪੇਸ ਵਿਚ ਸਵੈ-ਨਿਰਭਰਤਾ ਹਾਸਿਲ ਕਰਨੀ ਅਤੇ ਤੇਜ਼ੀ ਨਾਲ ਨਵੀਨਤਾਕਾਰੀ ਅਤੇ ਟੈਕਨੋਲੋਜੀ ਦਾ ਵਿਕਾਸ ਹੈ ਜਿਸ ਵਿਚ ਐਮਐਸਐਮਈਜ਼, ਸਟਾਰਟ ਅੱਪਸ, ਵਿਅਕਤੀਗਤ ਇਨੋਵੇਟਰਾਂ, ਖੋਜ ਅਤੇ ਵਿਕਾਸ ਸੰਸਥਾਵਾਂ ਅਤੇ ਅਕੈਡਮੀਆਂ ਸਮੇਤ ਉਦਯੋਗਾਂ ਨੂੰ ਸ਼ਾਮਿਲ ਕਰਨਾ ਹੈ। ਆਈ-ਡੈਕਸ ਨੇ ਆਈਆਈਟੀ ਮਦਰਾਸ, ਆਈਆਈਟੀ ਮੁੰਬਈ, ਆਈਆਈਟੀ ਦਿੱਲੀ, ਆਈਆਈਐਸਸੀ ਬੰਗਲੌਰ, ਟੀ-ਹੱਬ, ਆਈਆਈਆਈਟੀ ਹੈਦਰਾਬਾਦ, ਆਈਆਈਟੀ ਹੈਦਰਾਬਾਦ, ਆਈਆਈਐਮ ਅਹਿਮਦਾਬਾਦ, ਫੋਰਜ ਕੋਇਮਬਟੂਰ ਅਤੇ ਮੇਕਰ ਵਿਲੇਜ ਕੇਰਲ ਵਰਗੀਆਂ ਮੁੱਖ ਸੰਸਥਾਵਾਂ ਦੀ ਰਣਨੀਤਿਕ  ਭਾਗੀਦਾਰੀ ਕੀਤੀ ਹੈ। ਇਹ ਭਾਗੀਦਾਰ ਇਨਕਿਊਬੇਟਰਜ਼ ਸਟਾਰਟ ਅਪਸ/ਐਮਐਸਐਮਈ' ਦੀ ਖੋਜ ਅਤੇ ਸੰਭਾਵਨਾ ਲਈ ਸਹਾਇਤਾ  ਕਰਨਗੇ ਅਤੇ ਵਿਗਿਆਨ ਭਰਪੂਰ ਉਦਯੋਗ ਦੇ ਸਵਦੇਸ਼ੀਕਰਨ ਦੀ ਸਹਾਇਤਾ ਲਈ ਮਨੁੱਖੀ ਸਰੋਤ ਪੂਲ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨਗੇ। 

 

ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਡਾ. ਅਰਵਿੰਦ ਕੁਮਾਰ ਸ਼ਰਮਾ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਅੱਜ ਲੋਕ ਸਭਾ ਵਿਚ ਦਿੱਤੀ।

 ------------------------------------- 

ਨੈਂਪੀ/ ਡੀਕੇ/ ਸੈਵੀ/ ਏਡੀਏ



(Release ID: 1707363) Visitor Counter : 125


Read this release in: English , Urdu , Bengali