ਵਣਜ ਤੇ ਉਦਯੋਗ ਮੰਤਰਾਲਾ

ਮੇਕ ਇਨ ਇੰਡੀਆ

Posted On: 24 MAR 2021 2:20PM by PIB Chandigarh
  • ਇਨ ਇੰਡੀਆ ਪਹਿਲਕਦਮੀ ਨੂੰ ਨਿਵੇਸ਼ ਸਹੂਲਤ , ਨਵਾਚਾਰ , ਨਿਰਮਾਣ ਬੁਨਿਆਦੀ ਢਾਂਚੇ ਵਿੱਚ ਸਭ ਤੋਂ ਵਧੀਆ ਸ਼੍ਰੇਣੀ ਦੀ ਉਸਾਰੀ , ਕਾਰੋਬਾਰ ਨੂੰ ਕਰਨ ਲਈ ਆਸਾਨ ਬਣਾਉਣਾ ਅਤੇ ਪੁਨਰ ਵਿਕਾਸ ਨੂੰ ਵਧਾਉਣ ਦੇ ਉਦੇਸ਼ ਨਾਲ 25 ਸਤੰਬਰ 2014 ਨੂੰ ਲਾਂਚ ਕੀਤਾ ਗਿਆ ਸੀ ਇਸ ਪਹਿਲਕਦਮੀ ਦਾ ਹੋਰ ਉਦੇਸ਼ ਨਿਵੇਸ਼ ਲਈ ਢੁੱਕਵਾਂ ਵਾਤਾਵਰਣ ਕਾਇਮ ਕਰਨਾ , ਆਧੁਨਿਕ ਅਤੇ ਕੁਸ਼ਲ ਬੁਨਿਆਦੀ ਢਾਂਚਾ , ਵਿਦੇਸ਼ੀ ਨਿਵੇਸ਼ ਲਈ ਨਵੇਂ ਖੇਤਰਾਂ ਨੂੰ ਖੋਲ੍ਹਣਾ ਅਤੇ ਸਰਕਾਰ ਅਤੇ ਉਦਯੋਗ ਵਿਚਾਲੇ ਸਕਾਰਾਤਮਕ ਸੋਚ ਨਾਲ ਭਾਈਵਾਲੀ ਕਾਇਮ ਕਰਨਾ ਹੈ
    ਇਸ ਦੇ ਲਾਂਚ ਹੋਣ ਤੱਕ ਮੇਕ ਇਨ ਇੰਡੀਆ ਪਹਿਲਕਦਮੀ ਨੇ ਕਈ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ ਤੇ ਇਸ ਵੇਲੇ ਮੇਕ ਇਨ ਇੰਡੀਆ 2.0 ਤਹਿਤ 27 ਖੇਤਰਾਂ ਤੇ ਕੇਂਦਰਿਤ ਹੈ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ ਵਿਭਾਗ ਨਿਰਮਾਣ ਖੇਤਰਾਂ ਨਾਲ ਕਾਰਜਕਾਰੀ ਯੋਜਨਾ ਲਈ ਤਾਲਮੇਲ ਕਰ ਰਿਹਾ ਹੈ ਜਦਕਿ ਕਾਮਰਸ ਵਿਭਾਗ ਸੇਵਾਵਾਂ ਖੇਤਰਾਂ ਨਾਲ ਤਾਲਮੇਲ ਕਰ ਰਿਹਾ ਹੈ ਮੇਕ ਇਨ ਇੰਡੀਆ 2.0 ਤਹਿਤ ਖੇਤਰਾਂ ਦੀ ਸੂਚੀ ਅਨੈਕਸਚਰ ਵਿੱਚ ਦਿੱਤੀ ਗਈ ਹੈ
    ਭਾਰਤ ਸਰਕਾਰ ਸੰਭਾਵਿਤ ਨਿਵੇਸ਼ਕਾਂ ਦੀ ਪਛਾਣ ਕਰਨ ਲਈ ਬਣਾਈਆਂ ਮੇਕ ਇਨ ਇੰਡੀਆ ਕਾਰਜ ਯੋਜਨਾਵਾਂ ਨੂੰ ਲਾਗੂ ਕਰਨ ਲਈ ਨਿਵੇਸ਼ ਸਹੂਲਤ ਤਹਿਤ ਲਗਾਤਾਰ ਯਤਨ ਕਰ ਰਹੀ ਹੈ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਅਤੇ ਸੂਬਾ ਸਰਕਾਰਾਂ ਨੂੰ ਈਵੈਂਟਸ , ਸੰਮੇਲਨ , ਰੋਡ ਸ਼ੋਅਜ਼ ਅਤੇ ਹੋਰ ਪ੍ਰਚਾਰ ਗਤੀਵਿਧੀਆਂ ਰਾਹੀਂ ਮੇਕ ਇਨ ਇੰਡੀਆ ਬੈਨਰ ਤਹਿਤ ਦੇਸ਼ ਵਿੱਚ ਨਿਵੇਸ਼ ਨੂੰ ਆਕਰਸਿ਼ਤ ਕਰਨ ਲਈ ਮਦਦ ਮੁਹੱਈਆ ਕੀਤੀ ਜਾ ਰਹੀ ਹੈ ਅੰਤਰਰਾਸ਼ਟਰੀ ਸਹਿਯੋਗ ਲਈ ਐੱਫ ਡੀ ਆਈ ਨੂੰ ਉਤਸ਼ਾਹਿਤ ਅਤੇ ਦੇਸ਼ ਵਿੱਚ ਈਜ਼ ਆਫ ਡੂਇੰਗ ਬਿਜਨੇਸ ਸੁਧਾਰ ਲਈ ਨਿਵੇਸ਼ ਆਊਟਰੀਚ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।
    ਭਾਰਤ ਨੇ 2014—15 ਵਿੱਚ 45.15 ਬਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ ਪਿਛਲੇ ਵਿੱਤੀ ਸਾਲ 2019—20 ਦੌਰਾਨ 74.39 ਬਿਲੀਅਨ ਅਮਰੀਕੀ ਡਾਲਰ (ਆਰਜੀ ਅੰਕੜਾ) ਦਾ ਸਭ ਤੋਂ ਵੱਧ ਸਲਾਨਾ ਵਿਦੇਸ਼ੀ ਸਿੱਧਾ ਨਿਵੇਸ਼ ਦਾ ਪ੍ਰਵਾਹ ਦਰਜ ਕੀਤਾ ਹੈ ਪਿਛਲੇ 6 ਵਿੱਤੀ ਸਾਲਾਂ (2014—20) ਵਿੱਚ ਭਾਰਤ ਨੇ 358.30 ਬਿਲੀਅਨ ਅਮਰੀਕੀ ਡਾਲਰ ਐੱਫ ਡੀ ਆਈ ਪ੍ਰਵਾਹ ਪ੍ਰਾਪਤ ਕੀਤਾ ਹੈ, ਜੋ ਪਿਛਲੇ 20 ਸਾਲਾਂ (681.87 ਬਿਲੀਅਨ ਅਮਰੀਕੀ ਡਾਲਰ) ਐੱਫ ਡੀ ਆਈ ਦਰਜ ਕੀਤਾ ਹੈ, ਜੋ 6 ਵਿੱਤੀ ਸਾਲਾਂ ਦੇ ਐੱਫ ਡੀ ਆਈ ਪ੍ਰਵਾਹ ਦਾ 53% ਹੈ
    ਈਜ਼ ਆਫ ਡੂਇੰਗ ਬਿਜਨੇਸ ਵਿੱਚ ਮੌਜੂਦਾ ਪ੍ਰਕਿਰਿਆ ਨੂੰ ਸਰਲ ਅਤੇ ਤਰਕਸੰਗਤ ਲਈ ਸੁਧਾਰਾਂ ਲਈ ਕਦਮ ਚੁੱਕੇ ਗਏ ਹਨ ਦੇਸ਼ ਵਿੱਚ ਨਿਵੇਸ਼ ਵਾਤਾਵਰਣ ਨੂੰ ਸੁਧਾਰਨ ਲਈ ਕੀਤੇ ਗਏ ਉਪਾਵਾਂ ਦੇ ਨਤੀਜੇ ਵਜੋਂ ਭਾਰਤ ਵਿਸ਼ਵ ਬੈਂਕ ਦੀ ਡੂਇੰਗ ਬਿਜਨੇਸ ਰਿਪੋਰਟ (ਡੀ ਬੀ ਆਰ) 2020 ਅਨੁਸਾਰ ਵਿਸ਼ਵ ਬੈਂਕ ਦੇ ਈਜ਼ ਆਫ ਡੂਇੰਗ ਬਿਜਨੇਸ ਦੀ ਰੈਕਿੰਗ ਵਿੱਚ 63ਵੇਂ ਸਥਾਨ ਤੇ ਪਹੁੰਚ ਗਿਆ ਹੈ ਇਹ ਕਾਰੋਬਾਰ ਸ਼ੁਰੂ ਕਰਨ , ਟੈਕਸ ਅਦਾ ਕਰਨ , ਸਰਹੱਦੋਂ ਪਾਰ ਵਪਾਰ ਕਰਨ ਅਤੇ ਇਨਸੋਲਵੈਂਸੀ ਦੇ ਹੱਲ ਕਰਨ ਦੇ ਖੇਤਰਾਂ ਵਿੱਚ ਸੁਧਾਰ ਕਰਨ ਨਾਲ ਹੋਇਆ ਹੈ
    ਹਾਲ ਹੀ ਵਿੱਚ ਸਰਕਾਰ ਨੇ ਸਵਦੇਸ਼ੀ ਅਤੇ ਵਿਦੇਸ਼ੀ ਨਿਵੇਸ਼ਾਂ ਨੂੰ ਭਾਰਤ ਵਿੱਚ ਹੁਲਾਰਾ ਦੇਣ ਲਈ ਚੱਲ ਰਹੀਆਂ ਸਕੀਮਾਂ ਲਈ ਚੁੱਕੇ ਗਏ ਕਦਮਾਂ ਵਿੱਚ ਕਈ ਹੋਰ ਜੋੜਿਆ ਹੈ ਇਹਨਾਂ ਵਿੱਚ ਕੌਮੀ ਬੁਨਿਆਦੀ ਢਾਂਚਾ ਪਾਈਪ ਲਾਈਨ , ਕਾਰਪੋਰੇਟ ਟੈਕਸ ਨੂੰ ਘਟਾਉਣਾ , ਬੈਂਕਾਂ ਤੇ ਐੱਨ ਬੀ ਐੱਫ ਸੀਜ਼ ਦੀਆਂ ਤਰਲਤਾ ਮੁਸ਼ਕਲਾਂ ਨੂੰ ਸੌਖਾ ਕਰਨਾ , ਸਵਦੇਸ਼ੀ ਨਿਰਮਾਣ ਨੂੰ ਹੁਲਾਰਾ ਦੇਣ ਲਈ ਨੀਤੀ ਉਪਾਅ ਆਦਿ ਸ਼ਾਮਲ ਹਨ ਭਾਰਤ ਸਰਕਾਰ ਨੇ ਜਨਤਕ ਖਰੀਦ ਆਰਡਰਾਂ , ਪੜਾਅਵਾਰ ਨਿਰਮਾਣ ਪ੍ਰੋਗਰਾਮ , ਵੱਖ ਵੱਖ ਮੰਤਰਾਲਿਆਂ ਦੀਆਂ ਪ੍ਰੋਡਕਸ਼ਨ ਲਿੰਕਡ ਪ੍ਰੋਤਸਾਹਨ ਸਕੀਮਾਂ ਦੁਆਰਾ ਵਸਤਾਂ ਦੇ ਸਵਦੇਸ਼ੀ ਨਿਰਮਾਣ ਨੂੰ ਉਤਸ਼ਾਹਿਤ ਵੀ ਕੀਤਾ ਹੈ
    ਹੋਰ ਦੇਸ਼ ਵਿੱਚ ਨਿਵੇਸ਼ਕਾਂ ਨੂੰ ਨਿਵੇਸ਼ ਲਈ ਮਦਦ ਸਹੂਲਤਾਂ ਅਤੇ ਨਿਵੇਸ਼ ਦੋਸਤਾਨਾ ਵਾਤਾਵਰਣ ਪ੍ਰਣਾਲੀ ਦੇ ਮੱਦੇਨਜ਼ਰ ਕੇਂਦਰੀ ਕੈਬਨਿਟ ਨੇ 03 ਜੂਨ 2020 ਨੂੰ ਸਾਰੇ ਸੰਬੰਧਤ ਮੰਤਰਾਲਿਆਂ ਤੇ ਵਿਭਾਗਾਂ ਵਿੱਚ ਸਕੱਤਰਾਂ ਦੇ ਸਸ਼ਕਤ ਸਮੂਹ ਅਤੇ ਪ੍ਰਾਜੈਕਟ ਵਿਕਾਸ ਸੈੱਲਜ਼ ਗਠਿਤ ਕਰਨ ਲਈ ਮਨਜ਼ੂਰੀ ਦਿੱਤੀ ਹੈ ਤਾਂ ਜੋ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵਿਚਾਲੇ ਤਾਲਮੇਲ ਕਰਕੇ ਨਿਵੇਸ਼ਾਂ ਨੂੰ ਜਲਦੀ ਤੋਂ ਜਲਦੀ ਲਿਆਂਦਾ ਜਾ ਸਕੇ ਅਤੇ ਇਸ ਤਰ੍ਹਾਂ ਭਾਰਤ ਵਿੱਚ ਸਵਦੇਸ਼ੀ ਨਿਵੇਸ਼ਾਂ ਅਤੇ ਐੱਫ ਡੀ ਆਈ ਪ੍ਰਵਾਹ ਨੂੰ ਨਿਵੇਸ਼ ਯੋਗ ਪ੍ਰਾਜੈਕਟਾਂ ਦੇ ਪਾਈਪਲਾਈਨ ਨੂੰ ਹੋਰ ਵੱਡਾ ਕੀਤਾ ਜਾ ਸਕੇ
    ਅਨੈਕਸਚਰ
    ਮੇਕ ਇਨ ਇੰਡੀਆ ਪਹਿਲਕਦਮੀਆਂ ਤਹਿਤ 17 ਖੇਤਰਾਂ ਦੀ ਸੂਚੀ
    ਨਿਰਮਾਣ ਖੇਤਰ :—
    1.
    ਏਅਰੋ ਸਪੇਸ ਤੇ ਰੱਖਿਆ
    2. ਆਟੋਮੋਟਿਵ ਤੇ ਆਟੋ ਕੰਪੋਨੈਂਟਸ
    3. ਫਰਮਾਸੂਟਿਕਲ ਅਤੇ ਮੈਡੀਕਲ ਉਪਕਰਨ
    4. ਬਾਇਓ ਤਕਨਾਲੋਜੀ
    5. ਪੂੰਜੀ ਵਸਤਾਂ
    6. ਟੈਕਸਟਾਈਲਜ਼ ਤੇ ਅਪੈਰਲ
    7. ਰਸਾਇਣ ਅਤੇ ਪੈਟਰੋ ਰਸਾਇਣ
    8. ਇਲੈਕਟ੍ਰੋਨਿਕਸ ਸਿਸਟਮ ਡਿਜ਼ਾਈਨ ਅਤੇ ਮੈਨਫੈਕਚਰਿੰਗ ( ਐੱਸ ਡੀ ਐੱਮ)
    9. ਚਮੜਾ ਤੇ ਫੁੱਟਵੇਅਰ
    10. ਫੂਡ ਪ੍ਰੋਸੈਸਿੰਗ
    11. ਨਗ ਤੇ ਗਹਿਣੇ
    12. ਜਹਾਜ਼ਰਾਨੀ
    13. ਰੇਲਵੇ
    14. ਕੰਸਟਰਕਸ਼ਨ
    15. ਨਵੀਂ ਤੇ ਨਵਿਆਉਣਯੋਗ ਊਰਜਾ

    ਸੇਵਾ ਖੇਤਰ :—
    16.
    ਸੂਚਨਾ ਤਕਨਾਲੋਜੀ ਅਤੇ ਸੂਚਨਾ ਤਕਨਾਲੋਜੀ ਯੋਗ ਸੇਵਾਵਾਂ (ਆਈ ਟੀ ਅਤੇ ਆਈਜ਼)
    17.
    ਸੈਰ ਸਪਾਟਾ ਤੇ ਮੇਜ਼ਬਾਨੀ ਸੇਵਾਵਾਂ
    18. ਮੈਡੀਕਲ ਵੈਲਿਊ ਯਾਤਰਾ
    19. ਆਵਾਜਾਈ ਤੇ ਲੋਜੀਸਟਿਕਸ ਸੇਵਾਵਾਂ
    20. ਅਕਾਊਂਟਿੰਗ ਤੇ ਵਿੱਤ ਸੇਵਾਵਾਂ
    21. ਆਡੀਓ ਵਿਜ਼ੂਅਲ ਸੇਵਾਵਾਂ
    22. ਕਾਨੂੰਨੀ ਸੇਵਾਵਾਂ
    23. ਸੰਚਾਰ ਸੇਵਾਵਾਂ
    24. ਕੰਸਟਰਕਸ਼ਨ ਅਤੇ ਸੰਬੰਧਤ ਇੰਜੀਨੀਅਰਿੰਗ ਸੇਵਾਵਾਂ
    25. ਵਾਤਾਵਰਣਕ ਸੇਵਾਵਾਂ
    26. ਵਿੱਤੀ ਸੇਵਾਵਾਂ
    27. ਸਿੱਖਿਆ ਸੇਵਾਵਾਂ

     

ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਵਣਜ ਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਲਿਖਤੀ ਜਵਾਬ ਵਿੱਚ ਦਿੱਤੀ ਹੈ
 

ਵਾਈ ਬੀ / ਐੱਸ ਐੱਸ



(Release ID: 1707330) Visitor Counter : 157


Read this release in: English , Urdu