ਕਿਰਤ ਤੇ ਰੋਜ਼ਗਾਰ ਮੰਤਰਾਲਾ

ਅਟਲ ਬੀਮਤ ਵਿਅਕਤੀ ਕਲਿਆਣ ਯੋਜਨਾ

Posted On: 24 MAR 2021 3:22PM by PIB Chandigarh
  • ਬੀਮਤ ਵਿਅਕਤੀ ਕਲਿਆਣ ਯੋਜਨਾ ਸਕੀਮ 01—07—2018 ਨੂੰ 2 ਸਾਲ ਲਈ ਪਾਇਲਟ ਅਧਾਰ ਤੇ ਕਰਮਚਾਰੀ ਸੂਬਾ ਬੀਮਾ ਕਾਰਪੋਰੇਸ਼ਨ ਨੇ ਸ਼ੁਰੂ ਕੀਤੀ ਸੀ ਤਾਂ ਜੋ ਬੀਮਾ ਕਰਵਾਉਣ ਵਾਲੇ ਵਿਅਕਤੀਆਂ, ਜੋ ਬੇਰੋਜ਼ਗਾਰ ਹੋ ਚੁੱਕੇ ਹਨ , ਨੂੰ ਰਾਹਤ ਮੁਹੱਈਆ ਕੀਤੀ ਜਾਵੇ ਇਸ ਸਕੀਮ ਤਹਿਤ ਬੇਰੋਜ਼ਗਾਰੀ ਦੇ ਵੱਧ ਤੋਂ ਵੱਧ 90 ਦਿਨਾਂ ਲਈ ਔਸਤਨ ਪ੍ਰਤੀ ਦਿਨ ਕਮਾਈ ਦੇ 25% ਤੱਕ ਨਗਦ ਮੁਆਵਜ਼ੇ ਦੇ ਰੂਪ ਵਿੱਚ ਕੁਝ ਸ਼ਰਤਾਂ ਨਾਲ ਰਾਹਤ ਮੁਹੱਈਆ ਕੀਤੀ ਜਾਂਦੀ ਹੈ ਸ਼ਰਤਾਂ ਅਨੁਸਾਰ ਕਰਮਚਾਰੀ ਨੇ ਬੀਮਾ ਯੋਗ ਰੋਜ਼ਗਾਰ ਵਿੱਚ 2 ਸਾਲ ਮੁਕੰਮਲ ਕੀਤੇ ਹੋਣੇ ਚਾਹੀਦੇ ਹਨ ਅਤੇ ਰਾਹਤ ਦਾਅਵਿਆਂ ਤੋਂ ਪਹਿਲਾਂ 4 ਲਗਾਤਾਰ ਯੋਗਦਾਨ ਸਮਿਆਂ ਵਿੱਚੋਂ ਹਰੇਕ ਵਿੱਚ ਘੱਟੋ ਘੱਟ 78 ਦਿਨਾਂ ਲਈ ਯੋਗਦਾਨ ਪਾਇਆ ਹੋਵੇ
    ਇਸ ਦੇ ਸ਼ੁਰੂ ਹੋਣ ਤੋਂ 18—03—2021 ਤੱਕ ਇਸ ਸਕੀਮ ਤਹਿਤ ਕੁਲ 43,299 ਲਾਭਪਾਤਰੀਆਂ ਨੇ ਰਾਹਤ ਲਈ ਹੈ ਅਤੇ 57.18 ਕਰੋੜ ਰੁਪਏ ਰਾਸ਼ੀ ਵੰਡੀ ਗਈ ਹੈ
    ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਦਾਅਵੇ ਅਤੇ ਅਦਾਇਗੀ ਜੋ 01—07—2018 ਤੋਂ 18—03—2021 ਤੱਕ ਕੀਤੀ ਗਈ ਹੈ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ
    ਸਕੀਮ ਦੀ ਮਿਆਦ 01—07—2020 ਤੋਂ 30—06—2021 ਤੱਕ ਵਧਾ ਦਿੱਤੀ ਗਈ ਹੈ ਕੋਵਿਡ 19 ਮਹਾਮਾਰੀ ਦੌਰਾਨ ਬੇਰੋਜ਼ਗਾਰ ਹੋਣ ਵਾਲੇ ਉਹਨਾ ਵਿਅਕਤੀਆਂ ਜਿਹਨਾਂ ਨੇ ਬੀਮਾ ਕਰਵਾਇਆ , ਲਾਭ ਦੇਣ ਲਈ ਰਾਹਤ ਦੀ ਦਰ ਵਧਾ ਦਿੱਤੀ ਗਈ ਹੈ ਅਤੇ 24—03—2020 ਤੋਂ ਬੇਰੋਜ਼ਗਾਰ ਬੀਮਾ ਕਰਵਾਉਣ ਵਾਲੇ ਵਿਅਕਤੀਆਂ ਲਈ ਯੋਗਤਾ ਸ਼ਰਤਾਂ ਵੀ ਨਰਮ ਕੀਤੀਆਂ ਗਈਆਂ ਹਨ
    1. ਕਰਮਚਾਰੀ ਵੱਲੋਂ ਔਸਤਨ ਪ੍ਰਤੀ ਦਿਨ ਕਮਾਈ ਲਈ ਰਾਹਤ ਦਰ 25% ਤੋਂ ਵਧਾ ਕੇ ਦੁੱਗਣੀ 50% ਕੀਤੀ ਗਈ ਹੈ
    2. ਬੀਮਾ ਕਰਵਾਉਣ ਵਾਲੇ ਵਿਅਕਤੀਆਂ ਨੂੰ ਬੇਰੁਜਗਾਰ ਹੋਣ ਤੋਂ ਘੱਟੋ ਘੱਟ 2 ਸਾਲ ਪਹਿਲਾਂ ਬੀਮਾ ਯੋਗ ਰੋਜ਼ਗਾਰ ਵਿੱਚ ਹੋਣੇ ਚਾਹੀਦੇ ਹਨ ਅਤੇ ਬੇਰੁਜਗਾਰ ਤੋਂ ਪਹਿਲਾਂ ਘੱਟੋ ਘੱਟ 78 ਦਿਨਾਂ ਲਈ ਯੋਗਦਾਨ ਪਾਇਆ ਹੋਵੇ ਅਤੇ ਇਹ 78 ਦਿਨ ਬੇਰੁਜਗਾਰ ਤੋਂ ਪਹਿਲਾਂ 2 ਸਾਲਾਂ ਦੇ ਸਮੇਂ ਦੇ ਬਾਕੀ 3 ਯੋਗਦਾਨ ਸਮਿਆਂ ਵਿੱਚ ਘੱਟੋ ਘੱਟ 78 ਦਿਨ ਹੋਣ ਪਹਿਲਾਂ ਇਹ ਸ਼ਰਤ ਬੀਮਾ ਯੋਗ ਰੁਜਗਾਰ ਦੇ ਘੱਟੋ ਘੱਟ 2 ਸਾਲਾਂ ਤੋਂ ਬੇਰੁਜਗਾਰ ਹੋਣ ਤੋਂ ਪਹਿਲੇ 4 ਯੋਗਦਾਨ ਸਮਿਆਂ ਵਿੱਚ 78 ਦਿਨ ਘੱਟੋ ਘੱਟ ਯੋਗਦਾਨ ਦੀ ਸੀ
    3. ਬੇਰੁਜਗਾਰ ਮਿਤੀ ਤੋਂ 30 ਦਿਨਾਂ ਬਾਅਦ ਦਾਅਵਾ ਦੇਣ ਯੋਗ ਹੋਵੇਗਾ ਪਹਿਲਾਂ ਇਹ ਸਮਾਂ 90 ਦਿਨ ਸੀ
    4. ਆਈ ਪੀ ਦੇ ਦਾਅਵੇ ਨੂੰ ਮਾਲਕ ਵੱਲੋਂ ਭੇਜਣਾ ਜ਼ਰੂਰੀ ਨਹੀਂ ਹੈ ਇਹ ਦਾਅਵਾ ਆਈ ਪੀ ਵੱਲੋਂ ਨਿਰਧਾਰਿਤ ਦਾਅਵਾ ਫਾਰਮ ਤੇ ਪੂਰੀ ਤਰ੍ਹਾਂ ਮੁਕੰਮਲ ਰੂਪ ਵਿੱਚ ਆਨਲਾਈਨ ਜਾਂ ਸਿੱਧਾ ਬਰਾਂਚ ਆਫਿਸ ਨੂੰ ਭੇਜਿਆ ਜਾ ਸਕਦਾ ਹੈ

    ਮੰਤਰਾਲੇ ਨੇ ਦੇਸ਼ ਵਿੱਚ ਬੇਰੁਜਗਾਰ ਦੀ ਭਲਾਈ ਲਈ ਹੇਠ ਲਿਖੇ ਉਪਾਅ ਕੀਤੇ ਹਨ
    1. ਕੋਵਿਡ 19 ਮਹਾਮਾਰੀ ਦੌਰਾਨ ਆਤਮਨਿਰਭਰ ਭਾਰਤ ਰੁਜਗਾਰ ਯੋਜਨਾ ( ਬੀ ਆਰ ਵਾਈ) ਸਕੀਮ ਸਰਕਾਰ ਨੇ ਖੁੱਸੇ ਰੁਜਗਾਰ ਨੂੰ ਫਿਰ ਤੋਂ ਬਹਾਲ ਕਰਨ ਅਤੇ ਸਮਾਜਿਕ ਸੁਰੱਖਿਆ ਫਾਇਦਿਆਂ ਦੇ ਨਾਲ ਨਵਾਂ ਰੁਜਗਾਰ ਕਾਇਮ ਕਰਨ ਲਈ ਪ੍ਰੋਤਸਾਹਿਤ ਲਈ ਸ਼ੁਰੂ ਕੀਤੀ ਹੈ ਇਹ ਸਕੀਮ ਕਰਮਚਾਰੀ ਨਿਧੀ ਫੰਡ ਸੰਸਥਾ ਪੀ ਐੱਫ ਦੁਆਰਾ ਲਾਗੂ ਕੀਤੀ ਜਾ ਰਹੀ ਹੈ ਅਤੇ ਸੂਖਮ , ਛੋਟੇ ਅਤੇ ਦਰਮਿਆਨੇ ਉੱਦਮਾਂ ਸਮੇਤ ਵੱਖ ਵੱਖ ਖੇਤਰਾਂ ਉਦਯੋਗਾਂ ਦੇ ਮਾਲਕਾਂ ਦਾ ਵਿੱਤੀ ਬੋਝ ਘਟਾਉਂਦੀ ਹੈ ਅਤੇ ਹੋਰ ਕਾਮਿਆਂ ਨੂੰ ਰੁਜਗਾਰ ਦੇਣ ਲਈ ਉਤਸ਼ਾਹਿਤ ਕਰਦੀ ਹੈ ਬੀ ਆਰ ਵਾਈ ਤਹਿਤ ਸਰਕਾਰ 2 ਸਾਲਾਂ ਦੇ ਵਕਫ਼ੇ ਲਈ ਦੋਨਾਂ ਮਾਲਕਾਂ ਦੇ ਹਿੱਸੇ ਵਿੱਚ (ਉਜਰਤਾਂ ਦਾ 12%) ਅਤੇ ਕਾਮਿਆਂ ਦੇ ਹਿੱਸੇ ਵਿੱਚ (ਉਜਰਤਾਂ ਦਾ 12%) ਯੋਗਦਾਨ ਦੇ ਰਹੀ ਹੈ ਮੁਲਾਜ਼ਮਾਂ ਦਾ ਹਿੱਸਾ ਪੀ ਐੱਫ ਨਾਲ ਪੰਜੀਕ੍ਰਿਤ ਸੰਸਥਾਵਾਂ ਦੀ ਰੁਜਗਾਰ ਗਿਣਤੀ ਤੇ ਨਿਰਭਰ ਕਰਦਾ ਹੈ
    2. ਮੰਤਰਾਲੇ ਨੇ ਕੌਮੀ ਕੈਰੀਅਰ ਸੇਵਾ ਪ੍ਰਾਜੈਕਟ ਨੂੰ ਮਿਸ਼ਨ ਮੋਡ ਪ੍ਰਾਜੈਕਟ ਵਜੋਂ ਵੀ ਲਾਗੂ ਕੀਤਾ ਹੈ ਤਾਂ ਜੋ ਦੇਸ਼ ਵਿੱਚ ਜੋਬ ਮੈਚਿੰਗ, ਕੈਰੀਅਰ ਕੌਂਸਲਿੰਗ , ਵੋਕੇਸ਼ਨਲ ਗਾਇਡੈਂਸ , ਹੁਨਰ ਵਿਕਾਸ ਕੋਰਸਾਂ ਬਾਰੇ ਜਾਣਕਾਰੀ , ਇੰਟਰਨਸਿ਼ੱਪਸ ਆਦਿ ਵਰਗੀਆਂ ਸੇਵਾਵਾਂ ਮੁਹੱਈਆ ਕੀਤੀਆਂ ਜਾਣ ਇਹ ਸੇਵਾਵਾਂ ਨੈਸ਼ਨਲ ਕੈਰੀਅਰ ਸਰਵਿਸ ਪੋਰਟਲ (www.ncs.gov.in) ਉੱਤੇ ਉਪਲਬੱਧ ਹਨ ਅਤੇ ਸਾਰੇ ਕੈਰੀਅਰ ਕੌਂਸਲਰਾਂ , ਹੁਨਰ ਪ੍ਰੋਵਾਈਡਰਜ਼ , ਮਾਲਕਾਂ ਅਤੇ ਰੁਜਗਾਰ ਭਾਲ ਕਰਨ ਵਾਲਿਆਂ ਸਮੇਤ ਸਾਰੇ ਯੂਜ਼ਰਸ ਲਈ ਪਹੁੰਚ ਯੋਗ ਹਨ

 

State/UT Wise details of claims and payment made under ABVKY during the period 01.07.2018 to 18.03.2021

S. No.

State/Union Territory

Total claims received

Approved Claims

Approved amount

1.

Himachal Pradesh

992

623

8332562

2.

Karnataka

4937

3229

46860455

3.

Punjab

2424

1491

18617965

4.

Uttarakhand

1187

554

7162513

5.

Haryana

5979

1751

22849924

6.

Assam

326

237

2974008

7.

Rajasthan

4837

3235

41077152

8.

Jammu & Kashmir

260

165

1480306

9.

Uttar Pradesh

5965

2888

39647355

10.

West Bengal

1149

690

9461380

11.

Nagaland

1

1

21637

12.

Bihar

653

466

5259276

13.

Delhi

4323

2619

46204397

14.

Jharkhand

422

185

2215305

15.

Sikkim

2

0

0

16.

Tripura

14

14

114450

17.

Mizoram

6

5

30825

18.

Gujarat

2265

1498

19809040

19.

Andhra Pradesh

10693

8081

89842174

20.

Odisha

648

318

3370491

21.

Tamil Nadu

5221

3463

43386600

22.

Madhya Pradesh

2810

1943

24615791

23.

Maharashtra

6238

4356

61919164

24.

Goa

597

355

5681094

25.

Chhattisgarh

594

354

4108174

26.

Telangana

3942

2407

34087064

27.

Kerala

2940

2126

29208122

28.

Puducherry

334

245

3496974

Total

69759

43299

571834198



ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਕਿਰਤ ਤੇ ਰੁਜਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਗੰਗਵਾਰ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ


ਐੱਮ ਐੱਸ / ਜੇ ਕੇ


(Release ID: 1707325) Visitor Counter : 215


Read this release in: English , Urdu