ਸੈਰ ਸਪਾਟਾ ਮੰਤਰਾਲਾ

ਸੈਰ –ਸਪਾਟਾ ਸਕੱਤਰ ਸ਼੍ਰੀ ਅਰਵਿੰਦ ਸਿੰਘ ਨੇ ਭਗਤ ਸਿੰਘ ਦੇ ਜੀਵਨ ‘ਤੇ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ


India @75 ਪ੍ਰੋਗਰਾਮ ਦੇ ਅਧੀਨ ਸੈਰ-ਸਪਾਟਾ ਮੰਤਰਾਲੇ ਨੇ ਅਨੇਕ ਆਯੋਜਨਾਂ ਦੀ ਨੀਤੀ ਬਣਾਈ ਹੈ: ਸੈਰ-ਸਪਾਟਾ ਸਕੱਤਰ



ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ ‘India@75 : A Heritage Walk’ ਆਯੋਜਿਤ

Posted On: 23 MAR 2021 5:22PM by PIB Chandigarh

 

ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਸਮਾਰੋਹਾਂ ਦੇ ਭਾਗ ਦੇ ਰੂਪ ਵਿੱਚ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਫੋਟੋ ਪ੍ਰਦਰਸ਼ਨੀ ਲਗਾਈ ਗਈ ਹੈ। ਪ੍ਰਦਰਸ਼ਨੀ ਦਾ ਉਦਘਾਟਨ ਅੱਜ ਸੈਰ–ਸਪਾਟਾ ਮੰਤਰਾਲੇ ਦੇ ਸਕੱਤਰ, ਸ਼੍ਰੀ ਅਰਵਿੰਦ ਸਿੰਘ ਨੇ ਕੀਤਾ। ਇਸ ਮੌਕੇ ਤੇ ਸੈਰ-ਸਪਾਟਾ ਮੰਤਰਾਲੇ ਦੀ ਐਡੀਸ਼ਨਲ ਡਾਇਰੈਕਟਰ ਜਨਰਲ, ਸੁਸ਼੍ਰੀ ਰੂਪਿੰਦਰ ਬਰਾੜ ਵੀ ਮੌਜੂਦ ਸਨ। ਪ੍ਰਦਰਸ਼ਨੀ ਵਿੱਚ ਸ਼ਹੀਦ ਭਗਤ ਸਿੰਘ ਦੇ ਜੀਵਨ ਦੇ ਤੱਥਾਂ ਨੂੰ ਦਿਖਾਇਆ ਗਿਆ ਹੈ । ਇਸ ਮੌਕੇ ਤੇ ਸ਼੍ਰੀ ਅਰਵਿੰਦ ਸਿੰਘ ਨੇ ਸੁਤੰਤਰਤਾ ਅੰਦੋਲਨ ਵਿੱਚ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਦੀ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ India@ 75 ਪ੍ਰੋਗਰਾਮ ਦੇ ਅਧੀਨ ਸੈਰ-ਸਪਾਟਾ ਮੰਤਰਾਲੇ ਨੇ ਕਈ ਆਯੋਜਨਾਂ ਦੀ ਯੋਜਨਾ ਬਣਾਈ ਹੈ ।

ਇੰਡੀਆ ਟੂਰਿਜ਼ਮ ਦਿੱਲੀ ਨੇ ਅੱਜ ਸ਼ਹੀਦੀ ਦਿਵਸ ਮਨਾਉਣ ਲਈ ਮੇਹਰੌਲੀ ਇਲਾਕੇ ਵਿੱਚ ‘India@ 75: A Heritage Walk’ ਦਾ ਆਯੋਜਨ ਕੀਤਾ। ਇਸ ਹੈਰੀਟੇਜ ਵੌਕ ਦਾ ਆਕਰਸ਼ਣ ਸ਼ਹੀਦ ਬੰਦਾ ਬਹਾਦੁਰ ਸ਼ਹੀਦੀ ਸਥਾਨ ‘ਤੇ ਜਾਣਾ ਸੀ। ਹੈਰੀਟੇਜ ਵੌਕ ਵਿੱਚ ਇੰਡੀਆ ਟੂਰਿਜ਼ਮ ਦਿੱਲੀ ਦੇ ਅਧਿਕਾਰੀਆਂ ਦੇ ਨਾਲ ਹੌਸਪਿਟਲਿਟੀ ਇੰਸਟੀਟਿਊਟ ਦੇ ਵਿਦਿਆਰਥੀ ਅਤੇ ਖੇਤਰੀ ਪੱਧਰ ਦੇ ਗਾਈਡ ਸ਼ਾਮਿਲ ਹੋਏ। ਹੈਰੀਟੇਜ ਵੌਕ ਕੁਤਬਮੀਨਾਰ ਪਰਿਸਰ ਵਿੱਚ ਸੰਪੰਨ ਹੋਈ।

*******

ਐੱਨਬੀ/ਓਏ


(Release ID: 1707287) Visitor Counter : 103


Read this release in: English , Urdu , Hindi