ਰੱਖਿਆ ਮੰਤਰਾਲਾ
ਮਿਸ਼ਨ ਸਾਗਰ-IV ਆਈ.ਐਨ.ਐਸ. ਜਲਸ਼੍ਰਵ ਪੋਰਟ ਇਹੋਆਲਾ (ਮੇਡਾਗਾਸਕਰ) ਪਹੁੰਚਿਆ
Posted On:
23 MAR 2021 5:11PM by PIB Chandigarh
ਮਿਸ਼ਨ ਸਾਗਰ-IV ਹਿੱਸੇ ਦੇ ਰੂਪ ਵਿੱਚ ਭਾਰਤੀ ਨੌਸੇਨਾ ਦਾ ਜਹਾਜ ਜਲਸ਼੍ਰਵ 22 ਮਾਰਚ
2021 ਨੂੰ ਪੋਰਟ ਇਹੋਆਲਾ ਪਹੁੰਚਿਆ। ਇਹ ਜਹਾਜ ਕੁਦਰਤੀ ਆਪਦਾਵਾਂ ਨਾਲ ਨਿੱਬੜਨ ਵਿੱਚ
ਮੇਡਾਗਾਸਕਰ ਦੀ ਸਹਾਇਤਾ ਅਪੀਲ ਨੂੰ ਵੇਖਦੇ ਹੋਏ 1,000 ਮੀਟ੍ਰਿਕ ਟਨ ਚਾਵਲ ਅਤੇ
1,00,000 ਹਾਇਡਰੋਕਸੀਕਲੋਰੋਕਵੀਨ ਟੈਬਲੇਟ ਪਹੁੰਚਾਏਗਾ।
ਭਾਰਤ ਸਰਕਾਰ ਵਲੋਂ ਮੇਡਾਗਾਸਕਰ ਸਰਕਾਰ ਨੂੰ ਸਹਾਇਤਾ ਦੇਣ ਦਾ ਅਧਿਕਾਰਿਤ ਸਮਾਰੋਹ 23
ਮਾਰਚ 2021 ਨੂੰ ਆਯੋਜਿਤ ਕੀਤਾ ਗਿਆ। ਸਮਾਰੋਹ ਵਿੱਚ ਮੇਡਾਗਾਸਕਰ ਦੇ ਮਾਣਯੋਗ
ਪ੍ਰਧਾਨ ਮੰਤਰੀ ਕਿਰਿਸਟਿਅਨ ਐਨਸੇ, ਐਨੋਜੀ ਰਿਜਨ ਦੇ ਗਵਰਨਰ ਸ਼੍ਰੀ ਜੇਰੀ
ਹੈਟਰੇਫਿੰਡਰਾਜਨਾ ਅਤੇ ਪੋਰਟ ਡਾਊਫਿਨ ਦੇ ਮੇਅਰ ਸ਼੍ਰੀ ਜਾਰਜੇ ਮੇਮੀਰੈਂਡਰਿਆਨਾ ਮੌਜੂਦ
ਸਨ। ਭਾਰਤ ਵਲੋਂ ਪ੍ਰਤਿਨਿੱਧੀ ਮੇਡਾਗਾਸਕਰ ’ਚ ਭਾਰਤ ਦੇ ਰਾਜਦੂਤ ਸ਼੍ਰੀ ਅਭਏ ਕੁਮਾਰ
ਅਤੇ ਆਈ.ਐਨ.ਐਸ. ਜਲਸ਼੍ਰਵ ਦੇ ਕਮਾਂਡਿੰਗ ਅਧਿਕਾਰੀ ਕੈਪਟਨ ਪੰਕਜ ਚੌਹਾਨ ਮੌਜੂਦ
ਸਨ ।
ਇੱਕ ਸਾਲ ਦੇ ਅੰਦਰ ਇਸ ਟਾਪੂ ਵਾਲੇ ਦੇਸ਼ ’ਚ ਭਾਰਤੀ ਨੌਸੇਨਾ ਦਾ ਇਹ ਦੂਜਾ ਜਹਾਜ ਹੈ।
ਇਸ ਤੋਂ ਪਹਿਲਾਂ ਮਿਸ਼ਨ ਸਾਗਰ-9 ਦੇ ਹਿੱਸੇ ਦੇ ਰੂਪ ਵਿੱਚ ਮਈ-ਜੂਨ 2020 ਵਿੱਚ
ਮੇਡਾਗਾਸਕਰ ਨੂੰ ਜ਼ਰੂਰੀ ਦਵਾਈਆਂ ਦੀ ਡਿਲੀਵਰੀ ਕੀਤੀ ਸੀ। ਆਈ.ਐਨ.ਐਸ. ਜਲਸ਼੍ਰਵ ਦੀ ਇਹ
ਯਾਤਰਾ ਪਿਛਲੇ ਸਾਲ ਵਿੱਚ ਮੇਡਾਗਾਸਕਰ ਵਿੱਚ ਆਈਆਂ ਆਫਤਾਂ ਦੇ ਪ੍ਰਤੀ ਭਾਰਤ ਦੀ
ਅਨੁਕ੍ਰਿਆ ਦੇ ਸਮਾਨ ਹੈ ।
ਭਾਰਤ ਸਰਕਾਰ ਦੀ ਇਸ ਪਹੁੰਚ ਦਾ ਉਦੇਸ਼ ਜਾਰੀ ਕੋਵਿਡ-19 ਮਹਾਮਾਰੀ ਦਾ ਕਹਿਰ ਅਤੇ ਗੰਭੀਰ
ਸੋਕੇ ਦੀ ਮਾਰ ਝੱਲ ਰਹੇ ਮੇਡਾਗਾਸਕਰ ਦੀ ਸਹਾਇਤਾ ਕਰਨਾ ਹੈ। ਮਿਸ਼ਨ ਸਾਗਰ ਕੁਦਰਤੀ
ਆਫਤਾਂ ਅਤੇ ਉਸਦੀ ਮੁਸ਼ਕਲਾਂ ਨਾਲ ਲੜਨ ’ਚ ਦੋਨਾਂ ਦੇਸ਼ਾਂ ’ਚ ਵਰਤਮਾਨ ਸਬੰਧਾਂ ਨੂੰ
ਗੂੜ੍ਹਾ ਬਣਾਉਂਦਾ ਹੈ। ਇਹ ਨਿਯੁਕਤੀ ਖੇਤਰ ਵਿੱਚ ਸਾਰਿਆ ਲਈ ਸੁਰੱਖਿਆ ਅਤੇ ਵਿਕਾਸ ਦੇ
ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਦਿਖਾਉਂਦਾ ਹੈ ਅਤੇ ਆਈ.ਓ.ਆਰ. ’ਚ ਸਾਰੇ ਦੇਸ਼ਾਂ ਦੇ ਨਾਲ
ਸਬੰਧਾਂ ਵਿੱਚ ਭਾਰਤ ਦੇ ਮਹੱਤਵ ਨੂੰ ਦਰਸਾਉਂਦਾ ਹੈ। ਵਿਦੇਸ਼ ਮੰਤਰਾਲਾ ਅਤੇ ਭਾਰਤ
ਸਰਕਾਰ ਦੀ ਹੋਰ ਏਜੰਸੀਆਂ ਦੇ ਸਹਿਯੋਗ ਦੇ ਨਾਲ ਕਾਰਜ ਵਿੱਚ ਤਰੱਕੀ ਹੋ ਰਹੀ ਹੈ।
ਏਬੀਬੀਬੀ/ਵੀਐਮ/ਜੇਐਸਐਨ
(Release ID: 1707105)
Visitor Counter : 216