ਰਾਸ਼ਟਰਪਤੀ ਸਕੱਤਰੇਤ

ਵਿਸ਼ਵ ਤਪਦਿਕ ਦਿਵਸ ਦੀ ਪੂਰਵ ਸੰਧਿਆ 'ਤੇ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼

Posted On: 23 MAR 2021 5:00PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ, ਵਿਸ਼ਵ ਤਪਦਿਕ (ਟੀਬੀ) ਦਿਵਸ, ਜੋ ਕਿ ਹਰ ਸਾਲ 24 ਮਾਰਚ ਨੂੰ ਮਨਾਇਆ ਜਾਂਦਾ ਹੈ, ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ: -

 

“ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਤਪਦਿਕ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ਵ ਤਪਦਿਕ ਦਿਵਸ 24 ਮਾਰਚ, 2021 ਨੂੰ ਮਨਾਇਆ ਜਾ ਰਿਹਾ ਹੈ। ਸਾਲ 1882 ਵਿੱਚ ਇਸ ਦਿਨ, ਡਾ. ਰੌਬਰਟ ਕੋਚ ਨੇ ਟੀਬੀ ਦਾ ਕਾਰਨ ਬਣਦੇ ਬੈਕਟੀਰੀਆ ਦੀ ਖੋਜ ਦਾ ਐਲਾਨ ਕੀਤਾ ਸੀ। ਇਸ ਸਦਕਾ ਇਸ ਮਾਰੂ ਬਿਮਾਰੀ ਦੇ ਨਿਦਾਨ ਅਤੇ ਇਲਾਜ ਦਾ ਰਾਹ ਤਿਆਰ ਕੀਤਾ ਗਿਆ।

 

ਸਾਲ 2020 ਭਾਰਤ ਅਤੇ ਵਿਸ਼ਵ ਭਰ ਵਿੱਚ ਸਿਹਤ ਸੰਭਾਲ਼ ਦਾ ਇੱਕ ਮਹੱਤਵਪੂਰਨ ਮੌਕਾ ਸੀ। ਕੋਵਿਡ -19 ਮਹਾਮਾਰੀ ਨੇ ਹਰ ਇੱਕ ਵਿਅਕਤੀ ਲਈ ਪਹੁੰਚਯੋਗ ਗੁਣਵੱਤਾ ਵਾਲੀ ਸਿਹਤ ਸੰਭਾਲ਼ ਪ੍ਰਣਾਲੀ ਦੀ ਮਹੱਤਤਾ ਨੂੰ ਦਰਸਾਇਆ।

  

ਤਪਦਿਕ (ਟੀਬੀ) ਦੇ ਖਾਤਮੇ ਦਾ ਸਮੁੱਚਾ ਪ੍ਰੋਗਰਾਮ ਕੋਵਿਡ-19 ਵਿਰੁੱਧ ਲੜਾਈ ਵਿੱਚ ਸਭ ਤੋਂ ਅੱਗੇ ਸੀ। ਤਪਦਿਕ ਦੇ ਖਾਤਮੇ ਦੇ ਯਤਨਾਂ ਨੂੰ ਜਾਰੀ ਰੱਖਦਿਆਂ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਉਨ੍ਹਾਂ ਦੀ ਪ੍ਰਤੀਬੱਧਤਾ ਸ਼ਲਾਘਾਯੋਗ ਹੈ। ਭਾਰਤ ਸਰਕਾਰ ਸੰਯੁਕਤ ਰਾਸ਼ਟਰ ਦੇ ਸਥਿਰ ਵਿਕਾਸ ਟੀਚਿਆਂ ਅਨੁਸਾਰ ਗਲੋਬਲ ਸਿਹਤ ਕਵਰੇਜ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰਤੀਬੱਧ ਹੈ। ਇਹ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਤਹਿਤ ਲਾਗੂ ਕੀਤਾ ਜਾ ਰਿਹਾ ਹੈ। ਇਹ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ।

 

ਮੈਂ ਨੈਸ਼ਨਲ ਟੀਬੀ ਐਲੀਮੀਨੇਸ਼ਨ ਪ੍ਰੋਗਰਾਮ ਨੂੰ ਮੁਸ਼ਕਿਲ ਵਕਤ ਵਿੱਚ ਉਨ੍ਹਾਂ ਦੀਆਂ ਬਿਹਤਰੀਨ ਉਪਲਬਧੀਆਂ ਦੇ ਲਈ ਵਧਾਈ ਦਿੰਦਾ ਹਾਂ। ਇਸ ਅਵਸਰ 'ਤੇ ਸਾਨੂੰ 'ਸਾਰਿਆਂ ਲਈ ਸਿਹਤ' ਦੇ ਮਕਸਦ 'ਤੇ ਆਪਣੇ ਪ੍ਰਯਤਨਾਂ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਉੱਜਵਲ ਅਤੇ ਤੰਦਰੁਸਤ ਭਵਿੱਖ ਸੁਨਿਸ਼ਚਿਤ ਕਰਨਾ ਚਾਹੀਦਾ ਹੈ।”  

 

ਰਾਸ਼ਟਰਪਤੀ ਦਾ ਪੂਰਾ ਸੰਬੋਧਨ ਇੱਥੇ ਪੜ੍ਹੋ 

 

 

         

  *********

 

 

 

ਡੀਐੱਸ / ਬੀਐੱਮ



(Release ID: 1707065) Visitor Counter : 97