ਕਾਰਪੋਰੇਟ ਮਾਮਲੇ ਮੰਤਰਾਲਾ

ਕੰਪਨੀਆਂ ਫਰੈੱਸ਼ ਸਟਾਰਟ ਸਕੀਮ ਅਤੇ ਐੱਲ ਐੱਲ ਪੀ ਸੈਟਲਮੈਂਟ ਸਕੀਮ ਦੀ ਸਮਾਪਤੀ ਸੀਮਾ ਹੋਰ ਵਧਾਉਣ ਬਾਰੇ

Posted On: 23 MAR 2021 4:07PM by PIB Chandigarh

ਕਾਰਪੋਰੇਟ ਮਾਮਲੇ ਮੰਤਰਾਲੇ ਨੇ ਜਨਰਲ ਸਰਕੂਲਰ ਨੰਬਰ—12, 2020 ਮਿਤੀ 30—03—2020 ਨੂੰ "ਕੰਪਨੀਜ਼ ਫਰੈਸ਼ ਸਟਾਰਟ ਸਕੀਮ 2020" ਲਾਂਚ ਕੀਤੀ ਸੀ , ਜੋ ਕੰਪਨੀਆਂ ਨੂੰ ਡਿਫਾਲਟ ਸੰਬੰਧੀ ਬਿਨ੍ਹਾਂ ਡਿਫਾਲਟ ਦੀ ਮਿਆਦ ਦੀ ਪ੍ਰਵਾਹ ਕੀਤੇ ਬਿਨ੍ਹਾਂ ਮੇਕ ਗੁੱਡ ਕਰਨ ਲਈ ਮੌਕੇ ਮੁਹੱਈਆ ਕਰਦੀ ਹੈ ਅਤੇ ਮੁਕੰਮਲ ਪਾਲਣਾ ਕਰਨ ਵਾਲੀ ਕੰਪਨੀ ਵਜੋਂ ਫਿਰ ਤੋਂ ਕੰਮ ਸਟਾਰਟ ਕਰਨ ਯੋਗ ਬਣਾਉਂਦੀ ਹੈ । ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਦਿੱਤੀ ਹੈ ।
ਮੰਤਰੀ ਨੇ ਹੋਰ ਕਿਹਾ ਕਿ ਸਕੀਮ ਵਿੱਚ ਦਸਤਾਵੇਜ਼ਾਂ ਨੂੰ ਦੇਰ ਨਾਲ ਦਾਇਰ ਕਰਨ ਦੀ ਮੁਆਫੀ ਦਿੱਤੀ ਗਈ ਹੈ ਅਤੇ ਜ਼ੁਰਮਾਨਾ ਲਗਾਉਣ ਲਈ ਕਾਰਵਾਈ ਤੇ ਮੁਕੱਦਮਾ ਚਲਾਉਣ ਲਈ ਇਮੀਊਨਿਟੀ ਪ੍ਰਦਾਨ ਕਰਦੀ ਹੈ । ਦਸਤਾਵੇਜ਼ਾਂ ਨੂੰ ਦੇਰ ਨਾਲ ਦਾਇਰ ਕਰਨ ਲਈ ਜ਼ੁਰਮਾਨਾ ਹੋ ਸਕਦਾ ਸੀ । ਐੱਮ ਸੀ ਏ 21 ਰਜਿਸਟ੍ਰੀ ਵਿੱਚ ਦਸਤਾਵੇਜ਼ ਅਤੇ ਰਿਟਰਨਜ਼ ਭਰਨ ਦੇ ਸੰਦਰਭ ਵਿੱਚ 01 ਅਪ੍ਰੈਲ ਤੋਂ 31 ਦਸੰਬਰ 2020 ਤੱਕ ਮੋਰੇਟੋਰੀਅਮ ਸਮੇਂ ਦੌਰਾਨ ਦੇਰ ਨਾਲ ਦਾਇਰ ਕਰਨ ਲਈ ਕੋਈ ਵਧੀਕ ਫੀਸ ਨਹੀਂ ਲਈ ਗਈ ਸੀ । ਰਿਕਾਰਡ ਅਨੁਸਾਰ 4,73,131 ਭਾਰਤੀ ਕੰਪਨੀਆਂ ਅਤੇ 1,065 ਵਿਦੇਸ਼ੀ ਕੰਪਨੀਆਂ ਨੂੰ ਸੀ ਐੱਫ ਐੱਸ ਐੱਸ 2020 ਸਕੀਮ ਲਈ ਲੰਬਿਤ ਦਸਤਾਵੇਜ਼ ਦਾਇਰ ਕਰਨ ਲਈ ਫਾਇਦਾ ਮਿਲਿਆ ਹੈ ।
ਇਸੇ ਤਰ੍ਹਾਂ ਮੰਤਰੀ ਨੇ ਕਿਹਾ ਕਿ ਲਿਮਟਿਡ ਲਾਇਬਿਲਟੀ ਪਾਰਟਨਰਸਿ਼ੱਪ ("ਐੱਲ ਐੱਲ ਪੀਜ਼") ਲਈ ਐੱਮ ਸੀ ਏ ਨੇ ਜਨਰਲ ਸਰਕੂਲਰ ਨੰਬਰ—6/2020 ਮਿਤੀ 04—03—2020 ਨੂੰ ਐੱਲ ਐੱਲ ਪੀ ਸੈਟਲਮੈਂਟ ਸਕੀਮ 2020 ਚਲਾਈ ਸੀ , ਜਿਸ ਤਹਿਤ ਡਿਫਾਲਟਿੰਗ ਲਿਮਟਿਡ ਲਾਇਬਿਲਟੀ ਪਾਰਟਨਰਸਿ਼ੱਪਸ ਨੂੰ ਕੰਪਨੀਆਂ ਦੇ ਰਜਿਸਟਰਾਰ (ਆਰ ਓ ਸੀ ਔਰ ਰਜਿਸਟਰਾਰ) ਕੋਲ ਲੰਬਿਤ ਦਸਤਾਵੇਜ਼ਾਂ ਨੂੰ ਦਾਇਰ ਕਰਕੇ ਆਪਣੇ ਡਿਫਾਲਟਸ ਲਈ ਮੇਕ ਗੁਡ ਕਰਨ ਲਈ ਵਧੇਰੇ ਫੀਸਦ ਲੈਣ ਲਈ ਇੱਕ ਵਾਰ ਛੋਟ ਦਿੱਤੀ ਗਈ ਸੀ । ਐੱਲ ਐੱਲ ਪੀ ਸੈਟਲਮੈਂਟ ਸਕੀਮ ਸ਼ੁਰੂਆਤ ਵਿੱਚ 16—03—2020 ਤੋਂ 13—06—2020 ਤੱਕ ਕੁਝ ਦਾਇਰ ਕਰਨ ਲਈ ਰੋਲ ਆਊਟ ਕੀਤੀ ਗਈ ਸੀ । ਹੋਰ, ਕੋਵਿਡ 19 ਮਹਾਮਾਰੀ ਕਾਰਨ ਉੱਪਰ ਦੱਸੀ ਗਈ ਸਕੀਮ ਨੂੰ ਸੋਧ ਕੇ ਸਾਰੀਆਂ ਈ—ਫੋਰਮਸ ਇਸ ਹੇਠ ਲਿਆਂਦਾ ਗਿਆ ਸੀ ਅਤੇ ਇਸ ਨੂੰ 01—04—2020 ਤੋਂ 31—12—2020 ਤੱਕ ਵਧਾ ਦਿੱਤਾ ਗਿਆ ਸੀ । ਰਿਕਾਰਡ ਅਨੁਸਾਰ 1,05,643 ਐੱਲ ਐੱਲ ਪੀਜ਼ ਸੈਟਲਮੈਂਟ ਸਕੀਮ 2020 ਲਈ ਆਪਣੇ ਲੰਬਿਤ ਦਸਤਾਵੇਜ਼ ਦਾਇਰ ਕਰਕੇ ਫਾਇਦਾ ਲਿਆ ਹੈ ।
ਮੰਤਰੀ ਨੇ ਕਿਹਾ ਕਿ ਦੋਨੋਂ ਸਕੀਮਾਂ — ਕੰਪਨੀਜ਼ ਫਰੈੱਸ਼ ਸਟਾਰਟ ਸਕੀਮ (ਸੀ ਐੱਫ ਐੱਸ ਐੱਸ) ਅਤੇ ਐੱਲ ਐੱਲ ਪੀ ਸੈਟਲਮੈਂਟ ਸਕੀਮ (ਐੱਲ ਐੱਸ ਐੱਸ) 31—12—2020 ਨੂੰ ਖ਼ਤਮ ਹੋ ਚੁੱਕੀਆਂ ਹਨ । ਕੰਪਨੀਜ਼ ਅਤੇ ਐੱਲ ਐੱਲ ਪੀਜ਼ ਨੂੰ ਆਪਣੇ ਡਿਫਾਲਟਸ ਨੂੰ ਮੇਕ ਗੁਡ ਕਰਨ ਲਈ ਮਹੱਤਵਪੂਰਨ 9 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਅਤੇ ਇਸ ਅਨੁਸਾਰ ਸਕੀਮ ਦੇ ਵਾਧੇ ਨੂੰ ਜ਼ਰੂਰੀ ਨਹੀਂ ਸਮਝਿਆ ਗਿਆ । ਇਸ ਲਈ ਇਸ ਸੰਬੰਧ ਵਿੱਚ ਅਜਿਹਾ ਕੋਈ ਪ੍ਰਸਤਾਵ ਮੰਤਰਾਲੇ ਦੇ ਧਿਆਨ ਹੇਠ ਨਹੀਂ ਹੈ ।

 

ਆਰ ਐੱਮ / ਕੇ ਐੱਮ ਐੱਨ



(Release ID: 1706993) Visitor Counter : 141


Read this release in: English , Urdu , Bengali