ਰੱਖਿਆ ਮੰਤਰਾਲਾ

ਨੇਵਲ ਵਾਰਫ ਹੱਡੋ ਵਿਖੇ ਨੇਵਲ ਜੈਟੀ ਪੜਾਅ—2 ਦੇ ਵਿਸਥਾਰ ਦਾ ਉਦਘਾਟਨ

Posted On: 23 MAR 2021 3:18PM by PIB Chandigarh

ਇੱਕ ਪ੍ਰਮੁੱਖ ਨੇਵਲ ਪ੍ਰਾਜੈਕਟ "ਜੈਟੀ ਦਾ ਵਿਸਥਾਰਨੇਵਲ ਵਾਰਫ ਵਿਖੇ ਦਾ ਉਦਘਾਟਨ  22 ਮਾਰਚ 2021 ਨੂੰ ਚੀਫ ਆਫ ਮਟੀਰੀਅਲ ਆਫ ਇੰਡੀਅਨ ਨੇਵੀ ਵਾਈਸ ਐਡਮਿਰਲ ਐੱਸ ਆਰ ਸਰਮਾ ਨੇ ਕੀਤਾ  ਰੀਅਲ ਐਡਮਿਰਲ ਸੂਰਜ ਬੈਰੀ , ਚੀਫ ਆਫ ਸਟਾਫ , ਹੈੱਡਕੁਆਟਰ ਅੰਡੇਮਾਨ ਤੇ ਨਿਕੋਬਾਰ ਕਮਾਂਡ ਅਤੇ ਸ਼੍ਰੀ ਟੀ ਐੱਨ ਕਿਸ਼ਨਾ ਮੂਰਥੀ , ਚੀਫ ਇੰਜੀਨੀਅਰ ਅੰਡੇਮਾਨ ਤੇ ਲਕਸ਼ਦੀਪ ਹਾਰਬਰ ਵਰਕਸ ਵੀ ਇਸ ਈਵੈਂਟ ਤੇ ਹਾਜ਼ਰ ਸਨ 



ਅੰਡੇਮਾਨ ਤੇ ਨਿਕੋਬਾਰ ਕਮਾਂਡ ਵਿਖੇ 230 ਮੀਟਰ ਲੰਮਾ ਜੈਟੀ ਵੱਡੇ ਸਮੁੰਦਰੀ ਬੁਨਿਆਦੀ ਢਾਂਚੇ ਪ੍ਰਾਜੈਕਟਾਂ ਵਿੱਚੋਂ ਇੱਕ ਹੈ ਅਤੇ ਇਹ ਤਕਨੀਕੀ ਗੁੰਝਲਤਾ ਅਤੇ ਆਕਾਰ ਵਿੱਚ ਵੱਡਾ ਹੈ  ਜੈਟੀ ਫਲੋਟਿੰਗ ਡੋਕ ਦੇ ਆਸਪਾਸ ਜਗ੍ਹਾ ਨੂੰ ਜਹਾਜ਼ਾਂ ਯੋਗ ਬਣਾਏਗਾ ਅਤੇ ਤਿੰਨ ਸੇਵਾ ਕਮਾਂਡ ਦੀ ਸਮਰੱਥਾ ਦੇ ਰੱਖ ਰਖਾਵ ਅਤੇ ਸਮੁੰਦਰੀ ਜਹਾਜ਼ਾਂ ਨੂੰ ਖੜ੍ਹੇ ਕਰਨ ਨੂੰ ਮਹੱਤਵਪੂਰਨ ਹੁਲਾਰਾ ਦੇਵੇਗਾ  ਇਹ ਪ੍ਰਾਜੈਕਟ 2020 ਦੇ ਲਾਕਡਾਊਨ ਅਤੇ ਦੇਸ਼ ਭਰ ਵਿੱਚ ਕੋਵਿਡ 19 ਦੀਆਂ ਰੋਕਾਂ ਦੇ ਬਾਵਜੂਦ ਤਿੰਨਾਂ ਸਾਲਾਂ ਵਿੱਚ ਮਿੱਥੇ ਸਮੇਂ ਵਿੱਚ ਮੁਕੰਮਲ ਕੀਤਾ ਗਿਆ ਹੈ 

 

 ਬੀ ਬੀ / ਵੀ ਐੱਮ / ਜੇ ਐੱਸ ਐੱਨ



(Release ID: 1706992) Visitor Counter : 127


Read this release in: English , Urdu , Hindi