ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਸੰਚਾਰ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਨੇ ਵਰਲਡ ਸਮਿੱਟ ਆਨ ਇਨਫਾਰਮੇਸ਼ਨ ਸੁਸਾਇਟੀ ਫੋਰਮ, 2021 ਵਿਚ ਭਾਰਤ ਦੀ ਪ੍ਰਤਿਨਿੱਧਤਾ ਕੀਤੀ


"ਡਿਜੀਟਲ ਖਾਈ ਨੂੰ ਭਰਨ ਲਈ ਭਾਰਤ ਸੂਚਨਾ ਸੰਚਾਰ ਟੈਕਨੋਲੋਜੀਆਂ ਦਾ ਭਰਪੂਰ ਲਾਭ ਉਠਾ ਰਿਹਾ ਹੈ": ਸ਼੍ਰੀ ਸੰਜੇ ਧੋਤਰੇ

Posted On: 22 MAR 2021 5:14PM by PIB Chandigarh

 ਵਰਲਡ ਸਮਿੱਟ ਆਨ ਇਨਫਾਰਮੇਸ਼ਨ ਸੁਸਾਇਟੀ(ਡਬਲਿਊਐਸਆਈਐਸ), 2021 ਆਈਸੀਟੀ ਲਈ ਵਿਸ਼ਵ ਦੇ ਸਭ ਤੋਂ ਵੱਡੇ ਸਾਲਾਨਾ ਇਕੱਠਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਪ੍ਰੋਗਰਾਮਾਂ ਵਿੱਚੋਂ ਕਮਿਊਨਿਟੀ ਵਿਕਾਸ ਲਈ ਆਈ ਸੀ ਟੀ ਦਾ ਇੱਕ ਸਿਖਰ ਸੰਮੇਲਨ ਹੈ, ਜਿਸ ਦਾ ਆਯੋਜਨ ਸਮੂਹਕ ਰੂਪ ਵਿਚ ਅੰਤਰਰਾਸ਼ਟਰੀ ਟੈਲੀਕਮਿਊਨਿਕੇਸ਼ਨ ਯੂਨੀਅਨ (ਆਈਟੀਯੂ), ਯੂਨੈਸਕੋ, ਯੂਐਨਡੀਪੀ ਅਤੇ ਯੂਐਨਸੀਡੀਏਡੀ ਵਲੋਂ ਕੀਤਾ ਗਿਆ। ਡਬਲਿਊਐਸਆਈਐਸ, 2021 ਦੇ ਉੱਚ ਪੱਧਰੀ ਨੀਤੀਗਤ ਸੈਸ਼ਨ ਨੂੰ ਸੰਬੋਧਨ ਕਰਦਿਆਂ, ਜਿਸ ਵਿੱਚ ਆਈ ਟੀ ਯੂ ਦੇ ਸਕੱਤਰ ਜਨਰਲ, ਰੂਸ, ਅਫਗਾਨਿਸਤਾਨ, ਤੁਰਕਮੇਨੀਸਤਾਨ, ਜਿੰਮਬਾਵੇ,ਇਰਾਨ, ਅਤੇ ਵਿਸ਼ਵ ਭਰ ਤੋਂ ਨੇਤਾ ਅਤੇ ਉੱਚ ਪੱਧਰ ਦੀਆਂ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਹਾਜਿਰ ਸਨ, ਸ਼੍ਰੀ ਧੋਤਰੇ ਨੇ ਇੰਡਸਟਰੀ ਦੇ ਆਧੁਨਿਕੀਕਰਨ, ਟ੍ਰਾਂਸਫਾਰਮੇਸ਼ਨ  ਅਤੇ ਸਥਿਰ ਵਿਕਾਸ ਟੀਚੇ (ਐਸਡੀਜੀਜ਼) ਨੂੰ ਹਾਸਿਲ ਕਰਨ ਲਈ ਸੰਮਿਲਤ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨ ਵਿਚ ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀਜ) ਦੀ ਭੂਮਿਕਾ ਦਾ ਵਰਣਨ ਕੀਤਾ।

 ਭਾਰਤ ਵਿਚ ਡਿਜੀਟਲ ਖਾਈ ਨੂੰ ਪੂਰਨ ਲਈ ਸਾਹਮਣੇ ਆਰ ਰਹੀਆਂ ਚੁਣੌਤੀਆਂ ਨਾਲ ਸੰਬੰਧਤ ਇਕ ਪ੍ਰਸ਼ਨ ਦੇ ਉੱਤਰ ਵਿਚ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰਦਰਸ਼ਤਾ ਵਾਲੀ ਲੀਡਰਸ਼ਿਪ ਵਿਚ ਮੰਤਰਾਲਾ ਵਲੋਂ ਚਲਾਈਆਂ ਜਾ ਰਹੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਸ਼ੁਰੂ ਕੀਤੀ ਗਈ ਪਹਿਲਕਦਮੀਆਂ ਦਾ ਉਦੇਸ਼ ਨਾ ਸਿਰਫ ਮਹਾਮਾਰੀ ਨਾਲ ਪ੍ਰਭਾਵੀ ਢੰਗ ਨਾਲ ਨਿਪਟਨ ਦਾ ਪ੍ਰਬੰਧਨ ਕਰਨਾ ਸੀ ਬਲਕਿ ਦੇਸ਼ ਵਿਚ ਡਿਜੀਟਲ ਖਾਈ ਨੂੰ ਭਰਨਾ ਵੀ ਸੀ। ਉਨ੍ਹਾਂ ਨੇ ਨਾਗਰਿਕਾਂ ਦੀ ਸਿਹਤ ਦੀ ਸਥਿਤੀ ਤੇ ਉਨ੍ਹਾਂ ਨੂੰ ਚੇਤੱਨ ਰਹਿਣ ਲਈ ਆਰੋਗਯ ਸੇਤੂ ਮੰਚ ਵਰਗੇ ਨਵੀਨਤਾਕਾਰੀ ਸਮਾਧਾਨਾਂ ਦਾ ਜ਼ਿਕਰ ਕੀਤਾ ਅਤੇ ਇਸਦੇ ਨਾਲ ਹੀ ਇੱਕ ਨਿਰਧਾਰਤ ਖੇਤਰ ਵਿਚ ਟਾਰਗੇਟਡ ਸੰਦੇਸ਼ ਪ੍ਰਸਾਰਤ ਕਰਨ ਲਈ ਕੋਵਿਡ ਸਮਾਧਾਨ ਪ੍ਰਣਾਲੀ ਦਾ ਜ਼ਿਕਰ ਕੀਤਾ ਤਾਂ ਜੋ ਘਰ ਤੋਂ ਜਾਂ ਕਿਸੇ ਹੋਰ ਥਾਂ ਤੋਂ ਕੰਮ ਕਰਨ ਲਈ ਸਹੂਲਤ ਦੇ ਢਾਂਚੇ ਨੂੰ, ਪੀਐਮ-ਵਾਣੀ ਯੋਜਨਾ ਅਧੀਨ ਵਾਈਫਾਈ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕਰਕੇ ਦੇਸ਼ ਭਰ ਦੇ ਨਾਗਰਿਕਾਂ ਲਈ ਪ੍ਰਭਾਵਸ਼ਾਲੀ ਸਰਵਿਸ ਡਿਲੀਵਰੀ ਦੇ ਸਮਰੱਥ ਬਣਾਇਆ ਜਾ ਸਕੇ।

 ਦੂਰ-ਦੁਰਾਡੇ ਦੇ ਖੇਤਰਾਂ ਵਿਚ ਟੈਲੀਕਾਮ ਬੁਨਿਆਦੀ ਢਾਂਚਾ ਵਿਕਸਤ ਕਰਨ ਤੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਦੇ ਹੋਏ ਸ਼੍ਰੀ ਧੋਤਰੇ ਨੇ ਕਿਹਾ ਕਿ ਫਲੈਗਸ਼ਿਪ ਪ੍ਰੋਗਰਾਮ ਭਾਰਤ ਨੈੱਟ ਰਾਹੀਂ 4,00,000 ਕਿਲੋਮੀਟਰ ਤੋਂ ਵੀ ਵੱਧ ਦੀ ਲੰਬੀ ਦੂਰੀ ਵਿਚ ਆਪਟਿਕਲ ਫਾਈਬਰ ਕੇਬਲ ਵਿਛਾਉਣ ਅਤੇ ਉਪਗ੍ਰਹਿ ਸੰਚਾਰ ਸੇਵਾ ਦਾ ਇਸਤੇਮਾਲ ਕਰਨ ਦੇ ਨਾਲ ਤਕਰੀਬਨ 6,00,000 ਪਿੰਡਾਂ ਨੂੰ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਉਪਲਬਧ ਕਰਵਾਏ ਜਾ ਰਹੇ ਪੈਸੇ ਨਾਲ ਸਬਮੈਰਿਨ ਕੇਬਲ ਨੈੱਟਵਰਕ ਰਾਹੀਂ ਅੰਡਮਾਨ ਅਤੇ ਨਿਕੋਬਾਰ ਦ੍ਵੀਪਸਮੂਹ ਅਤੇ ਲਕਸ਼ਦ੍ਵੀਪ ਦੇ ਦੂਰ ਦੁਰਾਡੇ ਅਤੇ ਛੋਟੇ ਦ੍ਵੀਪਾਂ ਅਤੇ ਹੋਰ ਖੇਤਰਾਂ ਨੂੰ ਜੋੜਿਆ ਜਾ ਰਿਹਾ ਹੈ। ਸ਼੍ਰੀ ਧੋਤਰੇ ਨੇ ਕਿਹਾ ਕਿ ਅਕਾਦਮਿਕ ਜਗਤ, ਸਟਾਰਟ ਅੱਪਸ ਅਤੇ ਐਸਐਮਈਜ਼ ਦੀ ਭਾਗੀਦਾਰੀ ਨਾਲ ਭਾਰਤ ਵਿਚ ਆਈਟੀਯੂ ਏਰੀਆ ਆਫਿਸ ਅਤੇ ਇਨੋਵੇਸ਼ਨ ਸੈਂਟਰ ਸ਼ੁਰੂ ਕੀਤੇ ਜਾਣ ਨਾਲ ਟੈਕਨੋਲੋਜੀ ਦੇ ਵਿਕਾਸ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਲਈ ਸਭ ਤੋਂ ਉਪਯੋਗੀ ਵਿਵਸਥਾਵਾਂ, ਮਿਆਰਾਂ ਅਤੇ ਟੈਕਨੋਲੋਜੀ ਨੂੰ ਵਿਕਸਤ ਕਰਨ ਵਿਚ ਮਦਦ ਮਿਲੇਗੀ। ਇਹ ਵਿਵਸਥਾ ਕਈ ਵਿਕਾਸਸ਼ੀਲ ਦੇਸ਼ਾਂ ਵਿਚ ਡਿਜੀਟਲ ਖਾਈ ਨੂੰ ਭਰਨ ਅਤੇ ਐਸਡੀਜੀਜ਼ ਦੇ ਟੀਚੇ ਨੂੰ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਮਜਬੂਤ ਕਰੇਗੀ।

  ----------------------------- 

 ਆਰਕੇਜੇ /ਐਮ



(Release ID: 1706775) Visitor Counter : 165


Read this release in: English , Urdu , Marathi , Hindi