ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਤੇਲ ਦੇ ਆਯਾਤ ’ਤੇ ਨਿਰਭਰਤਾ ਘਟਾਉਣਾ

Posted On: 22 MAR 2021 12:55PM by PIB Chandigarh

ਆਯਾਤ ਨਿਰਭਰਤਾ ਨੂੰ ਘਟਾਉਣ ਲਈ ਸਰਕਾਰ ਸਾਰੇ ਯਤਨ ਕਰ ਰਹੀ ਹੈ| ਸਾਲ 2014-15 ਅਤੇ 2015-16 ਵਿੱਚ ਭਾਰਤ ਦੀ ਤੇਲ ਅਤੇ ਤੇਲ ਦੇ ਬਰਾਬਰ ਗੈਸ ਆਯਾਤ ਨਿਰਭਰਤਾ ਕ੍ਰਮਵਾਰ 68.9% ਅਤੇ 72.2% ਸੀ ਅਤੇ ਮੌਜੂਦਾ ਅਪ੍ਰੈਲ-ਜਨਵਰੀ, 2020-21 ਦੌਰਾਨ 77.1% ਹੈ|

ਕੱਚੇ ਤੇਲ ਦੇ ਆਯਾਤ ਕੀਤੇ ਜਾਣ ਵਾਲੇ ਸਾਲ ਦਰ ਸਾਲ ਦੇ ਵੇਰਵੇ ਅਤੇ ਕੱਚੇ ਤੇਲ ਦੇ ਆਯਾਤ ਦਾ ਵੇਰਵਾ ਕੁੱਲ ਕੱਚੇ ਤੇਲ ਦੀ ਪ੍ਰੋਸੈਸਿੰਗ ਦੀ ਪ੍ਰਤੀਸ਼ਤ ਵਜੋਂ ਹੇਠਾਂ ਦਿੱਤੇ ਅਨੁਸਾਰ ਹਨ:

 

2015-16

2016-17

2017-18

2018-19

2019-20

2020-21 (ਅਪ੍ਰੈਲ - ਜਨਵਰੀ) (ਪੀ)

ਕੱਚੇ ਤੇਲ ਦਾ ਆਯਾਤ (ਐੱਮਐੱਮਟੀ ਵਿੱਚ)

202.9

213.9

220.4

226.5

227.0

162.8

ਪ੍ਰੋਸੈਸਡ ਕੱਚਾ ਤੇਲ (ਐੱਮਐੱਮਟੀ ਵਿੱਚ)

232.9

245.4

251.9

257.2

254.4

182.2

ਕੁੱਲ ਪ੍ਰੋਸੈਸਡ ਕੱਚੇ ਤੇਲ ਵਿੱਚੋਂ ਆਯਾਤ ਕੀਤੇ ਕੱਚੇ ਤੇਲ ਦੀ ਪ੍ਰਤੀਸ਼ਤਤਾ (% ਵਿੱਚ)

87.1

87.2

87.5

88.1

89.2

89.4

ਪੀ: ਆਰਜ਼ੀ

ਸਥਾਨਕ ਅਤੇ ਪ੍ਰੀ-ਐੱਨਈਐੱਲਪੀ ਬਲਾਕਾਂ ਦੇ ਉਤਪਾਦਨ ਵਾਲੇ ਕੱਚੇ ਤੇਲ ਦੇ ਰੁਝਾਨ ਹੇਠਾਂ ਦਿੱਤੇ ਹਨ:

 

 

2015-16

2016-17

2017-18

2018-19

2019-20

ਪ੍ਰੀ-ਐੱਨਈਐੱਲਪੀ ਬਲਾਕ (ਐੱਮਐੱਮਟੀ ਵਿੱਚ)

9.0

8.6

8.3

8.4

7.3

ਦੇਸ਼ ਦਾ ਉਤਪਾਦਨ (ਐੱਮਐੱਮਟੀ ਵਿੱਚ)

36.9

36.0

35.7

34.2

32.2

ਪ੍ਰੀ-ਐੱਨਈਐੱਲਪੀ ਬਲਾਕ% ਯੋਗਦਾਨ

24.4%

23.8%

23.3%

24.7%

22.6%

 

ਆਇਲ ਇੰਡਸਟਰੀ ਡਿਵੈਲਪਮੈਂਟ ਸੈੱਸ 20% ਐਡ ਵੈਲੋਰਮ ਦੀ ਦਰ ’ਤੇ ਪ੍ਰੀ-ਐੱਨਈਐੱਲਪੀ ਬਲਾਕਾਂ ਤੋਂ ਤਿਆਰ ਕੱਚੇ ਤੇਲਾਂ ’ਤੇ ਲਾਗੂ ਹੁੰਦਾ ਹੈ ਅਤੇ ਮੌਜੂਦਾ ਸਮੇਂ ’ਤੇ ਸੈੱਸ ਦੀ ਦਰ ਵਿੱਚ ਸੋਧ ਕਰਨ ਦੀ ਅਜਿਹੀ ਕੋਈ ਤਜਵੀਜ਼ ਨਹੀਂ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਨਵਿਆਉਣਯੋਗ ਅਤੇ ਬਦਲਵੇਂ ਈਂਧਣ ਜਿਵੇਂ ਕਿ ਈਥਨੌਲ, ਦੂਜੀ ਪੀੜ੍ਹੀ ਦੇ ਈਥਨੌਲ, ਕੰਪਰੈੱਸਡ ਬਾਇਓ ਗੈਸ ਅਤੇ ਬਾਇਓਡੀਜ਼ਲ ਨੂੰ ਉਤਸ਼ਾਹਤ ਕਰਨ ਲਈ ਕਈ ਕਦਮ ਚੁੱਕੇ ਹਨ, ਇਸਤੋਂ ਇਲਾਵਾ ਕੁਦਰਤੀ ਗੈਸ ਨੂੰ ਸਵੱਛ ਬਾਲਣ/ ਫੀਡਸਟਾਕ ਦੇ ਤੌਰ ’ਤੇ ਦੇਸ਼ ਵਿੱਚ ਵਧਾਉਣ ਦੇ ਉਦੇਸ਼ ਨਾਲ ਗੈਸ ਅਧਾਰਤ ਆਰਥਿਕਤਾ, ਰਿਫਾਇਨਰੀ ਪ੍ਰਕਿਰਿਆ ਵਿੱਚ ਸੁਧਾਰ, ਊਰਜਾ ਕੁਸ਼ਲਤਾ ਅਤੇ ਸੰਭਾਲ ਨੂੰ ਵਧਾਵਾ ਦੇਣ ਲਈ ਪ੍ਰੋਡਕਸ਼ਨ ਸ਼ੇਅਰਿੰਗ ਕੰਟਰੈਕਟ (ਪੀਐੱਸਸੀ) ਰੀਜੀਮ, ਡਿਸਕਵਰਡਸਮਾਲ ਫੀਲਡ ਪਾਲਿਸੀ, ਹਾਇਡਰੋਕਾਰਬਨ ਐਕਸਪਲੋਰੇਸ਼ਨ ਐਂਡ ਲਾਇਸੈਂਸਿੰਗ ਪਾਲਿਸੀ, ਨੈਸ਼ਨਲ ਡਾਟਾ ਰੀਪਾਜੀਟ੍ਰੀ ਆਦਿ ਯੋਜਨਾਵਾਂ ਅਧੀਨ ਵੱਖ-ਵੱਖ ਨੀਤੀਆਂ ਰਾਹੀਂ ਤੇਲ ਅਤੇ ਕੁਦਰਤੀ ਗੈਸ ਦੇ ਉਤਪਾਦਨ ਨੂੰ ਵਧਾਉਣ ਦੇ ਯਤਨ ਕੀਤੇ ਹਨ| ਸਰਕਾਰ ਨੇ ਇਲੈਕਟ੍ਰਾਨਿਕ ਸਿੰਗਲ ਵਿੰਡੋ ਵਿਧੀ ਸਮੇਤ ਪ੍ਰਵਾਨਗੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾ ਕੇ ਰਾਸ਼ਟਰੀ ਤੇਲ ਕੰਪਨੀਆਂ ਅਤੇ ਵਿਆਪਕ ਨਿੱਜੀ ਖੇਤਰ ਦੀ ਭਾਗੀਦਾਰੀ ਨੂੰ ਕਾਰਜਸ਼ੀਲ ਆਜ਼ਾਦੀ ਪ੍ਰਦਾਨ ਕੀਤੀ ਹੈ| ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੀ ਤੇਲ ’ਤੇ ਆਯਾਤ ਨਿਰਭਰਤਾ ਨੂੰ ਘਟਾਉਣ ਲਈ ਯਤਨ ਕਰਨ ਲਈ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ/ ਹਿੱਸੇਦਾਰਾਂ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ। 

ਦੇਸ਼ ਵਿੱਚ ਤੇਲ ਅਤੇ ਗੈਸ ਦੀ ਖੋਜ ਹੇਠ ਲਿਖੀਆਂ ਦੇ ਅਧੀਨ ਹੋ ਰਹੀ ਹੈ:

  1. ਓਐੱਨਜੀਸੀ ਅਤੇ ਓਆਈਐੱਲ ਦੁਆਰਾ ਨਾਮੀਨੇਸ਼ਨ ਰੀਜੀਮ

  2. ਪੀਐੱਸਯੂ ਸਮੇਤ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਅਤੇ ਸਾਂਝੇ ਉੱਦਮ ਦੁਆਰਾ ਪੀਐੱਸਸੀ/ ਆਰਐੱਸਸੀ ਰੀਜੀਮ

ਇਸ ਸਮੇਂ ਨਾਮੀਨੇਸ਼ਨ, ਪੀਐੱਸਸੀ ਅਤੇ ਆਰਐੱਸਸੀ ਰੀਜੀਮ ਅਧੀਨ ਆਉਂਦੇ ਸਮੁੰਦਰੀ ਕੰਢੇ ਅਤੇ ਸਮੁੰਦਰੀ ਕੰਢੇ ਦੇ ਨੇੜੇ ਦੇ ਖੇਤਰਾਂ ਵਿੱਚ ਵੱਖ-ਵੱਖ ਸੈਡੀਮੈਂਟਰੀ ਬੇਸੀਨ ਦੇ 2,75,000 ਵਰਗ ਕਿਲੋਮੀਟਰ ਰਕਬੇ ਵਿੱਚ ਖੋਜ ਅਤੇ ਉਤਪਾਦਨ ਦੀਆਂ ਗਤੀਵਿਧੀਆਂ ਹੋ ਰਹੀਆਂ ਹਨ|

ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਵਾਈਕੇ / ਐੱਸਕੇ



(Release ID: 1706773) Visitor Counter : 207


Read this release in: English , Urdu , Marathi , Bengali