ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਮਿਲਾਵਟ ਚੈਕਿੰਗ ਲਈ ਨਿਗਰਾਨੀ ਤੇ ਚੌਕਸੀ

Posted On: 22 MAR 2021 12:53PM by PIB Chandigarh

ਤੇਲ ਮਾਰਕਿਟਿੰਗ ਕੰਪਨੀਆਂ (OMCs) ਨੇ ਸੂਚਿਤ ਕੀਤਾ ਕਿ ਉਨ੍ਹਾਂ ਕੋਲ ਮਿਲਾਵਟ ਉੱਤੇ ਨਿਗਰਾਨੀ ਰੱਖਣ ਤੇ ਉਸ ਨੂੰ ਚੈੱਕ ਕਰਨ ਦੀ ਇੱਕ ਪ੍ਰਣਾਲੀ ਹੈ। ਇਸ ਸਬੰਧੀ OMCs ਵੱਲੋਂ ਕੀਤੀਆਂ ਅਹਿਮ ਪਹਿਲਕਦਮੀਆਂ ਵਿੱਚ ਇਹ ਸ਼ਾਮਲ ਹਨ:–

  1. MS/HSD ਦਾ ਮਿਆਰ ਤੇ ਮਾਤਰਾ ਚੈੱਕ ਕਰਨ ਲਈ ਰੀਟੇਲ ਆਊਟਲੈਟਸ ਉੱਤੇ ਫ਼ਿਲਟਰ ਪੇਪਰ, ਘਣਤਾ ਨਾਪਣ ਵਾਲਾ ਕੈਲੀਬ੍ਰੇਟਡ ਉਪਕਰਣ (ਹਾਈਡ੍ਰੋਮੀਟਰ/ ਥਰਮਾਮੀਟਰ) ਅਤੇ 5 ਲਿਟਰ ਕੈਲੀਬ੍ਰੇਟਡ ਨਾਪ ਉਪਲਬਧ ਕਰਵਾਇਆ ਜਾ ਰਿਹਾ

  2. ਪੂਰੇ ਦੇਸ਼ ਵਿੱਚ OMC ਫ਼ੀਲਡ ਅਫ਼ਸਰਾਂ/ ਸੀਨੀਅਰ ਅਧਿਕਾਰੀਆਂ/ ਮੋਬਾਇਲ ਲੈਬਜ਼ ਦੁਆਰਾ ਰੀਟੇਲ ਆਊਟਲੈਟਸ ਉੱਤੇ ਨਿਯਮਤ / ਅਚਾਨਕ ਨਿਰੀਖਣ ਕੀਤੇ ਜਾ ਰਹੇ ਹਨ। ਬੇਨਿਯਮੀਆਂ ਦੀ ਹਾਲਤ ਵਿੱਚ, MDG ਅਤੇ ਡੀਲਰਸ਼ਿਪ ਸਮਝੌਤੇ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।

  3. ਨਿਰੀਖਣ ਕਰਨ ਲਈ ਵੱਖਰੇ ‘ਮਿਆਰ ਭਰੋਸਾ ਸੈੱਲ’ (QAC) ਦਾ ਗਠਨ ਕੀਤਾ।

  4. ਕਿਸੇ ਵੀ ਪੈਟਰੋਲ ਪੰਪ ਤੋਂ ਸੈਂਪਲ ਲੈ ਕੇ ਅਧਿਕਾਰਤ ਪ੍ਰਯੋਗਸ਼ਾਲਾਵਾਂ ਨੂੰ ਟੈਸਟਿੰਗ ਲਈ ਭੇਜਣਾ।

  5. ਰਾਹ ਵਿੱਚ ਕਿਸੇ ਤਰ੍ਹਾਂ ਦੀ ਚੋਰੀ / ਮਿਲਾਵਟ ਤੋਂ ਸੁਰੱਖਿਆ ਲਈ ਟੈਂਕਰਾਂ ਨੂੰ ਕੰਪਨੀ ਪਰਿਸਰ ’ਚੋਂ ਬਾਹਰ ਜਾਣ ਤੋਂ ਪਹਿਲਾਂ ਸੀਲ ਕਰਨਾ।

  6. MS / HSD ਲਿਜਾ ਰਹੇ ਟੈਂਕ ਟਰੱਕਾਂ ਦੀ ਆਵਾਜਾਈ ਉੱਤੇ ਨਜ਼ਰ ਰੱਖਣ ਲਈ GPS ਦੀ ਸਥਾਪਨਾ।

  7. ਪ੍ਰਭਾਵਸ਼ਾਲੀ ਨਿਗਰਾਨੀ ਤੇ ਬੈਂਚਮਾਰਕਿੰਗ ਲਈ OMCs ਦੁਆਰਾ ਰੀਟੇਲ ਆਊਟਲੈਟਸ ਦੀ ਕਿਸੇ ਤੀਜੀ ਧਿਰ ਤੋਂ ਆੱਡਿਟ ਕਰਵਾਉਣਾ।

  8. OMCs ਵੱਲੋਂ ਰੀਟੇਲ ਆਊਟਲੈਟਸ ਦੀ ਆਟੋਮੇਸ਼ਨ, ਜੋ ਵਿਕਰੀ ਦੇ ਲੈਣ–ਦੇਣ ਉੱਤੇ ਐਨ ਉਸੇ ਵੇਲੇ ਨਜ਼ਰ ਰੱਖਣ ਅਤੇ ਟੈਂਕ ਸਟੌਕਸ ਤੇ ਪ੍ਰਾਪਤੀਆਂ ਉੱਤੇ ਨਜ਼ਰ ਰੱਖਣ ਦੇ ਯੋਗ ਹੁੰਦੀ ਹੈ।

ਸਾਲ 2017–18 ਤੋਂ ਲੈ ਕੇ ਦਸੰਬਰ 2020 ਤੱਕ ਦੇ ਸਮੇਂ ਦੌਰਾਨ ਮਿਲਾਵਟ ਦੇ ਸਥਾਪਤ ਮਾਮਲਿਆਂ ਕਾਰਣ ਬੰਦ ਕੀਤੇ ਰੀਟੇਲ ਆਊਟਲੈਟਸ ਅਤੇ ਅਸਥਾਈ ਤੌਰ ’ਤੇ ਆਪਰੇਟ ਕੀਤੇ ਗਏ COCO ਆਊਟਲੈਟਸ ਨਾਲ ਸਬੰਧਤ ਤੇਲ ਕੰਪਨੀ/ਰਾਜ–ਕ੍ਰਮ ਅਨੁਸਾਰ ਵੇਰਵੇ ਨਾਲ ਨੱਥੀ ਕੀਤੇ ਗਏ ਹਨ।

ਤੇਲ ਮਾਰਕਿਟਿੰਗ ਕੰਪਨੀਆਂ (OMCs) ਵੱਲੋਂ ਪੈਟਰੋਲ ਤੇ ਡੀਜ਼ਲ ਦੀ ਮੰਗ ਵਿੱਚ ਵਾਧੇ ਅਨੁਸਾਰ ਵਿਵਹਾਰਕਤਾ ਦੇ ਅਧਿਐਨ ਤੇ ਵਪਾਰਕ ਪੱਖਾਂ ਉੱਤੇ ਵਿਚਾਰ ਕਰਦਿਆਂ ਰੀਟੇਲ ਆਊਟਲੈੱਟ ਨੈੱਟਵਰਕ ਦਾ ਪਾਸਾਰ ਕਰਨਾ ਇੱਕ ਨਿਰੰਤਰ ਪ੍ਰਕਿਰਿਆ ਹੈ। ਬੰਦ ਕੀਤੇ ਰੀਟੇਲ ਆਊਟਲੈਟਸ ਨੂੰ ਬੇਕਾਰ ਪਈਆਂ ਵਡਮੁੱਲੀਆਂ ਸੰਪਤੀਆਂ ਦੀ ਉਪਯੋਗਤਾ ਲਈ ਅਸਥਾਈ COCO ਰੀਟੇਲ ਆਊਟਲੈਟਸ ਵਜੋਂ ਸੰਚਾਲਿਤ ਕੀਤਾ ਜਾਂਦਾ ਹੈ।

ਅਨੁਲੱਗ  (Annexure)

2017-18 ਤੋਂ ਦਸੰਬਰ 2020 ਤੱਕ ਦਾ ਸਮਾਂ

IOCL

BPCL

HPCL

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਬੰਦ ਕੀਤੇ ਰੀਟੇਲ ਆਊਟਲੈਟਸ ਦੀ ਗਿਣਤੀ (A)

ਅਸਥਾਈ COCO ਆਊਟਲੈਟਸ ਵਜੋਂ ਸੰਚਾਲਿਤ ਕੀਤੇ ਜਾਣ ਵਾਲੇ ਆਊਟਲੈਟਸ ਦੀ ਗਿਣਤੀ (A ਵਿੱਚੋਂ)

ਬੰਦ ਕੀਤੇ ਰੀਟੇਲ ਆਊਟਲੈਟਸ ਦੀ ਗਿਣਤੀ (B)

ਅਸਥਾਈ COCO ਆਊਟਲੈਟਸ ਵਜੋਂ ਸੰਚਾਲਿਤ ਕੀਤੇ ਜਾਣ ਵਾਲੇ ਆਊਟਲੈਟਸ ਦੀ ਗਿਣਤੀ (B ਵਿੱਚੋਂ)

ਬੰਦ ਕੀਤੇ ਰੀਟੇਲ ਆਊਟਲੈਟਸ ਦੀ ਗਿਣਤੀ (C)

ਅਸਥਾਈ COCO ਆਊਟਲੈਟਸ ਵਜੋਂ ਸੰਚਾਲਿਤ ਕੀਤੇ ਜਾਣ ਵਾਲੇ ਆਊਟਲੈਟਸ ਦੀ ਗਿਣਤੀ (C ਵਿੱਚੋਂ)

ਆਂਧਰਾ ਪ੍ਰਦੇਸ਼

1

0

1

1

1

1

ਬਿਹਾਰ

0

0

0

0

1

0

ਹਰਿਆਣਾ

1

0

1

0

1

0

ਝਾਰਖੰਡ

0

0

0

0

1

1

ਮੱਧ ਪ੍ਰਦੇਸ਼

1

0

1

0

1

1

ਮਹਾਰਾਸ਼ਟਰ

0

0

1

0

1

0

ਓਡੀਸ਼ਾ

0

0

0

0

1

1

ਪੰਜਾਬ

0

0

0

0

3

2

ਰਾਜਸਥਾਨ

0

0

1

1

1

0

ਤਾਮਿਲ ਨਾਡੂ

0

0

2

1

1

1

ਤੇਲੰਗਾਨਾ

0

0

0

0

2

0

ਉੱਤਰ ਪ੍ਰਦੇਸ਼

0

0

0

0

1

0

ਪੱਛਮੀ ਬੰਗਾਲ

2

0

1

0

0

0

ਕੁੱਲ ਜੋੜ

5

0

8

3

15

7

 

ਇਹ ਜਾਣਕਾਰੀ ਅੱਜ ਲੋਕ ਸਭਾ ’ਚ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਵੱਲੋਂ ਇੱਕ ਲਿਖਤੀ ਜੁਆਬ ਰਾਹੀਂ ਦਿੱਤੀ ਗਈ।

****

ਵਾਇਕੇ/ਐੱਸਕੇ


(Release ID: 1706772) ਵਿਜ਼ੀਟਰ ਕਾਊਂਟਰ : 169
Read this release in: English , Urdu , Malayalam