ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਐੱਮਆਰਪੀਐੱਲ ਨੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਸੈਮੀਨਾਰ ਆਯੋਜਿਤ ਕੀਤਾ

Posted On: 19 MAR 2021 5:58PM by PIB Chandigarh

ਮੈਂਗਲੋਰ ਰਿਫਾਇਨਰੀ ਅਤੇ ਸੇਂਟ ਅਲੌਇਸੀਅਸ ਕਾਲਜ, ਮੈਂਗਲੋਰ ਨੇ ਸੰਯੁਕਤ ਰੂਪ ਤੋਂ “ਸਿਟ੍ਰਵਿੰਗ ਫਾਰ ਏ ਸਸਟੇਨੇਬਲ ਟੁਮਾਰੋ ਵਿਦ ਗ੍ਰੀਨ ਫਿਯੂਲਸ” ਨਾਮਕ ਇੱਕ ਸੈਮੀਨਾਰ ਦਾ ਆਯੋਜਨ ਕੀਤਾ। ਇਹ ਸੈਮੀਨਾਰ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਭਾਰਤ ਦੀ ਆਜ਼ਾਦੀ ਦੇ 75 ਸਾਲ ਨੂੰ ਲੈ ਕੇ ਮਨਾਏ ਜਾ ਰਹੇ “ਆਜ਼ਾਦੀ ਦਾ ਅੰਮ੍ਰਿਤ ਮਹੋਤਸਵ” ਗਤੀਵਿਧੀਆਂ ਦੀ ਚੇਨ ਦਾ ਹਿੱਸਾ ਸੀ। 

ਇਸ ਅਵਸਰ ‘ਤੇ ਔਨਲਾਈਨ ਪਲੇਟਫਾਰਮ ਦੇ ਜਰੀਏ ਬੋਲਦੇ ਹੋਏ ਸ਼੍ਰੀ ਤਰੁਣ ਕਪੂਰ, ਸਕੱਤਰ ਪੀਐਂਡਐੱਨਜੀ, ਨੇ ਆਪਣੇ ਭਾਸ਼ਣ ਵਿੱਚ, ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਮਹੱਤਵ ਦੇ ਬਾਰੇ ਵਿੱਚ ਦੱਸਿਆ। ਉਨ੍ਹਾਂ ਨੇ ਮਾਨਵ ਜਾਤੀ ਦੇ ਲਈ ਇੱਕ ਸਥਾਈ ਭਵਿੱਖ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਦੇ ਨਾਲ ਰਾਸ਼ਟਰ ਦੀ ਊਰਜਾ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਐੱਮਆਰਪੀਐੱਲ ਦੇ ਪ੍ਰਬੰਧਕ ਡਾਇਰੈਕਟਰ ਸ਼੍ਰੀ ਐੱਮ. ਵੈਂਕਟੇਸ਼ ਨੇ ਸ਼ੁਰੂਆਤੀ ਟਿੱਪਣੀ ਕੀਤੀ। 

ਸੈਮੀਨਾਰ ਦਾ ਸੰਚਾਲਨ ਐੱਮਆਰਪੀਐੱਲ ਨੇ ਨਿਦੇਸ਼ਕ ਰਿਫਾਈਨਰੀ ਸ਼੍ਰੀ ਸੰਜੈ ਵਰਮਾ ਨੇ ਕੀਤਾ, ਜਿਨ੍ਹਾਂ ਨੇ ਸਸਟੇਨੇਬਿਲਿਟੀ  ਦੇ ਵਿਸ਼ੇ ਨੂੰ ਪੇਸ਼ ਕੀਤਾ ਅਤੇ ਆਉਣ ਵਾਲਿਆਂ ਪੀੜੀਆਂ ਦੇ ਲਈ ਧਰਤੀ ਦੀ ਸੰਭਾਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ

ਡਾ, ਅਰੁਣ ਇਸਲਰ, ਐੱਚਓਡੀ ਰਸਾਇਣ ਵਿਗਿਆਨ ਰਾਸ਼ਟਰੀ ਟੈਕਨੋਲੋਜੀ ਸੰਸਥਾਨ, ਸੁਰਥਕਲ, ਸ਼੍ਰੀ ਪ੍ਰਕਾਸ਼ ਕਾਲਭਵੀ, ਸੀਆਈਆਈ ਦੇ ਸਾਬਕਾ ਚੇਅਰਮੈਨ, ਮੈਂਗਲੋਰ, ਸ਼੍ਰੀਮਤੀ ਪੋਲਿਮਾ ਜਸਪਾਲ, ਐੱਮਆਰਪੀਐੱਲ ਦੇ ਨਿਦੇਸ਼ਕ ਵਿੱਤ ਅਤੇ ਸ਼੍ਰੀ ਸ਼ਿਆਮ ਕਾਮਥ, ਐੱਮਆਰਪੀਐੱਲ ਦੇ ਸਮੂਹ ਮਹਾਪ੍ਰਬੰਧਕ ਤਕਨੀਕੀ ਸੇਵਾਵਾਂ ਨੇ ਸੈਂਟਰਲ ਥੀਮ ‘ਤੇ ਪ੍ਰਮੁੱਖ ਵਿਸ਼ਿਆਂ ਨਾਲ ਸਬੰਧਿਤ ਵਿਸ਼ੇ ‘ਤੇ ਪ੍ਰਸਤੁਤੀਆਂ ਦਿੱਤੀਆਂ।

ਸੈਮੀਨਾਰ, ਪ੍ਰਸ਼ਨ ਅਤੇ ਉੱਤਰ ਸੈਸ਼ਨ ਦੇ ਨਾਲ ਸਮਾਪਤ ਹੋਇਆ, ਜਿਸ ਵਿੱਚ ਦਰਸ਼ਕਾਂ ਨੇ ਉਤਸਾਹ ਪੂਰਵਕ ਹਿੱਸਾ ਲਿਆ।

ਔਨਲਾਈਨ ਪਲੇਟਫਾਰਮ ਦੇ ਜਰੀਏ ਐੱਮਓਪੀਐੱਨਜੀ ਅਤੇ ਤੇਲ ਉਦਯੋਗ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

*****

ਵਾਈਬੀ/ਐੱਸਕੇ



(Release ID: 1706762) Visitor Counter : 102


Read this release in: English , Urdu , Hindi