ਕਿਰਤ ਤੇ ਰੋਜ਼ਗਾਰ ਮੰਤਰਾਲਾ

ਬੇਰੋਜ਼ਗਾਰੀ ਦਰ

Posted On: 22 MAR 2021 3:39PM by PIB Chandigarh

ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ ਦਾ ਰਾਸ਼ਟਰੀ ਅੰਕੜਾ ਦਫਤਰ (ਐਨਐਸਓ), ਸਾਲ 2017 ਤੋਂ ਨਿਯਮਿਤ ਕਿਰਤ ਸ਼ਕਤੀ ਸਰਵੇ (ਪੀਐਲਐਫਐਸ) ਕਰ ਰਿਹਾ ਹੈ। ਪੀਐਲਐਫਐਸ ਦੇ ਦੂਜੀ ਸਾਲਾਨਾ ਰਿਪੋਰਟ (ਜੁਲਾਈ 2018-ਜੂਨ 2019) ਜੋ ਜੂਨ, 2020 ਨੂੰ ਜਾਰੀ ਕੀਤੀ ਗਈ ਸੀ ਅਨੁਸਾਰ ਪੂਰੇ ਭਾਰਤ ( ਪੇਂਡੂ+ਸ਼ਹਿਰੀ) ਵਿਚ 15 ਸਾਲ ਅਤੇ ਇਸ ਤੋਂ ਵੱਧ ਦੀ ਉਮਰ ਦੀ ਕਿਰਤ ਸ਼ਕਤੀ ਦੀ ਭਾਗੀਦਾਰੀ ਦਰ  (ਐਲਐਫਪੀਆਰ), ਕਰਮਚਾਰੀ ਆਬਾਦੀ ਅਨੁਪਾਤ (ਡਬਲਯੂਪੀਆਰ) ਅਤੇ ਬੇਰੁਜ਼ਗਾਰ ਦਰ (ਯੂਆਰ) ਕ੍ਰਮਵਾਰ 37.5%, 35.3% ਅਤੇ 5.8% ਹੈ।

 

ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ (ਏਬੀਆਰਵਾਈ) ਅਧੀਨ ਸਕੀਮ ਸਮਾਜਿਕ ਸੁਰੱਖਿਆ ਲਾਭਾਂ ਦੇ ਨਾਲ-ਨਾਲ ਨਵੇਂ ਰੁਜ਼ਗਾਰ ਨੂੰ ਉਤਸ਼ਾਹਤ ਕਰਨ ਅਤੇ ਕੋਵਿਡ-19 ਮਹਾਂਮਾਰੀ ਕਾਰਣ ਹੋਏ ਨੁਕਸਾਨ ਦੀ ਮੁੜ ਬਹਾਲੀ ਲਈ ਲਾਗੂ ਕੀਤੀ ਜਾ ਰਹੀ ਹੈ। ਇਸ ਸਕੀਮ ਅਧੀਨ ਤਕਰੀਬਨ 16.5 ਲੱਖ ਲਾਭਪਾਤਰੀਆਂ ਨੇ 01.10.2020 ਤੱਕ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ।  ਜਿਨ੍ਹਾਂ ਵਿਚੋਂ ਤਕਰੀਬਨ 13.64 ਲੱਖ ਸ਼ਾਮਲ ਹੋਣ ਵਾਲੇ ਨਵੇਂ ਹਨ, ਜੋ 01.10.2020 ਨੂੰ ਜਾਂ ਉਸ ਤੋਂ ਬਾਅਦ ਯੂਏਐਨ ਨਾਲ ਜਨਰੇਟ ਕੀਤੇ ਗਏ ਹਨ ਅਤੇ ਤਕਰੀਬਨ 2.86 ਲੱਖ ਉਹ ਹਨ ਜੋ ਕੋਵਿਡ ਮਹਾਮਾਰੀ ਦੌਰਾਨ 01.03.2020 ਤੋਂ 30.09.2020 ਤੱਕ ਬੇਰੁਜ਼ਗਾਰ ਸਨ ਅਤੇ 01.10.2020 ਨੂੰ ਮੁੜ ਸ਼ਾਮਲ ਹੋਏ।

 

ਇਹ ਜਾਣਕਾਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਲੋਕ ਸਭਾ ਵਿਚ ਅੱਜ ਇਕ ਲਿਖਤੀ ਜਵਾਬ ਵਿਚ ਦਿੱਤੀ।

----------------------------------- 

ਐਮਐਸ ਜੇਕੇ


(Release ID: 1706755) Visitor Counter : 121
Read this release in: English , Urdu , Bengali