ਜਲ ਸ਼ਕਤੀ ਮੰਤਰਾਲਾ
ਸੰਯੁਕਤ ਰਾਸ਼ਟਰ ਦੇ ਪ੍ਰਾਜੈਕਟ ਸੇਵਾਵਾਂ ਦੇ ਦਫ਼ਤਰ ਨੇ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਅਤੇ ਵਿੰਧਯਾ ਖੇਤਰ ਵਿੱਚ ਜਲ ਜੀਵਨ ਮਿਸ਼ਨ ਦੇ ਸਹਿਯੋਗ ਲਈ ਡੈਨਮਾਰਕ ਸਰਕਾਰ ਨਾਲ ਭਾਈਵਾਲੀ ਕੀਤੀ ਹੈ
प्रविष्टि तिथि:
22 MAR 2021 5:24PM by PIB Chandigarh
ਸੰਯੁਕਤ ਰਾਸ਼ਟਰ ਦੇ ਪ੍ਰਾਜੈਕਟ ਸੇਵਾਵਾਂ ਦੇ ਦਫ਼ਤਰ ਨੇ ਵਿਸ਼ਵ ਪਾਣੀ ਦਿਵਸ ਮੌਕੇ ਕੇਂਦਰ ਸਰਕਾਰ ਦੇ ਫਲੈਗਸਿ਼ੱਪ ਪ੍ਰੋਗਰਾਮ ਜਲ ਜੀਵਨ ਮਿਸ਼ਨ ਤਹਿਤ ਉੱਤਰ ਪ੍ਰਦੇਸ਼ ਵਿੱਚ ਸਹਿਯੋਗ ਲਈ ਡੈਨਮਾਰਕ ਸਰਕਾਰ ਨਾਲ ਭਾਈਵਾਲੀ ਕੀਤੀ ਹੈ । ਡੈਨਮਾਰਕ ਸਰਕਾਰ ਅਤੇ ਯੂ ਐੱਨ ਓ ਪੀ ਐੱਸ ਵਿਚਾਲੇ ਭਾਈਵਾਲੀ ਦਾ ਮਕਸਦ ਜਲ ਜੀਵਨ ਮਿਸ਼ਨ (ਪਾਣੀ ਪ੍ਰੋਗਰਾਮ) ਲਈ ਰਣਨੀਤਕ ਤਕਨੀਕੀ ਸਹਿਯੋਗ ਮੁਹੱਈਆ ਕਰਨਾ ਹੈ । ਯੂ ਐੱਨ ਓ ਪੀ ਐੱਸ ਜਲ ਜੀਵਨ ਮਿਸ਼ਨ ਵੱਲੋਂ ਸੰਚਾਲਨ ਦਿਸ਼ਾ ਨਿਰਦੇਸ਼ਾਂ ਦੀਆਂ ਤਰਜੀਹਾਂ ਅਨੁਸਾਰ ਉੱਤਰ ਪ੍ਰਦੇਸ਼ ਦੇ ਵਿੰਧਯਾ ਤੇ ਬੁੰਦੇਲਖੰਡ ਖੇਤਰਾਂ ਵਿਚਲੇ 11 ਪਾਣੀ ਥੋੜ ਵਾਲੇ ਜਿ਼ਲਿ੍ਆਂ ਵਿੱਚ ਪੈਮਾਨਾ ਯੋਗ ਸਪੁਰਦਗੀ ਮਾਡਲ ਸਥਾਪਿਤ ਕਰਨ ਤੇ ਧਿਆਨ ਕੇਂਦਰਿਤ ਕਰੇਗਾ ।
ਡੈਨਮਾਰਕ ਦੀ ਅੰਬੈਸੀ ਅਤੇ ਯੂ ਐੱਨ ਓ ਪੀ ਐੱਸ ਵਿਚਾਲੇ ਤਾਲਮੇਲ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਜਲ ਜੀਵਨ ਮਿਸ਼ਨ ਦੇ ਟੀਚਿਆਂ ਦੀ ਪ੍ਰਾਪਤੀ ਲਈ ਇੱਕ ਦੂਸਰੇ ਨੂੰ ਸਾਂਝੇ ਤੌਰ ਤੇ ਜਲ ਜੀਵਨ ਤੇ ਭਾਈਵਾਲੀ ਅਤੇ ਆਪਸੀ ਭਾਰਤੀ ਡੈਨਮਾਰਕ ਸਹਿਯੋਗ ਨਾਲ ਮਜ਼ਬੂਤ ਕੀਤਾ ਜਾਵੇ । ਯੂ ਐੱਨ ਓ ਪੀ ਐੱਸ ਇਹਨਾਂ ਜਿ਼ਲਿ੍ਆਂ ਵਿੱਚ ਆਪਣੇ ਸਰੋਤਾਂ ਨੂੰ ਖਾਸ ਕਰਕੇ ਭਾਈਚਾਰਕ ਲਾਮਬੰਦੀ , ਸਮਰੱਥਾ ਨਿਰਮਾਣ , ਸਿਖਲਾਈ ਆਦਿ ਦੇ ਖੇਤਰ ਵਿੱਚ ਜੁਟਾਏਗਾ, ਜੋ ਹਰ ਘਰ ਨੂੰ ਸਮੇਂ ਸਮੇਂ ਤੇ ਟੂਟੀ ਵਾਲੇ ਪਾਣੀ ਦਾ ਕਨੈਕਸ਼ਨ ਮੁਹੱਈਆ ਕਰਵਾਉਣ ਦੇ ਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ ।
ਜਲ ਜੀਵਨ ਮਿਸ਼ਨ ਦਾ ਟੀਚਾ 2024 ਤੱਕ ਹਰੇਕ ਪੇਂਡੂ ਪਰਿਵਾਰ ਨੂੰ ਸੰਚਾਲਿਤ ਟੂਟੀ ਵਾਲੇ ਪਾਣੀ ਦਾ ਕਨੈਕਸ਼ਨ ਪ੍ਰਦਾਨ ਕਰਨਾ ਹੈ । ਇਹ ਸੰਯੁਕਤ ਰਾਸ਼ਟਰ ਦੇ ਟਿਕਾਉਣਯੋਗ ਵਿਕਾਸ ਟੀਚੇ — 6 ਨਾਲ ਮੇਲ ਖਾਂਦਾ ਹੈ । ਭਾਰਤ ਸਰਕਾਰ ਦੇ ਸਾਰੇ ਪੱਧਰਾਂ ਅਤੇ ਸਿਵਲ ਸੁਸਾਇਟੀ ਨਾਲ ਯੂ ਐੱਨ ਓ ਪੀ ਐੱਸ ਦੇ ਚੰਗੇ ਵਿਹਾਰ ਦੇ ਮੱਦੇਨਜ਼ਰ ਜਿਸ ਦੀ ਪਿਛਲੇ ਕਈ ਸਾਲਾਂ ਰਾਹੀਂ ਉਸਾਰੀ ਕੀਤੀ ਗਈ ਹੈ । ਇਹ ਰਣਨੀਤਕ ਤੌਰ ਤੇ ਮਹੱਤਵਪੂਰਨ ਹੈ ਕਿ ਡੈਨਮਾਰਕ ਸਰਕਾਰ ਅਤੇ ਯੂ ਐੱਨ ਓ ਪੀ ਐੱਸ ਵਿਚਾਲੇ ਇਹ ਸਹਿਯੋਗ ਮਿਸ਼ਨ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਾਰਥਕ ਪ੍ਰਭਾਵ ਲਿਆਉਂਦਾ ਹੈ ।
Intervention area
ਬੀ ਵਾਈ / ਏ ਐੱਸ
(रिलीज़ आईडी: 1706727)
आगंतुक पटल : 178