ਕਾਰਪੋਰੇਟ ਮਾਮਲੇ ਮੰਤਰਾਲਾ
ਅਪ੍ਰੈਲ 2020 ਤੋਂ ਫਰਵਰੀ 2021 ਤੱਕ 1,38,051 ਨਵੀਂ ਕੰਪਨੀਆਂ ਰਜਿਸਟਰ ਹੋਈਆਂ
Posted On:
22 MAR 2021 4:47PM by PIB Chandigarh
ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਅਪ੍ਰੈਲ 2020 ਤੋਂ ਫਰਵਰੀ 2021 ਤੱਕ ਮੌਜੂਦਾ ਵਿੱਤੀ ਵਰ੍ਹੇ ਵਿੱਚ 1,38,051 ਨਵੀਆਂ ਕੰਪਨੀਆਂ ਰਜਿਸਟਰਡ ਕੀਤੀਆਂ ਜਦ ਕਿ ਅਪ੍ਰੈਲ 2020 ਤੋਂ ਫਰਵਰੀ 2021 ਤੱਕ ਕੰਪਨੀ ਐਕਟ, 2013 ਦੀ ਧਾਰਾ 248 ਦੀ ਉਲੰਘਣਾ ਦੇ ਮਾਮਲੇ ਵਿੱਚ 10,113 ਕੰਪਨੀਆਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਗਈ।
ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਮਾਨਯੋਗ ਮੰਤਰੀ ਨੇ ਇਹ ਜਾਣਕਾਰੀ ਦਿੱਤੀ।
ਮੰਤਰੀ ਨੇ ਦੱਸਿਆ ਕਿ ਵਿੱਤੀ ਬਿਆਨ ਜਨਤਕ ਨਿਰੀਖਣ ਲਈ ਰਜਿਸਟਰੀ ਕਾਇਮ ਰੱਖਣ ਲਈ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਕੋਲ ਦਾਇਰ ਕੀਤੇ ਜਾਂਦੇ ਹਨ ਅਤੇ ਸਾਰੇ ਦਸਤਾਵੇਜ਼ www.mca.gov.in 'ਤੇ ਉਪਲਬਧ ਹਨ। ਵਿੱਤੀ ਸਟੇਟਮੈਂਟਾਂ ਦਾਇਰ ਕੀਤੇ ਅਨੁਸਾਰ ਰੱਖੀਆਂ ਜਾਂਦੀਆਂ ਹਨ ਅਤੇ ਵਿੱਤੀ ਅਨੁਪਾਤ, ਜਿਵੇਂ ਕਿ ਮਾਲੀਏ ਦੇ ਲਾਭ ਦੀ ਗਣਨਾ ਨਹੀਂ ਕੀਤੀ ਜਾਂਦੀ। ਫਾਈਲ ਕਰਨ ਵਿੱਚ ਦੇਰੀ / ਡਿਫਾਲਟਸ ਦੇ ਕਾਰਨ ਫ਼ਾਇਲਿੰਗ ਦੀ ਗਿਣਤੀ ਸਾਲ-ਦਰ-ਸਾਲ ਵੱਖਰੀ ਹੋ ਸਕਦੀ ਹੈ।
ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਫ਼ਾਇਲਿੰਗ ਦੀ ਪੂਰੀ ਪ੍ਰਕਿਰਿਆ ਵਾਲੇ ਵਿੱਤੀ ਅਨੁਪਾਤ ਤੁਲਨਾਤਮਕ ਨਹੀਂ ਹਨ।
****
ਆਰਐਮ / ਕੇਐੱਮਐੱਨ
(Release ID: 1706668)
Visitor Counter : 121