ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਚੰਡੀਗਡ਼੍ਹ ਅਤੇ ਮੁਹਾਲੀ ਵਿਚ ਕਈ ਖੋਜ ਕੇਂਦਰਾਂ ਵਿਖੇ ਆਧੁਨਿਕ ਸਹੂਲਤਾਂ ਦਾ ਉਦਘਾਟਨ ਕੀਤਾ।


ਵਿਗਿਆਨ ਵਿੱਚ ਲੰਬੇ ਸਮੇਂ ਤੋਂ ਲਟਕਦੇ ਮੁੱਦਿਆਂ ਨੂੰ ਹੱਲ ਕਰਨ ਦੀ ਸਮਰੱਥਾ ਹੈ - ਡਾ. ਹਰਸ਼ ਵਰਧਨ


ਕੋਵਿਡ ਅਨੁਕੂਲ ਵਿਵਹਾਰ ਮਹਾਮਾਰੀ ਨੂੰ ਹਰਾਉਣ ਲਈ ਮਹੱਤਵਪੂਰਨ ਹੈ

Posted On: 21 MAR 2021 6:37PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਬਾਰੇ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਚੰਡੀਗਡ਼੍ਹ ਅਤੇ ਮੁਹਾਲੀ ਵਿਚ ਕਈ ਖੋਜ ਕੇਂਦਰਾਂ ਵਿਖੇ ਆਧੁਨਿਕ ਸਹੂਲਤਾਂ ਦਾ ਉਦਘਾਟਨ ਕੀਤਾ।

ਇਸ ਤੋਂ ਪਹਿਲਾਂ ਦਿਨ ਵਿਚ ਮੰਤਰੀ ਨੇ ਚੰਡੀਗੜ੍ਹ ਵਿਚ ਸੀਐਫਆਈਆਰ - ਆਈਐਮਟੈੱਕ (ਸੀਐਫਆਈਆਰ-ਇੰਸਟੀਚਿਊਟ ਆਫ ਮਾਈਕ੍ਰੋਬਾਇਲ ਟੈਕਨੋਲੋਜੀ) ਵਿਚ ਅਟਲ ਇਨਕਿਊਬੇਸ਼ਨ ਸੈਂਟਰ (ਏਆਈਸੀ) - ਸੀਸੀਐਮਬੀ ਦੀ ਇਕ ਇਕਾਈ ਆਈਐਮਟੈਕਬਾਇਓ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਉਦਘਾਟਨ ਮਗਰੋਂ ਕੇਂਦਰੀ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਸੈਂਟਰ ਸਰਕਾਰ ਦੇ ਆਤਮਨਿਰਭਰ ਭਾਰਤ ਮਿਸ਼ਨ ਨੂੰ ਹੁਲਾਰਾ ਦੇਵਾਗਾ ਕਿਉਂਕਿ ਇਹ ਦੇਸ਼ ਭਰ ਵਿਚ ਜੀਵ ਵਿਗਿਆਨ ਅਤੇ ਬਾਇਓ ਟੈਕਨੋਲੋਜੀ ਸਟਾਰਟ ਅੱਪਸ ਅਤੇ ਐਮਐਸਐਮਈਜ਼ ਲਈ ਇਕ ਵੱਡਾ ਕੇਂਦਰ ਬਣੇਗਾ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਵਿਗਿਆਨਕ ਭਾਈਚਾਰੇ ਅਤੇ ਸਿਹਤ ਸੰਭਾਲ ਵਰਕਰਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਗਿਆਨ ਕੋਲ ਕਿਸੇ ਵੀ ਮਨੁੱਖੀ ਉੱਦਮ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਲਟਕਦੇ ਮੁੱਦਿਆਂ ਨੂੰ ਹੱਲ ਕਰਨ ਦੀ ਸਮਰੱਥਾ ਹੈ।

ਕੇਂਦਰੀ ਮੰਤਰੀ ਨੇ ਚੰਡੀਗਡ਼੍ਹ ਵਿਖੇ ਸੀਐਸਆਈਆਰ - ਸੀਐਸਆਈਓ (ਸੀਐਸਆਈਆਰ - ਸੈਂਟਰਲ ਸਾਇੰਟਿਫਿਕ ਇੰਸਟ੍ਰੂਮੈਂਟ ਆਰਗੇਨਾਈਜ਼ੇਸ਼ਨ) ਦਾ ਦੌਰਾ ਵੀ ਕੀਤਾ ਅਤੇ ਇੰਟੈਲੀਜੈਂਟ ਸੈਂਸਰਾਂ ਅਤੇ ਪ੍ਰਣਾਲੀਆਂ ਲਈ ਸੈਂਟਰ ਆਫ ਐਕਸੀਲੈਂਸ ਦਾ ਉਦਘਾਟਨ ਕੀਤਾ। ਸੀਐਸਆਈਆਰ - ਸੀਐਸਆਈਓ ਅਤੇ ਪੰਜਾਬ ਇੰਜੀਨੀਅਰਿੰਗ ਕਾਲਜਚੰਡੀਗਡ਼੍ਹ ਦਰਮਿਆਨ ਉਨ੍ਹਾਂ ਦੀ ਮੌਜੂਦਗੀ ਵਿਚ ਇਕ ਸਮਝੌਤੇ ਤੇ ਦਸਤਖ਼ਤ ਵੀ ਕੀਤੇ ਗਏ। ਉਨ੍ਹਾਂ ਨੇ ਨੌਜਵਾਨ ਵਿਗਿਆਨੀਆਂ ਨਾਲ ਗੱਲਬਾਤ ਵੀ ਕੀਤੀ ਜਿਨ੍ਹਾਂ ਨੂੰ ਪਿਛਲੇ ਦੋ ਸਾਲਾਂ ਵਿਚ ਰਾਸ਼ਟਰੀ ਅਵਾਰਡਾਂ ਅਤੇ ਫੈਲੋਸ਼ਿਪਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਸੀਐਸਆਈਆਰ - ਸੀਐਸਆਈਓ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੋਵਿਡ-ਅਨੁਕੂਲ ਵਿਵਹਾਰ ਮਹਾਮਾਰੀ ਨੂੰ ਹਰਾਉਣ ਲਈ ਮਹੱਤਵਪੂਰਨ ਹੈ ਅਤੇ ਹਰੇਕ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ਜਨ ਅੰਦੋਲਨ ਬਣਾਉਣ ਲਈ ਯਤਨ ਕਰੇ। ਉਨ੍ਹਾਂ ਕਿਹਾ ਕਿ ਸੀਐਸਆਈਓ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਹਾਸਿਲ ਕਰਨ ਦੀ ਦਿਸ਼ਾ ਵਿਚ ਦੇਸ਼ ਦੀਆਂ ਲੋੜਾਂ ਅਨੁਸਾਰ ਸਵਦੇਸ਼ੀ ਤਕਨੀਕਾਂ ਨੂੰ ਵਿਕਸਤ ਕਰਨ ਅਤੇ ਦਰਾਮਦ ਤੇ ਘੱਟੋ ਘੱਟ ਨਿਰਭਰਤਾ ਲਈ ਵਚਨਬੱਧ ਹੈ।

ਬਾਅਦ ਵਿਚ ਦਿਨ ਦੌਰਾਨ ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੇ ਐਨਏਬੀਆਈ (ਨੈਸ਼ਨਲ ਐਗਰੀ ਫੂਡ ਬਾਇਓ ਟੈਕਨੋਲੋਜੀ ਇੰਸਟੀਚਿਊਟ) ਕੈਂਪਸ ਮੁਹਾਲੀ ਵਿਖੇ "ਅਡਵਾਂਸ ਹਾਈ ਰੈਜ਼ੋਲਿਊਸ਼ਨ ਮਾਈਕ੍ਰੋਸਕੋਪੀ ਫੈਸਿਲਟੀ" ਦਾ ਉਦਘਾਟਨ ਕੀਤਾ। ਉਨ੍ਹਾਂ ਗ੍ਰਹਿ (ਗ੍ਰੀਨ ਰੇਟਿੰਗ ਫਾਰ ਇੰਟੈਗ੍ਰੇਟਿਡ ਹੈਬੀਟੈਟ ਅਸੈਸਮੈਂਟ ਅਧੀਨ "ਚਾਰ ਸਟਾਰ" ਦਾ ਮੁਹਾਲੀ ਵਿਖੇ ਸੀਆਈਏਬੀ (ਸੈਂਟਰ ਫਾਰ ਇਨੋਵੇਟਿਵ ਅਤੇ ਅਪਲਾਈਡ ਬਾਇਓ ਪ੍ਰੋਸੈਸਿੰਗ) ਕੈਂਪਸ ਦਾ ਵੀ ਉਦਘਾਟਨ ਕੀਤਾ। ਐਨਏਬੀਆਈ ਅਤੇ ਸੀਆਈਏਬੀ ਦੇ ਸਟਾਫ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਇਕ ਵਿਗਿਆਨੀ ਲਈ ਰੋਮਾਂਚ ਅਤੇ ਮੁਕਾਬਲੇ ਦੀ ਭਾਵਨਾ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਹੋਰ ਕਿਹਾ ਕਿ ਖੋਜ ਲੈਬਾਰਟਰੀਆਂ ਤੱਕ ਹੀ ਸੀਮਿਤ ਨਹੀਂ ਰੱਖੀ ਜਾਣੀ ਚਾਹੀਦੀ ਅਤੇ ਇਕ ਨਵੀਂ ਸਰਗਰਮ ਅਤੇ ਨਵੀਨ ਪਹੁੰਚ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ।

ਸੀਐਸਆਈਆਰ ਇੰਟਸਟੀਚਿਊਟ ਆਫ ਮਾਈਕ੍ਰੋਬਾਇਲ ਟੈਕਨੋਲੋਜੀ (ਆਈਐਮਟੈੱਕ) ਨੇ ਜਨਵਰੀ, 1984 ਵਿਚ ਕਾਨੂੰਨੀ ਤੌਰ ਤੇ ਮਾਈਕ੍ਰੋਬਾਇਲ ਬਾਇਓ ਟੈਕਨੋਲੋਜੀ ਦੇ ਉਭਰਦੇ ਖੇਤਰਾਂ ਵਿਚ ਮੁਢਲੀ ਅਤੇ ਅਪਲਾਈਡ ਖੋਜ ਦਾ ਕਾਨੂੰਨੀ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਕਿ ਸਰਵਿਸਿਜ਼ ਡਵੀਜ਼ਨਾਂ ਵਿਚ ਸਮਰੱਥਾ ਪੈਦਾ ਕੀਤੀ ਜਾ ਸਕੇ ਅਤੇ ਰਾਸ਼ਟਰ ਦੀ ਸੇਵਾ ਵਿਚ ਨਵੀਆਂ ਤਕਨੀਕਾਂ ਸਿਰਜੀਆਂ ਜਾ ਸਕਣ।

ਅਕਤੂਬਰ, 1959 ਵਿਚ ਸਥਾਪਤ ਸੈਂਟਰਲ ਸਾਇੰਟਿਫਿਕ ਇੰਸਟ੍ਰੂਮੈਂਟਸ ਆਰਗੇਨਾਈਜ਼ੇਸ਼ਨ (ਸੀਐਸਆਈਓ)ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀਐਸਆਈਆਰ) ਦੀ ਇਕ ਮੁੱਖ ਰਾਸ਼ਟਰੀ ਲੈਬਾਰਟਰੀ ਹੈ ਜੋ ਵਿਗਿਆਨਕ ਅਤੇ ਉਦਯੋਗਿਕ ਇੰਸਟ੍ਰੂਮੈਂਟਾਂ ਦੀ ਖੋਜਡਿਜ਼ਾਈਨ ਅਤੇ ਵਿਕਾਸ ਲਈ ਸਮਰਪਤ ਹੈ। ਇਹ ਦੇਸ਼ ਵਿਚ ਇਕ ਬਹੁ-ਅਨੁਸ਼ਾਸਨੀ ਅਤੇ ਬਹੁ-ਪੱਖੀ ਖੋਜ ਅਤੇ ਵਿਕਾਸ ਆਰਗੇਨਾਈਜ਼ੇਸ਼ਨ ਹੈ ਜੋ ਇੰਸਟ੍ਰੂਮੈਂਟਸ ਉਦਯੋਗ ਦੇ ਸਮੁੱਚੇ ਵਿਕਾਸ ਦੀ ਵੱਡੀ ਰੇਂਜ ਅਤੇ ਐਪਲੀਕੇਸ਼ਨਾਂ ਨੂੰ ਕਵਰ ਕਰਦੀ ਹੈ I

ਐਨਏਬੀਆਈ 18 ਫਰਵਰੀ, 2010 ਨੂੰ ਸਥਾਪਤ ਕੀਤਾ ਗਿਆ ਭਾਰਤ ਵਿਚ ਪਹਿਲਾ ਐਗਰੀ ਫੂਡ ਬਾਇਓ ਟੈਕਨੋਲੋਜੀ ਇੰਸਟੀਚਿਊਟ ਹੈ। ਐਨਏਬੀਆਈ ਇਕ ਨਿਵੇਕਲਾ ਇੰਸਟੀਚਿਊਟ ਹੈ ਜੋ ਖੇਤੀਭੋਜਨ ਅਤੇ ਨਿਊਟ੍ਰਿਸ਼ਨ ਬਾਇਓਲੋਜੀ ਦੇ ਖੇਤਰਾਂ ਵਿਚ ਖੋਜ ਗਤੀਵਿਧੀਆਂ ਨੂੰ ਸੰਚਾਲਤ ਕਰਦਾ ਹੈ। ਮੁਹਾਲੀ ਸਥਿਤ ਸੈਂਟਰ ਆਫ ਇਨੋਵੇਟਿਵ ਅਤੇ ਅਪਲਾਈਡ ਬਾਇਓ ਪ੍ਰੋਸੈਸਿੰਗ (ਸੀਆਈਏਬੀ) 1 ਮਈ, 2012 ਨੂੰ ਸਥਾਪਤ ਕੀਤਾ ਗਿਆ ਸੀ। ਇੰਸਟੀਚਿਊਟ ਜੈਵਿਕ ਸਰੋਤਾਂ ਬਾਰੇ ਖੋਜ ਅਤੇ ਨਵੀਨਤਾਕਾਰੀ ਕੰਮ ਕਰਦਾ ਹੈ ਅਤੇ ਖੇਤੀ ਦੀ ਰਹਿੰਦ-ਖੂੰਹਦ ਦੀ ਵਰਤੋਂ ਕਰਦਿਆਂ,  ਉੱਚ ਮਿਆਰ ਦੇ ਉਤਪਾਦਾਂ ਅਤੇ ਖੇਤੀਬਾੜੀ ਦੇ ਦੂਜੇ ਦਰਜੇ ਦੇ ਬਾਇ-ਪ੍ਰੋਡਕਟਾਂ ਦਾ ਨਿਰਮਾਣ ਕਰਦਾ ਹੈ।

 

--------------------------------

 

ਡੀਐਸ/ਐਚਪੀ/ਐਚਆਰ/ਏਕੇ


(Release ID: 1706494) Visitor Counter : 138


Read this release in: English , Urdu , Hindi , Telugu