ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਸਕੱਤਰ ਨੇ ਉੱਤਰਾਖੰਡ ਦੇ ਮੁੱਖ ਸਕੱਤਰ ਨੂੰ ਪੱਤਰ ਲਿਖਿਆ


ਕੁੰਭ ਮੇਲੇ ਦੌਰਾਨ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਕਦਮ ਉਠਾਉਣ ਦੀ ਜਰੂਰਤ ਨੂੰ ਜ਼ੋਰਦਾਰ ਢੰਗ ਨਾਲ ਉਜਾਗਰ ਕੀਤਾ

Posted On: 21 MAR 2021 11:40AM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਸਕੱਤਰ ਸ਼੍ਰੀ ਰਾਜੇਸ਼ ਭੂਸ਼ਨ ਨੇ ਉੱਤਰਾਖੰਡ ਦੇ ਮੁੱਖ ਸਕੱਤਰ ਨੂੰ ਇਕ ਪੱਤਰ ਲਿਖ ਕੇ ਉੱਚ ਪੱਧਰੀ ਕੇਂਦਰੀ ਟੀਮ ਦੇ ਉੱਤਰਾਖੰਡ ਦੌਰੇ ਦੌਰਾਨ ਉਜਾਗਰ ਕੀਤੀਆਂ ਗਈਆਂ ਚਿੰਤਾਵਾਂ ਨੂੰ ਦੱਸਦਿਆਂ ਕਿਹਾ ਹੈ ਕਿ ਕੁੰਭ ਮੇਲੇ ਦੌਰਾਨ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਦੀ ਜਰੂਰਤ ਹੈ।

 

ਐਨਸੀਡੀਸੀ ਦੇ ਡਾਇਰੈਕਟਰ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਕੇਂਦਰੀ ਟੀਮ ਨੇ 16-17 ਮਾਰਚ, 2021 ਨੂੰ ਉੱਤਰਾਖੰਡ ਦਾ ਦੌਰਾ ਕੀਤਾ ਸੀ ਤਾਕਿ ਹਰਿਦਵਾਰ ਵਿਚ ਚੱਲ ਰਹੇ ਕੁੰਭ ਮੇਲੇ ਲਈ ਸਰਕਾਰ ਵਲੋਂ ਮੈਡੀਕਲ ਅਤੇ ਜਨਤਕ ਸਿਹਤ ਤਿਆਰੀਆਂ ਦੇ ਕਦਮਾਂ ਦੀ ਸਮੀਖਿਆ ਕੀਤੀ ਜਾ ਸਕੇ।

 

ਕੇਂਦਰੀ ਸਿਹਤ ਸਕੱਤਰ ਨੇ ਇਹ ਵੀ ਦਸਿਆ ਹੈ ਕਿ ਮੌਜੂਦਾ ਸਮੇਂ ਭਾਰਤ ਦੇ 12 ਤੋਂ ਵੱਧ ਰਾਜਾਂ ਵਿਚ ਪਿਛਲੇ ਕੁਝ ਹਫਤਿਆਂ ਦੌਰਾਨ ਕੋਵਿਡ-19 ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ ਅਤੇ ਕੁੰਭ ਮੇਲੇ ਦੌਰਾਨ ਇਨ੍ਹਾਂ ਰਾਜਾਂ ਤੋਂ ਤੀਰਥ ਯਾਤਰੀਆਂ ਦੇ ਹਰਿਦਵਾਰ ਵਿਚ ਵੱਡੀ ਗਿਣਤੀ ਵਿੱਚ ਆਉਣ ਦੀ ਸੰਭਾਵਨਾ ਵੀ ਹੈ। ਇਹ ਵੀ ਨੋਟ ਕੀਤਾ ਗਿਆ ਹੈ ਕਿ ਕੁੰਭ ਮੇਲੇ ਦੌਰਾਨ ਸ਼ੁਭ ਸ਼ਾਹੀ ਇਸ਼ਨਾਨ ਦੇ ਦਿਨਾਂ ਤੋਂ ਬਾਅਦ ਸਥਾਨਕ ਆਬਾਦੀ ਵਿਚ ਮਾਮਲਿਆਂ ਵਿਚ ਤੇਜ਼ੀ ਆਉਣ ਦੀ ਸੰਭਾਵਨਾ ਹੈ।

 

ਸਕੱਤਰ ਨੇ ਇਹ ਵੀ ਨੋਟ ਕੀਤਾ ਕਿ ਕੇਂਦਰੀ ਟੀਮ ਦੀ ਰਿਪੋਰਟ ਅਨੁਸਾਰ 10-20 ਸ਼ਰਧਾਲੂਆਂ ਅਤੇ 10-20 ਸਥਾਨਕ ਲੋਕਾਂ ਦੇ ਹਰ ਰੋਜ਼ ਪੋਜ਼ੀਟਿਵ ਹੋਣ ਦੇ ਮਾਮਲਿਆਂ ਦੀ ਰਿਪੋਰਟ ਕੀਤੀ ਜਾ ਰਹੀ ਹੈ। ਇਸ ਪੋਜ਼ੀਟਿਵਿਟੀ ਦਰ ਦੇ ਕੁੰਭ ਮੇਲੇ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਦੇ ਆਉਣ ਦੀ ਉਮੀਦ ਕਾਰਣ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ।  

 

ਰਾਜ ਸਰਕਾਰ ਨੇ ਦੱਸਿਆ ਹੈ ਕਿ ਹਰਿਦਵਾਰ ਵਿਚ ਹਰ ਰੋਜ਼ ਹੋ ਰਹੇ ਟੈਸਟਾਂ ਦੀ ਵੱਡੀ ਗਿਣਤੀ (ਯਾਨੀਕਿ 50,000 ਰੈਪਿਡ ਐਟਿਜਨ ਟੈਸਟ ਅਤੇ 5000 ਆਰਟੀਪੀਸੀਆਰ ਟੈਸਟ) ਰਿਪੋਰਟ ਕੀਤੀ ਜਾ ਰਹੀ ਹੈ ਜੋ ਸੰਭਾਵਤ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਪ੍ਰਭਾਵਸ਼ਾਲੀ ਤੌਰ ਤੇ ਕਾਫੀ ਨਹੀਂ ਹਨ। ਇਹ ਸਲਾਹ ਵੀ ਦਿੱਤੀ ਗਈ ਹੈ ਕਿ ਵਰਤਮਾਨ ਵਿਚ ਕੀਤੇ ਜਾ ਰਹੇ ਆਰਟੀਪੀਸੀਆਰ ਟੈਸਟਾਂ ਨੂੰ ਆਈਸੀਐਮਆਰ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਤੌਰ ਤੇ ਵਧਾਏ ਜਾਣ ਦੀ ਜ਼ਰੂਰਤ ਹੈ ਤਾਕਿ ਤੀਰਥ ਯਾਤਰੀਆਂ ਅਤੇ ਸਥਾਨਕ ਆਬਾਦੀ ਦੇ ਢੁਕਵੇਂ ਟੈਸਟਾਂ ਨੂੰ ਯਕੀਨੀ ਬਣਾਇਆ ਜਾ ਸਕੇ। 

 

ਰਾਜ ਸਰਕਾਰ ਨੂੰ ਹੇਠ ਦਿੱਤੇ ਗਏ ਕਦਮ ਚੁੱਕਣ ਲਈ ਸਲਾਹ ਵੀ ਦਿੱਤੀ ਗਈ ਹੈ -

 

∙                 ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਐਸਓਪੀਜ਼ ਨੂੰ ਸਪਸ਼ਟ ਤੌਰ ਤੇ ਅਮਲ ਵਿਚ ਲਿਆਂਦਾ ਜਾਵੇ। ਇਨ੍ਹਾਂ ਐਸਓਪੀਜ਼ ਦੇ ਮੁੱਖ ਬਿੰਦੂਆਂ ਨੂੰ ਪ੍ਰਸਾਰਤ ਕਰਨ ਲਈ ਸਾਈਨੇਜਿਜ਼ ਡਿਸਪਲੇ ਕੀਤੇ ਜਾਣ।

 

∙                 ਕੋਵਿਡ-19 ਦੇ ਲੱਛਣਾਂ ਵਾਲੇ ਸੁਝਾਵਾਂ ਦੇ ਮਾਮਲੇ ਵਿਚ ਸਵੈ-ਰਿਪੋਰਟਿੰਗ ਵਿਸ਼ੇਸ਼ ਤੌਰ ਤੇ ਸਥਾਨਕ ਆਬਾਦੀ ਵਿਚ ਜਾਗਰੂਕਤਾ ਵਧਾਈ ਜਾਵੇ।

 

∙                 ਐਮਰਜੈਂਸੀ ਆਪ੍ਰੇਸ਼ਨਲ ਕੇਂਦਰਾਂ ਰਾਹੀਂ ਏਆਰਆਈ/ ਆਈਐਲਆਈ ਮਾਮਲਿਆਂ ਦੇ ਰੁਝਾਨ ਦੀ ਨਿਗਰਾਨੀ ਰਾਹੀਂ ਪ੍ਰਭਾਵਤ ਆਬਾਦੀ ਵਾਲੇ ਇਲਾਕਿਆਂ ਵਿਚ ਚੇਤਾਵਨੀ ਸਿਗਨਲ ਜੈਨਰੇਟ ਕਰਨ ਲਈ ਸਿਸਟਮ ਸਥਾਪਤ ਕੀਤਾ ਜਾਵੇ।

 

∙                 ਸੰਭਾਵਤ ਉੱਚ ਸੰਚਾਰ ਵਾਲੇ ਇਲਾਕਿਆਂ ਵਿਚ ਟਾਰਗੈੱਟ ਟੈਸਟਿੰਗ ਵਿਸ਼ੇਸ਼ ਤੌਰ ਤੇ ਵਧਾਈ ਜਾਵੇ।

 

∙                 ਕੁੰਭ ਦੇ ਸ਼ੁਭ ਇਸ਼ਨਾਨ ਵਾਲੇ ਦਿਨਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਫਰੰਟ ਲਾਈਨ ਵਰਕਰਾਂ ਦੀ ਸਮਾਂਬੱਧ ਟੈਸਟਿੰਗ ਜਾਰੀ ਰੱਖੀ ਜਾਵੇ।

 

∙                ਅਨੁਕੂਲ ਗੰਭੀਰ ਦੇਖਭਾਲ ਇਲਾਜ ਸਹੂਲਤਾਂ ਦੀ ਗਤੀਸ਼ੀਲਤਾ ਯਕੀਨੀ ਬਣਾਈ ਜਾਵੇ।

 

∙                 ਕੋਵਿਡ ਅਨੁਕੂਲ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਹਰ ਤਰ੍ਹਾਂ ਦੇ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਜੋਖ਼ਿਮ ਸੰਚਾਰ ਨੂੰ ਯਕੀਨੀ ਬਣਾਇਆ ਜਾਵੇ।

 

∙                 ਮਾਮਲਿਆਂ ਸੁਪਰ ਸਪ੍ਰੈਡਰ ਘਟਨਾਵਾਂ ਵਿਚ ਮਾਮਲਿਆਂ ਦੇ ਵਧਣ ਨੂੰ ਰੋਕਣ ਲਈ ਐਨਸੀਡੀਸੀ ਨਾਲ ਸਲਾਹ ਮਸ਼ਵਰੇ ਵਿਚ ਜੀਨੋਮ ਸੀਕੁਐਂਸਿੰਗ ਲਈ ਤੇਜ਼ੀ ਨਾਲ ਸੈਂਪਲ ਭੇਜੇ ਜਾਣੇ ਚਾਹੀਦੇ ਹਨ।

 

ਕੇਂਦਰੀ ਸਿਹਤ ਸੱਕਤਰ ਨੇ ਉੱਤਰਾਖੰਡ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਮੰਤਰਾਲਾ ਦੀਆਂ ਉਪਰੋਕਤ ਸਿਫਾਰਸ਼ਾਂ ਅਨੁਸਾਰ ਸਰਕਾਰ ਵਲੋਂ ਚੁੱਕੇ ਗਏ ਜਨਤਕ ਸਿਹਤ ਕਦਮਾਂ ਦਾ ਜਾਇਜ਼ਾ ਲਵੇ।

 ------------------------------

ਐਮਵੀ ਐਸਜੇ



(Release ID: 1706492) Visitor Counter : 158


Read this release in: English , Urdu , Hindi , Telugu