ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਪੀਜੀਆਈਐੱਮਈਆਰ, ਚੰਡੀਗੜ੍ਹ ਵਿਖੇ ਵੱਖ-ਵੱਖ ਸਹੂਲਤਾਂ ਦਾ ਉਦਘਾਟਨ ਕੀਤਾ


ਸਿਹਤ ਮੰਤਰੀ ਨੇ ਮੈਡੀਕਲ ਅਤੇ ਵਿਗਿਆਨਕ ਭਾਈਚਾਰੇ ਨੂੰ ਇਸ ਮੌਕੇ 'ਤੇ ਅੱਗੇ ਵਧਣ ਅਤੇ ਕੋਵਿਡ -19 ਵਿਰੁੱਧ ਲੜਾਈ ਲਈ ਸ਼ੁੱਭਕਾਮਨਾਵਾਂ ਦਿੱਤੀਆਂ

ਉਨ੍ਹਾਂ ਪੀਜੀਆਈ ਨੂੰ ਸਾਰਿਆਂ ਲਈ ਸਿਹਤ ਦੇ ਟੀਚੇ ਵੱਲ ਵਿਸ਼ਵ ਲਈ ਇੱਕ ਸਫਲ ਮਾਡਲ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ

Posted On: 20 MAR 2021 7:41PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ), ਚੰਡੀਗੜ੍ਹ ਵਿਖੇ ਵੱਖ-ਵੱਖ ਸਹੂਲਤਾਂ ਦਾ ਉਦਘਾਟਨ ਕੀਤਾ। ਮੰਤਰੀ ਨੇ ਸੰਸਥਾ ਦੇ ਵੱਖ-ਵੱਖ ਵਿਭਾਗਾਂ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਲਈ ਓਰਲ ਹੈਲਥ ਕੇਅਰ (ਓਐਚਐਸਸੀ-ਪੀਜੀਆਈਐੱਮਈਆਰ) ਨੈਸ਼ਨਲ ਰਿਸੋਰਸ ਸੈਂਟਰ, ਐਡਵਾਂਸਡ ਪੀਈਟੀ ਸੀਟੀ ਸਹੂਲਤ, ਐਡਵਾਂਸਡ ਵੈਸਕੁਲਰ ਇੰਟਰਵੀਨੇਸ਼ਨਲ ਲੈਬ, 384 ਸਲਾਈਸ ਡਿਊਲ ਸੋਰਸ ਸੀਟੀ ਸਕੈਨ ਅਤੇ ਰਿਫ੍ਰੈਕਟਿਵ ਸਰਜਰੀ ਸੂਟ (ਸਮਾਈਲ) ਸਹੂਲਤਾਂ ਦਾ ਉਦਘਾਟਨ ਕੀਤਾ।  

ਇਸ ਮੌਕੇ ਬੋਲਦਿਆਂ ਡਾ: ਹਰਸ਼ ਵਰਧਨ ਨੇ ਕਿਹਾ ਕਿ ਪੀਜੀਆਈਐੱਮਈਆਰ ਭਾਰਤ ਦੀਆਂ ਪ੍ਰਮੁੱਖ ਮੈਡੀਕਲ ਸੰਸਥਾਵਾਂ ਵਿਚੋਂ ਇੱਕ ਹੈ, ਜੋ ਦੇਸ਼ ਦੇ ਸਾਰੇ ਉੱਤਰੀ ਰਾਜਾਂ ਨੂੰ ਵਿਸ਼ੇਸ਼ ਡਾਕਟਰੀ ਸੇਵਾਵਾਂ ਪ੍ਰਦਾਨ ਕਰਦੀ ਹੈ।

ਡਾ: ਹਰਸ਼ ਵਰਧਨ ਨੇ ਡਾਕਟਰੀ ਪੇਸ਼ੇਵਰਾਂ ਅਤੇ ਵਿਗਿਆਨਕ ਭਾਈਚਾਰੇ ਨੂੰ ਚੁਣੌਤੀ ਵੱਲ ਵਧਣ ਅਤੇ ਤਨਦੇਹੀ ਨਾਲ ਕੋਵਿਡ -19 ਨਾਲ ਲੜਨ ਲਈ ਅਤੇ ਇੰਨੇ ਘੱਟ ਸਮੇਂ ਵਿੱਚ ਇੱਕ ਵੈਕਸੀਨ ਲਿਆਉਣ 'ਤੇ ਵਧਾਈ ਦਿੱਤੀ । ਪੀਜੀਆਈ ਨੂੰ ਵਿਸ਼ਵ ਲਈ 'ਸਭ ਲਈ ਸਿਹਤ' ਵੱਲ ਵਧਣ ਲਈ ਇੱਕ ਸਫਲ ਮਾਡਲ ਤਿਆਰ ਕਰਨਾ ਚਾਹੀਦਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਇਸ ਸੰਸਥਾ ਨੂੰ ਹੋਰਨਾਂ ਸੰਸਥਾਵਾਂ ਲਈ ਸਲਾਹਕਾਰ ਦੀ ਭੂਮਿਕਾ ਵੀ ਨਿਭਾਉਣੀ ਚਾਹੀਦੀ ਹੈ।

ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਪੀਜੀਆਈ ਨੂੰ ਵਿਗਿਆਨਕ ਭਾਈਚਾਰੇ ਲਈ ਇੱਕ ਨਵੀਂ ਯਾਤਰਾ, ਨਵੀਂ ਦ੍ਰਿਸ਼ਟੀ ਦਾ ਵਿਕਾਸ ਕਰਨਾ ਚਾਹੀਦਾ ਹੈ। ਇਸ ਨਾਲ ਸੰਸਥਾ ਨੂੰ ਵੱਡਾ ਬਣਨ ਦਾ ਮੌਕਾ ਮਿਲੇਗਾ। 

ਓਐਚਐਸਸੀ-ਪੀਜੀਆਈਐੱਮਈਆਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਰੋਤ ਕੇਂਦਰ ਦਾ ਇੱਕੋ ਇੱਕ ਉਦੇਸ਼ ਬੱਚਿਆਂ ਅਤੇ ਬਜ਼ੁਰਗਾਂ ਨੂੰ ਮੂੰਹ ਦੀ ਸਿਹਤ ਸੰਭਾਲ ਲਈ ਨਮੂਨੇ ਦੇ ਕੇਂਦਰ ਦੀ ਸ਼ੁਰੂਆਤ ਕਰਨਾ ਹੈ ਅਤੇ ਇਸ ਤੋਂ ਬਾਅਦ ਦੇਸ਼ ਭਰ ਵਿੱਚ ਇਸ ਮਾਡਲ ਦੀ ਨਕਲ ਵਿੱਚ ਨੈਸ਼ਨਲ ਓਰਲ ਹੈਲਥ ਪ੍ਰੋਗਰਾਮ ਦਾ ਸਹਿਯੋਗ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਸਥਾ ਵਿਖੇ ਓਐਚਐਸਸੀ ਦੇਸ਼ ਦੇ ਮੂੰਹ ਦੀਆਂ ਬਿਮਾਰੀਆਂ ਦੇ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ: ਹਰਸ਼ ਵਰਧਨ 20 ਮਾਰਚ, 2021 ਨੂੰ ਪੀਜੀਆਈਐੱਮਈਆਰ, ਚੰਡੀਗੜ੍ਹ ਵਿਖੇ ਬੱਚਿਆਂ ਅਤੇ ਬਜ਼ੁਰਗਾਂ ਦੀ ਮੌਖਿਕ ਹੈਲਥ ਕੇਅਰ ਦੇ ਰਾਸ਼ਟਰੀ ਸਰੋਤ ਕੇਂਦਰ ਦਾ ਉਦਘਾਟਨ ਕਰਦੇ ਹੋਏ। ਪੀਜੀਆਈਐੱਮਈਆਰ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਵੀ ਦਿਖਾਈ ਦੇ ਰਹੇ ਹਨ।

ਵਿਸ਼ਵ ਮੌਖਿਕ ਸਿਹਤ ਦਿਵਸ ਦੇ ਮੌਕੇ 'ਤੇ, ਮੰਤਰੀ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕਿਫਾਇਤੀ, ਪਹੁੰਚਯੋਗ ਅਤੇ ਤਾਲਮੇਲ ਨਾਲ ਬਰਾਬਰ ਦੀ ਓਰਲ ਸਿਹਤ ਸੰਭਾਲ ਲਈ ਸਾਰਿਆਂ ਲਈ  “ਸਰਬੋਤਮ ਮੌਖਿਕ ਸਿਹਤ” ਲਿਆਉਣ ਲਈ ਰਾਸ਼ਟਰੀ ਓਰਲ ਹੈਲਥ ਪ੍ਰੋਗਰਾਮ (ਐਨਓਐਚਪੀ) ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੌਮੀ ਮੌਖਿਕ ਸਿਹਤ ਨੀਤੀ ਨੂੰ ਐਨਓਐਚਪੀ ਦੇ ਅਧੀਨ ਤਿਆਰ ਕੀਤਾ ਗਿਆ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ: ਹਰਸ਼ ਵਰਧਨ 20 ਮਾਰਚ, 2021 ਨੂੰ ਪੀਜੀਆਈਐੱਮਈਆਰ, ਚੰਡੀਗੜ੍ਹ ਵਿਖੇ ਐਡਵਾਂਸਡ ਪੀਈਟੀ-ਸੀਟੀ ਸਹੂਲਤ ਦਾ ਉਦਘਾਟਨ ਕਰਦੇ ਹੋਏ। ਪੀਜੀਆਈਐੱਮਈਆਰ ਦੇ ਡਾਇਰੈਕਟਰ ਪ੍ਰੋ: ਜਗਤ ਰਾਮ ਵੀ ਦਿਖਾਈ ਦੇ ਰਹੇ ਹਨ।

ਡਾ: ਹਰਸ਼ ਵਰਧਨ ਨੇ ਕਿਹਾ ਐਡਵਾਂਸ ਪੀਈਟੀ-ਸੀਟੀ ਸਹੂਲਤ ਵਿਖੇ ਨਵੇਂ ਸਥਾਪਤ ਨਮੂਨੇ ਦੇ ਆਧੁਨਿਕ ਰੋਬੋਟਿਕ ਆਰਮ ਦੀ ਸਹਾਇਤਾ ਨਾਲ ਪੀਈਟੀ / ਸੀਟੀ ਨਿਰਦੇਸ਼ਤ ਦਖਲਅੰਦਾਜ਼ੀ ਉਪਕਰਣ ਬਾਇਓਪਸੀਜ਼ ਦੇ ਅਸਲ ਸਮੇਂ ਦੀ 3ਡੀ ਵਿਜ਼ੂਅਲਾਈਜ਼ੇਸ਼ਨ; ਗੁੰਝਲਦਾਰ ਪ੍ਰਕਿਰਿਆਵਾਂ ਦੌਰਾਨ ਸੂਈ ਦੇ ਘੱਟੋ-ਘੱਟ ਕਾਰਜ, ਦੁਬਾਰਾ ਛੇਦ ਕਰਨ ਅਤੇ ਸਕੈਨ ਦੀ ਦੁਹਰਾਈ ਦੀਆਂ ਸੁਵਿਧਾਵਾਂ ਪ੍ਰਦਾਨ ਹੋਣਗੀਆਂ।  ਆਧੁਨਿਕ ਵੈਸਕੁਲਰ ਇੰਟਰਵੈਂਸ਼ਨ ਲੈਬ ਦੇ ਬਾਰੇ ਵਿੱਚ, ਮੰਤਰੀ ਨੇ ਦੱਸਿਆ ਕਿ ਪੀਜੀਆਈਐੱਮਈਆਰ ਵਿੱਚ ਕੈਥ ਲੈਬ ਆਪਣੀ ਕਿਸਮ ਦਾ ਪਹਿਲਾ ਹਾਈ-ਟੈੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਸਾੱਫਟਵੇਅਰ ਹੈ, ਜੋ ਸਟ੍ਰੋਕ ਦੇ ਮਰੀਜ਼ਾਂ ਦੇ ਪ੍ਰਬੰਧਨ ਨੂੰ ਬੇਹਤਰ ਬਣਾਉਂਦਾ ਹੈ। 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ, ਡਾ: ਹਰਸ਼ ਵਰਧਨ 20 ਮਾਰਚ, 2021 ਨੂੰ ਪੀਜੀਆਈਐੱਮਈਆਰ, ਚੰਡੀਗੜ ਵਿਖੇ ਐਡਵਾਂਸਡ ਵੈਸਕੁਲਰ ਇੰਟਰਵੈਨਸ਼ਨਲ ਲੈਬ ਦਾ ਉਦਘਾਟਨ ਕਰਦੇ ਹੋਏ। ਪੀਜੀਆਈਐੱਮਈਆਰ ਦੇ ਡਾਇਰੈਕਟਰ ਪ੍ਰੋ: ਜਗਤ ਰਾਮ ਵੀ ਦਿਖਾਈ ਦੇ ਰਹੇ ਹਨ।

ਮੰਤਰੀ ਨੇ ਕਿਹਾ ਕਿ ਪੀਜੀਆਈ ਨੇ 384 ਸਲਾਈਸ, ਡਿਊਲ ਸਰੋਤ ਹਾਸਲ ਕੀਤੇ ਹਨ ਜੋ ਵਿਸ਼ਵ ਦੀ ਸਭ ਤੋਂ ਸ਼ਕਤੀਸ਼ਾਲੀ ਅਤੇ ਤੇਜ਼ ਨਮੂਨੇ ਦੀ ਸੀਟੀ ਸਕੈਨ ਮਸ਼ੀਨ ਹੈ। ਇਹ ਉਹਨਾਂ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੋਵੇਗਾ, ਜੋ ਗੰਭੀਰ ਰੂਪ ਵਿੱਚ ਬਿਮਾਰ, ਟ੍ਰੌਮਾ ਕੇਸ, ਜਾਂ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੈ। 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ: ਹਰਸ਼ ਵਰਧਨ 20 ਮਾਰਚ, 2021 ਨੂੰ ਪੀਜੀਆਈਐੱਮਈਆਰ, ਚੰਡੀਗੜ੍ਹ ਵਿਖੇ ਡਿਊਲ ਸੋਰਸ ਸੀਟੀ ਸਕੈਨ ਦਾ ਉਦਘਾਟਨ ਕਰਦੇ ਹੋਏ।ਪੀਜੀਆਈਐੱਮਈਆਰ ਦੇ ਡਾਇਰੈਕਟਰ ਪ੍ਰੋ: ਜਗਤ ਰਾਮ ਵੀ ਦਿਖਾਈ ਦੇ ਰਹੇ ਹਨ।

ਮੰਤਰੀ ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ ਸਮਾਇਲ (ਸਮਾਲ ਇੰਸਿਜ਼ਨ ਲੈਂਟਿਕਲਰ ਐਕਸਟਰਕਸ਼ਨ) ਪ੍ਰਕਿਰਿਆ ਦੁਆਰਾ ਐਨਕਾਂ ਨੂੰ ਹਟਾਉਣ ਲਈ ਅਤਿ ਆਧੁਨਿਕ ਫੀਮਟੋ-ਸੈਕਿੰਡ ਲੇਜ਼ਰ ਵੀਜ਼ੁਮੈਕਸ (VISUMAX) ਦੁਆਰਾ ਐਨਕਾਂ ਵਾਲੇ ਮਰੀਜ਼ਾਂ ਲਈ ਘੱਟੋ-ਘੱਟ ਮਾੜੇ ਪ੍ਰਭਾਵਾਂ ਅਤੇ ਵਧੀਆ ਨਜ਼ਰ ਨੂੰ ਯਕੀਨੀ ਬਣਾਇਆ ਗਿਆ ਹੈ। 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ, ਵਿਗਿਆਨ ਅਤੇ ਟੈਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ, ਡਾ: ਹਰਸ਼ ਵਰਧਨ 20 ਮਾਰਚ, 2021 ਨੂੰ ਪੀਜੀਆਈਐੱਮਈਆਰ, ਚੰਡੀਗੜ੍ਹ ਵਿਖੇ ਰਿਫੈਕਟ੍ਰਿਕ ਸਰਜਰੀ ਸੂਟ (ਸਮਾਈਲ) ਦਾ ਉਦਘਾਟਨ ਕਰਦੇ ਹੋਏ। ਪੀਜੀਆਈਐੱਮਈਆਰ ਦੇ ਡਾਇਰੈਕਟਰ ਪ੍ਰੋ: ਜਗਤ ਰਾਮ ਵੀ ਦਿਖਾਈ ਦੇ ਰਹੇ ਹਨ।

ਮੰਤਰੀ ਨੇ ਪੀਜੀਆਈਐੱਮਈਆਰ, ਚੰਡੀਗੜ੍ਹ ਦੀ ਪੂਰੀ ਟੀਮ ਨੂੰ ਵਧਾਈ ਵੀ ਦਿੱਤੀ। ਸਮਾਗਮ ਦੌਰਾਨ ਸੰਸਥਾ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਵੀ ਮੌਜੂਦ ਸਨ।

ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, 1962 ਵਿੱਚ ਹੋਂਦ ਵਿੱਚ ਆਇਆ। ਇਹ ਸੰਸਥਾਨ ਸੰਸਦ ਦੇ ਐਕਟ (1966 ਦਾ ਐਕਟ 51) ਅਧੀਨ ਇੱਕ ਖੁਦਮੁਖਤਿਆਰੀ ਸੰਸਥਾ ਬਣ ਗਿਆ ਅਤੇ ਇਹ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਕੰਮ ਕਰ ਰਿਹਾ ਹੈ।

***

ਡੀਐਸ / ਐਚਪੀ / ਐਚਆਰ


(Release ID: 1706403) Visitor Counter : 171


Read this release in: English , Urdu , Hindi , Telugu