ਖੇਤੀਬਾੜੀ ਮੰਤਰਾਲਾ

ਨਵੇਂ ਖੇਤੀਬਾੜੀ ਕਾਨੂੰਨਾਂ ਵਿਚ ਨਿਆਇਕ ਦਖ਼ਲਅੰਦਾਜ਼ੀ

Posted On: 19 MAR 2021 4:58PM by PIB Chandigarh

ਨਵੇਂ ਖੇਤੀ ਕਾਨੂੰਨਾਂ ਯਾਨੀਕਿ "ਦਿ ਫਾਰਮਰਜ਼ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ (ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ) ਐਕਟ, 2020", "ਦਿ ਫਾਰਮਰਜ਼ (ਐਂਪਾਵਰਮੈਂਟ ਐਂਡ ਪ੍ਰੋਟੈਕਸ਼ਨ) ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਸਰਵਿਸਿਜ਼ ਐਕਟ, 2020" ਦਾ ਮਕਸਦ ਸਾਧਾਰਨ, ਪਹੁੰਚਯੋਗ, ਤੁਰੰਤ ਅਤੇ ਕਿਫਾਇਤੀ ਰੂਪ ਵਿਚ ਵਿਵਾਦਾਂ ਨੂੰ ਹੱਲ ਕਰਨ ਦੀ ਸਥਾਨਕ ਸਬ ਡਵੀਜ਼ਨਲ ਪੱਧਰ ਤੇ ਵਿਧੀ ਹੈ ਜਿਸ ਰਾਹੀਂ ਛੋਟੇ ਅਤੇ ਸੀਮਾਂਤ ਕਿਸਾਨਾਂ ਸਮੇਤ ਕਿਸਾਨਾਂ ਦੇ ਹਿੱਤਾਂ ਦੀ ਸੁਰੱਖਿਆ ਕਰਨਾ ਹੈ ਅਤੇ ਜਿਸ ਲਈ ਐਕਟ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਲਈ ਵਪਾਰੀਆਂ ਵਿਰੁੱਧ ਸਜ਼ਾਵਾਂ ਦੇ ਪ੍ਰਾਵਧਾਨ ਕੀਤੇ ਗਏ ਹਨ। ਜਿਵੇਂ ਕਿ ਇਹ ਕਿਸਾਨਾਂ ਨੂੰ  ਆਪਣੇ ਨਾਮਜ਼ਦ ਕੀਤੇ ਵਿਅਕਤੀ ਦੀ ਨੁਮਾਇੰਦਗੀ ਰਾਹੀਂ ਕੌਂਸਿਲੇਸ਼ਨ ਬੋਰਡ ਰਾਹੀਂ ਆਪਣੇ ਵਿਵਾਦਾਂ ਨੂੰ ਬੋਰਡ ਦੇ ਗਠਨ ਦੀ ਤਰੀਕ ਤੋਂ 30 ਦਿਨਾਂ ਵਿਚ ਹੱਲ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਜਿਸ ਦੇ ਨਾਕਾਮ ਹੋਣ ਤੇ ਕਿਸਾਨ ਕੁਲੈਕਟਰ ਜਾਂ ਵਧੀਕ ਕੁਲੈਕਟਰ ਨੂੰ ਅਪੀਲ ਦੀ ਵਿਵਸਥਾ ਨਾਲ ਸੰਬੰਧਤ ਸਬ-ਡਵਿਜ਼ਨਲ ਅਥਾਰਟੀ (ਐਸਡੀਐਮ) ਤੱਕ ਪਹੁੰਚ ਕਰ ਸਕਦੇ ਹਨ। ਸਬ-ਡਵਿਜ਼ਨਲ ਪੱਧਰ ਤੇ ਕਾਰਜਕਾਰੀ ਅਧਿਕਾਰੀ ਅਤੇ ਜ਼ਿਲ੍ਹਾ ਕੁਲੈਕਟਰ ਜ਼ਮੀਨ ਦੇ ਮਾਲੀਏ ਨਾਲ ਸੰਬੰਧਤ ਕੰਮਾਂ ਨੂੰ ਜਿਨ੍ਹਾਂ ਵਿਚ ਭੂਮੀ ਰਿਕਾਰਡ ਨੂੰ ਮੇਨਟੇਨ ਕਰਨਾ ਅਤੇ ਫਸਲਾਂ ਅਤੇ ਜ਼ਮੀਨ ਨਾਲ ਸੰਬੰਧਤ  ਵਿਵਾਦਾਂ ਨੂੰ ਹੱਲ ਕਰਨ ਦੇ ਕੰਮ ਵੀ ਸ਼ਾਮਿਲ ਹਨ, ਨਿਭਾਏ ਜਾਣਗੇ। ਇਸ ਤਰ੍ਹਾਂ ਉਨ੍ਹਾਂ ਨੂੰ ਖੇਤੀਬਾੜੀ ਅਤੇ ਜ਼ਮੀਨੀ ਵਿਵਾਦਾਂ ਦੇ ਨਾਲ ਨਾਲ ਨਿਆਇਕ ਕੰਮਾਂ ਨਾਲ ਸੰਬੰਧਤ ਫੀਲਡ ਤਜਰਬੇ ਵੀ ਹਾਸਲ ਹੋਣਗੇ। ਉਪਰੋਕਤ ਦੇ ਮੱਦੇਨਜ਼ਰ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਸਾਰੇ ਹੀ ਕਾਨੂੰਨੀ ਅਤੇ ਕੰਟਰੈਕਚੁਅਲ ਵਿਵਾਦਾਂ ਨੂੰ ਨਿਬੇੜਨ ਵਿੱਚ ਉਨ੍ਹਾਂ ਦੀ ਮਦਦ ਕਰਨਗੇ।  

ਸਰਕਾਰ ਦੀ ਮੁੱਲ ਨੀਤੀ ਦਾ ਉਦੇਸ਼ ਕਿਸਾਨਾਂ ਲਈ ਢੁਕਵੀਆਂ ਕੀਮਤਾਂ ਨੂੰ ਸੁਨਿਸ਼ਚਿਤ ਕਰਨਾ ਹੈ ਜੋ ਉਨ੍ਹਾਂ ਦੀ ਪੈਦਾਵਾਰ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ (ਐਮਐਸਪੀ) ਦੀ ਪੇਸ਼ਕਸ਼ ਕਰਕੇ ਕੀਤੀ ਜਾ ਸਕਦੀ ਹੈ। ਐਮਐਸਪੀ ਨੀਤੀ ਦਾ ਖੇਤੀ ਕਾਨੂੰਨਾਂ ਨਾਲ ਕੋਈ ਲੈਣ-ਦੇਣ ਨਹੀਂ ਹੈ। ਹਾਲਾਂਕਿ ਕਿਸਾਨ ਆਪਣੀ ਫਸਲ ਸਰਕਾਰੀ ਖਰੀਦ ਏਜੰਸੀਆਂ ਨੂੰ ਐਮਐਸਪੀ ਤੇ ਵੇਚ ਸਕਦੇ ਹਨ ਜਾਂ ਖੇਤੀਬਾੜੀ  ਉਤਪਾਦ ਮਾਰਕੀਟ ਕਮੇਟੀ (ਏਟੀਐਮਸੀ) ਮਾਰਕੀਟਾਂ ਜਾਂ ਖੁਲ੍ਹੀ ਮੰਡੀ ਵਿਚ ਕੰਟਰੈਕਟ ਫਾਰਮਿੰਗ ਰਾਹੀਂ, ਜੋ ਵੀ ਉਨ੍ਹਾਂ ਲਈ ਲਾਭਕਾਰੀ ਹੋਵੇ, ਵੇਚ ਸਕਦੇ ਹਨ।

 

ਨਵੇਂ ਖੇਤੀ ਕਾਨੂੰਨ ਕਿਸਾਨਾਂ ਤੋਂ ਵਪਾਰੀਆਂ, ਪ੍ਰੋਸੈਸਰਾਂ, ਐਕਸਪੋਰਟਰਾਂ, ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨਾਂ (ਐਫਪੀਓਜ਼), ਐਗਰੀਕਲਚਰ ਕੋ-ਆਪ੍ਰੇਟਿਵ ਸੁਸਾਇਟੀਆਂ ਆਦਿ ਰਾਹੀਂ ਸਿੱਧੀ ਖਰੀਦ ਦੀ ਸਹੂਲਤ ਦਿੰਦੇ ਹਨ ਤਾਕਿ ਕਿਸਾਨਾਂ ਨੂੰ ਸਪਲਾਈ ਚੇਨ ਕਾਰਣ ਆਪਣੀ ਫਸਲ ਦਾ ਵਧੀਆ ਮੁੱਲ ਮਿਲ ਸਕੇ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇ।

 

ਇਸ ਤੋਂ ਇਲਾਵਾ "ਦਿ ਫਾਰਮਰਜ਼ (ਐਂਪਾਵਰਮੈਂਟ ਐਂਡ ਪ੍ਰੋਟੈਕਸ਼ਨ) ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਸਰਵਿਸਿਜ਼ ਐਕਟ, 2020" ਇਸ ਗੱਲ ਦੀ ਵਿਆਖਿਆ ਕਰਦਾ ਹੈ ਕਿ ਪੈਦਾਵਾਰ ਜ਼ਰੂਰੀ ਤੌਰ ਤੇ ਉਸੇ ਹੀ ਮੁੱਲ ਤੇ ਖਰੀਦੀ ਜਾਣੀ ਚਾਹੀਦੀ ਹੈ ਜੋ ਖੇਤੀ ਇਕਰਾਰਨਾਮੇ ਵਿਚ ਮੁਹੱਈਆ ਕਰਵਾਇਆ ਗਿਆ ਹੈ। ਮੁੱਲ, ਮਾਰਕੀਟ ਮੁੱਲ ਨਾਲ ਜੁੜਿਆ ਹੋ ਸਕਦਾ ਹੈ ਅਤੇ ਅਜਿਹੇ ਮਾਮਲੇ ਵਿਚ - ਘੱਟੋ ਘੱਟ ਗਾਰੰਟੀ ਮੁੱਲ ਨਿਰਧਾਰਤ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਅਦਾਇਗੀ ਦੀ ਵਿਧੀ ਦਾ ਨਿਰਧਾਰਨ ਘੱਟੋ ਘੱਟ ਗਾਰੰਟੀ ਮੁੱਲ ਤੋਂ ਉੱਪਰ ਅਤੇ ਇਕਰਾਰਨਾਮੇ ਵਿਚ ਸਪਸ਼ਟ ਤੌਰ ਤੇ ਮੁੱਲ ਰੈਫਰੈਂਸ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।

 

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਦਿੱਤੀ।

 ---------------------------------  

ਏਪੀਐਸ


(Release ID: 1706210) ਵਿਜ਼ੀਟਰ ਕਾਊਂਟਰ : 144
Read this release in: English , Urdu , Bengali